ਰਾਸ਼ੀਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

2/21/2020 2:06:23 AM

ਮੇਖ- ਵ੍ਹੀਕਲਜ਼ ਦੀ ਸੇਲ-ਪ੍ਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਅਾਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਕੋਈ ਉਲਝਿਆ-ਰੁਕਿਆ ਕੰਮ ਸਿਰੇ ਚੜ੍ਹ ਸਕਦਾ ਹੈ।

ਬ੍ਰਿਖ- ਅਫਸਰਾਂ ਦੇ ਸਾਫਟ-ਸੁਪੋਰਟਿਵ ਰੁਖ਼ ਕਰਕੇ ਦੂਜਿਅਾਂ ’ਤੇ ਆਪ ਦੀ ਪੈਠ ਅਤੇ ਸਰਕਾਰੀ ਕੰਮਾਂ ’ਚ ਬੋਲਬਾਲਾ ਵਧੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਮਿਥੁਨ- ਯਤਨ ਕਰਨ ’ਤੇ ਰਸਤੇ ’ਚ ਪੇਸ਼ ਆ ਰਹੀ ਕੋਈ ਬਾਧਾ-ਮੁਸ਼ਕਿਲ ਹਟੇਗੀ, ਆਪ ਦੇ ਯਤਨ ਆਪ ਦੀ ਪਲਾਨਿੰਗ ਨੂੰ ਕੁਝ ਅੱਗੇ ਵਧਾਉਣ ’ਚ ਹੈੱਲਪਫੁਲ ਹੋ ਸਕਦੇ ਹਨ।

ਕਰਕ- ਪੇਟ ਅਤੇ ਖਾਣ-ਪੀਣ ਦਾ ਧਿਆਨ ਰੱਖੋ, ਰੇਸ਼ਾ-ਨਜ਼ਲਾ-ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਜ਼ਰੂਰੀ।

ਸਿੰਘ- ਕਾਰੋਬਾਰੀ ਫਰੰਟ ’ਤੇ ਸਥਿਤੀ ਸੰਤੋਖਜਨਕ, ਫੈਮਿਲੀ ਫਰੰਟ’ਤੇ ਮਿਠਾਸ-ਤਾਲਮੇਲ-ਸਹਿਯੋਗ ਬਣਿਆ ਰਹੇਗਾ, ਵਿਰੋਧੀ ਚਾਹ ਕੇ ਵੀ ਆਪ ਅੱਗੇ ਠਹਿਰ ਨਹੀਂ ਸਕਣਗੇ।

ਕੰਨਿਆ- ਕਮਜ਼ੋਰ ਅਤੇ ਡਾਵਾਂਡੋਲ ਮਨ-ਸਥਿਤੀ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਵਿਚ ਘਬਰਾਹਟ ਮਹਿਸੂਸ ਕਰੋਗੇ, ਮਨ ਟੈਂਸ ਅਤੇ ਪ੍ਰੇਸ਼ਾਨ ਰਹੇਗਾ।

ਤੁਲਾ- ਯਤਨ ਕਰਨ ’ਤੇ ਆਪ ਦੀ ਪਲਾਨਿੰਗ ’ਚ ਕੁਝ ਪੇਸ਼ਕਦਮੀ ਹੋਵੇਗੀ, ਉਦੇਸ਼-ਮਨੋਰਥ ਹੱਲ ਹੋਣਗੇ, ਮਨ ’ਤੇ ਪਾਜ਼ੇਟਿਵ-ਸਾਤਵਿਕ-ਗੰਭੀਰ ਸੋਚ ਪ੍ਰਭਾਵੀ ਰਹੇਗੀ।

ਬ੍ਰਿਸ਼ਚਕ- ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਚੰਗੀ ਰਿਟਰਨ ਮਿਲੇਗੀ, ਤੇਜ-ਪ੍ਰਭਾਵ ਬਣਿਆ ਰਹੇਗਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਧਨ- ਉਤਸ਼ਾਹ-ਹਿੰਮਤ-ਯਤਨ ਸ਼ਕਤੀ ਬਣੀ ਰਹੇਗੀ, ਆਪਣੀ ਉਛਲ-ਕੂਦ ਦੇ ਬਾਵਜੂਦ ਵੀ ਸ਼ਤਰੂ ਆਪ ਨੂੰ ਕਿਸੇ ਤਰ੍ਹਾਂ ਪ੍ਰੇਸ਼ਾਨ ਨਹੀਂ ਕਰ ਸਕਣਗੇ, ਮਾਣ-ਯਸ਼ ਦੀ ਪ੍ਰਾਪਤੀ।

ਮਕਰ- ਬੇਸ਼ੱਕ ਆਮਦਨ ਲਈ ਸਿਤਾਰਾ ਚੰਗਾ ਹੈ ਤਾਂ ਵੀ ਕਾਰੋਬਾਰੀ ਕੰਮ ਪੂਰੇ ਜੋਸ਼ ਅਤੇ ਜ਼ੋਰ ਨਲ ਕਰਨਾ ਸਹੀ ਰਹੇਗਾ, ਜਨਰਲ ਹਾਲਾਤ ’ਚ ਬਿਹਤਰੀ ਰਹੇਗੀ।

ਕੁੰਭ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਮਾਣ-ਯਸ਼ ਦੀ ਪ੍ਰਾਪਤੀ।

ਮੀਨ- ਖਰਚਿਅਾਂ ਦਾ ਜ਼ੋਰ, ਅਰਥ ਦਸ਼ਾ ਤੰਗ ਰਹੇਗੀ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ, ਨੁਕਸਾਨ-ਪ੍ਰੇਸ਼ਾਨੀ ਦਾ ਡਰ ਰਹੇਗਾ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Edited By Bharat Thapa