ਭਵਿੱਖਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

4/2/2020 2:32:32 AM

ਮੇਖ- ਸਿਤਾਰਾ ਦੁਪਹਿਰ ਤੱਕ ਕੰਮਕਾਜੀ ਭੱਜਦੌੜ ਦਾ ਸਹੀ ਨਤੀਜਾ ਦੇਵੇਗਾ, ਸ਼ਤਰੂ ਵੀ ਆਪ ਨੂੰ ਬੇਵੱਸ ਅਤੇ ਕਮਜ਼ੋਰ ਸਮਝਣਗੇ, ਫਿਰ ਬਾਅਦ ’ਚ ਹਰ ਫਰੰਟ ’ਤੇ ਸਕਸੈੱਸ ਮਿਲੇਗੀ।

ਬ੍ਰਿਖ- ਸਿਤਾਰਾ ਦੁਪਹਿਰ ਤੱਕ ਆਮਦਨ ਵਾਲਾ, ਯਤਨ ਕਰਨ ’ਤੇ ਜਾਂ ਹੱਥ ’ਚ ਲੈਣ ’ਤੇ ਕੰਮਕਾਜੀ ਪ੍ਰੋਗਰਾਮ ਬਿਹਤਰ ਨਤੀਜਾ ਦੇਣਗੇ ਪਰ ਬਾਅਦ ’ਚ ਸਮਾਂ ਬਿਹਤਰ ਸਮਝੋ।

ਮਿਥੁਨ- ਜਿਹੜੇ ਲੋਕ ਕਾਰੋਬਾਰੀ ਟੂਰਿੰਗ, ਟ੍ਰੇਡਿੰਗ ਜਾਂ ਸਪਲਾਈ ਦਾ ਕੰਮ ਕਰਦੇ ਹਨ, ਜਾਂ ਆਪਣਾ ਖੁਦ ਦਾ ਕੰਮ ਧੰਦਾ ਕਰਦੇ ਹਨ, ਉਨ੍ਹਾਂ ਨੂੰ ਆਪਣੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।

ਕਰਕ- ਸਿਤਾਰਾ ਦੁਪਹਿਰ ਤਕ ਅਹਿਤਿਆਤ-ਪਰੇਸ਼ਾਨੀ ਤੇ ਕੰਪਲੀਕੇਸ਼ਨਸ ਵਾਲਾ, ਇਸ ਲਈ ਕੋਈ ਯਤਨ ਹੱਥ ’ਚ ਨਾ ਲੈਣਾ ਸਹੀ ਰਹੇਗਾ ਪਰ ਬਾਅਦ ’ਚ ਸਮਾਂ ਸਫਲਤਾ ਵਾਲਾ।

ਸਿੰਘ- ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਬਿਹਤਰ, ਹਰ ਫਰੰਟ ’ਤੇ ਵਿਜੇ ਮਿਲੇਗੀ ਪਰ ਬਾਅਦ ’ਚ ਸਮਾਂ ਟੈਂਸ਼ਨ, ਪਰੇਸ਼ਾਨੀ ਅਤੇ ਖਰਚ ਵਧਾਉਣ ਵਾਲਾ।

ਕੰਨਿਆ- ਸਿਤਾਰਾ ਦੁਪਹਿਰ ਤੱਕ ਰਾਜਕੀ ਕੰਮਾਂ ’ਚ ਬੜ੍ਹਤ ਵੱਲ ਰੱਖਣ ਵਾਲਾ, ਅਫਸਰਾਂ ’ਚ ਵੀ ਲਿਹਾਜ਼ਦਾਰੀ ਬਣੀ ਰਹੇਗੀ ਪਰ ਬਾਅਦ ’ਚ ਅਰਥ ਦਸ਼ਾ ਸੁਧਰੀ ਰਹੇਗੀ।

ਤੁਲਾ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ, ਵਿਜਈ ਰੱਖੇਗਾ, ਵੱਡੇ ਲੋਕਾਂ ’ਚ ਆਪ ਦੀ ਲਿਹਾਜ਼ਦਾਰੀ ਬਣੀ ਰਹੇਗੀ, ਸ਼ਤਰੂ ਕਮਜ਼ੋਰ।

ਬ੍ਰਿਸ਼ਚਕ- ਸਿਤਾਰਾ ਦੁਪਹਿਰ ਤੱਕ ਪੇਟ ’ਚ ਗੜਬੜੀ ਰੱਖਣ ਵਾਲਾ, ਨੁਕਸਾਨ, ਧਨ ਹਾਨੀ ਦਾ ਵੀ ਡਰ ਰਹੇਗਾ, ਫਿਰ ਬਾਅਦ ’ਚ ਰਿਲੀਜੀਅਸ ਕੰਮਾਂ ’ਚ ਧਿਆਨ ਵਧੇਗਾ।

ਧਨ- ਸਿਤਾਰਾ ਦੁਪਹਿਰ ਤੱਕ ਕੰਮਕਾਜੀ ਕੰਮਾਂ ਲਈ ਬਿਹਤਰ, ਸਫਲਤਾ ਅਤੇ ਮਾਣ-ਯਸ਼ ਦੀ ਵੀ ਪ੍ਰਾਪਤੀ ਪਰ ਬਾਅਦ ’ਚ ਹਰ ਫਰੰਟ ਤੇ ਟੈਂਸ਼ਨ, ਪਰੇਸ਼ਾਨੀ ਰਹੇਗੀ।

ਮਕਰ- ਸਿਤਾਰਾ ਦੁਪਹਿਰ ਤੱਕ ਕਮਜ਼ੋਰ, ਆਪਣੇ ਆਪ ਨੂੰ ਹਰ ਫਰੰਟ ’ਤੇ ਬਚਾ ਕੇ ਰੱਖੋ, ਨੁਕਸਾਨ ਦਾ ਵੀ ਡਰ ਪਰ ਬਾਅਦ ’ਚ ਹਰ ਫਰੰਟ ਤੇ ਪੈਠ ਵਧੇਗੀ।

ਕੁੰਭ- ਸਿਤਾਰਾ ਦੁਪਹਿਰ ਤੱਕ ਬਿਹਤਰ, ਮਨੋਬਲ-ਦਬਦਬਾ ਬਣਿਆ ਰਹੇਗਾ, ਯਤਨ ਕਰਨ ’ਤੇ ਕੋਈ ਉਦੇਸ਼ ਸਿਰੇ ਚੜ੍ਹੇਗਾ ਪਰ ਬਾਅਦ ’ਚ ਹਰ ਫਰੰਟ ’ਤੇ ਮੁਸ਼ਕਲਾਂ ਵਧਣਗੀਆਂ।

ਮੀਨ- ਜਨਰਲ ਸਿਤਾਰਾ ਸਟ੍ਰਾਂਗ, ਦੁਪਹਿਰ ਤੱਕ ਪ੍ਰਾਪਰਟੀ ਅਤੇ ਕੋਰਟ ਕਚਹਿਰੀ ਦੇ ਕੰਮਾਂ ’ਚ ਕਦਮ-ਬੜ੍ਹਤ ਵੱਲ ਰਹੇਗਾ ਪਰ ਬਾਅਦ ’ਚ ਮਨ ’ਤੇ ਪਾਜ਼ੇਟਿਵ ਸੋਚ ਵਧੇਗੀ, ਮਾਣ-ਯਸ਼ ਵੀ ਬਣਿਆ ਰਹੇਗਾ।

2 ਅਪ੍ਰੈਲ 2020, ਵੀਰਵਾਰ ਚੇਤ ਸੁਦੀ ਤਿਥੀ ਨੌਮੀ (2-3 ਮੱਧ ਰਾਤ 2.43 ਤੱਕ) ਅਤੇ ਮਗਰੋਂ ਤਿਥੀ ਦਸ਼ਮੀ।

 ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੀਨ ’ਚ

ਚੰਦਰਮਾ ਮਿਥੁਨ ’ਚ

ਮੰਗਲ ਮਕਰ ’ਚ

ਬੁੱੱਧ ਕੁੰਭ ’ਚ

ਗੁਰੂ ਮਕਰ ’ਚ

ਸ਼ੁੱਕਰ ਬ੍ਰਿਖ ’ਚ        ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2077, ਚੇਤ ਪ੍ਰਵਿਸ਼ਟੇ : 20, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 13 (ਚੇਤ), ਹਿਜਰੀ ਸਾਲ : 1441, ਮਹੀਨਾ : ਸ਼ਬਾਨ, ਤਰੀਕ : 8, ਸੂਰਜ ਉਦੈ : ਸਵੇਰੇ 6.19 ਵਜੇ, ਸੂਰਜ ਅਸਤ : ਸ਼ਾਮ 6.44 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਨਰਵਸੁ (ਸ਼ਾਮ 7.28 ਤੱਕ) ਅਤੇ ਮਗਰੋਂ ਨਕਸ਼ੱਤਰ ਪੁੱਖ, ਯੋਗ : ਅਤਿਗੰਡ (ਬਾਅਦ ਦੁਪਹਿਰ 3.21 ਤੱਕ) ਅਤੇ ਮਗਰੋਂ ਯੋਗ ਸੁਕਰਮਾ, ਚੰਦਰਮਾ : ਮਿਥੁਨ ਰਾਸ਼ੀ ’ਤੇ (ਦੁਪਹਿਰ 1.33 ਤੱਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ ਦਿਵਸ ਅਤੇ ਤਿਉਹਾਰ : ਸ਼੍ਰੀ ਦੁਰਗਾ ਨੌਮੀ, ਚੇਤ (ਬਸੰਤ) ਨਵਰਾਤਰੇ ਸਮਾਪਤ, ਸ਼੍ਰੀ ਰਾਮ ਨੌਮੀ, ਸ਼੍ਰੀ ਰਾਮਾਵਤਾਰ ਜਯੰਤੀ, ਸ਼੍ਰੀ ਪਰਾਂਤਾਗ ਜਯੰਤੀ, ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ (ਜਲੰਧਰ), ਸ਼੍ਰੀ ਰਾਮ ਨੌਮੀ ਪੁਰਬ (ਸ਼੍ਰੀ ਦਰਬਾਰ ਪਿੰਡੋਰੀ ਧਾਮ ਅਤੇ ਸ਼੍ਰੀ ਦਰਬਾਰ ਧਿਆਨਪੁਰ-ਰਜ਼ਬ ਗੁਰਦਾਸਪੁਰ, ਪੰਜਾਬ), ਮੇਲਾ ਰਾਮਬਨ (ਜੰਮੂ-ਕਸ਼ਮੀਰ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Edited By Bharat Thapa