ਭਵਿੱਖਫਲ: ਸਰਕਾਰੀ ਕੰਮਾਂ ਲਈ ਸਿਤਾਰਾ ਮਜ਼ਬੂਤ

3/20/2020 2:15:47 AM

ਮੇਖ- ਅਫਸਰਾਂ ਦੇ ਸਾਫਟ, ਸੁਪੋਰਟਿਵ ਰੁਖ ਕਰ ਕੇ ਰਾਜ ਦਰਬਾਰ ਨਾਲ ਜੁੜੇ ਕਿਸੇ ਕੰਮ ’ਚੋਂ ਕੋਈ ਬਾਧਾ, ਮੁਸ਼ਕਲ ਹਟੇਗੀ, ਮਾਣ-ਸਨਮਾਨ ’ਚ ਵਾਧਾ ਹੋਵੇਗਾ।

ਬ੍ਰਿਖ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਹਰ ਪੱਖੋਂ ਆਪ ਦੀ ਪੈਠ-ਦਨਦਨਾਹਟ ਬਣਾਈ ਰੱਖੇਗਾ, ਯਤਨ ਕਰਨ ’ਤੇ ਕੋਈ ਸਕੀਮ, ਪ੍ਰੋਗਰਾਮ ਵੀ ਸਿਰੇ ਚੜ੍ਹ ਸਕਦਾ ਹੈ।

ਮਿਥੁਨ- ਸਿਤਾਰਾ ਪੇਟ ਲਈ ਠੀਕ ਨਹੀਂ, ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਘੱਟ ਕਰੋ, ਕੋਈ ਐਗਰੀਮੈਂਟ ਜਾਂ ਡੀਲ ਵੀ ਅੱਖਾਂ ਖੋਲ੍ਹ ਕੇ ਫਾਈਨਲ ਕਰੋ।

ਕਰਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ, ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਾਫਟ, ਮਿਠਾਸ ਅਤੇ ਸਦਭਾਵ ਵਾਲਾ ਰੁਖ ਰੱਖਣਗੇ।

ਸਿੰਘ- ਵੀਕ ਦਿਸਣ ਵਾਲੇ ਦੁਸ਼ਮਣ ਦੀ ਵੀ ਅਣਦੇਖੀ ਨਾ ਕਰੋ ਕਿਉਂਕਿ ਮੌਕਾ ਮਿਲਣ ’ਤੇ ਉਹ ਕਦੀ ਵੀ ਆਪ ਨੂੰ ਸਪੇਅਰ ਨਾ ਕਰਨਗੇ, ਮਨ ਵੀ ਟੈਂਸ ਿਜਹਾ ਰਹੇਗਾ।

­

ਕੰਨਿਆ- ਜਨਰਲ ਸਿਤਾਰਾ ਸਟ੍ਰਾਂਗ, ਹਾਈ ਮੋਰੇਲ ਕਰ ਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ, ਅਰਥ ਦਸ਼ਾ ਸੰਤੋਖਜਨਕ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।

ਤੁਲਾ- ਕੋਰਟ ਕਚਹਿਰੀ ਦੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਵੱਡੇ ਲੋਕ ਕੰਸੀਡ੍ਰੇਟ-ਮਿਹਰਬਾਨ ਰਹਿਣਗੇ, ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਬ੍ਰਿਸ਼ਚਕ- ਉਤਸ਼ਾਹ-ਹਿੰਮਤ, ਯਤਨ ਸ਼ਕਤੀ ਬਣੀ ਰਹੇਗੀ, ਕੰਮਕਾਜੀ ਭੱਜਦੌੜ ਵੀ ਬਿਹਤਰ ਨਤੀਜਾ ਦੇਵੇਗੀ, ਵੈਸੇ ਜਨਰਲ ਤੌਰ ’ਤੇ ਆਪ ਦੂਜਿਆਂ ’ਤੇ ਹਾਵੀ-ਪ੍ਰਭਾਵੀ ਿਵਜਈ ਰਹੋਗੇ।

ਧਨ- ਲੋਹਾ-ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਸਟੀਲ ਫਰਨੀਚਰ, ਸਟੀਲ ਸ਼ਟਰਿੰਗ, ਬਿਜਲੀ ਦੇ ਸਾਮਾਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮ ਧੰਦੇ ’ਚ ਲਾਭ ਮਿਲੇਗਾ।

ਮਕਰ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਬਚਾਅ ਰੱਖਣਾ ਜ਼ਰੂਰੀ, ਵੈਸੇ ਤਬੀਅਤ ’ਚ ਤੇਜ਼ੀ ਰਹਿ ਸਕਦੀ ਹੈ।

ਕੁੰਭ- ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਲੈਣ-ਦੇਣ ਦੇ ਕੰਮ ਵੀ ਸਾਵਧਾਨ ਰਹਿ ਕੇ ਕਰੋ, ਉਧਾਰੀ ਦੇ ਚੱਕਰ ’ਚ ਫਸਣ ਤੋਂ ਬਚਣਾ ਸਹੀ ਰਹੇਗਾ।

ਮੀਨ- ਸਿਤਾਰਾ ਆਮਦਨ ਲਈ ਚੰਗਾ, ਯਤਨ ਕਰਨ ’ਤੇ ਕਿਸੇ ਉਲਝੇ ਰੁਕੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲੇਗਾ, ਕਾਰੋਬਾਰੀ ਟੂਰਿੰਗ ਲਾਭ ਵਾਲੀ।

ਚੇਤ ਵਦੀ ਿਤਥੀ ਦੁਆਦਸ਼ੀ (ਪੂਰਾ ਦਿਨ-ਰਾਤ) ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੀਨ ’ਚ

ਚੰਦਰਮਾ ਮਕਰ ’ਚ

ਮੰਗਲ ਧਨ ’ਚ

ਬੁੱੱਧ ਕੁੰਭ ’ਚ

ਗੁਰੂ ਧਨ ’ਚ

ਸ਼ੁੱਕਰ ਮੇਖ ’ਚ        ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਚੇਤ ਪ੍ਰਵਿਸ਼ਟੇ : 7, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 30 (ਫੱਗਣ), ਹਿਜਰੀ ਸਾਲ : 1441, ਮਹੀਨਾ : ਰਜ਼ਬ, ਤਰੀਕ : 24, ਸੂਰਜ ਉਦੈ : ਸਵੇਰੇ 6.35 ਵਜੇ, ਸੂਰਜ ਅਸਤ : ਸ਼ਾਮ 6.35 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼੍ਰਵਣ (ਸ਼ਾਮ 5.05 ਤੱਕ) ਅਤੇ ਮਗਰੋਂ ਨਕਸ਼ੱਤਰ ਧਨਿਸ਼ਠਾ, ਯੋਗ : ਸ਼ਿਵ (ਪੂਰਵ ਦੁਪਹਿਰ 11.52 ਤੱਕ) ਅਤੇ ਮਗਰੋਂ ਯੋਗ ਸਿੱਧ, ਚੰਦਰਮਾ : ਮਕਰ ਰਾਸ਼ੀ ’ਤੇ (20 ਮਾਰਚ ਦਿਨ-ਰਾਤ ਅਤੇ ਅਗਲੇ ਦਿਨ (21 ਮਾਰਚ) ਸਵੇਰੇ 6.20 ਤੱਕ), ਪੰਚਕ ਸ਼ੁਰੂ ਹੋਵੇਗੀ (21 ਮਾਰਚ ਸਵੇਰੇ 6.20 ’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਉੱਤਰ ਗੋਲ ਸ਼ੁਰੂ, ਮਹਾ ਵਿਸ਼ਵ ਦਿਵਸ ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Edited By Bharat Thapa