ਹੋਲੀ 'ਤੇ ਕਰੋ ਇਹ ਉਪਾਅ, ਲੱਗ ਜਾਣਗੇ ਰੰਗ-ਭਾਗ

3/9/2020 11:43:54 AM

ਜਲੰਧਰ(ਬਿਊਰੋ)— ਹੋਲੀ ਨੂੰ ਰੰਗਾਂ ਨਾਲ ਭਰਿਆ ਹੋਇਆ ਤਿਉਹਾਰ ਹੈ, ਲੋਕ ਇਸ ਤਿਉਹਾਰ ਨੂੰ ਬਹੁਤ ਹੀ  ਉਤਸ਼ਾਹ ਨਾਲ ਮਨਾਉਂਦੇ ਹਨ। ਟੇਸੂ ਦੇ ਫੁੱਲਾਂ ਨਾਲ ਖੁਦ ਕੁਦਰਤ ਇਸ ਦਾ ਸ਼ਿੰਗਾਰ ਕਰਦੀ ਹੈ ਅਤੇ ਜੀਵਨ ਵਿਚ ਰੰਗ ਰਚ ਜਾਂਦੀ ਹੈ। ਸ਼ਾਸਤਰਾਂ ਵਿਚ ਹੋਲੀ ਨੂੰ ਅਰਾਧਨਾ ਤੋਂ ਲੈ ਕੇ ਮਨੋਕਾਮਨਾ ਸਿੱਧੀ ਤਕ ਦਾ ਉਤਸਵ ਦੱਸਿਆ ਹੈ। ਹੋਲੀ ਮੌਕੇ ਕੁਝ ਖਾਸ ਉਪਾਅ ਕਰ ਕੇ ਅਸੀਂ ਆਪਣੀ ਮਨਚਾਹੀ ਇੱਛਾ ਪੂਰੀ ਕਰ ਸਕਦੇ ਹਾਂ। ਇਨਸਾਨੀ ਜ਼ਿੰਦਗੀ ਦੀ ਸਭ ਤੋਂ ਵੱਡੀ ਇੱਛਾ ਰੋਜ਼ੀ-ਰੋਟੀ ਦੀ ਹੁੰਦੀ ਹੈ। ਹੋਲੀ 'ਤੇ ਮਾਮੂਲੀ ਉਪਾਅ ਕਰ ਕੇ ਬਿਹਤਰ ਰੁਜ਼ਗਾਰ ਪਾ ਸਕਦੇ ਹੋ। ਹੋਲਿਕਾ ਦਹਿਨ ਤੋਂ ਬਾਅਦ ਬਲਦੀ ਅੱਗ ਵਿਚ ਨਾਰੀਅਲ ਪਾਉਣ ਨਾਲ ਨੌਕਰੀ ਸਬੰਧੀ ਰੁਕਾਵਟਾਂ ਦੂਰ ਹੁੰਦੀਆਂ ਹਨ।
ਕਾਰੋਬਾਰ ਅਤੇ ਨੌਕਰੀ ਦੀਆਂ ਦਿੱਕਤਾਂ ਦੂਰ ਕਰਨ ਲਈ 21 ਗੋਮਤੀ ਚੱਕਰ ਲੈ ਕੇ ਹੋਲਿਕਾ ਦਹਿਨ ਦੀ ਰਾਤ ਸ਼ਿਵ ਮੰਦਰ ਜਾ ਕੇ ਸ਼ਿਵਲਿੰਗ ਨੂੰ ਸਮਰਪਿਤ ਕਰੋ। ਇਸ ਉਪਾਅ ਨਾਲ ਰੁਜ਼ਗਾਰ ਅਤੇ ਵਪਾਰ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਹੋਲੀ ਵਾਲੇ ਦਿਨ ਹਨੂਮਾਨ ਜੀ ਦੇ ਮੰਦਰ ਜਾਓ ਅਤੇ ਲਾਲ ਗੁਲਾਬ ਦੀ ਮਾਲਾ ਨਾਲ, ਸਰ੍ਹੋਂ ਦੇ ਤੇਲ ਦਾ ਦੀਵਾ ਬਾਲ ਕੇ, ਪ੍ਰਸਾਦ ਚੜ੍ਹਾਓ। ਹਨੂਮਾਨ ਚਾਲੀਸਾ, ਹਨੂਮਾਨ ਅਸ਼ਟਕ, ਬਜਰੰਗ ਬਾਣ ਜਾਂ ਹਨੂਮਾਨ ਜੀ ਦੇ ਗੁਣਗਾਣ ਵਾਲਾ ਕੋਈ ਪਾਠ ਕਰੋ।
ਨਿੰਬੂ ਦਾ ਇਕ ਉਪਾਅ ਵੀ ਤੁਹਾਨੂੰ ਨੌਕਰੀ ਅਤੇ ਰੁਜ਼ਗਾਰ ਦੀਆਂ ਮੁਸੀਬਤਾਂ ਤੋਂ ਛੁਟਕਾਰਾ ਦਿਵਾ ਸਕਦਾ ਹੈ। ਇਸ ਲਈ ਹੋਲੀ ਦੀ ਰਾਤ ਬਾਰ੍ਹਾਂ ਵਜੇ ਤੋਂ ਪਹਿਲਾਂ ਇਕ ਦਾਗ਼-ਰਹਿਤ ਨਿੰਬੂ ਲਓ ਅਤੇ ਉਸ ਨੂੰ ਕੱਟ ਕੇ ਚਾਰੋ ਟੁਕੜਿਆਂ ਨੂੰ ਚਾਰਾਂ ਦਿਸ਼ਾਵਾਂ ਵਿਚ ਸੁੱਟ ਦਿਓ ਅਤੇ ਬਗੈਰ ਪਿੱਛੇ ਮੁੜ ਕੇ ਦੇਖੇ ਵਾਪਸ ਘਰ ਆ ਜਾਓ। ਇਸ ਉਪਾਅ ਨਾਲ ਤੁਹਾਡਾ ਸਾਰੀਆਂ ਸਮੱਸਿਆਵਾਂ ਤੋਂ ਪਿੱਛਾ ਛੁੱਟ ਜਾਵੇਗਾ।


manju bala

Edited By manju bala