ਰੱਖੜੀ ''ਤੇ ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਦੇ ਲੋਕ, ਚੰਦਰ ਗ੍ਰਹਿਣ ਨਾਲ ਚਮਕੇਗੀ ਕਿਸਮਤ

8/27/2026 8:45:52 PM

ਵੈੱਬ ਡੈਸਕ: ਭਲਕੇ ਯਾਨੀ 28 ਅਗਸਤ ਨੂੰ ਦੇਸ਼ ਭਰ ਵਿਚ ਰੱਖੜੀ ਦਾ ਤਿਉਹਾਰ ਮਨਾਇਆ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸੇ ਦਿਨ ਸਾਲ ਦਾ ਦੂਜਾ ਚੰਦਰ ਗ੍ਰਹਿਣ ਵੀ ਲੱਗਣ ਜਾ ਰਿਹਾ ਹੈ। ਇਹ ਚੰਦਰ ਗ੍ਰਹਿਣ ਕੁੰਭ ਰਾਸ਼ੀ ਵਿਚ ਲੱਗੇਗਾ। ਜੋਤਿਸ਼ ਸ਼ਾਸਤਰ ਵਿਚ ਕੁੰਭ ਰਾਸ਼ੀ ਦੇ ਸੁਆਮੀ ਸ਼ਨੀ ਦੇਵ ਨੂੰ ਮੰਨਿਆ ਗਿਆ ਹੈ, ਜੋ ਕਿ ਇਸ ਸਮੇਂ ਮੀਨ ਰਾਸ਼ੀ ਵਿਚ ਵਕ੍ਰੀ (ਉਲਟੀ) ਚਾਲ ਚੱਲ ਰਹੇ ਹਨ।

ਜੋਤਸ਼ੀਆਂ ਅਨੁਸਾਰ, ਇਸ ਗ੍ਰਹਿਣ ਦਾ ਅਸਰ ਸਾਰੀਆਂ ਰਾਸ਼ੀਆਂ 'ਤੇ ਇੱਕੋ ਜਿਹਾ ਨਹੀਂ ਹੋਵੇਗਾ। ਕੁਝ ਰਾਸ਼ੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦਕਿ 3 ਰਾਸ਼ੀਆਂ ਅਜਿਹੀਆਂ ਹਨ ਜਿਨ੍ਹਾਂ ਲਈ ਇਹ ਸਮਾਂ ਬਹੁਤ ਹੀ ਫਾਇਦੇਮੰਦ ਸਿੱਧ ਹੋਵੇਗਾ ਅਤੇ ਉਨ੍ਹਾਂ ਦਾ ਬੈਂਕ-ਬੈਲੇਂਸ ਵਧੇਗਾ। ਆਓ ਜਾਣਦੇ ਹਾਂ ਉਨ੍ਹਾਂ 3 ਕਿਸਮਤ ਵਾਲੀਆਂ ਰਾਸ਼ੀਆਂ ਬਾਰੇ:

1. ਵ੍ਰਿਸ਼ਭ ਰਾਸ਼ੀ (Taurus): ਇਸ ਰਾਸ਼ੀ ਦੇ ਲੋਕਾਂ ਲਈ ਚੰਦਰ ਗ੍ਰਹਿਣ ਬਹੁਤ ਸ਼ੁਭ ਰਹੇਗਾ। ਤੁਹਾਡੀ ਆਮਦਨ ਵਿਚ ਵਾਧਾ ਹੋਣ ਦੇ ਪੂਰੇ ਯੋਗ ਹਨ। ਅਚਾਨਕ ਕਿਤੋਂ ਧਨ ਮਿਲ ਸਕਦਾ ਹੈ। ਜ਼ਿੰਦਗੀ ਦੀ ਕੋਈ ਵੱਡੀ ਸਮੱਸਿਆ ਹੱਲ ਹੋ ਸਕਦੀ ਹੈ। ਆਰਥਿਕ ਹਾਲਤ ਮਜ਼ਬੂਤ ਹੋਵੇਗੀ ਅਤੇ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਵੱਡਾ ਮੁਨਾਫ਼ਾ ਮਿਲ ਸਕਦਾ ਹੈ।

2. ਵ੍ਰਿਸ਼ਚਿਕ ਰਾਸ਼ੀ (Scorpio): ਵ੍ਰਿਸ਼ਚਿਕ ਰਾਸ਼ੀ ਵਾਲਿਆਂ ਲਈ ਇਹ ਚੰਦਰ ਗ੍ਰਹਿਣ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ। ਰਚਨਾਤਮਕ ਕੰਮ ਕਰਨ ਵਾਲੇ ਲੋਕਾਂ ਨੂੰ ਚੰਗਾ ਫਾਇਦਾ ਮਿਲੇਗਾ। ਜੇਕਰ ਤੁਸੀਂ ਲੰਬੇ ਸਮੇਂ ਤੋਂ ਮਨਪਸੰਦ ਨੌਕਰੀ ਦੀ ਉਡੀਕ ਕਰ ਰਹੇ ਸੀ, ਤਾਂ ਤੁਹਾਨੂੰ ਸਫ਼ਲਤਾ ਮਿਲ ਸਕਦੀ ਹੈ। ਨਿਵੇਸ਼ ਤੋਂ ਵਧੀਆ ਪੈਸਾ ਕਮਾਉਣ ਵਿੱਚ ਸਫ਼ਲ ਹੋਵੋਗੇ। ਸਾਂਝੇਦਾਰੀ ਦੇ ਕੰਮਾਂ ਵਿਚ ਲਾਭ ਮਿਲੇਗਾ ਅਤੇ ਲੰਬੇ ਸਮੇਂ ਤੋਂ ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ।

3. ਮਕਰ ਰਾਸ਼ੀ (Capricorn): ਮਕਰ ਰਾਸ਼ੀ ਦੇ ਲੋਕ ਆਪਣੀ ਵਧੀਆ ਗੱਲਬਾਤ ਕਰਨ ਦੀ ਕਲਾ ਰਾਹੀਂ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਨਿਵੇਸ਼ ਕਰਨ ਨਾਲ ਭਾਰੀ ਲਾਭ ਹੋਣ ਦੀ ਉਮੀਦ ਹੈ। ਜੇਕਰ ਤੁਸੀਂ ਨੌਕਰੀ ਬਦਲਣ ਦੀ ਸੋਚ ਰਹੇ ਹੋ, ਤਾਂ ਸਫ਼ਲਤਾ ਮਿਲ ਸਕਦੀ ਹੈ। ਕਰੀਅਰ ਦੇ ਮਾਮਲਿਆਂ ਵਿੱਚ ਜੀਵਨ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ। ਜੱਦੀ ਜਾਇਦਾਦ ਤੋਂ ਵੀ ਧਨ ਮਿਲਣ ਦੇ ਆਸਾਰ ਹਨ।


Anmol Tagra

Content Editor Anmol Tagra