ਖ਼ੁਸ਼-ਆਮਦੀਦ 2021: ਇਨ੍ਹਾਂ 4 ਰਾਸ਼ੀਆਂ ਲਈ ਬੇਹੱਦ ਲਾਭਕਾਰੀ ਹੈ ਨਵਾਂ ਵਰ੍ਹਾ, ਮਿਲੇਗੀ ਹਰ ਕੰਮ 'ਚ ਤਰੱਕੀ

1/2/2021 11:21:19 AM

ਜਲੰਧਰ (ਬਿਊਰੋ) - ਨਵੇਂ ਸਾਲ ਦਾ ਆਗਾਜ਼ ਹੋ ਚੁੱਕਾ ਹੈ, ਜਿਸ ਨੂੰ ਲੈ ਕੇ ਹਰ ਕੋਈ ਇਹੀ ਕਾਮਨਾ ਕਰਦਾ ਹੈ ਕਿ 2020 ਦੀ ਤਰ੍ਹਾਂ ਇਸ ਸਾਲ ਕਿਸੇ ਤਰ੍ਹਾਂ ਦੀ ਆਫ਼ਤ ਦਾ ਸਾਹਮਣਾ ਨਾ ਕਰਨਾ ਪਵੇ। ਅਜਿਹੇ ਵਿਚ ਲੋਕ ਮੰਦਰਾਂ-ਮਸਜਿਦਾਂ, ਗੁਰਦੁਆਰਿਆਂ ਆਦਿ ਵਿਚ ਜਾ ਕੇ 2021 ਦੇ ਚੰਗੇ ਹੋਣ ਦੀਆਂ ਅਰਦਾਸਾਂ ਕਰ ਰਹੇ ਹਨ। ਉਥੇ ਹੀ ਬਹੁਤ ਸਾਰੇ ਲੋਕ 2021 ਲਈ ਆਪਣੀਆਂ ਰਾਸ਼ੀਆਂ ਨੂੰ ਖੰਗਾਲ ਰਹੇ ਹਨ ਕਿ ਇਹ ਸਾਲ ਸਾਡੇ ਲਈ ਕਿਵੇਂ ਦਾ ਰਹੇਗਾ। ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ਰਾਹੀਂ ਦੱਸਣ ਜਾ ਰਹੇ ਹਾਂ ਸਿੰਘ, ਕੰਨਿਆ, ਤੁਲਾ ਤੇ ਵ੍ਰਿਸ਼ਚਿਕ ਰਾਸ਼ੀ ਵਾਲਿਆਂ ਬਾਰੇ ਕਿ ਇਨ੍ਹਾਂ ਲਈ ਨਵਾਂ ਸਾਲ ਕਿਵੇ ਦਾ ਰਹੇਗਾ -

ਸਿੰਘ (ਮ, ਮੀ, ਮੂ, ਮੇ, ਮੋ, ਟ, ਟੀ, ਟੂ, ਟੇ)
ਨਵੇਂ ਸਾਲ ’ਚ ਸਰਕਾਰੀ ਫੰਡ, ਕੋਰਟ-ਕਚਹਿਰੀ, ਜਾਇਦਾਦ ਦੇ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਪੂਰੀ ਤਿਆਰੀ ਤੋਂ ਬਿਨਾਂ ਅਜਿਹਾ ਕੋਈ ਕੰਮ ਹੱਥ ’ਚ ਨਾ ਲਵੋ। ਦੁਸ਼ਮਣ ਬੇਸ਼ੱਕ ਉਭਰਦੇ-ਸਿਮਟਦੇ ਰਹਿਣਗੇ, ਤਾਂ ਵੀ ਉਨ੍ਹਾਂ ਦੀ ਕੋਈ ਖਾਸ ਪੇਸ਼ ਨਹੀਂ ਚੱਲ ਸਕੇਗੀ। ਉਂਝ ਸਾਲ ਦੀ ਦੂਜੀ-ਤੀਜੀ ਤਿਮਾਹੀ ਦੀ ਮਿਆਦ ਤੁਹਾਡੇ ਕਾਰੋਬਾਰੀ ਕੰਮਾਂ ਲਈ ਵਧੀਆ ਸਿੱਧ ਹੋਵੇਗੀ।

ਸਾਲ ਦੇ ਸ਼ੁਰੂ ਦੇ ਸਮੇਂ ਦਾ ਚੱਕਰ ਵਧੀਆ ਸਮਝੋ। ਨਾ ਤਾਂ ਦੁਸ਼ਮਣ ਤੁਹਾਡੇ ’ਤੇ ਕੋਈ ਖਾਸ ਦਬਾਅ ਬਣਾ ਸਕਣਗੇ ਅਤੇ ਨਾ ਪਰੇਸ਼ਾਨ ਕਰ ਸਕਣਗੇ। ਕੰਮਕਾਜੀ ਹਾਲਤ ਵੀ ਤਸੱਲੀਬਖਸ਼ ਰਹੇਗੀ। ਵਧੀਆ ਸਮੇਂ ਦਾ ਚੱਕਰ 14 ਮਾਰਚ ਤਕ ਚੱਲੇਗਾ। 15 ਮਾਰਚ ਤੋਂ 13 ਅਪ੍ਰੈਲ ਤਕ ਸਿਹਤ ਦੇ ਵਿਗੜਨ ਅਤੇ ਪੈਰ ਦੇ ਤਿਲਕਣ ਦਾ ਖਤਰਾ ਵਧ ਜਾਵੇਗਾ। ਲੈਣ-ਦੇਣ ਤੇ ਲਿਖਣ-ਪੜ੍ਹਨ ਦੇ ਕੰਮਾਂ ਵਿਚ ਵੀ ਓਵਰਐਕਟਿਵ ਹੋਣ ਦੀ ਲੋੜ ਹੈ। ਦਰਮਿਆਨ ’ਚ 6 ਅਪ੍ਰੈਲ ਤੋਂ ਦੁਸ਼ਮਣ ਮੁੜ ਸਿਰ ਚੁੱਕਣਾ ਸ਼ੁਰੂ ਕਰ ਸਕਦੇ ਹਨ। ਉਸ ਤੋਂ ਬਾਅਦ 14 ਅਪ੍ਰੈਲ ਤੋਂ ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧੇਗੀ। ਮੰਤਵ-ਮਨੋਰਥ ਮੈਚਿਓਰ ਹੋਣਗੇ। 4 ਤੋਂ 28 ਮਈ ਤਕ ਅਧਿਕਾਰੀਆਂ ਦੇ ਨਰਮ ਤੇ ਢੁਕਵੇਂ ਰੁਖ਼ ਕਾਰਣ ਕੋਈ ਉਲਝਣ ਹੱਲ ਹੋ ਸਕਦੀ ਹੈ। 29 ਮਈ ਤੋਂ 15 ਜੁਲਾਈ ਤਕ ਦਾ ਸਮਾਂ ਆਮਦਨ ਅਤੇ 16 ਜੁਲਾਈ ਤੋਂ 16 ਅਗਸਤ ਤਕ ਦਾ ਸਮਾਂ ਨੁਕਸਾਨ ਵਾਲਾ ਹੋਵੇਗਾ। ਧਿਆਨ ਰੱਖੋ ਕਿ ਤੁਹਾਡੀ ਕੋਈ ਬਣੀ-ਬਣਾਈ ਯੋਜਨਾ ਵਿਗੜ ਨਾ ਜਾਵੇ। 17 ਅਗਸਤ ਤੋਂ 16 ਸਤੰਬਰ ਤਕ ਦਾ ਸਮਾਂ ਵਧੀਆ ਹੋਵੇਗਾ ਅਤੇ ਪ੍ਰੋਗਰਾਮ ਨੇਪਰੇ ਚੜ੍ਹਨਗੇ। ਕਾਰੋਬਾਰੀ ਹਾਲਤ ਵਿਚ ਵੀ ਸੁਧਾਰ ਹੋਵੇਗਾ। 6 ਸਤੰਬਰ ਤੋਂ 1 ਅਕਤੂਬਰ ਤਕ ਵੱਡੇ ਲੋਕਾਂ ਦੀ ਮਦਦ ਨਾਲ ਕੋਈ ਮੁਸ਼ਕਲ ਹੱਲ ਹੋ ਸਕਦੀ ਹੈ। 17 ਅਕਤੂਬਰ ਤੋਂ 16 ਨਵੰਬਰ ਦਰਮਿਆਨ ਘਟੀਆ ਤੇ ਨੈਗੇਟਿਵ ਸੋਚ ਵਾਲੇ ਲੋਕਾਂ ਤੋਂ ਬਚ ਕੇ ਰਹੋ। ਉਸ ਤੋਂ ਬਾਅਦ ਹਰ ਫਰੰਟ ’ਤੇ ਸਫਲਤਾ ਮਿਲੇਗੀ।

ਕੰਨਿਆ (ਟੋ, ਪ, ਪੀ. ਪੂ, ਸ਼, ਣ, ਠ, ਪੇ, ਪੋ)
ਆਮ ਸਿਤਾਰਾ ਮਜ਼ਬੂਤ, ਜ਼ਮੀਨੀ ਅਦਾਲਤੀ ਕੰਮਾਂ ਵਿਚ ਕਾਮਯਾਬੀ ਮਿਲੇਗੀ, ਅਫਸਰਾਂ ਦੇ ਨਰਮ ਰੁਖ ਕਾਰਣ ਕੋਈ ਰੁਕਾਵਟ-ਮੁਸ਼ਕਲ ਹਟੇਗੀ ਪਰ ਸਿਹਤ, ਖਾਸ ਕਰ ਕੇ ਪੇਟ ਦੀ ਸੰਭਾਲ ਰੱਖਣੀ ਚਾਹੀਦੀ ਹੈ, ਲੈਣ-ਦੇਣ ਦੇ ਕੰਮਾਂ ਵਿਚ ਵੀ ਅਲਰਟ ਰਹੋ। ਉਂਝ ਸਾਲ ਦੀ ਦੂਜੀ-ਤੀਜੀ ਤਿਮਾਹੀ ਵਿਚ ਦੁਸ਼ਮਣ ਪੇਚੀਦਗੀਆਂ ਪੈਦਾ ਕਰਦੇ ਰਹਿ ਸਕਦੇ ਹਨ। ਸਾਲ ਦੇ ਸ਼ੁਰੂ ਤੋਂ ਸਮਾਂ ਬਿਹਤਰ ਹਾਲਾਤ ਰੱਖੇਗਾ, ਅਰਥ ਦਸ਼ਾ ਵੀ ਤਸੱਲੀਬਖਸ਼ ਬਣੀ ਰਹੇਗੀ, ਦੁਸ਼ਮਣ ਵੀ ਕਮਜ਼ੋਰ-ਤੇਜ਼ਹੀਣ ਰਹਿਣਗੇ ਪਰ ਸਿਹਤ ਦੇ ਮਾਮਲੇ ਵਿਚ ਚੌਕਸੀ ਵਰਤਣੀ ਜ਼ਰੂਰੀ, ਫਿਰ 22 ਫਰਵਰੀ ਤੋਂ ਸਿਹਤ ਨੂੰ ਅਪਸੈੱਟ ਰੱਖਣ ਵਾਲਾ ਗ੍ਰਹਿ ਹੌਲੀ-ਹੌਲੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਵੇਗਾ; 17 ਮਾਰਚ ਤੋਂ 9 ਅਪ੍ਰੈਲ ਤੱਕ ਘਰੇਲੂ ਮੋਰਚੇ ’ਤੇ ਮਧੁਰਤਾ, ਤਾਲਮੇਲ, ਸਹਿਯੋਗ ਬਣਿਆ ਰਹੇਗਾ। ਘੁੰਮਣ-ਫਿਰਨ ਦੀ ਇੱਛਾ ਜਾਗ੍ਰਿਤ ਰਹੇਗੀ। ਵਿਚਾਲੇ 14 ਅਪ੍ਰੈਲ ਤੋਂ ਸਿਤਾਰਾ ਸਿਹਤ ਨੂੰ ਅਪਸੈੱਟ ਰੱਖਣ ਅਤੇ ਪੈਰ ਫਿਸਲਾਉਣ ਵਾਲਾ ਹੈ, ਜਲਦਬਾਜ਼ੀ ਵਿਚ ਕੋਈ ਐਗਰੀਮੈਂਟ ਵੀ ਨਾ ਕਰੋ। ਫਿਰ 4 ਤੋਂ 28 ਮਈ ਤੱਕ ਧਾਰਮਿਕ ਕੰਮਾਂ, ਧਾਰਮਿਕ ਸਾਹਿਤ ਦੇ ਅਧਿਐਨ ਵਿਚ ਜੀਅ ਲਗੇਗਾ, ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧੇਗੀ; 29 ਮਈ ਤੋਂ ਸਮਾਂ ਕਾਮਯਾਬੀ ਦੇਵੇਗਾ; 7 ਤੋਂ 20 ਜੁਲਾਈ ਤੱਕ ਯਤਨ ਕਰਨ ’ਤੇ ਕੋਈ ਪੇਚੀਦਾ ਬਣਿਆ ਸਰਕਾਰੀ ਕੰਮ ਹੱਲ ਹੋ ਸਕਦਾ ਹੈ; 21 ਜੁਲਾਈ ਤੋਂ ਉਲਝਣਾਂ-ਮੁਸ਼ਕਲਾਂ ਉੱਭਰ ਸਕਦੀਆਂ ਹਨ, ਨੁਕਸਾਨ ਦੇ ਹਾਲਾਤ ਬਣ ਸਕਦੇ ਹਨ, ਕਿਸੇ ਦੇ ਝਾਂਸੇ ਵਿਚ ਵੀ ਨਾ ਫਸੋ, ਕਮਜ਼ੋਰ ਸਮੇਂ ਦਾ ਕ੍ਰਮ 16 ਸਤੰਬਰ ਤੱਕ ਚੱਲ ਸਕਦਾ ਹੈ। ਵਿਚਾਲੇ 6 ਸਤੰਬਰ ਤੋਂ 1 ਅਕਤੂਬਰ ਤੱਕ ਸਮਾਂ ਕਾਰੋਬਾਰੀ ਕੰਮਾਂ ਨੂੰ ਸੰਵਾਰਨ ਅਤੇ ਬਿਹਤਰੀ ਕਰਨ ਵਾਲਾ ਹੋਵੇਗਾ ਫਿਰ 17 ਅਕਤੂਬਰ ਤੋਂ ਅਰਥ ਦਸ਼ਾ ਕਮਜ਼ੋਰ ਬਣੇਗੀ, ਸਮਾਂ ਉਲਟ ਹਾਲਾਤ ਬਣਾਉਣ ਵਾਲਾ ਹੋਵੇਗਾ, 16 ਨਵੰਬਰ ਤੋਂ ਆਮ ਹਾਲਾਤ ਮੁੜ ਬਿਹਤਰ ਬਣਨ ਲੱਗਣਗੇ, 21 ਨਵੰਬਰ ਤੋਂ ਬਾਕੀ ਹਾਲਾਤ ਤਾਂ ਪਹਿਲਾਂ ਵਰਗੇ ਬਣੇ ਰਹਿਣਗੇ ਪਰ ਕਿਸੇ ਦੁਸ਼ਮਣ ਨਾਲ ਟਕਰਾਅ ਦਾ ਖਤਰਾ ਜ਼ਰੂਰ ਵਧ ਸਕਦਾ ਹੈ।

ਤੁਲਾ (ਰ, ਰੀ, ਰੂ, ਰ, ਰੋ, ਤ, ਤੀ, ਤੂ, ਤੇ)
ਇਹ ਸਾਲ ਉਤਸ਼ਾਹ, ਹਿੰਮਤ , ਯਤਨ ਸ਼ਕਤੀ ਅਤੇ ਕੰਮਕਾਜੀ ਭਜਦੌੜ ਦੀ ਸਮਰੱਥਾ ਬਣਾਈ ਰੱਖੇਗਾ। ਕੋਰਟ-ਕਚਹਿਰੀ ਦੇ ਕੰਮਾਂ ਲਈ ਤੁਹਾਡੇ ਯਤਨ ਚੰਗਾ ਨਤੀਜਾ ਦੇਣਗੇ, ਕਾਰੋਬਾਰੀ ਦਸ਼ਾ ਵੀ ਠੀਕ-ਠਾਕ ਬਣੀ ਰਹੇਗੀ, ਪਰ ਢੈਯਾ ਅਤੇ ਰਾਹੂ ਦੀ ਮੌਜੂਦਗੀ ਦੇ ਕਾਰਣ ਸਿਹਤ ਵਿਗੜੀ ਰਹੇਗੀ। ਸਾਲ ਦੀ ਦੂਜੀ-ਤੀਜੀ ਤਿਮਾਹੀ ਵਿਚ ਕੋਈ ਸਮੱਸਿਆ ਆਪਣੇ ਹੱਲ ਵੱਲ ਵਧੇਗੀ।

ਸਾਲ ਦੇ ਸ਼ੁਰੂ ਤੋਂ ਆਮ ਹਾਲਾਤ ਬਿਹਤਰ ਬਣੇ ਰਹਿਣਗੇ; 28 ਜਨਵਰੀ ਤੋਂ ਕਿਸੇ ਜ਼ਮੀਨੀ-ਅਦਾਲਤੀ ਕੰਮ ਲਈ ਤੁਹਾਡੇ ਯਤਨ ਅਤੇ ਭਜਦੌੜ ਚੰਗਾ ਨਤੀਜਾ ਦੇਣਗੇ। ਫਿਰ 17 ਮਾਰਚ ਤੋਂ 9 ਅਪ੍ਰੈਲ ਤੱਕ ਸਮਾਂ ਢਿੱਲਾ ਅਤੇ ਦੁਸ਼ਮਣਾਂ ਨੂੰ ਉਭਾਰਨ ਵਾਲਾ ਹੋਵੇਗਾ। ਦੁਸ਼ਮਣ ਦੇ ਨਾਲ ਟਕਰਾਅ ਤੋਂ ਬੱਚਣਾ ਚਾਹੀਦਾ ਹੈ ਕਿਉਂਿਕ ਕਿਸੇ ਵਿਰੋਧੀ ਦੇ ਕਾਰਣ ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਚਾਲੇ 14 ਅਪ੍ਰੈਲ ਤੋਂ ਕੰਮਕਾਜੀ ਮੋਰਚੇ ’ਤੇ ਦਸ਼ਾ ਤਸੱਲੀਬਖਸ਼ ਬਣੇਗੀ। ਫਿਰ 4 ਮਈ ਤੋਂ ਸਿਹਤ ਵਿਗੜੇਗੀ, 15 ਮਈ ਤੋਂ ਸਿਤਾਰਾ ਸਿਹਤ ਲਈ ਹੋਰ ਜ਼ਿਆਦਾ ਕਮਜ਼ੋਰ ਬਣੇਗਾ, ਡਿੱਗਣ-ਫਿਸਲਣ ਦਾ ਖਤਰਾ, ਇਸ ਲਈ ਪੈਰ ਜਮਾ ਕੇ ਚੱਲਣਾ-ਫਿਰਨਾ ਸਹੀ ਰਹੇਗਾ; 15 ਜੂਨ ਤੋਂ ਸਿਹਤ ਨੂੰ ਵਿਗਾੜਨ, ਪੈਰ ਨੂੰ ਫਿਸਲਾਉਣ ਵਾਲਾ ਗ੍ਰਹਿ ਹੱਟ ਜਾਵੇਗਾ ਅਤੇ ਆਮ ਹਾਲਾਤ ਬਿਹਤਰ ਬਣਨਗੇ। ਫਿਰ 7 ਤੋਂ 24 ਜੁਲਾਈ ਤੱਕ ਯਤਨ ਕਰਨ ’ਤੇ ਕੋਈ ਸਕੀਮ ਸਿਰੇ ਚੜੇਗੀ, ਵਿਚਾਲੇ 21 ਜੁਲਾਈ ਤੋਂ 25 ਅਗਸਤ ਤੱਕ ਸਮਾਂ ਅਾਮਦਨ ਦੇ ਲਈ ਬਿਹਤਰ ਬਣੇਗਾ; 26 ਅਗਸਤ ਤੋਂ ਖਰਚ ਵਧਣਗੇ। 6 ਸਤੰਬਰ ਤੋਂ 1 ਅਕਤੂਬਰ ਤੱਕ ਕੰਮਕਾਜੀ ਕੰਮਾਂ ਦੀ ਦਸ਼ਾ ਬਿਹਤਰ ਰਹੇਗੀ, ਮੂਡ ਵਿਚ ਖੁਸ਼ਦਿਲੀ ਰਹੇਗੀ, ਸੈਰ-ਸਫਰ ਦਾ ਮੌਕਾ ਮਿਲ ਸਕਦਾ ਹੈ। ਉਸ ਉਪਰੰਤ 16 ਅਕਤੂਬਰ ਤੱਕ ਆਮ ਹਾਲਾਤ ਉਲਟ ਬਣਨਗੇ, ਨੁਕਸਾਨ ਦਾ ਡਰ ਰਹੇਗਾ, ਉਲਝਣਾਂ-ਰੁਕਾਵਟਾਂ ਜਾਗਣਗੀਆਂ, 17 ਅਕਤੂਬਰ ਤੋਂ 16 ਨਵੰਬਰ ਤੱਕ ਸੁਭਾਅ ਵਿਚ ਗੁੱਸਾ ਅਤੇ ਚਿੜਾਚਿੜਾਪਣ ਵਧੇਗਾ; 21 ਨਵੰਬਰ ਤੋਂ ਤੁਹਾਡੀ ਪੈਠ, ਦਨਦਨਾਹਟ ਵਿਚ ਵਾਧਾ ਹੋਵੇਗੀ।

ਵ੍ਰਿਸ਼ਚਿਕ (ਤੋ, ਨ, ਨੀ, ਨੁ, ਨੇ, ਯ, ਯੀ, ਯ)
ਨਵੇਂ ਸਾਲ ’ਚ ਵੱਡੇ ਲੋਕਾਂ ਦੀ ਮਦਦ ਨਾਲ ਲਟਕਦੀ ਚਲੀ ਆ ਰਹੀ ਕੋਈ ਸਮੱਸਿਆ ਹੱਲ ਹੋ ਸਕਦੀ ਹੈ, ਕੰਮਕਾਜੀ ਕੰਮਾਂ ’ਚ ਕਦਮ ਬੜ੍ਹਤ ਵੱਲ, ਦੁਸ਼ਮਣਾਂ ਦੀ ਉਛਲਕੂਦ ਵੀ ਤੁਹਾਡਾ ਕੋਈ ਵਿਸ਼ੇਸ਼ ਨੁਕਸਾਨ ਨਹੀਂ ਕਰ ਸਕੇਗੀ ਪਰ ਪਤੀ-ਪਤਨੀ ਦੀ ਸਿਹਤ ’ਚ ਕੁਝ ਨਾ ਕੁਝ ਗੜਬੜ ਰਹਿਣ ਦੀ ਆਸ਼ੰਕਾ ਰਹੇਗੀ। ਸਾਲ ਦੀ ਦੂਜੀ-ਤੀਜੀ ਤਿਮਾਹੀ ਪ੍ਰਾਪਰਟੀ ਤੇ ਕੋਰਟ-ਕਚਹਿਰੀ ਦੇ ਕਿਸੇ ਕੰਮ ਨੂੰ ਸੰਵਾਰ ਸਕਦੀ ਹੈ।

ਸਾਲ ਦੇ ਸ਼ੁਰੂ ਤੋਂ ਅਰਥ ਦਸ਼ਾ ਬਿਹਤਰ ਰਹੇਗੀ; 14 ਜਨਵਰੀ ਤੋਂ ਕੰਮਕਾਜੀ ਭੱਜ-ਨੱਠ ਬਣੀ ਰਹੇਗੀ, 13 ਫਰਵਰੀ ਤੋਂ ਜ਼ਮੀਨੀ ਕੰਮਾਂ ’ਚ ਕਾਮਯਾਬੀ ਮਿਲੇਗੀ। ਫਿਰ 22 ਫਰਵਰੀ ਤੋਂ ਘਰੇਲੂ ਮੋਰਚੇ ’ਤੇ ਪ੍ਰੇਸ਼ਾਨੀ ਵਧੇਗੀ, ਪਤੀ-ਪਤਨੀ ਦੀ ਸਿਹਤ ’ਚ ਖਰਾਬੀ ਜਾਗਣ ਦਾ ਡਰ ਰਹੇਗਾ, 17 ਮਾਰਚ ਤੋਂ ਸਿਤਾਰਾ ਸੰਤਾਨ ਲਈ ਬਿਹਤਰ ਬਣੇਗਾ, ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧੇਗੀ; 5 ਅਪ੍ਰੈਲ ਤੋਂ ਬਾਅਦ ਪ੍ਰਾਪਰਟੀ ਜਾਂ ਕੋਰਟ-ਕਚਹਿਰੀ ਦੇ ਕਿਸੇ ਕੰਮ ਲਈ ਤੁਹਾਡੀ ਭੱਜਨੱਠ ਚੰਗਾ ਰਿਜ਼ਲਟ ਦੇਵੇਗੀ। ਫਿਰ 14 ਅਪ੍ਰੈਲ ਤੋਂ ਸਿਤਾਰਾ ਦੁਸ਼ਮਣਾਂ ਨੂੰ ਕਮਜ਼ੋਰ ਕਰੇਗਾ ਪਰ ਸਿਹਤ ਨੂੰ ਵੀ ਵਿਗਾੜੇਗਾ, ਇਸ ਲਈ ਖਾਣ-ਪੀਣ ’ਚ ਮਰਿਆਦਾ ਵਰਤਣੀ ਚਾਹੀਦੀ; 4 ਤੋਂ 28 ਮਈ ਤੱਕ ਸਮਾਂ ਪਰਿਵਾਰਕ ਜੀਵਨ ’ਚ ਮਧੁਰਤਾ, ਸਾਫਟਨੈੱਸ, ਤਾਲਮੇਲ ਬਣਾਏ ਰੱਖੇਗਾ; 15 ਜੂਨ ਤੋਂ ਸਿਹਤ ਦੇ ਵਿਗੜਣ ਤੇ ਪੈਰ ਤਿਲਕਣ ਦਾ ਡਰ ਰਹੇਗਾ; 21 ਜੁਲਾਈ ਤੋਂ 5 ਸਤੰਬਰ ਤੱਕ ਸਰਕਾਰੀ, ਗੈਰ-ਸਰਕਾਰੀ ਕੰਮਾਂ ਲਈ ਗ੍ਰਹਿ ਬਿਹਤਰ ਬਣੇਗਾ, ਵੱਡੇ ਲੋਕ ਮਿਹਰਬਾਨ ਰਹਿਣਗੇ; 17 ਅਕਤੂਬਰ ਤੋਂ 15 ਨਵੰਬਰ ਤੱਕ ਸਮਾਂ ਕਮਜ਼ੋਰ ਹੋਵੇਗਾ, ਨਾ ਤਾਂ ਕੋਈ ਨਵਾਂ ਯਤਨ ਸ਼ੁਰੂ ਕਰੋ ਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ, ਫਿਰ 21 ਨਵੰਬਰ ਤੋਂ ਸਾਲ ਦੇ ਅੰਤ ਤੱਕ ਸਮਾਂ ਜ਼ਮੀਨੀ ਕੰਮਾਂ ਲਈ ਬਿਹਤਰ ਹੋਵੇਗਾ।

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita