ਭਵਿੱਖਫਲ: ਸਰਕਾਰੀ ਕੰਮਾਂ ਲਈ ਸਿਤਾਰਾ ਮਜ਼ਬੂਤ

3/13/2020 2:14:42 AM

ਮੇਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਹਰ ਮਾਮਲੇ ਨੂੰ ਦੋਨੋਂ ਪਤੀ-ਪਤਨੀ ਇਕ ਹੀ ਨਜ਼ਰ ਨਾਲ ਦੇਖਣਗੇ, ਮਾਣ-ਯਸ਼ ਦੀ ਪ੍ਰਾਪਤੀ।

ਬ੍ਰਿਖ- ਸ਼ਤਰੂ ਆਪ ਨੂੰ ਆਪਣੇ ਕਿਸੇ ਨਾ ਕਿਸੇ ਝਮੇਲੇ ਜਾਂ ਪ੍ਰਾਬਲਮ ’ਚ ਫਸਾਉਣ ਲਈ ਯਤਨ ਕਰਦੇ ਰਹਿਣਗੇ, ਧਨ ਹਾਨੀ, ਖਰਚਿਆਂ-ਟੈਨਸ਼ਨ ਪ੍ਰੇਸ਼ਾਨੀ ਦਾ ਡਰ ਰਹੇਗਾ।

ਮਿਥੁਨ- ਯਤਨ ਕਰਨ ’ਤੇ ਿਕਸੇ ਕੰਪਲੀਕੇਸ਼ਨ ਦੇ ਹਟਣ ਦੀ ਆਸ, ਰਿਲੀਜੀਅਸ ਕੰਮਾਂ ਅਤੇ ਸੋਸ਼ਲ ਕੰਮਾਂ ’ਚ ਰੁਚੀ, ਵੈਸੇ ਹਰ ਫ੍ਰੰਟ ’ਤੇ ਸਫਲਤਾ ਮਿਲੇਗੀ, ਬਿਹਤਰੀ ਹੋਵੇਗੀ।

ਕਰਕ- ਕੋਰਟ ਕਚਿਹਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਅਫਸਰ ਅਤੇ ਵੱਡੇ ਲੋਕ ਸਾਫਟ ਰੁਖ ਰੱਖਣਗੇ।

ਸਿੰਘ- ਕੰਮਕਾਜੀ ਸਾਥੀ, ਪਾਰਟਨਰਜ਼ ਆਪ ਨਾਲ ਸਹਿਯੋਗ ਕਰਨਗੇ ਅਤੇ ਅੈਸਾ ਕੁਝ ਨਾ ਕਰਨਗੇ, ਜਿਹੜਾ ਆਪ ਨੂੰ ਪਸੰਦ ਨਾ ਹੋਵੇਗਾ, ਕੰਮਕਾਜੀ ਭੱਜ-ਦੌੜ,ਬਿਜ਼ੀਨੈੱਸ ਬਣੀ ਰਹੇਗੀ।

ਕੰਨਿਆ- ਸਿਤਾਰਾ ਧਨ ਲਾਭ, ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਯਤਨ ਕਰਨ ’ਤੇ ਕਿਸੇ ਕੰਮਕਾਜੀ ਪਲਾਨਿੰਗ ’ਚੋਂ ਕੋਈ ਪੇਚਦਗੀ ਹਟੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਤੁਲਾ- ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਹੋਵੇਗੀ, ਨੇਕ ਕੰਮਾਂ ’ਚ ਧਿਆਨ।

ਬ੍ਰਿਸ਼ਚਕ- ਖਰਚਿਆਂ ਕਰ ਕੇ ਧਨ ਦਾ ਠਹਿਰਾਅ ਘੱਟ, ਧਿਆਨ ਰੱਖੋ ਕਿ ਕਾਰੋਬਾਰੀ ਕੰਮ ਨਿਪਟਾਉਂਦੇ ਸਮੇਂ ਆਪ ਦੀ ਕੋਈ ਪੇਮੈਂਟ ਫਸ ਨਾ ਜਾਵੇ, ਨੁਕਸਾਨ ਦਾ ਡਰ।

ਧਨ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਵੈਸੇ ਵੀ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ, ਸਫਲਤਾ ਮਿਲੇਗੀ ਤੇ ਕਦਮ ਬੜ੍ਹਤ ਵੱਲ ਰਹੇਗਾ।

ਮਕਰ- ਵੱਡੇ ਲੋਕਾਂ ਦੇ ਸਾਫਟ ਸੁਪੋਰਟਿਵ ਅਤੇ ਹਮਦਰਦਾਨਾ ਰੁਖ ਕਰਕੇ ਕਿਸੇ ਸਰਕਾਰੀ ਕੰਮ ’ਚ ਆਪ ਦਾ ਬੋਲਬਾਲਾ ਵਧੇਗਾ ਪਰ ਸੁਭਾਅ ’ਚ ਗੁੱਸਾ ਰਹੇਗਾ।

ਕੁੰਭ- ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ, ਅਰਥ ਦਸ਼ਾ ਵੀ ਠੀਕ-ਠਾਕ ਰਹੇਗੀ, ਮੋਰੇਲ ਬੂਸਟਿੰਗ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਮੀਨ- ਪੇਟ ’ਚ ਗੜਬੜੀ ਦੀ ਸ਼ਿਕਾਇਤ ਰਹਿ ਸਕਦੀ ਹੈ , ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਸਹੀ ਰਹੇਗਾ, ਆਪਣੇ ਆਪ ਨੂੰ ਦੂਜਿਆਂ ਦੇ ਝਾਂਸਿਆਂ ਤੋਂ ਬਚਾਅ ਕੇ ਰੱਖੋ।

13 ਮਾਰਚ 2020, ਸ਼ੱੁਕਰਵਾਰ ਚੇਤ ਵਦੀ ਤਿੱਥੀ ਚੌਥ ( ਸਵੇਰੇ 8.57 ਤੱਕ) ਅਤੇ ਮਗਰੋਂ ਤਿੱਥੀ ਪੰਚਮੀ। (ਜਿਹੜੀ ਕਸ਼ੈਅ ਹੋ ਗਈ ਹੈ)

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਕੁੰਭ ’ਚ

ਚੰਦਰਮਾ ਤੁਲਾ ’ਚ

ਮੰਗਲ ਧਨ ’ਚ

ਬੁੱੱਧ ਕੁੰਭ ’ਚ

ਗੁਰੂ ਧਨ ’ਚ

ਸ਼ੁੱਕਰ ਮੇਖ ’ਚ        ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਫੱਗਣ ਪ੍ਰਵਿਸ਼ਟੇ : 30, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 23 (ਫੱਗਣ), ਹਿਜਰੀ ਸਾਲ : 1441, ਮਹੀਨਾ : ਰਜ਼ਬ, ਤਰੀਕ : 17, ਸੂਰਜ ਉਦੈ : ਸਵੇਰੇ 6.44 ਵਜੇ, ਸੂਰਜ ਅਸਤ : ਸ਼ਾਮ 6.31 ਵਜੇ (ਜਲੰਧਰ ਟਾਈਮ), ਨਕਸ਼ੱਤਰ :ਸਵਾਤੀ (ਦੁਪਹਿਰ 2 ਵਜੇ ਤੱਕ) ਅਤੇ ਮਗਰੋਂ ਨਕਸ਼ੱਤਰ ਵਿਸ਼ਾਖਾ , ਯੋਗ : ਵਿਆਘਾਤ (ਰਾਤ 8.35 ਤੱਕ) ਅਤੇ ਮਗਰੋਂ ਯੋਗ ਹਰਸ਼ਣ, ਚੰਦਰਮਾ : ਤੁਲਾ ਰਾਸ਼ੀ ’ਤੇ (13 ਮਾਰਚ ਦਿਨ ਰਾਤ ਅਤੇ 14 ਨੂੰ ਸਵੇੇਰੇ 6.41 ਤੱਕ) ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਰੰਗ ਪੰਚਮੀ, ਮੇਲਾ ਨਵਚੰਡੀ (ਮੇਰਠ) ਸ਼ੁਰੂ, ਮੇਲਾ ਸ੍ਰੀ ਗੁਰੂ ਰਾਮਰਾਏ ਜੀ (ਦੇਹਰਾਦੂਨ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Edited By Bharat Thapa