ਭਵਿੱਖਫਲ: ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ

3/30/2020 2:36:36 AM

ਮੇਖ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਲਈ ਚੰਗਾ, ਯਤਨ ਕਰਨ ’ਤੇ ਕੋਈ ਉਲਝਿਆ-ਰੁਕਿਆ ਕੰਮ ਚੰਗਾ ਨਤੀਜਾ ਦੇ ਸਕਦਾ ਹੈ, ਜਨਰਲ ਹਾਲਾਤ ਵੀ ਬਿਹਤਰ ਬਣਨਗੇ।

ਬ੍ਰਿਖ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਦੇ ਮੋਰੇਲ ਨੂੰ ਉੱਚਾ ਰੱਖੇਗਾ, ਜਿਸ ਕਰਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ, ਅਰਥ ਅਤੇ ਕਾਰੋਬਾਰੀ ਦਸ਼ਾ ਬਿਹਤਰ ਰਹੇਗੀ।

ਮਿਥੁਨ- ਖਰਚਿਆਂ ਕਰਕੇ ਅਰਥ ਦਸ਼ਾ ਤੰਗ ਰਹੇਗੀ, ਲੈਣ-ਦੇਣ ਦੇ ਕੰਮਾਂ ’ਚ ਆਪ ਦੀ ਪੇਮੈਂਟ ਦੇ ਫਸ ਜਾਣ ਦਾ ਡਰ ਰਹੇਗਾ, ਇਸ ਲਈ ਪੂਰੀ ਚੌਕਸੀ ਵਰਤਣੀ ਚਾਹੀਦੀ ਹੈ।

ਕਰਕ- ਸਿਤਾਰਾ ਧਨ ਲਾਭ ਲਈ ਚੰਗਾ, ਸਟ੍ਰਾਂਗ ਸਿਤਾਰੇ ਕਰਕੇ ਆਪ ਆਪਣੇ ਕੰਮਾਂ ਨੂੰ ਪੂਰੇ ਜੋਸ਼ ਨਾਲ ਨਿਪਟਾ ਸਕੋਗੇ, ਜਨਰਲ ਤੌਰ ’ਤੇ ਬਿਹਤਰੀ ਹੋਵੇਗੀ।

ਸਿੰਘ- ਵੱਡੇ ਲੋਕਾਂ ’ਚ ਆਪ ਦੀ ਪੈਠ, ਧਾਕ, ਛਾਪ ਬਣੀ ਰਹੇਗੀ, ਅਫ਼ਸਰ ਅਤੇ ਵੱਡੇ ਲੋਕ ਆਪ ਦੀ ਗੱਲਬਾਤ ਧਿਆਨ ਅਤੇ ਹਮਦਰਦੀ ਨਾਲ ਸੁਣਨਗੇ, ਤੇਜ ਪ੍ਰਭਾਵ ਬਣਿਆ ਰਹੇਗਾ।

ਕੰਨਿਆ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਹਰ ਫਰੰਟ ’ਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਰਿਲੀਜੀਅਸ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਉਲਝਿਆ-ਰੁਕਿਆ ਕੰਮ ਬਿਹਤਰ ਬਣੇਗਾ।

ਤੁਲਾ- ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਸੁਚੇਤ ਰਹਿੰਦੇ ਹੋਏ ਖਾਣਾ-ਪੀਣਾ ਚਾਹੀਦਾ ਹੈ, ਿਲਖਣ-ਪੜ੍ਹਨ ਦਾ ਕੋਈ ਵੀ ਕੰਮ ਬੇਧਿਆਨੀ ਨਾਲ ਨਾ ਕਰੋ, ਸਫ਼ਰ ਵੀ ਟਾਲ ਦਿਓ।

ਬ੍ਰਿਸ਼ਚਕ- ਕੰਮਕਾਜ ਦੀ ਸਥਿਤੀ ਚੰਗੀ, ਅਾਪੋਜ਼ਿਟ ਸੈਕਸ ਪ੍ਰਤੀ ਅਟ੍ਰੈਕਸ਼ਨ ’ਚ ਵਾਧਾ ਆਪ ਨੂੰ ਕਿਸੇ ਮੁਸ਼ਕਿਲ ਸਥਿਤੀ ’ਚ ਨਾ ਫ਼ਸਾ ਦੇਵੇ, ਅਹਿਤਿਆਤ ਰੱਖੋ।

ਧਨ- ਜਨਰਲ ਤੌਰ ’ਤੇ ਸਮਾਂ ਕਮਜ਼ੋਰ, ਪੂਰੀ ਅਹਿਤਿਆਤ ਰੱਖਣ ਦੇ ਬਾਵਜੂਦ ਕੋਈ ਨਾ ਕੋਈ ਪ੍ਰਾਬਲਮ ਜਾਗਦੀ ਰਹਿ ਸਕਦੀ ਹੈ, ਦੂਜਿਅਾਂ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ।

ਮਕਰ- ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ, ਵਿਜਈ ਰੱਖੇਗਾ, ਸ਼ਤਰੂ ਕਮਜ਼ੋਰ ਰਹਿਣਗੇ, ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।

ਕੁੰਭ- ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਮਜ਼ਬੂਤ, ਅਫ਼ਸਰ ਵੱਡੇ ਲੋਕ ਮਿਹਰਬਾਨ, ਕੰਸੀਡ੍ਰੇਟ ਰਹਿਣਗੇ, ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ, ਮਾਣ-ਯਸ਼ ਦੀ ਪ੍ਰਾਪਤੀ।

ਮੀਨ- ਆਪ ਆਪਣੇ ਕੰਮਾਂ ਨੂੰ ਪੂਰੇ ਜੋਸ਼ ਨਾਲ ਨਿਪਟਾਉਣ ਦੀ ਹਿੰਮਤ ਰੱਖੋਗੇ, ਕੰਮਕਾਜੀ ਸਾਥੀ ਸਹਿਯੋਗ ਦੇਣਗੇ, ਵੱਡੇ ਲੋਕਾਂ ’ਚ ਲਿਹਾਜ਼ਦਾਰੀ ਵੀ ਬਣੀ ਰਹੇਗੀ।

30 ਮਾਰਚ 2020, ਸੋਮਵਾਰ

ਚੇਤ ਸੁਦੀ ਤਿਥੀ ਛੱਠ (30-31 ਮਾਰਚ ਮੱਧ ਰਾਤ 3.15 ਤੱਕ ) ਅਤੇ ਮਗਰੋਂ ਤਿਥੀ ਸਪਤਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੀਨ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਮਕਰ ’ਚ

ਬੁੱੱਧ ਕੁੰਭ ’ਚ

ਗੁਰੂ ਮਕਰ ’ਚ

ਸ਼ੁੱਕਰ ਬ੍ਰਿਖ ’ਚ        ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2077, ਚੇਤ ਪ੍ਰਵਿਸ਼ਟੇ : 17, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 10 (ਚੇਤ), ਹਿਜਰੀ ਸਾਲ : 1441, ਮਹੀਨਾ : ਸ਼ਬਾਨ, ਤਰੀਕ : 5, ਸੂਰਜ ਉਦੈ : ਸਵੇਰੇ 6.23 ਵਜੇ, ਸੂਰਜ ਅਸਤ : ਸ਼ਾਮ 6.42 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੋਹਿਣੀ (ਸ਼ਾਮ 5.18 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ : ਆਯੁਸ਼ਮਾਨ (ਸ਼ਾਮ 6.18 ਤੱਕ) ਅਤੇ ਮਗਰੋਂ ਯੋਗ ਸੋਭਾਗਿਯ, ਚੰਦਰਮਾ : ਬ੍ਰਿਖ ਰਾਸ਼ੀ ’ਤੇ (30 ਮਾਰਚ ਦਿਨ-ਰਾਤ ਅਤੇ 31 ਮਾਰਚ ਨੂੰ ਸਵੇਰੇ 6.06 ਤੱਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸਕੰਦ ਛੱਠ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Edited By Bharat Thapa