ਰੱਖੜੀ ਤੋਂ ਪਹਿਲਾਂ ਮਾਲੋਮਾਲ ਹੋ ਜਾਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ! ਵਰ੍ਹੇਗਾ ਨੋਟਾਂ ਦਾ ਮੀਂਹ
8/23/2026 8:23:38 PM
ਵੈੱਬ ਡੈਸਕ: ਜੋਤਿਸ਼ ਸ਼ਾਸਤਰ ਦੇ ਅਨੁਸਾਰ, ਗ੍ਰਹਿਆਂ ਦੇ ਰਾਜਕੁਮਾਰ ਮੰਨੇ ਜਾਣ ਵਾਲੇ ਬੁੱਧ ਗ੍ਰਹਿ ਨੇ 22 ਅਗਸਤ 2026 ਨੂੰ ਕੇਤੂ ਦੇ ਮਾਲਕੀ ਵਾਲੇ ਮਘਾ ਨਕਸ਼ੱਤਰ ਵਿਚ ਪ੍ਰਵੇਸ਼ ਕਰ ਲਿਆ ਹੈ। ਬੁੱਧ ਇਸ ਨਕਸ਼ੱਤਰ ਵਿਚ 29 ਅਗਸਤ ਤੱਕ ਰਹਿਣਗੇ। 28 ਅਗਸਤ ਨੂੰ ਰੱਖੜੀ ਦਾ ਤਿਉਹਾਰ ਵੀ ਆ ਰਿਹਾ ਹੈ। ਜੋਤਿਸ਼ ਮਾਹਿਰਾਂ ਦਾ ਕਹਿਣਾ ਹੈ ਕਿ ਕੇਤੂ ਦੇ ਨਕਸ਼ੱਤਰ ਵਿਚ ਬੁੱਧ ਦਾ ਜਾਣਾ 4 ਰਾਸ਼ੀਆਂ ਲਈ ਬਹੁਤ ਹੀ ਸ਼ੁਭ ਅਤੇ ਫਾਇਦੇਮੰਦ ਰਹਿਣ ਵਾਲਾ ਹੈ। ਇਨ੍ਹਾਂ ਲੋਕਾਂ ਨੂੰ ਨੌਕਰੀ, ਕਾਰੋਬਾਰ, ਸਿਹਤ ਅਤੇ ਪੈਸੇ ਦੇ ਮਾਮਲੇ ਵਿੱਚ ਭਰਪੂਰ ਲਾਭ ਮਿਲੇਗਾ। ਆਓ ਜਾਣਦੇ ਹਾਂ ਇਹ ਕਿਸਮਤ ਵਾਲੀਆਂ 4 ਰਾਸ਼ੀਆਂ ਕਿਹੜੀਆਂ ਹਨ:
1. ਮੇਖ ਰਾਸ਼ੀ (Aries)
ਤੁਹਾਡੀ ਬੁੱਧੀ ਅਤੇ ਸਹੀ ਫੈਸਲਾ ਲੈਣ ਦੀ ਤਾਕਤ ਮਜ਼ਬੂਤ ਹੋਵੇਗੀ। ਆਰਥਿਕ ਪੱਖੋਂ ਚੰਗੇ ਸੰਕੇਤ ਮਿਲ ਰਹੇ ਹਨ। ਜੇਕਰ ਤੁਸੀਂ ਕਿਤੇ ਨਿਵੇਸ਼ ਕੀਤਾ ਹੈ, ਤਾਂ ਉੱਥੋਂ ਵਧੀਆ ਮੁਨਾਫਾ ਮਿਲਣ ਦੀ ਉਮੀਦ ਹੈ। ਕਲਾ ਜਾਂ ਰਚਨਾਤਮਕ ਕੰਮਾਂ ਨਾਲ ਜੁੜੇ ਲੋਕਾਂ ਨੂੰ ਸਮਾਜ ਵਿੱਚ ਮਾਨ-ਸਨਮਾਨ ਅਤੇ ਪ੍ਰਸਿੱਧੀ ਮਿਲੇਗੀ।
2. ਮਿਥੁਨ ਰਾਸ਼ੀ (Gemini)
ਤੁਹਾਡੀ ਹਿੰਮਤ ਅਤੇ ਆਤਮਵਿਸ਼ਵਾਸ ਵਿੱਚ ਵਾਧਾ ਹੋਵੇਗਾ। ਤੁਸੀਂ ਆਪਣੀ ਗੱਲ ਨੂੰ ਲੋਕਾਂ ਸਾਹਮਣੇ ਮਜ਼ਬੂਤੀ ਨਾਲ ਰੱਖ ਸਕੋਗੇ। ਮਾਰਕੀਟਿੰਗ, ਗੱਲਬਾਤ ਅਤੇ ਇਸ ਨਾਲ ਜੁੜੇ ਖੇਤਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਪੈਸਾ ਕਮਾਉਣ ਦੇ ਨਵੇਂ ਮੌਕੇ ਮਿਲਣਗੇ। ਛੋਟੇ ਭੈਣ-ਭਰਾਵਾਂ ਦਾ ਪੂਰਾ ਸਹਿਯੋਗ ਮਿਲੇਗਾ, ਜਿਸ ਨਾਲ ਤੁਹਾਡੇ ਨਿੱਜੀ ਅਤੇ ਕੰਮਕਾਜੀ ਮਾਮਲੇ ਹੱਲ ਹੋਣਗੇ।
3. ਤੁਲਾ ਰਾਸ਼ੀ (Libra)
ਕਮਾਈ ਦੇ ਨਵੇਂ ਅਤੇ ਪੱਕੇ ਰਸਤੇ ਖੁੱਲ੍ਹਣ ਦੀ ਉਮੀਦ ਹੈ। ਜੇਕਰ ਤੁਹਾਡਾ ਪੈਸਾ ਲੰਬੇ ਸਮੇਂ ਤੋਂ ਕਿਤੇ ਫਸਿਆ ਹੋਇਆ ਸੀ, ਤਾਂ ਉਹ ਵਾਪਸ ਮਿਲ ਸਕਦਾ ਹੈ। ਵਪਾਰੀਆਂ ਲਈ ਇਹ ਸਮਾਂ ਬਹੁਤ ਵਧੀਆ ਰਹੇਗਾ। ਨਵੀਆਂ ਯੋਜਨਾਵਾਂ ਨੂੰ ਸਫਲ ਬਣਾਉਣ ਦੇ ਮੌਕੇ ਮਿਲਣਗੇ ਅਤੇ ਆਰਥਿਕ ਹਾਲਤ ਵਿਚ ਸੁਧਾਰ ਹੋਵੇਗਾ।
4. ਧਨੂ ਰਾਸ਼ੀ (Sagittarius)
ਲੰਬੇ ਸਮੇਂ ਤੋਂ ਅਟਕੇ ਹੋਏ ਕੰਮ ਦੁਬਾਰਾ ਸ਼ੁਰੂ ਹੋਣਗੇ ਅਤੇ ਮੁਸ਼ਕਿਲਾਂ ਦੂਰ ਹੋਣਗੀਆਂ। ਪੜ੍ਹਾਈ, ਲਿਖਣ ਅਤੇ ਖੋਜ ਦੇ ਖੇਤਰ ਨਾਲ ਜੁੜੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਇਹ ਸਮਾਂ ਬਹੁਤ ਲਾਭਦਾਇਕ ਹੈ। ਨਵੀਆਂ ਚੀਜ਼ਾਂ ਸਿੱਖਣ ਅਤੇ ਆਪਣੀ ਪ੍ਰਤਿਭਾ ਦੀ ਵਰਤੋਂ ਕਰਕੇ ਕੰਮ ਵਿਚ ਅੱਗੇ ਵਧਣ ਦੇ ਸੁਨਹਿਰੀ ਮੌਕੇ ਮਿਲਣਗੇ।
