ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

5/29/2020 12:05:47 AM

ਮੇਖ- ਜਨਰਲ ਤੌਰ ’ਤੇ ਬਿਹਤਰ ਸਿਤਾਰੇ ਕਰਕੇ ਆਪ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਉਦੇਸ਼ ਮਨੋਰਥ ਹੱਲ ਹੋਣਗੇ, ਸ਼ਤਰੂ ਕਮਜ਼ੋਰ ਤੇਜ਼ਹੀਣ ਰਹਿਣਗੇ।

ਬ੍ਰਿਖ- ਸਿਤਾਰਾ ਅਦਾਲਤੀ ਕੰਮਾਂ ਲਈ ਚੰਗਾ, ਵੱਡੇ ਲੋਕਾਂ ’ਚ ਆਪ ਦਾ ਲਿਹਾਜ਼ ਅਤੇ ਪੈਠ ਬਣੀ ਰਹੇਗੀ ਪਰ ਕੇਤੂ ਦੀ ਸਥਿਤੀ ਿਸਹਤ ਲਈ ਕਮਜ਼ੋਰ ਬਣੀ ਰਹੇਗੀ।

ਮਿਥੁਨ- ਉਤਸ਼ਾਹ-ਹਿੰਮਤ ਅਤੇ ਕੰਮਕਾਜੀ ਭੱਜ-ਦੌੜ ਦੀ ਤਾਕਤ ਬਣੀ ਰਹੇਗੀ, ਸ਼ਤਰੂ ਵੀ ਆਪ ਅੱਗੇ ਠਹਿਰ ਨਾ ਸਕਣਗੇ ਪਰ ਸੁਭਾਅ ’ਚ ਗੁੱਸੇ ਦਾ ਅਸਰ ਬਣਿਆ ਰਹੇਗਾ।

ਕਰਕ- ਪ੍ਰਸ਼ਾਸਨ-ਪੁਲਸ-ਕੋਰਟ ਕਚਹਿਰੀ, ਤਹਿਸੀਲ ਸੈਟਅਪ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ ’ਚ ਆਪਣੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ।

ਸਿੰਘ- ਵਪਾਰ ਅਤੇ ਕੰਮਕਾਜ ਦੀ ਸਥਿਤੀ ਬਿਹਤਰ, ਕੋਸ਼ਿਸ਼ਾਂ, ਇਰਾਦਿਅਾਂ ’ਚ ਸਫਲਤਾ ਮਿਲੇਗੀ, ਵੈਸੇ ਵੀ ਆਪ ਹਰ ਫਰੰਟ ’ਤੇ ਹਾਵੀ-ਪ੍ਰਭਾਵੀ ਵਿਜਯ ਰਹੋਗੇ।

ਕੰਨਿਆ- ਉਲਝਣਾਂ ਝਗੜਿਅਾਂ ਕਰਕੇ ਆਪ ਦਾ ਕੋਈ ਵੀ ਕੰਮ ਜਾਂ ਯਤਨ ਸਿਰੇ ਨਹੀਂ ਚੜ੍ਹੇਗਾ, ਨਾ ਤਾਂ ਕੋਈ ਨਵੀਂ ਕੋਸ਼ਿਸ਼ ਸ਼ੁਰੂ ਕਰੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।

ਤੁਲਾ- ਟੀਚਿੰਗ, ਅਧਿਆਪਨ, ਸੈਰ-ਸਪਾਟਾ, ਕੰਸਲਟੈਂਸੀ, ਡੈਕੋਰੇਸ਼ਨ, ਇਲੈਕਟ੍ਰੋਨਿਕਸ ਦਾ ਕੰਮ-ਧੰਦਾ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਬ੍ਰਿਸ਼ਚਕ- ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵਲ, ਅਫਸਰਾਂ ਦੇ ਸਾਫਟ ਰੁਖ ਕਰਕੇ ਆਪ ਨੂੰ ਆਪਣੇ ਯਤਨਾਂ ਨੂੰ ਕੁਝ ਅੱਗੇ ਵਧਾਉਣ ’ਚ ਸਫਲਤਾ ਿਮਲੇਗੀ।

ਧਨ- ਜਨਰਲ ਸਿਤਾਰਾ ਜ਼ੋਰਦਾਰ, ਧਾਰਮਿਕ ਕੰਮਾਂ ’ਚ ਰੁਚੀ, ਯਤਨ ਕਰਨ ’ਤੇ ਕੋਈ ਉਦੇਸ਼ ਪ੍ਰੋਗਰਾਮ, ਸਕੀਮ ਕੁਝ ਅੱਗੇ ਵਧ ਸਕਦੀ ਹੈ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।

ਮਕਰ- ਸਿਤਾਰਾ ਸਿਹਤ ’ਚ ਗੜਬੜੀ ਰੱਖਣ, ਕਿਸੇ ਬਣੇ ਬਣਾਏ ਕੰਮ ਜਾਂ ਯਤਨ ਨੂੰ ਪੇਚੀਦਾ ਬਣਾਉਣ, ਮਨ ਨੂੰ ਅਪਸੈੱਟ ਰੱਖਣ ਵਾਲਾ, ਸਫਰ ਨਾ ਕਰਨਾ ਸਹੀ ਰਹੇਗਾ।

ਕੁੰਭ- ਅਰਥ ਅਤੇ ਕਾਰੋਬਾਰੀ ਕੰਮਾਂ ਲਈ ਸਿਤਾਰਾ ਚੰਗਾ, ਘਰੇਲੂ ਲਾਈਫ ’ਚ ਮਿਠਾਸ, ਤਾਲਮੇਲ, ਸਹਿਯੋਗ ਰਹੇਗਾ, ਮਨ ਸਫਰ ਲਈ ਰਾਜ਼ੀ ਰਹੇਗਾ।

ਮੀਨ- ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ ਕਿਉਂਕਿ ਉਨ੍ਹਾਂ ਨੂੰ ਜਦ ਵੀ ਮੌਕਾ ਮਿਲਿਆ, ਉਹ ਆਪ ਦੀ ਲਤ ਖਿੱਚਣ ਜਾਂ ਪ੍ਰੇਸ਼ਾਨ ਕਰਨ ਤੋਂ ਕਦੀ ਬਾਜ਼ ਨਹੀਂ ਆਉਣਗੇ, ਸਫਰ ਨਾ ਕਰੋ।

29 ਮਈ 2020, ਸ਼ੁੱਕਰਵਾਰ ਜੇਠ ਸੁਦੀ ਤਿਥੀ ਸਪਤਮੀ (ਰਾਤ 9.56 ਤੱਕ) ਅਤੇ ਮਗਰੋਂ ਤਿਥੀ ਅਸ਼ਟਮੀ।

ਸੂਰਜ ਉਦੇ ਸਮੇਂ ਸਿਤਾਰਿਆਂਤੀ

ਸੂਰਜ ਬ੍ਰਿਖ ’ਚ

ਚੰਦਰਮਾ ਕਰਨ ’ਚ

ਮੰਗਲ ਕੁੰਭ ’ਚ

ਬੁੱੱਧ ਿਮਥੁਨ ’ਚ

ਗੁਰੂ ਮਕਰ ’ਚ

ਸ਼ੁੱਕਰ ਬ੍ਰਿਖ ’ਚਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2077, ਜੇਠ ਪ੍ਰਵਿਸ਼ਟੇ : 16, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 8 (ਜੇਠ), ਹਿਜਰੀ ਸਾਲ : 1441, ਮਹੀਨਾ : ਸ਼ਵਾਲ, ਤਰੀਕ : 5 ਸੂਰਜ ਉਦੇ : ਸਵੇਰੇ 5.29 ਵਜੇ, ਸੂਰਜ ਅਸਤ : ਸ਼ਾਮ 7.22 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (ਸ਼ਾਮ 6.58 ਤੱਕ) ਅਤੇ ਮਗਰੋਂ ਨਕਸ਼ੱਤਰ ਮਘਾ, ਯੋਗ : ਵਿਆਘਾਤ (ਰਾਤ 10.06 ਤੱਕ) ਅਤੇ ਮਗਰੋਂ ਯੋਗ ਹਰਸ਼ਣ, ਚੰਦਰਮਾ : ਕਰਕ ਰਾਸ਼ੀ ’ਤੇ (ਸਵੇਰੇ6.58 ਤੱਕ), ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸਵੇਰੇ 6.58 ਤੱਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਭਦਰਾ ਸ਼ੁਰੂ ਹੋਵੇਗੀ (ਰਾਤ 9.56 ਤੋਂ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor Bharat Thapa