ਰਾਸ਼ੀਫਲ: ਵਪਾਰ ਅਤੇ ਕੰਮਕਾਰ ਦੀ ਦਸ਼ਾ ਰਹੇਗੀ ਚੰਗੀ

6/8/2020 1:27:20 AM

ਮੇਖ- ਸਿਤਾਰਾ ਧਾਰਮਕ ਕੰਮਾਂ ’ਚ ਇੰਟ੍ਰਸਟ ਵਧਾਉਣ ਅਤੇ ਪਲਾਨਿੰਗ ’ਚੋਂ ਕਿਸੇ ਕੰਪਲੀਕੇਸ਼ਨ ਨੂੰ ਹਟਾਉਣ ਵਾਲਾ, ਕੰਮਕਾਜੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ।

ਬ੍ਰਿਖ- ਸਿਤਾਰਾ ਸ਼ਾਮ ਤਕ ਪੇਟ ਲਈ ਠੀਕ ਨਹੀਂ, ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਝਮੇਲਿਅਾਂ ਤੋਂ ਵੀ ਬਚ ਕੇ ਰਹੋ ਪਰ ਬਾਅਦ ’ਚ ਹਰ ਮੋਰਚੇ ’ਤੇ ਬਿਹਤਰੀ ਹੋਵੇਗੀ।

ਮਿਥੁਨ- ਸ਼ਾਮ ਤੱਕ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਾਫਟ ਅਤੇ ਕੰਸੀਡ੍ਰੇਟ ਬਣੇ ਰਹਿਣਗੇ ਪਰ ਬਾਅਦ ’ਚ ਸਮਾਂ ਠੀਕ ਬਣੇਗਾ।

ਕਰਕ- ਸਿਤਾਰਾ ਸ਼ਾਮ ਤਕ ਕਮਜ਼ੋਰ, ਇਸ ਲਈ ਦੂਜਿਅਾਂ ਦੇ ਝਮੇਲਿਅਾਂ-ਝਾਂਸਿਆਂ ’ਚ ਨਾ ਫਸੋ ਅਤੇ ਨਾ ਹੀ ਉਨ੍ਹਾਂ ’ਤੇ ਜ਼ਿਆਦਾ ਭਰੋਸਾ ਕਰੋ ਪਰ ਬਾਅਦ ’ਚ ਸਮਾਂ ਸੁਧਰੇਗਾ।

ਸਿੰਘ- ਜਨਰਲ ਸਿਤਾਰਾ ਸ਼ਾਮ ਤਕ ਸਟ੍ਰਾਂਗ, ਉਦੇਸ਼ਾਂ-ਮਨੋਰਥਾਂ ’ਚ ਸਫਲਤਾ ਮਿਲੇਗੀ, ਮਨੋਬਲ ਦਬਦਬਾ ਬਣਿਆ ਰਹੇਗਾ ਪਰ ਬਾਅਦ ’ਚ ਸਮਾਂ ਟੈਨਸ਼ਨ ਪ੍ਰੇਸ਼ਾਨੀ ਵਾਲਾ ਬਣੇਗਾ।

ਕੰਨਿਆ- ਸਿਤਾਰਾ ਸ਼ਾਮ ਤਕ ਕੋਰਟ-ਕਚਹਿਰੀ ਦੇ ਕੰਮਾਂ ਨੂੰ ਸੰਵਾਰਨ ਅਤੇ ਆਪ ਦੀ ਭੱਜ-ਦੌੜ ਦਾ ਬਿਹਤਰ ਨਤੀਜਾ ਦੇਣ ਵਾਲਾ, ਫਿਰ ਬਾਅਦ ’ਚ ਸਮਾਂ ਕਿਸੇ ਵਿਗੜੇ ਕੰਮ ਨੂੰ ਸੰਵਾਰਨ ਵਾਲਾ ਬਣੇਗਾ।

ਤੁਲਾ- ਕੰਮਕਾਜੀ ਸਾਥੀ ਆਪ ਦੇ ਹਰ ਪਲਾਨ ਨੂੰ ਪਾਜ਼ੇਟਿਵ ਨਜ਼ਰ ਨਾਲ ਦੇਖਣਗੇ, ਕੰਮਕਾਜੀ ਭੱਜ-ਦੌੜ ਅਤੇ ਵਿਅਸਤਤਾ ਵੀ ਬਣੀ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਬ੍ਰਿਸ਼ਚਕ- ਸਿਤਾਰਾ ਸ਼ਾਮ ਤਕ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਜਨਰਲ ਕਦਮ ਨੂੰ ਬੜ੍ਹਤ ਵੱਲ ਰੱਖਣ ਵਾਲਾ, ਫਿਰ ਬਾਅਦ ’ਚ ਸਫਲਤਾ ਮਿਲੇਗੀ।

ਧਨ- ਵਪਾਰ ਅਤੇ ਕੰਮਕਾਜ ਦੀ ਸਥਿਤੀ ਬਿਹਤਰ, ਕੰਮਕਾਜੀ ਯਤਨ ਚੰਗਾ ਨਤੀਜਾ ਦੇਣਗੇ ਪਰ ਮੌਸਮ ਦੇ ਅੈਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਜ਼ਰੂਰੀ, ਮਾਣ-ਸਨਮਾਨ ਦੀ ਪ੍ਰਾਪਤੀ।

ਮਕਰ- ਸਿਤਾਰਾ ਸ਼ਾਮ ਤਕ ਕਮਜ਼ੋਰ, ਧਿਆਨ ਰੱਖੋ ਕਿ ਉਲਝਣਾਂ ਕਰ ਕੇ ਕੋਈ ਬਣਿਆ ਬਣਾਇਆ ਕੰਮ ਉਖੜ-ਵਿਗੜ ਨਾ ਜਾਵੇ ਪਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧੇਰਗੀ।       

ਕੁੰਭ- ਸਿਤਾਰਾ ਸ਼ਾਮ ਤੱਕ ਕਾਰੋਬਾਰੀ ਤੌਰ ’ਤੇ ਬਿਹਤਰ, ਕੰਮਕਾਜੀ ਟੂਰ ਵੀ ਬਿਹਤਰ ਨਤੀਜਾ ਦੇਵੇਗਾ ਪਰ ਬਾਅਦ ’ਚ ਕੋਈ ਵੀ ਕੰਮ ਜਲਦਬਾਜ਼ੀ ’ਚ ਨਾ ਕਰੋ।

ਮੀਨ- ਸਿਤਾਰਾ ਸ਼ਾਮ ਤਕ ਰਾਜਕੀ ਕੰਮ ’ਚ ਕਦਮ ਬੜ੍ਹਤ ਵੱਲ ਰੱਖੇਗਾ, ਵੱਡੇ ਲੋਕ ਵੀ ਮਿਹਰਬਾਨ ਕੰਸੀਡ੍ਰੇਟ ਰਹਿਣਗੇ, ਫਿਰ ਬਾਅਦ ’ਚ ਕਾਰੋਬਾਰੀ ਪ੍ਰੋਗਰਾਮ ਸੁਧਰਨਗੇ।

8 ਜੂਨ 2020, ਸੋਮਵਾਰ ਹਾੜ੍ਹ ਵਦੀ ਤਿਥੀ ਤੀਜ (ਸ਼ਾਮ 7.57 ਤਕ) ਅਤੇ ਮਗਰੋਂ ਤਿਥੀ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਧਨ ’ਚ

ਮੰਗਲ ਕੁੰਭ ’ਚ

ਬੁੱੱਧ ਿਮਥੁਨ ’ਚ

ਗੁਰੂ ਮਕਰ ’ਚ

ਸ਼ੁੱਕਰ ਬ੍ਰਿਖ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2077, ਜੇਠ ਪ੍ਰਵਿਸ਼ਟੇ : 26, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 18 (ਜੇਠ), ਹਿਜਰੀ ਸਾਲ : 1441, ਮਹੀਨਾ : ਸ਼ਵਾਲ, ਤਰੀਕ : 15 ਨਕਸ਼ੱਤਰ : ਪੁਰਵਾਖਾੜਾ (ਦੁਪਹਿਰ 1.45 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾਖਾੜਾ, ਯੋਗ : ਸ਼ੁਕਲ ( ਦੁਪਹਿਰ 12.52 ਤੱਕ) ਅਤੇ ਮਗਰੋਂ ਯੋਗ ਬ੍ਰਹਮ, ਚੰਦਰਮਾ :ਧਨ ਰਾਸ਼ੀ ’ਤੇ (ਸ਼ਾਮ 7.45 ਤਕ) ਅਤੇ ਮਗਰੋਂ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ,ਭਦਰਾ ਰਹੇਗੀ (ਸਵੇਰੇ 8.27 ਤੋਂ ਸ਼ਾਮ 7.57 ਤਕ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ ਦਿਵਸ ਅਤੇ ਤਿਉਹਾਰ : ਸ਼੍ਰੀ ਗਣੇਸ਼ ਚੌਥ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor Bharat Thapa