ਛੋਟੀ ਦੀਵਾਲੀ ''ਤੇ ਚਮਕ ਉੱਠੇਗੀ ਕਿਸਮਤ! ਮਾਲੋਮਾਲ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਵਾਲੇ ਲੋਕ
11/6/2026 8:17:53 PM
ਵੈੱਬ ਡੈਸਕ: ਭਲਕੇ ਯਾਨੀ 7 ਨਵੰਬਰ ਨੂੰ ਛੋਟੀ ਦਿਵਾਲੀ ਮਨਾਈ ਜਾਵੇਗਾ। ਜੋਤਿਸ਼ ਮਾਹਰਾਂ ਮੁਤਾਬਕ, ਇਹ ਦਿਨ ਕੁਝ ਰਾਸ਼ੀਆਂ ਦੇ ਲੋਕਾਂ ਲਈ ਬਹੁਤ ਸ਼ੁਭ ਅਤੇ ਖ਼ਾਸ ਰਹਿਣ ਵਾਲਾ ਹੈ। ਖ਼ਾਸ ਤੌਰ 'ਤੇ 4 ਰਾਸ਼ੀਆਂ ਲਈ ਨੌਕਰੀ ਅਤੇ ਕਾਰੋਬਾਰ ਵਿਚ ਤਰੱਕੀ ਦੇ ਯੋਗ ਬਣ ਰਹੇ ਹਨ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਵਿਚ ਵੀ ਸੁਧਾਰ ਹੋਵੇਗਾ। ਆਓ ਜਾਣਦੇ ਹਾਂ ਕਿਹੜੀਆਂ ਹਨ ਇਹ 4 ਰਾਸ਼ੀਆਂ:
1. ਮੇਖ ਰਾਸ਼ੀ (Aries): ਇਸ ਦਿਨ ਕਮਾਈ ਅਤੇ ਕਾਰੋਬਾਰ ਵਿਚ ਲਾਭ ਦੇ ਨਵੇਂ ਮੌਕੇ ਮਿਲ ਸਕਦੇ ਹਨ। ਬਿਜ਼ਨਸ ਵਿਚ ਲੰਮੇ ਸਮੇਂ ਤੋਂ ਚੱਲ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ। ਦਫ਼ਤਰ ਵਿਚ ਨਾਲ ਕੰਮ ਕਰਨ ਵਾਲਿਆਂ ਦਾ ਸਹਿਯੋਗ ਮਿਲੇਗਾ, ਜਿਸ ਨਾਲ ਜ਼ਿੰਮੇਵਾਰੀਆਂ ਨਿਭਾਉਣਾ ਸੌਖਾ ਹੋ ਜਾਵੇਗਾ। ਪਰਿਵਾਰ ਨਾਲ ਚੰਗਾ ਸਮਾਂ ਬੀਤੇਗਾ, ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਸਫਲਤਾ ਮਿਲੇਗੀ ਅਤੇ ਲਵ ਪਾਰਟਨਰ ਵੱਲੋਂ ਮਨਪਸੰਦ ਤੋਹਫ਼ਾ ਮਿਲ ਸਕਦਾ ਹੈ।
2. ਮਿਥੁਨ ਰਾਸ਼ੀ (Gemini): ਆਰਥਿਕ ਸਥਿਤੀ ਬਿਹਤਰ ਹੋਣ ਨਾਲ ਮਨ ਖ਼ੁਸ਼ ਰਹੇਗਾ। ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨ ਬਾਰੇ ਵਿਚਾਰ ਕਰ ਸਕਦੇ ਹੋ। ਕੰਮ ਵਾਲੀ ਥਾਂ 'ਤੇ ਬਦਲਾਅ ਨਾਲ ਊਰਜਾ ਵਧੇਗੀ। ਆਪਣੀ ਧੀ ਦੇ ਕਰੀਅਰ ਲਈ ਅਧਿਆਪਕਾਂ ਨਾਲ ਗੱਲਬਾਤ ਕਰਨਾ ਫ਼ਾਇਦੇਮੰਦ ਰਹੇਗਾ। ਸਿਹਤ ਵਿਚ ਵੀ ਪਹਿਲਾਂ ਨਾਲੋਂ ਸੁਧਾਰ ਮਹਿਸੂਸ ਹੋਵੇਗਾ।
3. ਵ੍ਰਿਸ਼ਚਿਕ ਰਾਸ਼ੀ (Scorpio): ਕੀਤੇ ਗਏ ਕੰਮਾਂ ਅਤੇ ਮਿਹਨਤ ਦਾ ਵਧੀਆ ਨਤੀਜਾ ਮਿਲੇਗਾ। ਕਾਰੋਬਾਰ ਵਿਚ ਸਫਲਤਾ ਮਿਲੇਗੀ ਅਤੇ ਰੁਕੇ ਹੋਏ ਕੰਮ ਪੂਰੇ ਹੋਣ ਦੇ ਯੋਗ ਹਨ। ਘਰ ਵਿਚ ਧਾਰਮਿਕ ਪ੍ਰੋਗਰਾਮ ਹੋ ਸਕਦਾ ਹੈ, ਜਿਸ ਨਾਲ ਖ਼ਰਚਾ ਵਧ ਸਕਦਾ ਹੈ। ਘਰ ਤੋਂ ਕੰਮ ਕਰਨ ਵਾਲਿਆਂ ਲਈ ਦਿਨ ਅਨੁਕੂਲ ਰਹੇਗਾ। ਵਿਦਿਆਰਥੀਆਂ ਨੂੰ ਪ੍ਰੈਕਟੀਕਲ ਕੰਮਾਂ ਵਿਚ ਨਵੇਂ ਵਿਚਾਰ ਵਰਤਣ ਦਾ ਮੌਕਾ ਮਿਲੇਗਾ।
4. ਮਕਰ ਰਾਸ਼ੀ (Capricorn): ਸ਼ਨੀਵਾਰ ਦਾ ਦਿਨ ਪਰੇਸ਼ਾਨੀਆਂ ਤੋਂ ਰਾਹਤ ਅਤੇ ਖ਼ੁਸ਼ੀਆਂ ਲੈ ਕੇ ਆਵੇਗਾ। ਕੰਮ ਵਾਲੀ ਥਾਂ ਦੀਆਂ ਰੁਕਾਵਟਾਂ ਦੂਰ ਹੋਣਗੀਆਂ ਅਤੇ ਕੰਮ ਅੱਗੇ ਵਧੇਗਾ। ਪਰਿਵਾਰਕ ਸਮੱਸਿਆਵਾਂ ਘਟਣਗੀਆਂ ਅਤੇ ਘਰ ਦਾ ਮਾਹੌਲ ਸ਼ਾਂਤ ਬਣੇਗਾ। ਲਿਖਣ ਦੇ ਖੇਤਰ ਨਾਲ ਜੁੜੇ ਲੋਕਾਂ ਨੂੰ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। ਧਾਰਮਿਕ ਕੰਮਾਂ ਵਿੱਚ ਮਨ ਲੱਗੇਗਾ ਅਤੇ ਮਾਨਸਿਕ ਸ਼ਾਂਤੀ ਮਿਲੇਗੀ।
