ਬੁੱਧਵਾਰ ਨੂੰ ਕਰੋ ਇਹ ਆਸਾਨ ਉਪਾਅ, ਗਣਪੱਤੀ ਬੱਪਾ ਕਰਨਗੇ ਹਰ ਇੱਛਾ ਪੂਰੀ

11/18/2025 3:05:10 PM

ਵੈੱਬ ਡੈਸਕ- ਹਿੰਦੂ ਧਰਮ ਅਨੁਸਾਰ ਭਗਵਾਨ ਗਣੇਸ਼ ਨੂੰ ਵਿਘਨਹਰਤਾ ਅਤੇ ਪਹਿਲੇ ਪੂਜੇ ਜਾਣ ਵਾਲੇ ਦੇਵਤਾ ਮੰਨਿਆ ਗਿਆ ਹੈ। ਮਾਨਤਾ ਹੈ ਕਿ ਜਿਨ੍ਹਾਂ 'ਤੇ ਗਣੇਸ਼ ਜੀ ਦੀ ਕਿਰਪਾ ਬਣੀ ਰਹਿੰਦੀ ਹੈ, ਉਨ੍ਹਾਂ ਦੇ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ ਅਤੇ ਹਰ ਕੰਮ ਸਫ਼ਲਤਾ ਨਾਲ ਪੂਰਾ ਹੁੰਦਾ ਹੈ। ਬੁੱਧਵਾਰ ਦਾ ਦਿਨ ਗਣੇਸ਼ ਭਗਤੀ ਲਈ ਖਾਸ ਮੰਨਿਆ ਜਾਂਦਾ ਹੈ। ਇਸ ਦਿਨ ਕੀਤੇ ਕੁਝ ਵਿਸ਼ੇਸ਼ ਉਪਾਅ ਨਾਲ ਗਣੇਸ਼ ਜੀ ਨੂੰ ਪ੍ਰਸੰਨ ਕੀਤਾ ਜਾ ਸਕਦਾ ਹੈ ਅਤੇ ਜੀਵਨ 'ਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ।

ਗਣੇਸ਼ ਜੀ ਨੂੰ ਦੁਰਵਾ ਅਰਪਿਤ ਕਰੋ

ਗਣੇਸ਼ ਜੀ ਨੂੰ ਦੁਰਵਾ ਬਹੁਤ ਪ੍ਰਿਯ ਹੈ। ਬੁੱਧਵਾਰ ਦੇ ਦਿਨ ਸਹੀ ਵਿਧੀ ਨਾਲ ਉਨ੍ਹਾਂ ਦੀ ਪੂਜਾ ਕਰਦੇ ਹੋਏ 21 ਦੁਰਵਾ ਦੀਆਂ ਤਿੰਨ ਗੁੱਛੀਆਂ ਅਰਪਿਤ ਕਰਨੀਆਂ ਚਾਹੀਦੀਆਂ ਹਨ। ਮਾਨਤਾ ਹੈ ਕਿ ਇਸ ਨਾਲ ਗਣੇਸ਼ ਜੀ ਜਲਦੀ ਪ੍ਰਸੰਨ ਹੁੰਦੇ ਹਨ, ਬੁੱਧੀ 'ਚ ਵਾਧਾ ਹੁੰਦਾ ਹੈ ਅਤੇ ਹਰ ਕੰਮ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਹੁੰਦਾ ਹੈ।

ਇਹ ਵੀ ਪੜ੍ਹੋ : ਗ੍ਰਹਿ ਪ੍ਰਵੇਸ਼ ਦੌਰਾਨ ਲਾੜੀ ਪੈਰ ਨਾਲ ਕਿਉਂ ਸੁੱਟਦੀ ਹੈ ਚੌਲਾਂ ਦਾ ਕਲਸ਼? ਜਾਣੋ ਇਸ ਪਰੰਪਰਾ ਦਾ ਰਹੱਸ

ਗਣੇਸ਼ ਜੀ ਨੂੰ ਸਿੰਦੂਰ ਚੜ੍ਹਾਉਣ ਦਾ ਮਹੱਤਵ

ਸਿੰਦੂਰ ਗਣੇਸ਼ ਜੀ ਦਾ ਪ੍ਰਿਯ ਵਸਤੂ ਹੈ। ਬੁੱਧਵਾਰ ਨੂੰ ਉਨ੍ਹਾਂ ਨੂੰ ਸਿੰਦੂਰ ਲਗਾ ਕੇ ਫਿਰ ਉਹ ਸਿੰਦੂਰ ਆਪਣੇ ਮੱਥੇ ‘ਤੇ ਲਾਉਣ ਨਾਲ ਬੀਮਾਰੀਆਂ ਸਰੀਰ ਨੂੰ ਛੂਹ ਨਹੀਂ ਪਾਉਂਦੀਆਂ। ਇਸ ਉਪਾਅ ਨੂੰ ਹਰ ਦਿਨ ਪੂਜਾ ਦੇ ਸਮੇਂ ਕਰ ਸਕਦੇ ਹੋ। ਇਸ ਮਨਚਾਹੇ ਫਲ ਦੀ ਪ੍ਰਾਪਤੀ ਹੁੰਦੀ ਹੈ ਅਤੇ ਹਰ ਕਿਸਮ ਦੀ ਰੁਕਾਵਟ ਖਤਮ ਹੋ ਜਾਂਦੀ ਹੈ।

ਲੱਡੂ ਅਤੇ ਮੋਦਕ ਦਾ ਭੋਗ ਲਗਾਉਣਾ ਹੈ ਸ਼ੁਭ

ਗਣੇਸ਼ ਜੀ ਨੂੰ ਲੱਡੂ ਅਤੇ ਮੋਦਕ ਬਹੁਤ ਪਸੰਦ ਹਨ। ਬੁੱਧਵਾਰ ਨੂੰ ਉਨ੍ਹਾਂ ਦੀ ਪੂਜਾ ਦੌਰਾਨ ਇਹ ਭੋਗ ਲਗਾਉਣਾ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ। ਭੋਗ ਲਗਾਉਣ ਤੋਂ ਬਾਅਦ ਇਸ ਨੂੰ ਪ੍ਰਸਾਦ ਵਜੋਂ ਵੰਡਣਾ ਅਤੇ ਖੁਦ ਵੀ ਸੇਵਨ ਕਰਨਾ ਚਾਹੀਦਾ ਹੈ। ਮਾਨਤਾ ਹੈ ਕਿ ਇਸ ਨਾਲ ਗਣੇਸ਼ ਜੀ ਬੇਹੱਦ ਪ੍ਰਸੰਨ ਹੁੰਦੇ ਹਨ ਅਤੇ ਜੀਵਨ 'ਚ ਆ ਰਹੀਆਂ ਮੁਸੀਬਤਾਂ ਦੂਰ ਹੋ ਜਾਂਦੀਆਂ ਹਨ।

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।


DIsha

Content Editor DIsha