ਖ਼ੁਸ਼-ਆਮਦੀਦ 2021: ਜਾਣੋ ਧਨ, ਮਕਰ, ਕੁੰਭ ਤੇ ਮੀਨ ਰਾਸ਼ੀਆਂ ਲਈ ਕਿਹੋ ਜਿਹਾ ਰਹੇਗਾ ਨਵਾਂ ਵਰ੍ਹਾ, ਪੜ੍ਹੋ ਪੂਰੀ ਖ਼ਬਰ

1/4/2021 2:41:34 PM

ਜਲੰਧਰ (ਬਿਊਰੋ) - ਨਵੇਂ ਸਾਲ ਦਾ ਆਗਾਜ਼ ਹੋ ਚੁੱਕਾ ਹੈ, ਜਿਸ ਨੂੰ ਲੈ ਕੇ ਹਰ ਕੋਈ ਇਹੀ ਕਾਮਨਾ ਕਰਦਾ ਹੈ ਕਿ 2020 ਦੀ ਤਰ੍ਹਾਂ ਇਸ ਸਾਲ ਕਿਸੇ ਤਰ੍ਹਾਂ ਦੀ ਆਫ਼ਤ ਦਾ ਸਾਹਮਣਾ ਨਾ ਕਰਨਾ ਪਵੇ। ਅਜਿਹੇ ਵਿਚ ਲੋਕ ਮੰਦਰਾਂ-ਮਸਜਿਦਾਂ, ਗੁਰਦੁਆਰਿਆਂ ਆਦਿ ਵਿਚ ਜਾ ਕੇ 2021 ਦੇ ਚੰਗੇ ਹੋਣ ਦੀਆਂ ਅਰਦਾਸਾਂ ਕਰ ਰਹੇ ਹਨ। ਉਥੇ ਹੀ ਬਹੁਤ ਸਾਰੇ ਲੋਕ 2021 ਲਈ ਆਪਣੀਆਂ ਰਾਸ਼ੀਆਂ ਨੂੰ ਖੰਗਾਲ ਰਹੇ ਹਨ ਕਿ ਇਹ ਸਾਲ ਸਾਡੇ ਲਈ ਕਿਵੇਂ ਦਾ ਰਹੇਗਾ। ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ਰਾਹੀਂ ਦੱਸਣ ਜਾ ਰਹੇ ਹਾਂ  ਧਨ, ਮਕਰ, ਕੁੰਭ ਤੇ ਮੀਨ ਰਾਸ਼ੀ ਵਾਲਿਆਂ ਬਾਰੇ ਕਿ ਇਨ੍ਹਾਂ ਲਈ ਨਵਾਂ ਸਾਲ ਕਿਵੇ ਦਾ ਰਹੇਗਾ -

ਧਨ (ਚੇ, ਚੋ, ਭ, ਭੀ, ਭੁ, ਧ, ਫ, ਢ, ਭੇ)
ਸਾਲ ਦੌਰਾਨ ਸ਼ਤਰੂ ਕਮਜ਼ੋਰ ਰਹਿਣਗੇ, ਕਾਰੋਬਾਰੀ ਮੋਰਚੇ ’ਤੇ ਕਦਮ ਬੜ੍ਹਤ ਵੱਲ ਰਹੇਗਾ, ਸੰਤਾਨ ਦੇ ਹਾਂ-ਪੱਖੀ ਸਹਿਯੋਗ ਦੇ ਨਾਲ ਤੁਹਾਨੂੰ ਆਪਣੀ ਕਿਸੇ ਸਮੱਸਿਆ ਨੂੰ ਸੰਵਾਰਨ ’ਚ ਮਦਦ ਮਿਲ ਸਕਦੀ ਹੈ ਪਰ ਸਾੜਸਤੀ ਦੇ ਕਾਰਣ ਖਰਚਿਆਂ ਤੇ ਮੁਸ਼ਕਲਾਂ ਦਾ ਜ਼ੋਰ ਬਣਿਆ ਰਹੇਗਾ।
ਸ਼ੁਰੂ ਸਾਲ ਤੋਂ ਆਮ ਹਾਲਾਤ ਆਮ ਬਣੇ ਰਹਿਣਗੇ ਪਰ 28 ਜਨਵਰੀ ਤੋਂ ਆਰਥਿਕ ਮੋਰਚੇ ’ਤੇ ਕਦਮ ਬੜ੍ਹਤ ਵੱਲ ਰਹਿ ਸਕਦਾ ਹੈ; 22 ਫਰਵਰੀ ਤੋਂ ਸੰਤਾਨ ਵੱਲੋਂ ਅਸਥਾਈ ਤੌਰ ’ਤੇ ਕੋਈ ਟੈਂਸ਼ਨ-ਪ੍ਰੇਸ਼ਾਨੀ ਉੱਭਰ ਸਕਦੀ ਹੈ; 17 ਮਾਰਚ ਤੋਂ 9 ਅਪ੍ਰੈਲ ਤੱਕ ਦੀ ਮਿਆਦ ’ਚ ਕੋਰਟ-ਕਚਹਿਰੀ ਜਾਂ ਪ੍ਰਾਪਰਟੀ ਦੇ ਕਿਸੇ ਕੰਮ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ। ਵਿਚਾਲੇ 6 ਅਪ੍ਰੈਲ ਤੋਂ ਮਿੱਤਰਾਂ, ਸੱਜਣ-ਸਾਥੀਆਂ, ਵੱਡੇ ਲੋਕਾਂ ਦੇ ਹਾਂ-ਪੱਖੀ ਰੁਖ ਕਾਰਣ ਸਫਲਤਾ ਦੀ ਕੋਈ ਨਾ ਕੋਈ ਰਾਹ ਖੁੱਲ੍ਹ ਸਕਦੀ ਹੈ ਤੇ 13 ਅਪ੍ਰੈਲ ਦੇ ਬਾਅਦ ਗ੍ਰਹਿ ਸੰਤਾਨ ਵੱਲੋਂ ਰਾਹਤ ਦੇਣ ਵਾਲਾ ਬਣ ਜਾਵੇਗਾ; 4 ਤੋਂ 28 ਮਈ ਦੇ ਵਿਚਾਲੇ ਕਿਸੇ ਮਜ਼ਬੂਤ ਸ਼ਤਰੂ ਦੇ ਉੱਭਰਨ ਦਾ ਡਰ ਰਹੇਗਾ, ਇਸ ਲਈ ਉਸਦੇ ਨਾਲ ਕਿਸੇ ਵੀ ਤਰ੍ਹਾਂ ਦੇ ਪੰਗੇ ਤੋਂ ਬਚਨਾ ਚਾਹੀਦਾ; 15 ਜੂਨ ਤੋਂ ਕੰਮਕਾਜੀ ਦਸ਼ਾ ਬਿਹਤਰ ਬਣੇਗੀ, 17 ਤੋਂ 24 ਜੁਲਾਈ ਦੇ ਵਿਚਾਲੇ ਕਾਰੋਬਾਰੀ ਕੰਮਾਂ ’ਚ ਲਾਭ, ਫੈਮਲੀ ਲਾਈਫ ’ਚ ਤਾਲਮੇਲ ਵਧੇਗਾ। ਵਿਚਾਲੇ 16 ਜੁਲਾਈ ਤੋਂ ਸਿਹਤ ਖਰਾਬ ਹੋਣ ’ਤੇ ਪੈਰ ਤਿਲਕਣ ਦਾ ਡਰ ਰਹੇਗਾ। ਯਤਨ ਕਰਨ ’ਤੇ 16 ਅਗਸਤ ਤੋਂ ਕੋਈ ਮਕਸਦ ਪੂਰਾ ਹੋਵੇਗਾ; 6 ਸਤੰਬਰ ਤੋਂ 15 ਨਵੰਬਰ ਤੱਕ ਸਮਾਂ ਆਮਦਨ ਵਾਲਾ ਪਰ ਵਿਚਾਲੇ 2 ਅਕਤੂਬਰ ਤੋਂ 1 ਨਵੰਬਰ ਤੱਕ ਕਿਸੇ ਸਰਕਾਰੀ ਕੰਮ ’ਚ ਕੋਈ ਮੁਸ਼ਕਲ ਹੱਟ ਸਕਦੀ ਹੈ, ਫਿਰ 16 ਨਵੰਬਰ ਤੋਂ 15 ਦਸੰਬਰ ਤੱਕ ਹਰ ਫ੍ਰੰਟ ’ਤੇ ਸਾਵਧਾਨ ਰਹਿਣਾ ਸਹੀ ਰਹੇਗਾ।

ਮਕਰ (ਭੋ, ਜ, ਜੀ, ਜੁ, ਜੇ, ਜੋ, ਖ, ਖੀ, ਖੁ, ਖੇ, ਖੋ, ਗ, ਗੀ)
ਕਿਉਂਕਿ ਨਵੇਂ ਸਾਲ ’ਚ ਕਾਰੋਬਾਰੀ ਤੇ ਜਾਇਦਾਦੀ ਕੰਮਾਂ ਲਈ ਗ੍ਰਹਿ ਚੰਗਾ ਹੈ ਇਸ ਲਈ ਦੋਵੇਂ ਖੇਤਰਾਂ ’ਚ ਤੁਹਾਡੀ ਪਲਾਨਿੰਗ ਬਿਹਤਰ ਬਣੇਗੀ ਪਰ ਸੰਤਾਨ ਵੱਲੋਂ ਪੈਦਾ ਹੋਣ ਵਾਲੀ ਕਿਸੇ ਸਮੱਸਿਆ, ਝਮੇਲੇ ਨੂੰ ਸਮਝਦਾਰੀ ਨਾਲ ਨਿਪਟਾਉਣਾ ਸਹੀ ਰਹੇਗਾ। ਸਾੜਸਤੀ ਵੀ ਮਾਨਸਿਕ ਪ੍ਰੇਸ਼ਾਨੀ ਰੱਖਣ ਵਾਲੀ ਹੈ, ਇਸ ਲਈ ਸਾਵਧਾਨੀ ਵਰਤਣੀ ਜ਼ਰੂਰੀ ਹੋਵੇਗੀ।
ਸ਼ੁਰੂ ਸਾਲ ਤੋਂ ਸਮਾਂ ਮਾੜੇ ਹਾਲਾਤ ਵਾਲਾ ਹੋਵੇਗਾ, 14 ਜਨਵਰੀ ਤੋਂ ਕੰਮਕਾਜੀ ਦਸ਼ਾ ਸੁਧਰੇਗੀ, ਫਿਰ 22 ਫਰਵਤੀ ਤੋਂ ਸੰਤਾਨ ਦੇ ਅਸਹਿਯੋਗੀ ਰੁਖ ਕਾਰਣ ਮਨ ਪ੍ਰੇਸ਼ਾਨ ਜਿਹਾ ਰਹਿ ਸਕਦਾ ਹੈ; 15 ਮਾਰਚ ਤੋਂ ਕੰਮਕਾਜੀ ਭੱਜਨੱਠ ਕਰਨ ਦੀ ਸਮਰਥਾ ਵਧੇਗੀ, ਫਿਰ 17 ਮਾਰਚ ਤੋਂ 9 ਅਪ੍ਰੈਲ ਤੱਕ ਦੀ ਮਿਆਦ ’ਚ ਮਿੱਤਰ, ਸੱਜਣ-ਸਾਥੀ ਤੇ ਵੱਡੇ ਲੋਕ ਜ਼ਰੂਰਤ ਦੇ ਹਰ ਮੌਕੇ ’ਤੇ ਤੁਹਾਡੀ ਮਦਦ ਲਈ ਹਾਜ਼ਿਰ ਰਿਹਾ ਕਰਣਗੇ। ਵਿਚਾਲੇ 6 ਅਪ੍ਰੈਲ ਤੋਂ ਕੰਮਕਾਜੀ ਤੇ 14 ਅਪ੍ਰੈਲ ਤੋਂ ਪ੍ਰਾਪਰਟੀ ਤੇ ਕੋਰਟ-ਕਚਹਿਰੀ ਦੇ ਕੰਮਾਂ ਲਈ ਸਮਾਂ ਬਿਹਤਰ ਬਣੇਗਾ। ਫਿਰ 4 ਮਈ ਤੋਂ 28 ਮਈ ਤੱਕ ਮਨ ’ਤੇ ਹਾਂ-ਪੱਖੀ ਅਤੇ ਸਹਿਯੋਗੀ ਸੋਚ ਬਣੀ ਰਹੇਗੀ। 29 ਮਈ ਤੋਂ 14 ਜੂਨ ਤੱਕ ਦੌਰਾਨ ਸ਼ਤਰੂਆਂ ਤੋਂ ਦੂਰੀ ਰੱਖੋ ਕਿਉਂਕਿ ਉਹ ਤੁਹਾਡੀ ਲੱਤ ਖਿੱਚਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦੇਣਗੇ। 15 ਜੂਨ ਤੋਂ 6 ਜੁਲਾਈ ਤੱਕ ਸ਼ਤਰੂ ਆਪਣੇ-ਆਪ ਨੂੰ ਕਮਜ਼ੋਰ ਮਹਿਸੂਸ ਕਰਣਗੇ ਪਰ 7 ਤੋਂ 24 ਜੁਲਾਈ ਤੱਕ ਉਹ ਟਕਰਾਅ ਤੋਂ ਬਾਜ਼ ਨਾ ਆਉਣਗੇ। ਇਸ ਤੋਂ ਬਾਅਦ ਹਾਲਾਤ ਆਮ ਜਿਹੇ ਰਹਿਣਗੇ। ਫਿਰ 17 ਅਗਸਤ ਤੋਂ 16 ਸਤੰਬਰ ਤੱਕ ਸਿਹਤ ਦਾ ਧਿਆਨ ਰੱਖੋ, ਪੈਰ ਤਿਲਕਣ ਦਾ ਡਰ ਵੀ ਰਹੇਗਾ। ਵਿਚਾਲੇ 6 ਸਤੰਬਰ ਤੋਂ 1 ਅਕਤੂਬਰ ਤੱਕ ਸਰਕਾਰੀ ਕੰਮਾਂ ’ਚ ਤੁਹਾਡੀ ਧਾਕ ਤੇ ਦਬਦਬਾ ਬਣਿਆ ਰਹੇਗਾ; 17 ਅਕਤੂਬਰ ਤੋਂ 15 ਨਵੰਬਰ ਵਿਚਾਲੇ ਨਾ ਕੋਈ ਸਰਕਾਰੀ ਕੰਮ ਹੱਥ ’ਚ ਲਓ ਤੇ ਨਾ ਹੀ ਕਿਸੇ ਅਫਸਰ ਦੇ ਸਾਹਮਣੇ ਤਿਆਰੀ ਤੋਂ ਬਿਨਾ ਜਾਓ। ਫਿਰ 16 ਨਵੰਬਰ ਤੋਂ 15 ਦਸੰਬਰ ਤੱਕ ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ।

ਕੁੰਭ (ਗੁ, ਗੇ, ਗੋ, ਸ/ਸ਼, ਸੀ/ਸ਼ੀ, ਸੁ/ਸ਼ੁ, ਸੇ/ਸ਼ੇ, ਸੋ/ਸ਼ੋ, ਦ)
ਪ੍ਰਾਪਰਟੀ, ਕੋਰਟ-ਕਚਹਿਰੀ ਤੇ ਸਰਕਾਰੀ ਕੰਮਾਂ ਲਈ ਤੁਹਾਡੀ ਭੱਜਨੱਠ ਚੱਲ ਰਹੀ ਸਾੜਸਤੀ ਦੇ ਕਾਰਣ ਕੋਈ ਖਾਸ ਨਤੀਜਾ ਸ਼ਾਇਦ ਨਹੀਂ ਦੇ ਸਕੇਗੀ ਪਰ ਆਮਦਨ, ਧਨ ਲਾਭ ਤੇ ਕਾਰੋਬਾਰੀ ਕੰਮਾਂ ’ਚ ਤੁਹਾਨੂੰ ਚੰਗੀ ਕਾਮਯਾਬੀ ਮਿਲੇਗੀ।
ਸ਼ੁਰੂ ਸਾਲ ਤੋਂ ਸਿਤਾਰਾ ਧਨ ਲਾਭ ਲਈ ਬਿਹਤਰ, ਮਾਣ-ਯਸ਼ ਦੀ ਪ੍ਰਾਪਤੀ, 14 ਜਨਵਰੀ ਤੋਂ ਕਿਸੇ ਬਣਦੇ ਕੰਮ ’ਚ ਕਿਸੇ ਰੁਕਾਵਟ-ਮੁਸ਼ਕਿਲ ਦੇ ਉੱਭਰਨ ਦੀ ਆਸ਼ੰਕਾ, ਇਸ ਲਈ ਹਰ ਕੰਮ ਸਾਵਧਾਨੀ ਨਾਲ ਕਰੋ; 13 ਫਰਵਰੀ ਤੋਂ ਗ੍ਰਹਿ ਮਜ਼ਬੂਤ ਬਣੇਗਾ, ਕੰਮਕਾਜੀ ਕੰਮਾਂ ’ਚ ਸੁਧਾਰ ਹੋਵੇਗਾ; 22 ਫਰਵਰੀ ਤੋਂ ਜਾਇਦਾਦੀ ਕੰਮਾਂ ਲਈ ਤੁਹਾਡੀ ਭੱਜਨੱਠ ਸ਼ਾਇਦ ਜ਼ਿਆਦਾ ਨਤੀਜਾ ਨਾ ਦੇਵੇ; 17 ਮਾਰਚ ਤੋਂ 9 ਅਪ੍ਰੈਲ ਤੱਕ ਸਮਾਂ ਧਨ ਲਾਭ ਵਾਲਾ, ਕਿਸੇ ਮੁਸ਼ਕਿਲ ਬਣੇ ਕੰਮਕਾਜ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਉਮੀਦ। ਵਿਚਾਲੇ 6 ਅਪ੍ਰੈਲ ਤੋਂ ਹਾਂ-ਪੱਖੀ ਸੋਚ ਦੇ ਕਾਰਣ ਤੁਹਾਨੂੰ ਹਰ ਕੰਮ ਆਸਾਨ ਦਿਖਾਈ ਦੇਵੇਗਾ, ਫਿਰ 14 ਅਪ੍ਰੈਲ ਤੋਂ ਮਿੱਤਰ, ਸੱਜਣ-ਸਾਥੀ ਤੁਹਾਡੀ ਮਦਦ ਲਈ ਤਿਆਰ ਦਿਸਿਆ ਕਰਨਗੇ; 4 ਤੋਂ 28 ਮਈ ਦੇ ਵਿਚਾਲੇ ਕੋਈ ਜਾਇਦਾਦੀ ਪ੍ਰੋਗਰਾਮ ਸਿਰੇ ਚੜ੍ਹੇਗਾ, ਇਸ ਤੋਂ ਬਾਅਦ ਆਮ ਹਾਲਾਤ ਵੀ ਪਹਿਲਾਂ ਵਾਂਗ ਬਿਹਤਰ ਬਣੇ ਰਹਿਣਗੇ; 17 ਤੋਂ 24 ਜੁਲਾਈ ਤੱਕ ਸੰਤਾਨ ਸਾਥ ਦੇਵੇਗੀ ਅਤੇ ਉਸ ਦੀ ਮਦਦ ਨਾਲ ਤੁਹਾਡੀ ਕੋਈ ਸਮੱਸਿਆ ਸੁਲਝਣ ਦੇ ਨੇੜੇ ਪਹੁੰਚੇਗੀ। ਵਿਚਾਲੇ 16 ਜੁਲਾਈ ਤੋਂ ਸਿਤਾਰਾ ਦੁਸ਼ਮਣਾਂ ਨੂੰ ਕਮਜ਼ੋਰ ਬਣਾਏਗਾ, 21 ਜੁਲਾਈ ਤੋਂ 16 ਸਤੰਬਰ ਤੱਕ ਦੀ ਮਿਆਦ ’ਚ ਕੰਮਕਾਜੀ ਦਸ਼ਾ ਬਿਹਤਰ, ਪਰਿਵਾਰਕ ਮੋਰਚੇ ’ਤੇ ਤਾਲਮੇਲ ਅਤੇ ਸਹਿਯੋਗ ਵਧੇਗਾ; 17 ਸਤੰਬਰ ਤੋਂ 16 ਅਕਤੂਬਰ ਤੱਕ ਸਿਹਤ ਦਾ ਧਿਆਨ ਰੱਖੋ, ਡਿੱਗਣ-ਤਿਲਕਣ ਦਾ ਡਰ ਰਹੇਗਾ। ਫਿਰ 17 ਅਕਤੂਬਰ ਤੋਂ 15 ਨਵੰਬਰ ਤੱਕ ਕੰਮਕਾਜੀ ਭੱਜਨੱਠ ਬੇਨਤੀਜਾ ਰਹੇਗੀ, ਉਂਝ ਵੀ ਸਮਾਂ ਰੁਕਾਵਟਾਂ ਵਾਲਾ ਹੈ ਪਰ 21 ਨਵੰਬਰ ਤੋਂ ਸਮਾਂ ਮੁੜ ਬਿਹਤਰ ਬਣਨ ਲੱਗੇਗਾ।

ਮੀਨ (ਦੀ, ਦੁ, ਥ, ਝ, ਦੇ, ਦੋ, ਚ, ਚੀ)
ਸਾਲ ਦੇ ਦੌਰਾਨ ਆਮ ਸਿਤਾਰਾ ਮਜ਼ਬੂਤ ਰਹੇਗਾ। ਸਰਕਾਰੀ ਕੰਮਾਂ ’ਚ ਜਿਥੇ ਸਫਲਤਾ ਮਿਲੇਗੀ ਉਥੇ ਵੱਡੇ ਲੋਕ ਵੀ ਤੁਹਾਡੇ ਪ੍ਰਤੀ ਅਨੁਕੂਲ ਰਹਿਣਗੇ, ਕੰਮਕਾਜੀ ਕੰਮਾਂ ਲਈ ਯਤਨ ਵੀ ਚੰਗਾ ਨਤੀਜਾ ਦੇਣਗੇ ਪਰ ਹਲਕੀ ਸੋਚ ਤੇ ਸੁਭਾਅ ਵਾਲੇ ਲੋਕ ਤੁਹਾਡੀ ਲੱਤ ਖਿੱਚਣ ਤੇ ਰੁਕਾਵਟਾਂ-ਮੁਸ਼ਕਿਲਾਂ ਨੂੰ ਜਾਗ੍ਰਿਤ ਕਰਨ ’ਚ ਲੱਗੇ ਰਹਿਣਗੇ, ਇਸ ਲਈ ਉਨ੍ਹਾਂ ਤੋਂ ਸੁਚੇਤ ਰਹਿਣਾ ਜ਼ਰੂਰੀ ਹੋਵੇਗਾ। ਸ਼ੁਰੂ ਸਾਲ ਤੋਂ ਸਮਾਂ ਕਾਮਯਾਬੀ ਵਾਲਾ; 14 ਜਨਵਰੀ ਤੋਂ ਸਿਤਾਰਾ ਕਾਰੋਬਾਰੀ ਕੰਮਾਂ ’ਚ ਤੁਹਾਨੂੰ ਕਾਫੀ ਐਕਟਿਵ ਰੱਖੇਗਾ ਪਰ 13 ਫਰਵਰੀ ਤੋਂ ਸਮਾਂ ਕਮਜ਼ੋਰ ਬਣੇਗਾ, ਉਲਝਣਾਂ-ਸਮੱਸਿਆਵਾਂ ਵੀ ਸਿਰ ਚੁੱਕਣਗੀਆਂ, ਨੁਕਸਾਨ ਦੀ ਆਸ਼ੰਕਾ ਵੀ ਰਹੇਗੀ, 14 ਮਾਰਚ ਤੋਂ ਬਾਅਦ ਗ੍ਰਹਿ ਮੁੜ ਕਾਮਯਾਬੀ ਦੇਣ ਤੇ ਕਦਮ ਨੂੰ ਬੜ੍ਹਤ ਵੱਲ ਰੱਖਣ ਵਾਲਾ ਬਣ ਜਾਵੇਗਾ, ਫਿਰ 17 ਮਾਰਚ ਤੋਂ 9 ਅਪ੍ਰੈਲ ਤੱਕ ਦਾ ਸਮਾਂ ਕਾਰੋਬਾਰੀ ਕੰਮਾਂ ਲਈ ਬਿਹਤਰ ਬਣੇਗਾ, ਮੂਡ ਤੇ ਤਬੀਅਤ ’ਚ ਖੁੱਲ੍ਹਾਪਣ ਵਧੇਗਾ, ਘੁੰਮਣ-ਫਿਰਨ ਤੇ ਸੈਰ-ਸਪਾਟੇ ਦੀ ਇੱਛਾ ਜਾਗ੍ਰਿਤ ਰਹੇਗੀ, ਫਿਰ 14 ਅਪ੍ਰੈਲ ਤੋਂ ਸਮਾਂ ਧਨ ਲਾਭ ਵਾਲਾ ਬਣੇਗਾ, 4 ਤੋਂ 28 ਮਈ ਤੱਕ ਮਿੱਤਰਾਂ, ਸੱਜਣ-ਸਾਥੀਆਂ ਦੇ ਰੁਖ ’ਚ ਸਹਿਯੋਗ ਅਤੇ ਅਨੁਕੂਲਤਾ ਬਣੀ ਰਹੇਗੀ, ਫਿਰ 29 ਮਈ ਤੋਂ ਕਾਮਯਾਬੀ ਦੇਣ ਵਾਲਾ ਗ੍ਰਹਿ ਮਜ਼ਬੂਤ ਬਣ ਜਾਵੇਗਾ; 7 ਤੋਂ 24 ਜੁਲਾਈ ਤੱਕ ਕੋਰਟ-ਕਚਹਿਰੀ, ਪ੍ਰਾਪਰਟੀ ਦੇ ਕੰਮਾਂ ਲਈ ਤੁਹਾਡੀ ਭੱਜਨੱਠ ਚੰਗਾ ਨਤੀਜਾ ਦੇਵੇਗੀ, ਅਫਸਰ ਤੇ ਵੱਡੇ ਲੋਕ ਤੁਹਾਡੀ ਗੱਲ ਧਿਆਨ ਨਾਲ ਸੁਣਨਗੇ, 25 ਜੁਲਾਈ ਤੋਂ 16 ਸਤੰਬਰ ਤੱਕ ਸ਼ਤਰੂਆਂ ਦੀ ਉਛਲਕੂਦ ਫਿਜ਼ੂਲ ਰਹੇਗੀ, ਵਿਚਾਲੇ 26 ਅਗਸਤ ਤੋਂ ਪਰਿਵਾਰਕ ਮੋਰਚੇ ’ਤੇ ਮੇਲ-ਸਹਿਯੋਗ ਵਧੇਗਾ, ਮਨ ’ਤੇ ਸਾਤਵਿਕ ਸੋਚ ਪ੍ਰਭਾਵੀ ਰਹੇਗੀ, ਫਿਰ ਵਿਚਾਲੇ 6 ਸਤੰਬਰ ਤੋਂ 21 ਅਕਤੂਬਰ ਤੱਕ ਦੀ ਮਿਆਦ ’ਚ ਪਤੀ-ਪਤਨੀ ਲਈ ਗ੍ਰਹਿ ਕਸ਼ਟਕਾਰੀ ਰਹਿਣਗੇ; 17 ਅਕਤੂਬਰ ਤੋਂ ਸਿਤਾਰਾ ਸਿਹਤ ਨੂੰ ਵਿਗਾੜਣ ਤੇ ਪੈਰ ਤਿਲਕਣ ਵਾਲਾ ਬਣ ਜਾਵੇਗਾ, ਧਿਆਨ ਰੱਖੋ; 15 ਨਵੰਬਰ ਤੋਂ ਬਾਅਦ ਸਮਾਂ ਬਿਹਤਰ ਬਣੇਗਾ ਅਤੇ ਹਰ ਖੇਤਰ ’ਚ ਕਾਮਯਾਬੀ ਸਾਥ ਦੇਵੇਗੀ।
 


sunita

Content Editor sunita