ਇਨ੍ਹਾਂ 4 ਰਾਸ਼ੀਆਂ ਵਾਲਿਆਂ ''ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ
8/31/2026 8:30:13 PM
ਵੈੱਬ ਡੈਸਕ: ਜੋਤਿਸ਼ ਸ਼ਾਸਤਰ ਵਿਚ ਸ਼ੁੱਕਰ ਗ੍ਰਹਿ ਨੂੰ ਸੁੱਖ, ਚੰਗੀ ਜ਼ਿੰਦਗੀ, ਪਿਆਰ ਅਤੇ ਐਸ਼ੋ-ਆਰਾਮ ਦਾ ਕਾਰਕ ਮੰਨਿਆ ਜਾਂਦਾ ਹੈ। ਆਉਣ ਵਾਲੀ 2 ਸਤੰਬਰ ਨੂੰ ਸ਼ੁੱਕਰ ਗ੍ਰਹਿ ਆਪਣੀ ਹੀ ਰਾਸ਼ੀ ਤੁਲਾ ਵਿਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਜੋਤਿਸ਼ ਦੇ ਨਿਯਮਾਂ ਅਨੁਸਾਰ, ਸ਼ੁੱਕਰ ਗ੍ਰਹਿ ਆਪਣੀ ਰਾਸ਼ੀ ਵਿਚ ਬਹੁਤ ਮਜ਼ਬੂਤ ਹੁੰਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਬਦਲਾਅ ਨਵੰਬਰ ਤੱਕ ਚਾਰ ਖ਼ਾਸ ਰਾਸ਼ੀਆਂ ਦੀ ਕਿਸਮਤ ਚਮਕਾ ਸਕਦਾ ਹੈ ਅਤੇ ਉਨ੍ਹਾਂ ਦੇ ਜੀਵਨ ਵਿਚ ਪੈਸੇ ਦੇ ਨਵੇਂ ਰਾਹ ਖੋਲ੍ਹ ਸਕਦਾ ਹੈ।
1. ਮੇਖ ਰਾਸ਼ੀ (Aries): ਸ਼ੁੱਕਰ ਦਾ ਇਹ ਬਦਲਾਅ ਮੇਖ ਰਾਸ਼ੀ ਦੇ ਲੋਕਾਂ ਲਈ ਕਈ ਚੰਗੇ ਮੌਕੇ ਲੈ ਕੇ ਆਵੇਗਾ। ਕਲਾ ਅਤੇ ਰਚਨਾਤਮਕ (ਕ੍ਰਿਏਟਿਵ) ਕੰਮਾਂ ਵਿਚ ਤੁਹਾਡੀ ਪ੍ਰਤਿਭਾ ਹੋਰ ਨਿਖਰੇਗੀ। ਨਵੇਂ ਸਾਮਾਨ ਜਾਂ ਕਿਸੇ ਚੀਜ਼ ਦੀ ਖ਼ਰੀਦਦਾਰੀ ਦੇ ਯੋਗ ਬਣਨਗੇ। ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋ ਜਾਣਗੇ। ਮਿਹਨਤ ਦਾ ਵਧੀਆ ਫਲ ਮਿਲੇਗਾ ਅਤੇ ਧਨ ਲਾਭ ਦੇ ਨਵੇਂ ਮੌਕੇ ਮਿਲਣਗੇ। ਪੜ੍ਹਾਈ, ਪ੍ਰੀਖਿਆਵਾਂ ਜਾਂ ਕਿਸੇ ਵੀ ਮੁਕਾਬਲੇ ਵਿੱਚ ਤੁਹਾਨੂੰ ਮਨਚਾਹੇ ਨਤੀਜੇ ਹਾਸਲ ਹੋ ਸਕਦੇ ਹਨ।
2. ਮਿਥੁਨ ਰਾਸ਼ੀ (Gemini): ਸ਼ੁੱਕਰ ਦਾ ਤੁਲਾ ਰਾਸ਼ੀ ਵਿਚ ਜਾਣਾ ਮਿਥੁਨ ਰਾਸ਼ੀ ਦੇ ਲੋਕਾਂ ਲਈ ਬਹੁਤ ਲਾਹੇਵੰਦ ਰਹੇਗਾ। ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖੇਤਰ ਵਿਚ ਬਹੁਤ ਚੰਗੇ ਨਤੀਜੇ ਮਿਲਣਗੇ। ਪਰਿਵਾਰ ਵਿਚ ਖ਼ੁਸ਼ੀਆਂ ਦਾ ਮਾਹੌਲ ਰਹੇਗਾ ਅਤੇ ਆਪਸੀ ਪਿਆਰ ਵਧੇਗਾ। ਜੇਕਰ ਤੁਸੀਂ ਕਿਤੇ ਪੈਸਾ ਲਗਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਉਹ ਸਫ਼ਲ ਹੋਵੇਗੀ। ਆਮਦਨ ਵਧਾਉਣ ਦੇ ਨਵੇਂ ਰਸਤੇ ਮਿਲਣਗੇ ਅਤੇ ਰਚਨਾਤਮਕ ਖੇਤਰਾਂ ਵਿਚ ਵੱਡੀ ਸਫ਼ਲਤਾ ਮਿਲ ਸਕਦੀ ਹੈ।
3. ਸਿੰਘ ਰਾਸ਼ੀ (Leo): ਸਿੰਘ ਰਾਸ਼ੀ ਦੇ ਲੋਕਾਂ ਲਈ ਸ਼ੁੱਕਰ ਦਾ ਇਹ ਗੋਚਰ ਸ਼ੁਭ ਨਤੀਜੇ ਦੇਵੇਗਾ। ਇਸ ਸਮੇਂ ਦੌਰਾਨ ਤੁਹਾਡੀ ਕਿਸੇ ਖ਼ਾਸ ਜਾਂ ਜਾਣਕਾਰ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ ਜੋ ਤੁਹਾਡੇ ਕੰਮ ਆਵੇਗਾ। ਤੁਹਾਡੀ ਹਰ ਕੋਸ਼ਿਸ਼ ਸਫ਼ਲ ਹੋਵੇਗੀ। ਨੌਕਰੀ ਅਤੇ ਕਾਰੋਬਾਰ ਵਿਚ ਅੱਗੇ ਵਧਣ ਦੇ ਨਵੇਂ ਅਤੇ ਸੁਨਹਿਰੀ ਮੌਕੇ ਮਿਲਣਗੇ। ਦਫ਼ਤਰ ਵਿਚ ਤੁਹਾਡੇ ਕੰਮ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।
4. ਬ੍ਰਿਸ਼ਚਕ ਰਾਸ਼ੀ (Scorpio): ਸ਼ੁੱਕਰ ਦਾ ਇਹ ਬਦਲਾਅ ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਲਈ ਬਹੁਤ ਸਾਰੀਆਂ ਖ਼ੁਸ਼ੀਆਂ ਲੈ ਕੇ ਆ ਰਿਹਾ ਹੈ। ਇਸ ਦੌਰਾਨ ਤੁਹਾਡੇ ਘਰ ਵਿਚ ਕਿਸੇ ਨਵੇਂ ਮਹਿਮਾਨ ਜਾਂ ਵਿਅਕਤੀ ਦਾ ਆਗਮਨ ਹੋ ਸਕਦਾ ਹੈ। ਤੁਹਾਨੂੰ ਕੋਈ ਵਧੀਆ ਤੋਹਫ਼ਾ ਮਿਲਣ ਦੀ ਸੰਭਾਵਨਾ ਹੈ। ਘੁੰਮਣ-ਫਿਰਨ ਜਾਂ ਕਿਸੇ ਯਾਤਰਾ 'ਤੇ ਜਾਣ ਦੇ ਸੁੰਦਰ ਮੌਕੇ ਮਿਲਣਗੇ। ਜੇਕਰ ਕੋਈ ਕੋਰਟ-ਕਚਹਿਰੀ ਦਾ ਮਾਮਲਾ ਚੱਲ ਰਿਹਾ ਹੈ, ਤਾਂ ਫੈਸਲਾ ਤੁਹਾਡੇ ਪੱਖ ਵਿਚ ਆ ਸਕਦਾ ਹੈ। ਤੁਹਾਡੀ ਨਿੱਜੀ ਜ਼ਿੰਦਗੀ ਵਿਚ ਕਈ ਚੰਗੇ ਅਤੇ ਸੁਖਾਵੇਂ ਬਦਲਾਅ ਦੇਖਣ ਨੂੰ ਮਿਲਣਗੇ।
