ਰਾਸ਼ੀਫਲ: ਬਨਣਗੇ ਪ੍ਰਾਪਰਟੀ ਨਾਲ ਜੁੜੇ ਕਈ ਕੰਮ

2/12/2020 2:05:51 AM

ਮੇਖ- ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਆਪ ਨੂੰ ਹਰ ਫ੍ਰੰਟ ’ਤੇ ਫੂਕ-ਫੂਕ ਕੇ ਕਦਮ ਰੱਖਣਾ ਚਾਹੀਦਾ ਹੈ, ਵੈਸੇ ਮਨ ਅਸ਼ਾਂਤ, ਪਰੇਸ਼ਾਨ, ਡਿਸਟਰਬ ਜਿਹਾ ਰਹੇਗਾ।

ਬ੍ਰਿਖ- ਜਨਰਲ ਸਿਤਾਰਾ ਸਟ੍ਰਾਂਗ, ਰਿਲੀਜੀਅਸ ਕੰਮਾਂ ’ਚ ਇੰਟ੍ਰਸਟ ਬਣਿਆ ਰਹੇਗਾ, ਕਾਰੋਬਾਰੀ ਫ੍ਰੰਟ ’ਤੇ ਸਥਿਤੀ ਬਿਹਤਰ, ਯਤਨ ਕਰਨ ’ਤੇ ਕੋਈ ਬਾਧਾ, ਮੁਸ਼ਕਲ ਹਟੇਗੀ।

ਮਿਥੁਨ- ਸਿਤਾਰਾ ਜ਼ਮੀਨ ਜਾਇਦਾਦ ਨਾਲ ਜੁ਼ੜੇ ਕਿਸੇ ਕੰਮ ਨੂੰ ਸੰਵਾਰਨ ਅਤੇ ਬਾਧਾਵਾਂ-ਮੁਸ਼ਕਲਾਂ ’ਤੇ ਆਪ ਦੀ ਪਕੜ ਮਜ਼ਬੂਤ ਬਣਾਉਣ ਵਾਲਾ ਪਰ ਡਿਗਣ-ਫਿਸਲਣ ਦਾ ਡਰ।

ਕਰਕ- ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਸ਼ਤਰੂ ਕਮਜ਼ੋਰ ਰਹਿਣਗੇ ਪਰ ਫੈਮਿਲੀ ਫ੍ਰੰਟ ’ਤੇ ਕੁਝ ਤਣਾਤਣੀ ਬਣੀ ਰਹਿ ਸਕਦੀ ਹੈ।

ਸਿੰਘ- ਸਿਤਾਰਾ ਆਮਦਨ ਲਈ ਚੰਗਾ, ਕਰਿਆਨਾ, ਖੇਤੀ ਉਤਪਾਦਾਂ, ਮੁਨਿਆਰੀ, ਰੈਡੀਮੇਡ ਕੱਪੜੇ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਮਿਹਨਤ ਦਾ ਭਰਪੂਰ ਲਾਭ ਮਿਲੇਗਾ।

ਕੰਨਿਆ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ,ਫੈਮਿਲੀ ਫ੍ਰੰਟ ’ਤੇ ਤਾਲਮੇਲ, ਸਦਭਾਅ ਬਣਿਆ ਰਹੇਗਾ।

ਤੁਲਾ- ਸਿਤਾਰਾ ਧਨ ਹਾਨੀ, ਪਰੇਸ਼ਾਨੀ ਵਾਲਾ, ਕਾਰੋਬਾਰੀ ਡੀਲਿੰਗ ਵੀ ਸੁਚੇਤ ਰਹਿ ਕੇ ਹੀ ਕਰੋ, ਤਾਂ ਕਿ ਆਪ ਦੀ ਕੋਈ ਪੇਮੈਂਟ ਬਲਾਕ ਨਾ ਹੋ ਜਾਵੇ, ਸਫਰ ਵੀ ਨਹੀਂ ਕਰਨਾ ਚਾਹੀਦਾ।

ਬ੍ਰਿਸ਼ਚਕ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮ ਸੰਵਾਰਨ ਅਤੇ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਉਤਸ਼ਾਹ-ਹਿੰਮਤ ਅਤੇ ਭੱਜ-ਦੌੜ ਕਰਨ ਦੀ ਤਾਕਤ ਬਣੀ ਰਹੇਗੀ।

ਧਨ- ਸਰਕਾਰ ਦਰਬਾਰ ਦੇ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਨਰਮ, ਸੁਪੋਰਟਿਵ ਅਤੇ ਹਮਦਰਦਾਨਾ ਰੁਖ ਰੱਖਣਗੇ, ਦੁਸ਼ਮਣ ਕਮਜ਼ੋਰ, ਤੇਜਹੀਣ ਰਹਿਣਗੇ।

ਮਕਰ- ਰਿਲੀਜੀਅਸ ਕੰਮਾਂ, ਪੌਰਾਣਿਕ ਲਿਟਰੇਚਰ ਪੜ੍ਹਨ ’ਚ ਜੀਅ ਲੱਗੇਗਾ, ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧੇਗੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਕੁੰਭ- ਸਿਤਾਰਾ ਕਿਉਂਕਿ ਪੇਟ ਲਈ ਕਮਜ਼ੋਰ ਹੈ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਲਿਖਣ-ਪੜ੍ਹਨ ਦਾ ਕੋਈ ਕੰਮ ਵੀ ਜਲਦਬਾਜ਼ੀ ’ਚ ਨਾ ਕਰੋ।

ਮੀਨ- ਵਪਾਰ ਅਤੇ ਕੰਮਕਾਜ ਦੀ ਸਥਿਤੀ ਚੰਗੀ, ਜਿਸ ਕੰਮ ਲਈ ਯਤਨ ਕਰੋਗੇ ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਪ੍ਰਤੀ ਸਾਫਟ, ਸੁਪੋਰਟਿਵ ਰੁਖ ਰੱਖਣਗੇ।

12 ਫਰਵਰੀ 2020, ਬੁੱਧਵਾਰ ਫੱਗਣ ਵਦੀ ਤਿਥੀ ਚੌਥ ( ਰਾਤ 11.40 ਤੱਕ) ਅਤੇ ਮਗਰੋਂ ਤਿਥੀ ਪੰਚਮੀ।

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ       ਮਕਰ ’ਚ

ਚੰਦਰਮਾ ਕੰਨਿਆ ’ਚ

ਮੰਗਲ ਧਨ ’ਚ

ਬੁੱੱਧ ਕੁੰਭ ’ਚ

ਗੁਰੂ ਧਨ ’ਚ

ਸ਼ੁੱਕਰ ਮੀਨ ’ਚ

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਮਾਘ ਪ੍ਰਵਿਸ਼ਟੇ : 30, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 23 (ਮਾਘ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਸਾਨੀ, ਤਰੀਕ : 17, ਸੂਰਜ ਉਦੈ : ਸਵੇਰੇ 7.17 ਵਜੇ, ਸੂਰਜ ਅਸਤ : ਸ਼ਾਮ 6.08 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਫਾਲਗੁਣੀ (ਪੂਰਵ ਦੁਪਹਿਰ 11.46 ਤਕ) ਅਤੇ ਮਗਰੋਂ ਨਕਸ਼ੱਤਰ ਹਸਤ ਯੋਗ : ਧ੍ਰਿਤੀ (ਰਾਤ 11.37 ਤਕ) ਅਤੇੇੇੇੇੇੇੇ ਮਗਰੋਂ ਯੋਗ ਸ਼ੂਲ ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਸ਼੍ਰੀ ਗਣੇਸ਼ ਚੌਥ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Edited By Bharat Thapa