19 ਅਗਸਤ ਨੂੰ ਹੋਣ ਜਾ ਰਹੀ ਵੱਡੀ ਤਬਦੀਲੀ! ਇਨ੍ਹਾਂ 5 ਰਾਸ਼ੀਆਂ ਵਾਲਿਆਂ ਦੀ ਹੋਵੇਗੀ ਬੱਲੇ-ਬੱਲੇ

8/13/2026 8:00:50 PM

ਵੈੱਬ ਡੈਸਕ: 19 ਅਗਸਤ 2026 ਨੂੰ ਜੋਤਿਸ਼ ਸ਼ਾਸਤਰ ਵਿਚ ਇਕ ਅਹਿਮ ਘਟਨਾ ਹੋਣ ਜਾ ਰਿਹਾ ਹੈ। ਗਿਆਨ, ਸਿੱਖਿਆ ਅਤੇ ਵਾਧੇ ਦੇ ਕਾਰਕ ਮੰਨੇ ਜਾਣ ਵਾਲੇ ਦੇਵਗੁਰੂ ਬ੍ਰਹਿਸਪਤੀ (ਗੁਰੂ) ਪੁਸ਼ਯ ਨਕਸ਼ਤਰ ਵਿਚੋਂ ਨਿਕਲ ਕੇ ਬੁੱਧ ਦੇ ਸਵਾਮੀਤਵ ਵਾਲੇ ਅਸ਼ਲੇਸ਼ਾ ਨਕਸ਼ਤਰ ਵਿਚ ਪ੍ਰਵੇਸ਼ ਕਰਨਗੇ। ਇਹ ਤਬਦੀਲੀ ਕਰੀਅਰ, ਬੈਂਕਿੰਗ ਅਤੇ ਵਪਾਰ ਦੇ ਖੇਤਰ ਵਿਚ ਕਈ ਲੋਕਾਂ ਲਈ ਵੱਡੀ ਸਫਲਤਾ ਲੈ ਕੇ ਆਵੇਗੀ। ਬੁੱਧ ਗ੍ਰਹਿ ਨੂੰ ਬੁੱਧੀ ਅਤੇ ਵਪਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਇਸ ਲਈ ਗੁਰੂ ਅਤੇ ਬੁੱਧ ਦਾ ਇਹ ਮੇਲ ਲੋਕਾਂ ਦੀ ਫੈਸਲੇ ਲੈਣ ਦੀ ਸਮਰੱਥਾ ਅਤੇ ਆਰਥਿਕ ਸਮਝ ਨੂੰ ਬਿਹਤਰ ਬਣਾਏਗਾ। ਜੋਤਿਸ਼ ਮਾਹਰਾਂ ਮੁਤਾਬਕ, ਇਸ ਬਦਲਾਅ ਦਾ ਅਸਰ ਸਾਰੀਆਂ ਰਾਸ਼ੀਆਂ 'ਤੇ ਪਵੇਗਾ, ਪਰ 5 ਰਾਸ਼ੀਆਂ ਲਈ ਇਹ ਸਮਾਂ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ:

1. ਮਿਥੁਨ ਰਾਸ਼ੀ:

ਤੁਹਾਡੀ ਆਰਥਿਕ ਸਥਿਤੀ ਵਿਚ ਕਾਫ਼ੀ ਸੁਧਾਰ ਹੋਵੇਗਾ। ਰੁਕਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ ਅਤੇ ਵਪਾਰ ਵਿਚ ਨਵੇਂ ਸੌਦੇ ਤੈਅ ਹੋਣ ਦੀ ਉਮੀਦ ਹੈ।

2. ਕਰਕ ਰਾਸ਼ੀ:

ਦਿਮਾਗੀ ਤੌਰ 'ਤੇ ਸਪਸ਼ਟਤਾ ਵਧੇਗੀ ਅਤੇ ਨਵੇਂ ਕੰਮ ਦੀ ਸ਼ੁਰੂਆਤ ਲਈ ਇਹ ਬਹੁਤ ਵਧੀਆ ਸਮਾਂ ਹੈ। ਪਰਿਵਾਰਕ ਸੁੱਖ-ਸਹੂਲਤਾਂ ਵਿਚ ਵੀ ਵਾਧਾ ਹੋਵੇਗਾ।

3. ਕੰਨਿਆ ਰਾਸ਼ੀ:

ਕਮਾਈ ਦੇ ਨਵੇਂ ਰਸਤੇ ਖੁੱਲ੍ਹਣਗੇ। ਖ਼ਾਸ ਕਰਕੇ ਬੈਂਕਿੰਗ, ਨਿਵੇਸ਼ ਅਤੇ ਸ਼ੇਅਰ ਬਾਜ਼ਾਰ ਨਾਲ ਜੁੜੇ ਲੋਕਾਂ ਨੂੰ ਉਮੀਦ ਤੋਂ ਵੱਧ ਫਾਇਦਾ ਹੋ ਸਕਦਾ ਹੈ।

4. ਧਨੁ ਰਾਸ਼ੀ:

ਕੰਮ ਵਾਲੀ ਥਾਂ 'ਤੇ ਤੁਹਾਡੀ ਮਿਹਨਤ ਅਤੇ ਯੋਜਨਾਵਾਂ ਦੀ ਤਾਰੀਫ਼ ਹੋਵੇਗੀ। ਅਧਿਆਪਕਾਂ, ਵਕੀਲਾਂ ਅਤੇ ਸਲਾਹਕਾਰਾਂ ਨੂੰ ਕੋਈ ਵੱਡੀ ਉਪਲਬਧੀ ਮਿਲ ਸਕਦੀ ਹੈ।

5. ਮੀਨ ਰਾਸ਼ੀ:

ਵਿਦਿਆਰਥੀਆਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਇਹ ਸੁਨਹਿਰੀ ਸਮਾਂ ਸਾਬਤ ਹੋਵੇਗਾ। ਬੱਚਿਆਂ ਨਾਲ ਜੁੜੀਆਂ ਚਿੰਤਾਵਾਂ ਖ਼ਤਮ ਹੋਣਗੀਆਂ ਅਤੇ ਸਮਾਜ ਵਿਚ ਮਾਣ-ਸਨਮਾਨ ਵਧੇਗਾ।
 


Anmol Tagra

Content Editor Anmol Tagra