ਰਾਸ਼ੀ ਦੇ ਹਿਸਾਬ ਨਾਲ ਹਰੇਕ ‘ਸੋਮਵਾਰ’ ਨੂੰ ਕਰੋ ਇਹ ਖ਼ਾਸ ਉਪਾਅ, ਹੋਣਗੀਆਂ ਮਨੋਕਾਮਨਾਵਾਂ ਪੂਰੀਆਂ

3/1/2021 12:53:05 PM

ਜਲੰਧਰ (ਬਿਊਰੋ) - ਹਿੰਦੂ ਧਰਮ ’ਚ ਸੋਮਵਾਰ ਨੂੰ ਭਗਵਾਨ ਸ਼ਿਵ ਜੀ ਦੀ ਪੂਜਾ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਮਾਨਤਾ ਅਨੁਸਾਰ ਇਸ ਦਿਨ ਭੋਲੇਨਾਥ ਦੀ ਪੂਜਾ ਕਰਨ ਨਾਲ ਵਿਅਕਤੀ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਸ ਦਿਨ ਕਈ ਲੋਕ ਭਗਵਾਨ ਸ਼ਿਵ ਜੀ ਦੀ ਪੂਜਾ ਦੇ ਨਾਲ-ਨਾਲ ਵਰਤ ਵੀ ਕਰਦੇ ਹਨ। ਇਸ ਦਿਨ ਵਿਆਹੁਤਾ ਜੋੜੇ ਜੇਕਰ ਮੰਦਰ ਵਿਚ ਜਾ ਕੇ ਪੂਜਾ ਕਰਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ 'ਚ ਸੁੱਖ ਆਉਂਦੇ ਹਨ। ਵਿਆਹੁਤਾ ਜ਼ਿੰਦਗੀ ਤੋਂ ਇਲਾਵਾ ਸੋਮਵਾਰ ਦਾ ਵਰਤ ਵਿਅਕਤੀ ਲਈ ਵੀ ਵਧੀਆ ਮੰਨਿਆ ਜਾਂਦਾ ਹੈ। ਭਗਵਾਨ ਸ਼ਿਵ ਬਹੁਤ ਜਲਦੀ ਖੁਸ਼ ਹੋ ਜਾਂਦੇ ਹਨ ਪਰ ਜੇਕਰ ਇਨ੍ਹਾਂ ਦੀ ਪੂਜਾ ਅਰਚਨਾ ਵਿਚ ਕਿਸੇ ਪ੍ਰਕਾਰ ਦੀ ਭੁੱਲ ਹੋ ਜਾਵੇ ਤਾਂ ਭਗਵਾਨ ਨਾਰਾਜ਼ ਹੋ ਸਕਦੇ ਹਨ।  ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੀ ਰਾਸ਼ੀ ਦੇ ਹਿਸਾਬ ਨਾਲ ਕਰ ਸਕਦੇ ਹੋ, ਜਿਸ ਨਾਲ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ।

ਸੋਮਵਾਰ ਨੂੰ ਕਰੋ ਇਹ ਉਪਾਅ 

ਮੇਖ - ਜਲ 'ਚ ਗੁੜ ਮਿਲਾ ਕੇ ਸ਼ਿਲ ਦਾ ਅਭਿਸ਼ੇਕ ਕਰੋ ਅਤੇ ਭਗਵਾਨ ਸ਼ੰਕਰ ਨੂੰ ਲਾਲ ਚੰਦਨ ਅਤੇ ਕਨੇਰ ਦੇ ਫੁੱਲ ਚੜ੍ਹਾਓ। ਬਾਅਦ 'ਚ ਸ਼ੱਕਰ ਜਾਂ ਗੁੜ ਦੀ ਮਿੱਠੀ ਰੋਟੀ ਬਣਾ ਕੇ ਸ਼ਿਵ ਨੂੰ ਭੋਗ ਲਗਾਓ।
ਬ੍ਰਿਖ - ਦਹੀਂ ਨਾਲ ਸ਼ਿਵ ਦਾ ਅਭਿਸ਼ੇਕ ਕਰੋ, ਇਹ ਬਹੁਤ ਲਾਭਕਾਰੀ ਹੁੰਦਾ ਹੈ। ਇਸ ਤੋਂ ਇਲਾਵਾ ਸ਼ਿਵਲਿੰਗ 'ਤੇ ਸਫੈਦ ਚੰਦਨ, ਸਫੈਦ ਫੁੱਲ ਅਤੇ ਚਾਵਲ ਚੜ੍ਹਾਓ।
ਮਿਥੁਨ - ਇਸ ਰਾਸ਼ੀ ਦੇ ਵਿਅਕਤੀ ਗੰਨੇ ਦੇ ਰਸ ਨਾਲ ਸ਼ਿਵ ਦਾ ਅਭਿਸ਼ੇਕ ਕਰਨ।
ਕਰਕ - ਇਸ ਰਾਸ਼ੀ ਦੇ ਸ਼ਿਵ ਭਗਤ ਘਿਉ ਨਾਲ ਭਗਵਾਨ ਦਾ ਅਭਿਸ਼ੇਕ ਕਰਨ ਨਾਲ ਹੀ ਕੱਚਾ ਦੁੱਧ, ਸਫੈਦ ਫੁੱਲ ਚੜ੍ਹਾਓ।
ਸਿੰਘ - ਇਸ ਰਾਸ਼ੀ ਦੇ ਲੋਕ ਗੁੜ ਦੇ ਜਲ ਨਾਲ ਸ਼ਿਵ ਦਾ ਅਭਿਸ਼ੇਕ ਕਰਕੇ ਮਦਾਰ ਦੇ ਫੁੱਲ ਵੀ ਚੜ੍ਹਾਓ। ਬਾਅਦ 'ਚ ਸ਼ਿਵ ਨੂੰ ਗੁੜ ਅਤੇ ਚਾਵਲ ਨਾਲ ਬਣੀ ਖੀਰ ਦਾ ਵੀ ਭੋਗ ਲਗਾਓ।
ਕੰਨਿਆ - ਕੰਨਿਆ ਰਾਸ਼ੀ ਦੇ ਲੋਕ ਗੰਨੇ ਦੇ ਰਸ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਕਰਨ ਅਤੇ ਸ਼ਿਵ ਨੂੰ ਭੰਗ ਅਤੇ ਪਾਨ ਚੜ੍ਹਾਉਣ।
ਤੁਲਾ - ਇਸ ਰਾਸ਼ੀ ਦੇ ਵਿਅਕਤੀ ਸੈਂਟ ਜਾਂ ਖੁਸ਼ਬੂਦਾਰ ਤੇਲ ਨਾਲ ਸ਼ਿਵ ਦਾ ਅਭਿਸ਼ੇਕ ਕਰਨ ਅਤੇ ਦਹੀਂ, ਸ਼ਹਿਦ ਅਤੇ ਸ਼੍ਰੀਖੰਡ ਦਾ ਪ੍ਰਸਾਦ ਚੜ੍ਹਾਓ। ਸਫੈਦ ਫੁੱਲ ਵੀ ਪੂਜਾ 'ਚ ਸ਼ਿਵ ਨੂੰ ਚੜ੍ਹਾਓ।
ਬ੍ਰਿਸ਼ਚਕ - ਇਸ ਰਾਸ਼ੀ ਦੇ ਲੋਕ ਵੀ ਹਰ ਸੋਮਵਾਰ ਸ਼ਿਵ ਦੇ ਮੰਦਰ ਜਾਣ ਅਤੇ ਜਲ ਚੜ੍ਹਾਉਣ।
ਧਨ - ਇਸ ਰਾਸ਼ੀ ਦੇ ਵਿਅਕਤੀ ਦੁੱਧ 'ਚ ਹਲਦੀ ਮਿਲਾ ਕੇ ਸ਼ਿਵ ਦਾ ਅਭਿਸ਼ੇਕ ਕਰਨ। ਭਗਵਾਨ ਨੂੰ ਚਨੇ ਦੇ ਆਟੇ ਅਤੇ ਮਿਸ਼ਰੀ ਤੋਂ ਤਿਆਰ ਮਠਿਆਈ ਦਾ ਭੋਗ ਲਗਾਉਣ।
ਮਕਰ - ਇਨ੍ਹਾਂ ਰਾਸ਼ੀਆਂ ਦੇ ਲੋਕ ਨਾਰੀਅਲ ਦੇ ਪਾਣੀ ਨਾਲ ਸ਼ਿਵ ਦਾ ਅਭਿਸ਼ੇਕ ਕਰਨ। ਇਸ ਨਾਲ ਉਨ੍ਹਾਂ ਨੂੰ ਲਾਭ ਦੀ ਪ੍ਰਾਪਤੀ ਹੋਵੇਗੀ। 
ਕੁੰਭ - ਇਸ ਰਾਸ਼ੀ ਦੇ ਲੋਕ ਤਿੱਲ ਦੇ ਤੇਲ ਨਾਲ ਅਭਿਸ਼ੇਕ ਕਰਨ।
ਮੀਨ - ਇਸ ਰਾਸ਼ੀ ਦੇ ਲੋਕ ਦੁੱਧ ਜਾਂ ਜਲ ਨਾਲ ਗੁੜ, ਘਿਉ, ਸ਼ਹਿਦ ਅਤੇ ਲਾਲ ਚੰਦਨ ਸ਼ਿਵ ਜੀ ਨੂੰ ਚੜ੍ਹਾਉਣ।
 


rajwinder kaur

Content Editor rajwinder kaur