ਘਰ ਦਾ ਕਲੇਸ਼ ਖ਼ਤਮ ਕਰਨ ਲਈ ਵੀਰਵਾਰ ਨੂੰ ਦਾਨ ਕਰੋ ਇਹ ਚੀਜ਼ਾਂ, ਆਉਣਗੀਆਂ ਖੁਸ਼ੀਆਂ

4/15/2021 1:57:21 PM

ਜਲੰਧਰ (ਬਿਊਰੋ) - ਵੀਰਵਾਰ ਵਾਲੇ ਦਿਨ ਨੂੰ ਬਹੁਤ ਖ਼ਾਸ ਮੰਨਿਆ ਜਾਂਦਾ ਹੈ। ਇਸ ਦਿਨ ਵਿਸ਼ਣੂ ਭਗਵਾਨ ਜੀ ਦੀ ਅਤੇ ਦੇਵ ਗੁਰੂ ਬ੍ਰਹਸਪਤੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਵੀਰਵਾਰ ਨੂੰ ਪੀਲੇ ਰੰਗ ਦੇ ਕੱਪੜੇ ਪਾਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਨ ਪੀਲੀਆਂ ਚੀਜ਼ਾਂ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਘਰ ‘ਚ ਖੁਸ਼ੀਆਂ ਲਿਆਉਣ, ਕਲੇਸ਼ ਅਤੇ ਦੁੱਖਾਂ ਨੂੰ ਖ਼ਤਮ ਕਰਨ ਲਈ ਭਗਤਾਂ ਵਲੋਂ ਵੀਰਵਾਰ ਨੂੰ ਵਿਸ਼ਣੂ ਭਗਵਾਨ ਜੀ ਦੀ ਪੂਜਾ ਕੀਤੀ ਜਾਂਦੀ ਹੈ। ਪੂਜਾ ਕਰਨ ’ਤੇ ਭਗਵਾਨ ਜੀ ਜ਼ਿੰਦਗੀ ਵਿਚ ਕਦੇ ਵੀ ਸਿਹਤ, ਪੈਸਾ, ਸਫ਼ਲਤਾ ਅਤੇ ਮਨਪਸੰਦ ਜੀਵਨਸਾਥੀ ਨਾਲ ਸਬੰਧਿਤ ਕੋਈ ਸਮੱਸਿਆ ਨਹੀਂ ਆਉਣ ਦਿੰਦੇ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਸ ਨੂੰ ਵੀਰਵਾਰ ਵਾਲੇ ਦਿਨ ਕਰਨ ਨਾਲ ਵਿਸ਼ਣੂ ਭਗਵਾਨ ਜੀ ਦੀ ਕ੍ਰਿਪਾ ਹਮੇਸ਼ਾਂ ਤੁਹਾਡੇ ’ਤੇ ਰਹਿੰਦੀ ਹੈ। 

ਕਰੋ ਇਹ ਖ਼ਾਸ ਉਪਾਅ
ਵਿਸ਼ਣੂ ਭਗਵਾਨ ਦੀ ਕਰੋ ਪੂਜਾ 
ਵੀਰਵਾਰ ਨੂੰ ਵਿਸ਼ਣੂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਵਿਸ਼ਣੂ ਭਗਵਾਨ ਜੀ ਦੀ ਪੂਜਾ ਨਾਲ ਦੇਵੀ ਲਕਸ਼ਮੀ ਕਾਫ਼ੀ ਖੁਸ਼ ਹੁੰਦੀ ਹੈ। 

ਕੇਲੇ ਦੇ ਦਰੱਖ਼ਤ ਦੀ ਕਰੋ ਪੂਜਾ
ਵੀਰਵਾਰ ਵਾਲੇ ਦਿਨ ਕੇਲੇ ਦੇ ਦਰੱਖ਼ਤ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸਵੇਰੇ-ਸਵੇਰੇ ਕੇਲੇ ਦੇ ਦਰੱਖ਼ਤ ਦੀ ਪੂਜਾ ਕਰਨ ਤੋਂ ਬਾਅਦ ਦੀਵਾ ਜਗਾਇਆ ਜਾਂਦਾ ਹੈ। ਨਾਲ ਹੀ ਕੇਲੇ ਦੇ ਦਰੱਖ਼ਤ ‘ਤੇ ਛੋਲਿਆਂ ਦੀ ਦਾਲ ਚੜ੍ਹਾਉਣਾ ਸ਼ੁੱਭ ਹੁੰਦਾ ਹੈ।

ਪੀਲੇ ਰੰਗ ਦੇ ਕੱਪੜੇ ਪਾਉਣੇ ਹਨ ਜ਼ਰੂਰੀ
ਵੀਰਵਾਰ ਵਾਲੇ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਪੀਲਾ ਰੰਗ ਭਗਵਾਨ ਵਿਸ਼ਣੂ ਨੂੰ ਬਹੁਤ ਪਸੰਦ ਹੁੰਦਾ ਹੈ। ਇਸ ਲਈ ਭਗਵਾਨ ਨੂੰ ਖੁਸ਼ ਕਰਨ ਲਈ ਪੀਲੇ ਰੰਗ ਦੇ ਕੱਪੜੇ ਪਾਓ।

ਜੋੜਿਆਂ ਵਿਚ ਰਹਿੰਦਾ ਹੈ ਕਲੇਸ਼ ਤਾਂ ਕਰੋ ਇਹ ਉਪਾਅ
ਵੇਸਣ ਦੇ ਲੱਡੂਆਂ ਨਾਲ ਬ੍ਰਹਿਸਪਤੀਦੇਵ ਨੂੰ ਭੋਗ ਲਗਾਓ ਅਤੇ ਬਾਅਦ ‘ਚ ਗਰੀਬਾਂ ਅਤੇ ਜ਼ਰੂਰਤਮੰਦਾਂ ‘ਚ ਵੰਡ ਦਿਓ। ਬੁੱਧਵਾਰ ਦੀ ਰਾਤ ਛੋਲਿਆਂ ਦੀ ਦਾਲ ਭਿਓ ਦਿਓ। ਵੀਰਵਾਰ ਨੂੰ ਸਵੇਰੇ ਗਾਂ ਨੂੰ ਖਵਾ ਦਿਓ। ਕੇਸਰ ਵਾਲਾ ਦੁੱਧ ਪੀਓ। ਬੈਂਡਰੂਮ ‘ਚ ਸਫੈਦ ਰੰਗ ਦੇ ਤਾਜ਼ੇ ਫੁੱਲ ਹਰ ਰੋਜ਼ ਲਗਾਓ ਜਾਂ ਸਫੈਦ ਰੰਗ ਦੇ ਫੁੱਲਾਂ ਦੀਆਂ ਤਸਵੀਰਾਂ ਵੀ ਲਗਾ ਸਕਦੇ ਹੋ।

ਇਨ੍ਹਾਂ ਚੀਜ਼ਾਂ ਕਰੋ ਦਾਨ :
ਛੋਲਿਆਂ ਦੀ ਦਾਲ ਅਤੇ ਕੇਸਰ ਨੂੰ ਕਰੋ ਦਾਨ
ਵੀਰਵਾਲ ਵਾਲੇ ਦਿਨ ਛੋਲਿਆਂ ਦੀ ਦਾਲ ਅਤੇ ਕੇਸਰ ਨੂੰ ਮੰਦਰ ‘ਚ ਦਾਨ ਕਰੋ। ਇਸ ਦਿਨ ਕੇਸਰ ਦਾ ਟਿੱਕਾ ਮੱਥੇ ‘ਤੇ ਲਗਾਉਣਾ ਚਾਹੀਦਾ ਹੈ। 

ਪੀਲੇ ਰੰਗ ਦੀਆਂ ਚੀਜ਼ਾਂ ਦਾ ਕਰੋ ਦਾਨ 
ਵੀਰਵਾਰ ਨੂੰ ਪੀਲੇ ਰੰਗ ਦੀਆਂ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ। ਜਿਵੇਂ ਕੱਪੜੇ, ਕਣਕ ਆਦਿ।

ਹਲਦੀ ਦਾ ਦਾਨ 
ਵੀਰਵਾਰ ਵਾਲੇ ਦਿਨ ਪੀਲੇ ਫਲ-ਫੁੱਲ, ਪੀਲਾ ਚੰਦਨ, ਪੀਲੀ ਮਠਿਆਈ, ਮੁਨੱਕਾ, ਮੱਕੀ ਦਾ ਆਟਾ, ਚੌਲ ਅਤੇ ਹਲਦੀ ਦਾ ਦਾਨ ਕਰਨਾ ਚਾਹੀਦਾ ਹੈ। ਉਕਤ ਚੀਜ਼ਾਂ ਦਾਨ ਕਰਨ ਨਾਲ ਵਿਅਕਤੀ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਪਰਿਵਾਰ ਵਿਚ ਖੁਸ਼ੀਆਂ ਆਉਂਦੀਆਂ ਹਨ।

ਸੋਨੇ, ਤਾਂਬੇ ਅਤੇ ਕਾਂਸੇ ਦੀਆਂ ਧਾਤੂਆਂ ਦਾ ਦਾਨ
ਵੀਰਵਾਰ ਵਾਲੇ ਦਿਨ ਸੋਨੇ, ਤਾਂਬੇ ਅਤੇ ਕਾਂਸੇ ਦੀਆਂ ਧਾਤੂਆਂ ਦਾ ਦਾਨ ਜ਼ਰੂਰ ਕਰੋ ਜਾਂ ਤੁਸੀਂ ਇਨ੍ਹਾਂ ਨੂੰ ਖ਼ਰੀਦ ਵੀ ਸਕਦੇ ਹੋ। ਇਨ੍ਹਾਂ ਚੀਜ਼ਾਂ ਨਾਲ ਬਹੁਤ ਲਾਭ ਹੁੰਦੇ ਹਨ। 
 


rajwinder kaur

Content Editor rajwinder kaur