ਰਾਸ਼ੀਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

2/9/2020 2:00:03 AM

ਮੇਖ- ਯਤਨਾਂ ਪ੍ਰੋਗਰਾਮਾਂ ’ਚ ਿਵਜੇ ਿਮਲੇਗੀ, ਯਤਨ ਕਰਨ ’ਤੇ ਿਕਸੇ ਉਲਝੇ ਰੁਕੇ ਸਰਕਾਰੀ ਕੰਮ ’ਚ ਕੁਝ ਪੇਸ਼ਕਦਮੀ ਹੋਵੇਗੀ, ਵੱਡੇ ਲੋਕ ਮਿਹਰਬਾਨ ਅਤੇ ਕੰਸੀਡ੍ਰੇਟ ਰਹਿਣਗੇ।

ਬ੍ਰਿਖ- ਕੰਮਕਾਜੀ ਸਾਥੀ, ਸਹਿਯੋਗੀ ਨਾ ਸਿਰਫ ਤਾਲਮੇਲ ਹੀ ਰੱਖਣਗੇ, ਬਲਕਿ ਹਰ ਮਾਮਲੇ ’ਚ ਪੂਰਾ ਸਹਿਯੋਗ ਕਰਨਗੇ, ਯਤਨ ਕਰਨ ’ਤੇ ਕੰਪਲੀਕੇਸ਼ਨਜ਼ ਹਟਣਗੀਆਂ।

ਮਿਥੁਨ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕਿਸੇ ਪੈਂਡਿੰਗ ਚੱਲ ਰਹੇ ਕੰਮਕਾਜੀ ਪ੍ਰੋਗਰਾਮ ’ਚ ਕੁਝ ਨਾ ਕੁਝ ਪੇਸ਼ਕਦਮੀ ਹੋਵੇਗੀ, ਇੱਜ਼ਤ ਬਣੀ ਰਹੇਗੀ।

ਕਰਕ- ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਕੋਈ ਲਟਕਦਾ ਚਲਿਆ ਆ ਰਿਹਾ ਕੰਮਕਾਜੀ ਕੰਮ ਕੁਝ ਬਿਹਤਰ ਬਣ ਸਕਦਾ ਹੈ।

ਸਿੰਘ- ਮੈਨਪਾਵਰ ਬਾਹਰ ਭਿਜਵਾਉਣ ਵਾਲਿਆਂ ਨੂੰ ਆਪਣਾ ਹਰ ਕਦਮ ਧੀਰਜ ਅਤੇ ਸੋਚ ਵਿਚਾਰ ਕੇ ਚੁੱਕਣਾ ਚਾਹੀਦਾ ਹੈ, ਿਕਉਂਕਿ ਸਿਤਾਰਾ ਕੰਪਲੀਕੇਸ਼ਨਜ਼ ਰੱਖਣ ਵਾਲਾ ਹੈ।

ਕੰਨਿਆ- ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਕੋਈ ਲਟਕਦਾ ਚਲਿਆ ਆ ਰਿਹਾ ਕੰਮਕਾਜੀ ਕੰਮ ਕੁਝ ਬਿਹਤਰ ਬਣ ਸਕਦਾ ਹੈ।

ਤੁਲਾ- ਵੱਡੇ ਲੋਕਾਂ ਦੇ ਨਰਮ ਅਤੇ ਹਮਦਰਦਾਨਾ ਰੁਖ ਕਰਕੇ ਨਾ ਸਿਰਫ ਕਿਸੇ ਸਰਕਾਰੀ ਕੰਮ ’ਚੋਂ ਕੋਈ ਬਾਧਾ ਮੁਸ਼ਕਲ ਹੀ ਹਟੇਗੀ ਬਲਕਿ ਆਪ ਦੀ ਪੈਠ ਬਣੀ ਰਹੇਗੀ।

ਬ੍ਰਿਸ਼ਚਕ- ਜਨਰਲ ਤੌਰ ’ਤੇ ਸਰੀਰ ’ਚ ਚੁਸਤੀ ਫੁਰਤੀ ਬਣੀ ਰਹੇਗੀ, ਭੱਜਦੌੜ ਕਰਨ ਦੀ ਤਾਕਤ ਵੀ ਰਹੇਗੀ, ਆਪ ਜਨਰਲ ਤੌਰ ’ਤੇ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਧਨ- ਸਿਹਤ ਦੇ ਵਿਗੜਣ, ਕਿਸੇ ਪੇਮੈਂਟ ਦੇ ਫਸਣ ਅਤੇ ਨੁਕਸਾਨ ਦਾ ਡਰ ਰਹੇਗਾ, ਕਿਸੇ ਵੀ ਕੰਮ ਦਾ ਜਲਦਬਾਜ਼ੀ ’ਚ ਨਿਪਟਾਰਾ ਅਤੇ ਯਤਨ ਨਾ ਕਰੋ।

ਮਕਰ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਫੈਮਿਲੀ ਫਰੰਟ ’ਤੇ ਸਦਭਾਉ ਤਾਲਮੇਲ ਰਹੇਗਾ, ਦੋਨੋਂ ਪਤੀ ਪਤਨੀ ਇਕ ਦੂਜੇ ਦੇ ਪ੍ਰਤੀ ਸੁਪੋਰਟਿਵ ਰੁਖ ਰੱਖਣਗੇ।

ਕੁੰਭ- ਕਿਸੇ ਸਟ੍ਰਾਂਗ ਸ਼ਤਰੂ ਅਤੇ ਕਿਸੇ ਮਹਿਲਾ ਸ਼ਤਰੂ ਕਰਕੇ ਆਪ ਦੀ ਟੈਨਸ਼ਨ ਪ੍ਰੇਸ਼ਾਨੀ ਵਧ ਸਕਦੀ ਹੈ, ਪੇਮੈਂਟਸ ਦੇ ਮਾਮਲੇ ’ਚ ਵੀ ਸਾਵਧਾਨੀ ਵਰਤੋ।

ਮੀਨ- ਸੰਤਾਨ ਦੀ ਮਦਦ ਨਾਲ ਆਪ ਨੂੰ ਆਪਣੀ ਕੋਈ ਪ੍ਰਾਬਲਮ ਸੁਲਝਾਉਣ ’ਚ ਹੈਲਪ ਿਮਲੇਗੀ, ਸ਼ਤਰੂ ਆਪ ਅੱਗੇ ਠਹਿਰਣ ਦੀ ਹਿੰਮਤ ਨਾ ਕਰ ਸਕਣਗੇ, ਤੇਜ ਪ੍ਰਭਾਵ ਬਣਿਆ ਰਹੇਗਾ।

9 ਫਰਵਰੀ 2020, ਐਤਵਾਰ ਮਾਘ ਸੁਦੀ ਤਿਥੀ ਪੁੰਨਿਆ (ਦੁਪਹਿਰ 1.03 ਤੱਕ) ਅਤੇ ਮਗਰੋਂ ਤਿਥੀ ਏਕਮ।

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ       ਮਕਰ ’ਚ

ਚੰਦਰਮਾ ਕਰਕ ’ਚ

ਮੰਗਲ ਧਨ ’ਚ

ਬੁੱੱਧ ਕੁੰਭ ’ਚ

ਗੁਰੂ ਧਨ ’ਚ

ਸ਼ੁੱਕਰ ਮੀਨ ’ਚ

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਮਾਘ ਪ੍ਰਵਿਸ਼ਟੇ : 27, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 20 (ਮਾਘ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਸਾਨੀ, ਤਰੀਕ : 14, ਸੂਰਜ ਉਦੈ : ਸਵੇਰੇ 7.19 ਵਜੇ, ਸੂਰਜ ਅਸਤ : ਸ਼ਾਮ 6.05 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (ਰਾਤ 7.43 ਤੱਕ) ਅਤੇ ਮਗਰੋਂ ਨਕਸ਼ੱਤਰ ਮੱਘਾ। ਯੋਗ : ਸੌਭਾਗਿਯ (ਬਾਅਦ ਦੁਪਹਿਰ 3.28 ਤੱਕ) ਅਤੇੇੇੇੇੇੇੇ ਮਗਰੋਂ ਯੋਗ ਸ਼ੋਭਨ। ਚੰਦਰਮਾ : ਕਰਕ ਰਾਸ਼ੀ ’ਤੇ (ਰਾਤ 7.43 ਤੱਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਰਾਤ 7.43 ਤੱਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਿਦਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮਾਘ ਪੁੰਨਿਆ, ਮਾਘ ਸ਼ਨਾਨ ਸਮਾਪਤ, ਸ੍ਰੀ ਗੁਰੂ ਰਵਿਦਾਸ ਜਯੰਤੀ, ਸ਼੍ਰੀ ਲਲਿਤਾ ਜਯੰਤੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Edited By Bharat Thapa