ਰਾਸ਼ੀਫਲ: ਵਪਾਰ ਅਤੇ ਕੰਮਕਾਰ ਦੀ ਦਸ਼ਾ ਰਹੇਗੀ ਚੰਗੀ
6/21/2020 2:38:43 AM
ਮੇਖ- ਮਿੱਤਰਾਂ-ਕੰਮਕਾਜੀ ਸਾਥੀਆਂ, ਕੰੰਮਕਾਜੀ ਪਾਰਟਨਰਜ਼ ਨਾਲ ਮੇਲ-ਮਿਲਾਪ, ਜਨਰਲ ਤੌਰ ’ਤੇ ਸਫਲਤਾ ਸਾਥ ਦੇਵੇਗੀ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਬ੍ਰਿਖ- ਖੇਤੀ ਉਤਪਾਦਾਂ,ਖਾਦਾਂ-ਬੀਜਾਂ,ਕਰਿਆਨਾ, ਮਨਿਆਰੀ,ਗਾਰਮੈਂਟਸ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮਿਥੁਨ- ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਮਨ ਸਫਰ ਲਈ ਰਾਜ਼ੀ ਰਹੇਗਾ।
ਕਰਕ- ਜਨਰਲ ਸਿਤਾਰਾ ਉਲਝਣਾਂ, ਝਗੜਿਅਾਂ ਵਾਲਾ, ਜਲਦਬਾਜ਼ੀ ’ਚ ਕੋਈ ਕੰਮ ਫਾਈਨਲ ਨਾ ਕਰੋ, ਵਰਨਾ ਮੁਸ਼ਕਲਾਂ ਆਪ ਦੇ ਕੰਮਾਂ ਨੂੰ ਉਲਝਾ ਸਕਦੀਅਾਂ ਹਨ।
ਸਿੰਘ- ਬੁਟੀਕ, ਗਾਰਮੈਂਟਸ, ਕੰਸਲਟੈਂਸੀ ਵਕਾਲਤ ਦੇ ਕੰਮ ਧੰਦੇ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਕਾਰੋਬਾਰੀ ਟੂਰਿੰਗ ਵੀ ਲਾਭਕਾਰੀ।
ਕੰਨਿਆ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ-ਲਾਭ, ਅਫਸਰ ਵੱਡੇ ਲੋਕ, ਸੁਪੋਰਟਿਵ ਅਤੇ ਸਹਾਨਭੂਤੀ ਵਾਲਾ ਰੁਖ ਰਖਣਗੇ, ਜਨਰਲ ਹਾਲਾਤ ਬਿਹਤਰ ਬਣੇ ਰਹਿਣਗੇ।
ਤੁਲਾ- ਧਾਰਮਿਕ, ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਬਾਧਾਵਾਂ -ਮੁਸ਼ਕਲਾਂ ਹਟਣਗੀਅਾਂ, ਕੰਮਕਾਜੀ ਦਸ਼ਾ ਵੀ ਠੀਕ ਠਾਕ ਰਹੇਗੀ, ਮਾਣ-ਯਸ਼ ਦੀ ਪ੍ਰਾਪਤੀ।
ਬ੍ਰਿਸ਼ਚਕ- ਸਿਤਾਰਾ ਸਿਹਤ ਲਈ ਠੀਕ ਨਹੀਂ, ਪੈਰ ਫਿਸਲਣ ਦਾ ਡਰ ਬਣਿਆ ਰਹੇਗਾ, ਿਕਸੇ ਪੇਚੀਦਗੀ ਨਾਲ ਵਾਸਤਾ ਰਹੇਗਾ, ਮਨ ਵੀ ਟੈਂਸ-ਅਸ਼ਾਂਤ ਰਹੇਗਾ।
ਧਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਮਨੋਰਥਾਂ ’ਚ ਸਫਲਤਾ ਮਿਲੇਗੀ, ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਸੋਚ ਰਹੇਗੀ।
ਮਕਰ- ਸ਼ਤਰੂ ਕਮਜ਼ੋਰ ਹੋਵੇ ਜਾਂ ਸਟ੍ਰਾਂਗ ਤੋਂ ਫਾਸਲਾ ਰੱਖਣਾ ਜ਼ਰੂਰੀ, ਕਿਉਂਕਿ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਉਹ ਆਪ ਦਾ ਲਿਹਾਜ਼ ਨਹੀਂ ਕਰਨਗੇ।
ਕੁੰਭ- ਸੰਤਾਨ ਆਪ ਨਾਲ ਸਹਿਯੋਗ, ਤਾਲਮੇਲ ਕਰੇਗੀ, ਸੁਪਰੋਟ ਕਰੇਗੀ ਅਤੇ ਹਰ ਮੁਸ਼ਕਲ ਦੇ ਸਮੇਂ ਆਪ ਨਾਲ ਖੜ੍ਹੀ ਨਜ਼ਰ ਆਵੇਗੀ, ਮਾਣ-ਯਸ਼ ਦੀ ਪ੍ਰਾਪਤੀ।
ਮੀਨ- ਕੋਰਟ-ਕਚਿਹਰੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੀ ਸ਼ੁਰੂਆਤੀ ਕੋਸ਼ਿਸ਼ ਜਾਂ ਪਹਿਲ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ,ਸ਼ਤਰੂ ਕਮਜ਼ੋਰ ਰਹਿਣਗੇ।
21 ਜੂਨ 2020, ਐਤਵਾਰ
ਹਾੜ੍ਹ ਵਦੀ ਤਿਥੀ ਮੱਸਿਆ (ਪੂਰਵ ਦੁਪਹਿਰ 12.11 ਤਕ) ਅਤੇ ਮਗਰੋਂ ਤਿੱਥੀ ਏਕਮ। ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਮਿਥੁਨ’ਚ
ਮੰਗਲ ਮੀਨ ’ਚ
ਬੁੱੱਧ ਿਮਥੁਨ ’ਚ
ਗੁਰੂ ਮਕਰ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਮਕਰ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2077, ਹਾੜ੍ਹ ਪ੍ਰਵਿਸ਼ਟੇ : 7, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 31 (ਜੇਠ), ਹਿਜਰੀ ਸਾਲ : 1441, ਮਹੀਨਾ : ਸ਼ਵਾਲ, ਤਰੀਕ : 28 ਨਕਸ਼ੱਤਰ : ਮ੍ਰਿਗਸ਼ਿਰ (ਦੁਪਹਿਰ 10.31 ਤਕ) ਅਤੇ ਨਕਸ਼ੱਤਰ ਆਰਦਰਾ। ਯੋਗ : ਗੰਡ (ਦੁਪਹਿਰ 1.44 ਤਕ) ਅਤੇ ਮਗਰੋਂ ਯੋਗ ਵ੍ਰਿਧੀ, ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਯ ਦਿਸ਼ਾ ਲਈ ,ਰਾਹੂਕਾਲ :ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਹਾੜ੍ਹੀ ਮੱਸਿਆ ਕੰਕਣ (ਚੂੜਾਮਣੀ) ਸੂਰਜ ਗ੍ਰਹਿਣ, ਜਿਹੜਾ ਪੂਰੇ ਭਾਰਤ ’ਚ ਦਿਖਾਈ ਦੇਵੇਗਾ (ਖੰਡ ਗ੍ਰਾਸ ਦੇ ਰੂਪ ’ਚ), ਮੇਲਾ ਫਾਲਗੂ (ਹਰਿਆਣਾ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)