ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੀਆਂ ਵਧ ਸਕਦੀਆਂ ਹਨ ਮੁਸੀਬਤਾਂ! ਜਾਣੋ ਬਚਣ ਦਾ ਤਰੀਕਾ
9/9/2026 8:28:09 PM
ਵੈੱਬ ਡੈਸਕ: 11 ਸਤੰਬਰ ਨੂੰ ਸਿੰਘ ਰਾਸ਼ੀ ਵਿਚ ਸੂਰਜ, ਚੰਦਰਮਾ ਅਤੇ ਕੇਤੂ ਮਿਲ ਕੇ 'ਤ੍ਰਿਗ੍ਰਹੀ ਯੋਗ' ਬਣਾ ਰਹੇ ਹਨ। ਸੂਰਜ ਅਤੇ ਕੇਤੂ ਦੇ ਮੇਲ ਨਾਲ ਗ੍ਰਹਿਣ ਦੋਸ਼ ਅਤੇ ਸੂਰਜ-ਚੰਦਰਮਾ ਦੇ ਮੇਲ ਨਾਲ ਮੱਸਿਆ ਦੋਸ਼ ਬਣੇਗਾ। ਇਸ ਦੇ ਨਾਲ ਹੀ ਇਸ ਦਿਨ ਭਾਦਰਪਦ ਮਹੀਨੇ ਦੀ ਮੱਸਿਆ ਵੀ ਹੈ। ਇਸ ਕਾਰਨ 3 ਰਾਸ਼ੀਆਂ ਵਾਲੇ ਲੋਕਾਂ ਨੂੰ ਪੈਸੇ, ਪਰਿਵਾਰ ਅਤੇ ਕਰੀਅਰ ਦੇ ਮਾਮਲਿਆਂ ਵਿਚ ਖ਼ਾਸ ਧਿਆਨ ਰੱਖਣ ਦੀ ਲੋੜ ਹੈ।
1. ਸਿੰਘ ਰਾਸ਼ੀ (Leo): ਸਿੰਘ ਰਾਸ਼ੀ ਦੇ ਪਹਿਲੇ ਭਾਵ ਵਿਚ ਹੀ ਇਹ ਦੋਸ਼ ਬਣ ਰਿਹਾ ਹੈ। ਇਸ ਲਈ ਪੈਸੇ ਦੇ ਮਾਮਲਿਆਂ ਵਿਚ ਬਹੁਤ ਸਾਵਧਾਨ ਰਹੋ ਅਤੇ ਕਰੀਅਰ ਨਾਲ ਜੁੜਿਆ ਕੋਈ ਵੀ ਵੱਡਾ ਫ਼ੈਸਲਾ ਲੈਣ ਤੋਂ ਬਚੋ। ਨਿਵੇਸ਼ ਕਰਨ ਤੋਂ ਪਹਿਲਾਂ ਤਜ਼ਰਬੇਕਾਰ ਲੋਕਾਂ ਦੀ ਸਲਾਹ ਲਵੋ ਅਤੇ ਪਰਿਵਾਰ ਵਿਚ ਬਹਿਸਬਾਜ਼ੀ ਤੋਂ ਦੂਰ ਰਹੋ।
ਉਪਾਅ: ਭਗਵਾਨ ਸ਼ਿਵ ਦੀ ਪੂਜਾ ਕਰੋ।
2. ਕੰਨਿਆ ਰਾਸ਼ੀ (Virgo): ਇਸ ਰਾਸ਼ੀ ਦੇ 12ਵੇਂ ਭਾਵ ਵਿਚ ਇਹ ਦੋਸ਼ ਬਣੇਗਾ, ਜਿਸ ਨਾਲ ਸਰੀਰਕ ਅਤੇ ਮਾਨਸਿਕ ਪਰੇਸ਼ਾਨੀਆਂ ਹੋ ਸਕਦੀਆਂ ਹਨ। ਧਿਆਨ (ਮੈਡੀਟੇਸ਼ਨ) ਕਰਨ ਨਾਲ ਲਾਭ ਮਿਲ ਸਕਦਾ ਹੈ। ਦਫ਼ਤਰ ਦੀ ਰਾਜਨੀਤੀ ਤੋਂ ਦੂਰ ਰਹੋ ਨਹੀਂ ਤਾਂ ਮਾਣ-ਸਨਮਾਨ ਨੂੰ ਨੁਕਸਾਨ ਪਹੁੰਚ ਸਕਦਾ ਹੈ। ਵਪਾਰੀ ਵੱਡੇ ਫ਼ੈਸਲੇ ਸੋਚ-ਸਮਝ ਕੇ ਲੈਣ ਅਤੇ ਅਦਾਲਤ ਨਾਲ ਜੁੜੇ ਮਾਮਲਿਆਂ ਵਿਚ ਕਾਹਲੀ ਨਾ ਕਰਨ।
ਉਪਾਅ: ਭਗਵਾਨ ਗਣੇਸ਼ ਦੀ ਪੂਜਾ ਕਰੋ।
3. ਮੀਨ ਰਾਸ਼ੀ (Pisces): ਵਿਰੋਧੀ ਜਾਂ ਦੁਸ਼ਮਣ ਸਰਗਰਮ ਹੋ ਸਕਦੇ ਹਨ, ਇਸ ਲਈ ਕਿਸੇ 'ਤੇ ਵੀ ਅੱਖਾਂ ਬੰਦ ਕਰ ਕੇ ਭਰੋਸਾ ਨਾ ਕਰੋ। ਆਪਣੀ ਬੋਲਚਾਲ 'ਤੇ ਕਾਬੂ ਰੱਖੋ ਅਤੇ ਵੱਡਿਆਂ ਦੀ ਇੱਜ਼ਤ ਬਰਕਰਾਰ ਰੱਖੋ। ਮਾੜੀ ਸੰਗਤ ਤੋਂ ਦੂਰ ਰਹੋ ਅਤੇ ਪਰਿਵਾਰ ਦੀ ਮਨਜ਼ੂਰੀ ਤੋਂ ਬਿਨਾਂ ਜਾਇਦਾਦ ਦਾ ਕੋਈ ਫ਼ੈਸਲਾ ਨਾ ਲਵੋ। ਜ਼ਿਆਦਾ ਕੰਮ ਕਾਰਨ ਮਾਨਸਿਕ ਤਣਾਅ ਵੀ ਹੋ ਸਕਦਾ ਹੈ।
ਉਪਾਅ: ਭਗਵਾਨ ਵਿਸ਼ਣੂ ਦੇ ਮੰਤਰਾਂ ਦਾ ਜਾਪ ਕਰੋ।
