ਨੋਟਾਂ ''ਚ ਖੇਡਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ! 17 ਅਕਤੂਬਰ ਤੋਂ ਬਦਲ ਜਾਵੇਗੀ ਤਕਦੀਰ

10/5/2026 7:15:38 PM

ਵੈੱਬ ਡੈਸਕ: 17 ਅਕਤੂਬਰ ਨੂੰ ਸੂਰਜ ਦੇਵਤਾ ਤੁਲਾ ਰਾਸ਼ੀ ਵਿਚ ਦਾਖ਼ਲ ਹੋਣ ਜਾ ਰਹੇ ਹਨ। ਤੁਲਾ ਰਾਸ਼ੀ ਵਿਚ ਧਨ ਅਤੇ ਸੁੱਖ-ਸਹੂਲਤਾਂ ਦੇ ਦਾਤਾ ਸ਼ੁੱਕਰ ਪਹਿਲਾਂ ਤੋਂ ਹੀ ਬਿਰਾਜਮਾਨ ਹਨ। ਜੋਤਿਸ਼ ਸ਼ਾਸਤਰ ਅਨੁਸਾਰ, ਸੂਰਜ ਅਤੇ ਸ਼ੁੱਕਰ ਦੇ ਇਸ ਸੰਯੋਗ ਨਾਲ ਬਹੁਤ ਹੀ ਸ਼ੁਭ 'ਸ਼ੁਕਰਾਦਿੱਤਿਆ ਰਾਜਯੋਗ' ਬਣਨ ਜਾ ਰਿਹਾ ਹੈ। ਇਸ ਯੋਗ ਦੇ ਪ੍ਰਭਾਵ ਨਾਲ 4 ਖਾਸ ਰਾਸ਼ੀਆਂ ਦੇ ਲੋਕਾਂ ਦੇ ਚੰਗੇ ਦਿਨ ਸ਼ੁਰੂ ਹੋਣਗੇ ਅਤੇ ਉਨ੍ਹਾਂ ਨੂੰ ਧਨ, ਮਾਣ-ਸਣਮਾਨ ਅਤੇ ਕਰੀਅਰ ਵਿਚ ਵੱਡੀ ਤਰੱਕੀ ਮਿਲੇਗੀ।

ਦਰਅਸਲ, ਜਦੋਂ ਸੂਰਜ ਅਤੇ ਸ਼ੁੱਕਰ ਇੱਕੋ ਰਾਸ਼ੀ ਵਿੱਚ ਇਕੱਠੇ ਆਉਂਦੇ ਹਨ, ਤਾਂ ਆਰਥਿਕ ਮਜ਼ਬੂਤੀ, ਕਲਾ ਅਤੇ ਕਰੀਅਰ ਵਿਚ ਉੱਚਾ ਅਹੁਦਾ ਮਿਲਣ ਦੇ ਰਸਤੇ ਖੁੱਲ੍ਹਦੇ ਹਨ। ਤੁਲਾ ਰਾਸ਼ੀ ਸ਼ੁੱਕਰ ਦੀ ਆਪਣੀ ਰਾਸ਼ੀ ਹੈ, ਇਸ ਲਈ ਇੱਥੇ ਸੂਰਜ ਦੇ ਆਉਣ ਨਾਲ ਇਸ ਰਾਜਯੋਗ ਦਾ ਅਸਰ ਹੋਰ ਵੀ ਵਧ ਜਾਵੇਗਾ। ਇਸ ਨਾਲ ਲੋਕਾਂ ਦਾ ਆਤਮ-ਵਿਸ਼ਵਾਸ ਵਧੇਗਾ ਅਤੇ ਲੰਬੇ ਸਮੇਂ ਤੋਂ ਰੁਕੇ ਹੋਏ ਪੈਸੇ ਨਾਲ ਜੁੜੇ ਕੰਮ ਤੇਜ਼ੀ ਨਾਲ ਪੂਰੇ ਹੋਣਗੇ। ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਬਦਲ ਜਾਵੇਗੀ ਤਕਦੀਰ-

1. ਬ੍ਰਿਖ ਰਾਸ਼ੀ (Taurus): ਬ੍ਰਿਖ ਰਾਸ਼ੀ ਦੇ ਲੋਕਾਂ ਲਈ ਇਹ ਰਾਜਯੋਗ ਵਰਦਾਨ ਸਾਬਤ ਹੋ ਸਕਦਾ ਹੈ। ਇਸ ਸਮੇਂ ਦੌਰਾਨ ਚੱਲ ਰਹੀ ਆਰਥਿਕ ਤੰਗੀ ਦੂਰ ਹੋਵੇਗੀ ਅਤੇ ਧਨ ਲਾਭ ਦੇ ਨਵੇਂ ਰਸਤੇ ਖੁੱਲ੍ਹਣਗੇ। ਜੇਕਰ ਕੋਈ ਪੁਰਾਣਾ ਕਾਨੂੰਨੀ ਮਾਮਲਾ ਚੱਲ ਰਿਹਾ ਸੀ, ਤਾਂ ਉਸ ਵਿਚ ਵੀ ਸਫਲਤਾ ਮਿਲਣ ਦੇ ਪੂਰੇ ਯੋਗ ਹਨ। ਨੌਕਰੀਪੇਸ਼ਾ ਲੋਕਾਂ ਨੂੰ ਦਫ਼ਤਰ ਵਿਚ ਵੱਡੇ ਅਧਿਕਾਰੀਆਂ ਦਾ ਪੂਰਾ ਸਾਥ ਮਿਲੇਗਾ।

2. ਕਰਕ ਰਾਸ਼ੀ (Cancer): ਕਰਕ ਰਾਸ਼ੀ ਵਾਲਿਆਂ ਲਈ ਇਹ ਸਮਾਂ ਕਾਰੋਬਾਰ ਅਤੇ ਕਰੀਅਰ ਦੇ ਲਿਹਾਜ਼ ਨਾਲ ਬਹੁਤ ਲਾਹੇਵੰਦ ਰਹੇਗਾ। ਵਪਾਰੀਆਂ ਨੂੰ ਕੋਈ ਵੱਡੀ ਬਿਜ਼ਨਸ ਡੀਲ ਮਿਲ ਸਕਦੀ ਹੈ, ਜਿਸ ਨਾਲ ਭਵਿੱਖ ਵਿਚ ਚੰਗਾ ਮੁਨਾਫਾ ਹੋਵੇਗਾ। ਪਰਿਵਾਰ ਦੇ ਨਾਲ ਵਧੀਆ ਸਮਾਂ ਬੀਤੇਗਾ ਅਤੇ ਆਤਮ-ਵਿਸ਼ਵਾਸ ਵਿਚ ਵਾਧਾ ਹੋਵੇਗਾ।

3. ਤੁਲਾ ਰਾਸ਼ੀ (Libra): ਸੂਰਜ ਅਤੇ ਸ਼ੁੱਕਰ ਦਾ ਇਹ ਸੰਯੋਗ ਤੁਲਾ ਰਾਸ਼ੀ ਵਿਚ ਹੀ ਬਣ ਰਿਹਾ ਹੈ, ਇਸ ਲਈ ਇਸ ਰਾਸ਼ੀ ਦੇ ਲੋਕਾਂ ਨੂੰ ਸਭ ਤੋਂ ਵੱਧ ਲਾਭ ਮਿਲੇਗਾ। ਸਮਾਜ ਵਿਚ ਮਾਨ-ਸਨਮਾਨ ਅਤੇ ਇੱਜ਼ਤ ਵਧੇਗੀ। ਕੁਆਰੇ ਲੋਕਾਂ ਲਈ ਵਿਆਹ ਦੇ ਚੰਗੇ ਰਿਸ਼ਤੇ ਆ ਸਕਦੇ ਹਨ। ਸ਼ਖਸੀਅਤ ਵਿਚ ਨਿਖਾਰ ਆਵੇਗਾ ਅਤੇ ਹਰ ਖੇਤਰ ਵਿਚ ਸਫਲਤਾ ਮਿਲੇਗੀ।

4. ਮਕਰ ਰਾਸ਼ੀ (Capricorn): ਮਕਰ ਰਾਸ਼ੀ ਦੇ ਲੋਕਾਂ ਲਈ ਨੌਕਰੀ ਅਤੇ ਵਪਾਰ ਵਿਚ ਤਰੱਕੀ ਦੇ ਨਵੇਂ ਰਸਤੇ ਖੁੱਲ੍ਹਣਗੇ। ਜੇਕਰ ਤੁਸੀਂ ਲੰਬੇ ਸਮੇਂ ਤੋਂ ਪ੍ਰਮੋਸ਼ਨ ਜਾਂ ਨਵੀਂ ਨੌਕਰੀ ਦੀ ਭਾਲ ਵਿਚ ਸੀ, ਤਾਂ ਇਹ ਇੱਛਾ ਪੂਰੀ ਹੋ ਸਕਦੀ ਹੈ। ਆਮਦਨ ਵਧਣ ਨਾਲ ਬੈਂਕ ਬੈਲੇਂਸ ਮਜ਼ਬੂਤ ਹੋਵੇਗਾ ਅਤੇ ਪਰਿਵਾਰਕ ਜੀਵਨ ਵਿਚ ਸੁੱਖ-ਸ਼ਾਂਤੀ ਬਣੀ ਰਹੇਗੀ।


Anmol Tagra

Content Editor Anmol Tagra