ਭਵਿੱਖਫਲ: ਜਰਨਲ ਸਿਤਾਰਾ ਸਟ੍ਰਾਂਗ, ਰੱਖੇਗਾ ਹਰ ਪੱਖੋਂ ਹਾਵੀ-ਪ੍ਰਭਾਵੀ
2/18/2020 2:07:22 AM
![](https://static.jagbani.com/multimedia/2020_2image_02_07_118316857012.jpg)
ਮੇਖ- ਜਨਰਲ ਤੌਰ ’ਤੇ ਸਟ੍ਰਾਂਗ ਿਸਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ, ਵਿਜਈ ਰੱਖੇਗਾ, ਧਾਰਮਿਕ ਕੰਮਾਂ ’ਚ ਇੰਟ੍ਰਸਟ ਬਣਿਆ ਰਹੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ- ਸਿਤਾਰਾ ਸਿਹਤ ਨੂੰ ਅਪਸੈੱਟ ਅਤੇ ਮਨ ਨੂੰ ਟੈਂਸ, ਉਰਾਟ ਅਤੇ ਡਾਵਾਂਡੋਲ ਰੱਖਣ ਵਾਲਾ, ਕਿਸੇ ਵੀ ਕੰਮ ਨੂੰ ਜਲਦਬਾਜ਼ੀ ’ਚ ਨਾ ਨਿਪਟਾਓ, ਸਫਰ ਵੀ ਨਹੀਂ ਕਰਨਾ ਚਾਹੀਦਾ।
ਮਿਥੁਨ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਵਿਜੇ ਮਿਲੇਗੀ ਪਰ ਫੈਮਿਲੀ ਫਰੰਟ ’ਤੇ ਕੁਝ ਤਣਾਤਣਾ, ਖਿਚਾਤਣੀ, ਪਰੇਸ਼ਾਨੀ ਰਹੇਗੀ।
ਕਰਕ- ਸਿਤਾਰਾ ਹਾਨੀ ਪਰੇਸ਼ਾਨੀ ਵਾਲਾ, ਸ਼ਤਰੂ ਵੀ ਆਪ ਨੂੰ ਘੇਰ ਸਕਦੇ ਹਨ, ਵੈਸੇ ਦੁਸ਼ਮਣਾਂ ਦੀਆਂ ਸਰਗਰਮੀਆਂ ਤੋਂ ਅਨਜਾਣ ਜਾਂ ਬੇ-ਪਰਵਾਹ ਨਹੀਂ ਰਹਿਣਾ ਚਾਹੀਦਾ, ਸਫਰ ਵੀ ਨਾ ਕਰੋ।
ਸਿੰਘ- ਸਿਤਾਰਾ ਆਪ ਦੀ ਪੈਠ-ਧਾਕ, ਛਾਪ-ਦਬਦਬਾ ਬਣਾਈ ਰੱਖੇਗਾ, ਇਰਾਦਿਆਂ ’ਚ ਮਜ਼ਬੂਤੀ, ਮਾਣ-ਇੱਜ਼ਤ ਦੀ ਪ੍ਰਾਪਤੀ, ਮੋਰੇਲ ਬੂਸਟਿੰਗ ਬਣੀ ਰਹੇਗੀ।
ਕੰਨਿਆ- ਕੋਰਟ ਕਚਹਿਰੀ ਦੇ ਿਕਸੇ ਕੰਮ ਲਈ ਆਪ ਦੀ ਭੱਜਦੌੜ ਪਾਜ਼ੇਟਿਵ ਨਤੀਜਾ ਦੇਵੇਗੀ, ਵੱਡੇ ਲੋਕਾਂ ਦੇ ਰੁਖ ’ਚ ਨਰਮੀ ਵਧੇਗੀ, ਵਿਰੋਧੀ ਕਮਜ਼ੋਰ ਤੇਜਹੀਣ ਰਹਿਣਗੇ।
ਤੁਲਾ- ਮਿੱਤਰਾਂ-ਸੱਜਣ ਸਾਥੀਆਂ, ਕੰਮਕਾਜੀ ਪਾਰਟਨਰ਼ਜ਼ ਨਾਲ ਤਾਲਮੇਲ, ਸਹਿਯੋਗ, ਸਦਭਾਅ ਬਣਿਆ ਰਹੇਗਾ, ਰਿਲੀਜੀਅਸ ਕੰਮਾਂ ਅਤੇ ਸੋਸ਼ਲ ਕੰਮਾਂ ’ਚ ਧਿਆਨ ਰਹੇਗਾ।
ਬ੍ਰਿਸ਼ਚਕ- ਸਿਤਾਰਾ ਆਮਦਨ ਲਈ ਚੰਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਕਿਸੇ ਉਲਝੇ ਰੁਕੇ ਕੰਮਕਾਜੀ ਪ੍ਰੋਗਰਾਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ।
ਧਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਨਰਲ ਤੌਰ ’ਤੇ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਪਰਹੇਜ਼ ਨਾਲ ਕਰਨੀ ਚਾਹੀਦੀ ਹੈ।
ਮਕਰ- ਸਿਤਾਰਾ ਨੁਕਸਾਨ ਦੇਣ ਅਤੇ ਉਲਝਣਾਂ, ਝਮੇਲਿਆਂ ਨੂੰ ਜਗਾਈ ਰੱਖਣ ਵਾਲਾ, ਨਾ ਤਾਂ ਕਿਸੇ ਦੀ ਜ਼ਮਾਨਤ ਦਿਓ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।
ਕੁੰਭ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਜਨਰਲ ਤੌਰ ’ਤੇ ਕਦਮ ਬੜ੍ਹਤ ਵਲ ਰੱਖਣ ਵਾਲਾ, ਕੰਮਕਾਜੀ ਟੂਰਿੰਗ ਵੀ ਲਾਭਕਾਰੀ ਰਹੇਗੀ।
ਮੀਨ- ਸਿਤਾਰਾ ਰਾਜਕੀ ਕੰਮਾਂ ਸੰਵਾਰਨ ਅਤੇ ਅਫ਼ਸਰਾਂ ਦੇ ਰੁਖ ਨੂੰ ਸਾਫ਼ਟ-ਸੁਪੋਰਟਿਵ ਰੱਖਣ ਵਾਲਾ, ਸ਼ਤਰੂ ਚਾਹ ਕੇ ਵੀ ਆਪ ਨੂੰ ਕਿਸੇ ਤਰ੍ਹਾਂ ਨੁਕਸਾਨ ਨਾ ਦੇ ਸਕਣਗੇ, ਮਾਣ-ਯਸ਼ ਦੀ ਪ੍ਰਾਪਤੀ।
18 ਫਰਵਰੀ 2020, ਮੰਗਲਵਾਰ
ਫੱਗਣ ਵਦੀ ਤਿਥੀ ਦਸਮੀ (ਬਾਅਦ ਦੁਪਹਿਰ 2.33 ਤੱਕ) ਅਤੇ ਮਗਰੋਂ ਤਿਥੀ ਇਕਾਦਸ਼ੀ।
ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ
ਸੂਰਜ ਕੁੰਭ ’ਚ
ਚੰਦਰਮਾ ਧਨ ’ਚ
ਮੰਗਲ ਧਨ ’ਚ
ਬੁੱੱਧ ਕੁੰਭ ’ਚ
ਗੁਰੂ ਧਨ ’ਚ
ਸ਼ੁੱਕਰ ਮੀਨ ’ਚ
ਸ਼ਨੀ ਮਕਰ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਫੱਗਣ ਪ੍ਰਵਿਸ਼ਟੇ : 6 ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 29 (ਮਾਘ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਸਾਨੀ, ਤਰੀਕ : 23, ਸੂਰਜ ਉਦੈ : ਸਵੇਰੇ 7.11 ਵਜੇ, ਸੂਰਜ ਅਸਤ : ਸ਼ਾਮ 6.13 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੂਲਾ (18 ਫਰਵਰੀ ਦਿਨ-ਰਾਤ ਅਤੇ 19 ਨੂੰ ਸਵੇਰੇ 6.06 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਖਾੜਾ, ਯੋਗ : ਹਰਸ਼ਣ (ਸਵੇਰੇ 8.43 ਤੱਕ) ਅਤੇੇੇੇੇੇੇੇ ਮਗਰੋਂ ਯੋਗ ਵਜਰ, ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਿਦਨ ਰਾਤ), 18 ਫਰਵਰੀ ਦਿਨ ਰਾਤ ਅਤੇ 19 ਨੂੰ ਸਵੇਰੇ 6.06 ਤੱਕ ਜੰਮੇ ਬੱਚੇ ਨੂੰ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਭਦਰਾ ਰਹੇਗੀ (ਬਾਅਦ ਦੁਪਹਿਰ 2.33 ਤੱਕ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ ਿਤੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਜਨਾਬ ਰਫੀ ਅਹਿਮਦ ਕਿਦਵਈ ਜਨਮ ਦਿਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)