ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

6/2/2020 1:23:44 AM

ਮੇਖ— ਸਿਤਾਰਾ ਦੁਪਹਿਰ ਤੱਕ ਨੁਕਸਾਨ, ਪਰੇਸ਼ਾਨੀ ਅਤੇ ਅਹਿਤਿਆਤ ਵਾਲਾ, ਦੁਜਿਆਂ ਨਾਲ ਟਕਰਾਅ ਤੋਂ ਬਚੋ ਪਰ ਬਾਅਦ 'ਚ ਜਨਰਲ ਹਾਲਾਤ ਬਿਹਤਰ ਬਣੇ ਰਹਿਣਗੇ।

ਬ੍ਰਿਖ— ਸਿਤਾਰਾ ਦੁਪਹਿਰ ਤਕ ਬਿਹਤਰ, ਹਰ ਫਰੰਟ 'ਤੇ ਸਫਲਤਾ ਦੇਵੇਗਾ ਅਤੇ ਬਿਹਤਰੀ ਕਰੇਗਾ ਪਰ ਬਾਅਦ 'ਚ ਆਪੋਜ਼ਿਟ ਹਾਲਾਤ ਬਣਨਗੇ, ਪ੍ਰੇਸ਼ਾਨੀਆਂ ਪੈਦਾ ਹੋ ਸਕਦੀਆਂ ਹਨ।

ਮਿਥੁਨ— ਸਿਤਾਰਾ ਦੁਪਹਿਰ ਤਕ ਪ੍ਰਾਪਰਟੀ ਦੇ ਕੰਮ ਸੰਵਾਰਨ, ਮਾਣ-ਸਨਮਾਨ ਬਣਾਈ ਰੱਖਣ ਵਾਲਾ ਪਰ ਬਾਅਦ 'ਚ ਯਤਨ ਕਰਨ 'ਤੇ ਪਲਾਨਿੰਗ ਕੁਝ ਅੱਗੇ ਵਧੇਗੀ।

ਕਰਕ— ਸਿਤਾਰਾ ਦੁਪਹਿਰ ਤਕ ਵਿਅਸਤਤਾ ਅਤੇ ਕੰਮਕਾਜੀ ਭੱਜ-ਦੌੜ ਬਣਾਈ ਰੱਖੇਗਾ ਪਰ ਬਾਅਦ 'ਚ ਜਿਸ ਕੰਮ ਲਈ ਵੀ ਸੋਚੋਗੇ, ਉਸ 'ਚ ਸਫਲਤਾ ਮਿਲੇਗੀ।

ਸਿੰਘ— ਸਿਤਾਰਾ ਦੁਪਹਿਰ ਤਕ ਆਮਦਨ ਅਤੇ ਅਰਥ ਦਸ਼ਾ ਲਈ ਚੰਗਾ, ਮਾਣ-ਯਸ਼ ਦੀ ਪ੍ਰਾਪਤੀ ਪਰ ਬਾਅਦ 'ਚ ਜਿਹੜੇ ਕੰਮ ਨੂੰ ਹੱਥ 'ਚ ਲਓਗੇ ਉਹ ਸਿਰੇ ਚੜ੍ਹੇਗਾ।

ਕੰਨਿਆ— ਜਿਹੜੇ ਲੋਕ ਆਪਣਾ ਖੁਦ ਦਾ ਕੰਮ ਧੰਦਾ ਕਰਦੇ ਹਨ ਉਨ੍ਹਾਂ ਨੂੰ ਆਪਣੀ ਕੰਮਕਾਜੀ ਮਿਹਨਤ ਅਤੇ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ, ਜਨਰਲ ਹਾਲਾਤ ਵੀ ਸੁਧਰਨਗੇ।

ਤੁਲਾ— ਸਿਤਾਰਾ ਦੁਪਹਿਰ ਤੱਕ ਉਲਝਣਾਂ-ਝਮੇਲਿਆਂ, ਕੰਪਲੀਕੇਸ਼ਨਜ਼ ਵਾਲਾ, ਲੈਣ-ਦੇਣ ਦੇ ਕੰਮ ਵੀ ਚੌਕਸ ਰਹਿ ਕੇ ਹੀ ਕਰੋ ਪਰ ਬਾਅਦ 'ਚ ਕਾਰੋਬਾਰੀ ਦਸ਼ਾ ਸੁਧਰੇਗੀ।

ਬ੍ਰਿਸ਼ਚਿਕ— ਸਿਤਾਰਾ ਦੁਪਹਿਰ ਤਕ ਕਾਰੋਬਾਰੀ ਦਸ਼ਾ ਬਿਹਤਰ ਰੱਖੇਗਾ ਆਪੋਜ਼ਿਟ ਹਾਲਾਤ 'ਤੇ ਆਪ ਦੀ ਪਕੜ ਬਣੀ ਰਹੇਗੀ ਪਰ ਬਾਅਦ 'ਚ ਅਚਾਨਕ ਕੋਈ ਪ੍ਰਾਬਲਮ ਪੈਦਾ  ਹੋ ਜਾਵੇਗੀ।

ਧਨ— ਸਿਤਾਰਾ ਦੁਪਹਿਰ ਤਕ ਸਫਲਤਾ, ਇੱਜ਼ਤਮਾਨ ਦੇਣ ਵਾਲਾ ਪਰ ਮੁਸ਼ਕਲਾਂ 'ਤੇ ਆਪ ਦੀ ਪਕੜ ਬਣਾਈ ਰੱਖਣ ਵਾਲਾ ਫਿਰ ਬਾਅਦ 'ਚ ਕਾਰੋਬਾਰੀ ਪਲਾਨਿੰਗ ਚੰਗਾ ਨਤੀਜਾ ਦੇਵੇਗੀ।

ਮਕਰ— ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦਾ ਕਦਮ ਬੜ੍ਹਤ ਵਲ ਰੱਖਣ ਵਾਲਾ, ਸ਼ਤਰੂ ਵੀ ਆਪ ਅੱਗੇ ਠਹਿਰ ਨਾ ਸਕਣਗੇ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ।

ਕੁੰਭ— ਸਿਤਾਰਾ ਦੁਪਹਿਰ ਤਕ ਪੇਟ ਲਈ ਕਮਜ਼ੋਰ, ਕੋਈ ਵੀ ਨਵਾਂ ਯਤਨ ਹੱਥ 'ਚ ਨਾ ਲੈਣਾ ਠੀਕ ਰਹੇਗਾ ਪਰ ਬਾਅਦ 'ਚ ਹਰ ਫ੍ਰੰਟ 'ਤੇ ਆਪ ਦੀ ਪੈਠ ਵਧੇਗੀ।

ਮੀਨ— ਸਿਤਾਰਾ ਦੁਪਹਿਰ ਤਕ ਕੰਮਕਾਜੀ ਦਸ਼ਾ ਚੰਗੀ, ਸਫਲਤਾ ਸਾਥ ਦੇਣ ਵਾਲਾ ਪਰ ਬਾਅਦ 'ਚ ਖਾਣਾ-ਪੀਣਾ ਸੁਚੇਤ ਰਹਿ ਕੇ ਕਰੋ, ਕਿਉਂਕਿ ਪੇਟ 'ਚ ਕੁਝ ਨਾ ਕੁਝ ਗੜਬੜੀ ਬਣੀ ਰਹੇਗੀ।

2 ਜੂਨ, 2020 ਮੰਗਲਵਾਰ
ਜੇਠ ਸੁਦੀ ਤਿਥੀ ਇਕਾਦਸ਼ੀ ( ਦੁਪਹਿਰ 12.05 ਤਕ) ਅਤੇ ਮਗਰੋਂ ਤਿਥੀ ਦੁਆਦਸ਼ੀ, ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ 'ਚ
ਚੰਦਰਮਾ ਕੰਨਿਆ 'ਚ
ਮੰਗਲ ਕੁੰਭ 'ਚ
ਬੁੱਧ ਮਿਥੁਨ 'ਚ
ਗੁਰੂ ਮਕਰ 'ਚ
ਸ਼ੁੱਕਰ ਬ੍ਰਿਖ 'ਚ
ਸ਼ਨੀ ਮਕਰ 'ਚ
ਰਾਹੂ ਮਿਥੁਨ 'ਚਕ੍ਰ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2077, ਜੇਠ ਪ੍ਰਵਿਸ਼ਟੇ : 20, ਰਾਸ਼ਟਰੀ ਸ਼ਕ ਸੰਮਤ : 1942, ਮਿਤੀ: 12 (ਜੇਠ), ਹਿਜਰੀ ਸਾਲ :1441, ਮਹੀਨਾ : ਸ਼ਵਾਲ, ਤਰੀਕ : 9, ਨਕਸ਼ੱਤਰ : ਚਿਤਰਾ ( ਰਾਤ 10.55 ਤਕ) ਅਤੇ ਮਗਰੋਂ ਨਕਸ਼ੱਤਰ ਸਵਾਤੀ, ਯੋਗ : ਵਿਅਤੀਪਾਤ (ਸਵੇਰੇ 9.52 ਤਕ) ਅਤੇ ਮਗਰੋਂ ਯੋਗ ਵਰਿਆਣ, ਚੰਦਰਮਾ : ਕੰਨਿਆ ਰਾਸ਼ੀ 'ਤੇ (ਦੁਪਹਿਰ 12 ਵਜੇ ਤਕ) ਅਤੇ ਮਗਰੋਂ ਤੁਲਾ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਦੁਪਹਿਰ  12.05 ਤਕ)  ਦਿਸ਼ਾ ਸ਼ੂਲ : ਉਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ :ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ : ਨਿਰਜਲਾ ਇਕਾਦਸ਼ੀ ਵਰਤ ਮੇਲਾ ਪਿਪਲੂ (ਊਨਾ, ਹਿਮਾਚਲ)। 
        —ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼, ਰਿਸਰਚ ਸੈਂਟਰ, 381, ਮੋਤਾ ਸਿੰਘ ਨਗਰ, ਜਲੰਧਰ
 


Bharat Thapa

Content Editor Bharat Thapa