ਹਿੰਦੂ ਸ਼ਾਸਤਰਾਂ ਮੁਤਾਬਕ ਸ਼ਨੀਵਾਰ ਨੂੰ ਕਦੇ ਨਾ ਕਰੋ ਇਹ ਗਲਤੀਆਂ, ਬਣ ਸਕਦੀਆਂ ਨੇ ਦੁੱਖਾਂ ਦਾ ਕਾਰਨ

3/6/2021 5:39:47 PM

ਜਲੰਧਰ (ਬਿਊਰੋ) - ਹਿੰਦੂ ਸ਼ਾਸਤਰਾਂ ਮੁਤਾਬਕ ਸ਼ਨੀਵਾਰ ਦਾ ਦਿਨ ਭਗਵਾਨ ਸ਼ਨੀ ਦੇਵ ਦਾ ਹੁੰਦਾ ਹੈ। ਸ਼ਨੀ ਦੇਵ ਵਿਅਕਤੀ ਨੂੰ ਉਸ ਦੇ ਕਰਮਾ ਮੁਤਾਬਕ ਫਲ ਦਿੰਦੇ ਹਨ। ਸਾਡੀਆਂ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਕਈ ਵਾਰ ਸਾਡੇ ਲਈ ਵੱਡੇ ਦੁੱਖਾਂ ਦਾ ਕਾਰਨ ਬਣ ਜਾਂਦੀਆਂ ਹਨ, ਜਿਸ ਕਾਰਨ ਸਾਡੀ ਜ਼ਿੰਦਗੀ 'ਚ ਉਥੱਲ-ਪੁਥੱਲ ਮਚ ਜਾਂਦੀ ਹੈ। ਆਓ ਅੱਜ ਜਾਣਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਆਉਣ ਵਾਲੀਆਂ ਉਨ੍ਹਾਂ ਗਲਤੀਆਂ ਬਾਰੇ, ਜਿਨ੍ਹਾਂ ਕਾਰਨ ਸ਼ਨੀ ਦੇਵ ਜਲਦੀ ਨਰਾਜ਼ ਹੋ ਜਾਂਦੇ ਹਨ ਅਤੇ ਕੁਝ ਵਿਸ਼ੇਸ਼ ਉਪਾਅ, ਜਿਨ੍ਹਾਂ ਨਾਲ ਸ਼ਨੀ ਦੇਵ ਨੂੰ ਖੁਸ਼ ਕੀਤਾ ਜਾ ਸਕਦਾ ਹੈ : -  

ਕੱਪੜਿਆਂ ਨੂੰ ਇੱਧਰ ਉੱਧਰ ਸੁੱਟਣਾ
ਸ਼ਾਸਤਰਾਂ ਮੁਤਾਬਕ, ਜਿਹੜੇ ਲੋਕ ਆਪਣਾ ਸਾਮਾਨ ਸੰਭਾਲ ਕੇ ਰੱਖਣ ਦੀ ਥਾਂ ਇੱਧਰ-ਉੱਧਰ ਸੁੱਟਦੇ ਹਨ, ਅਜਿਹੇ ਲੋਕਾਂ 'ਤੇ ਸ਼ਨੀ ਦੇਵ ਕਦੇ ਵੀ ਖੁਸ਼ ਨਹੀਂ ਹੁੰਦੇ। ਖਾਸ ਤੌਰ 'ਤੇ ਕੱਪੜੇ, ਜਿਹੜੇ ਲੋਕ ਕੱਪੜੇ ਬਦਲਣ ਤੋਂ ਬਾਅਦ ਗੰਦੇ ਕੱਪੜੇ ਘਰ 'ਚ ਇੱਧਰ-ਉੱਧਰ ਸੁੱਟ ਦਿੰਦੇ ਹਨ, ਉਨ੍ਹਾਂ ਨੂੰ ਹਮੇਸ਼ਾ ਸ਼ਨੀ ਦੇਵ ਦੇ ਗੁੱਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਗਲਤੀ ਕਾਰਨ ਸ਼ਨੀ ਦੇਵ ਤੁਹਾਡੇ ਨਾਲ ਗੁੱਸੇ ਰਹਿਣ ਲੱਗਦੇ ਹਨ, ਜਿਸ ਕਾਰਨ ਤੁਹਾਡੇ ਜ਼ਿੰਦਗੀ 'ਚ ਪ੍ਰੇਸ਼ਾਨੀਆਂ ਆਉਣ ਲੱਗਦੀਆਂ ਹਨ।

ਝਾੜੂ ਨੂੰ ਸਹੀ ਤਰੀਕੇ ਨਾਲ ਨਾ ਰੱਖਣ
ਕਈ ਲੋਕ ਝਾੜੂ-ਪੋਚਾ ਕਰਨ ਤੋਂ ਬਾਅਦ ਝਾੜੂ ਨੂੰ ਦੂਰ ਤੋਂ ਸੁੱਟ ਕੇ ਆਪਣੀ ਜਗ੍ਹਾ ਰੱਖਦੇ ਹਨ ਜਾਂ ਫਿਰ ਕਿਸੇ ਹਾਲ 'ਚ ਸੁੱਟ ਦਿੰਦੇ ਹਨ। ਅਜਿਹਾ ਕਰਨ ਵਾਲੇ ਲੋਕਾਂ ਦੇ ਘਰ ਦੀ ਖੁਸ਼ਹਾਲੀ ਭੰਗ ਹੋ ਜਾਂਦੀ ਹੈ। ਘਰ 'ਚ ਝਾੜੂ ਨਾਲ ਜੁੜੀ ਕੋਈ ਵੀ ਗਲਤੀ ਕਰਨ ਤੋਂ ਤੁਹਾਨੂੰ ਪਹਿਲਾਂ ਸ਼ਨੀ ਦੇਵ ਦੀ ਨਾਰਾਜ਼ਗੀ ਝੱਲਣੀ ਪੈ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - ਪੈਸੇ ਦੀ ਪ੍ਰਾਪਤੀ ਤੇ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਸ਼ੁੱਕਰਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ

ਗੁੱਸੇ 'ਚ ਗੱਲ ਕਰਨਾ
ਜਿਹੜੇ ਲੋਕ ਘਰ ਜਾਂ ਆਫਿਸ 'ਚ ਰੋਲਾ ਪਾ ਕੇ ਗੱਲ ਕਰਦੇ ਹਨ ਜਾਂ ਫਿਰ ਜਿੰਨ੍ਹਾਂ ਨੂੰ ਜਲਦੀ ਗੁੱਸਾ ਆਉਂਦਾ ਹੈ, ਅਜਿਹੇ ਲੋਕਾਂ ਨਾਲ ਵੀ ਸ਼ਨੀਦੇਵ ਬਹੁਤ ਜਲਦੀ ਨਾਰਾਜ਼ ਹੋ ਜਾਂਦੇ ਹਨ। ਇਸੇ ਲਈ ਜਿਨਾਂ ਹੋ ਸਾਰੇ ਪ੍ਰੇਮ-ਪਿਆਰ ਨਾਲ ਰਹੋ ਤੇ ਨਿਮਰਤਾ ਨਾਲ ਦੂਜੇ ਲੋਕਾਂ ਨਾਲ ਗੱਲ ਕਰੋ।

ਪੜ੍ਹੋ ਇਹ ਵੀ ਖ਼ਬਰ - ਵੀਰਵਾਰ ਨੂੰ ਕਰੋ ਇਹ ਖ਼ਾਸ ਉਪਾਅ, ਦੂਰ ਹੋਵੇਗਾ ਘਰ ਦਾ ਕਲੇਸ਼ ਅਤੇ ਆਵੇਗੀ ਖੁਸ਼ਹਾਲੀ

ਜੂਠੇ ਬਰਤਨ
ਜਿਹੜੇ ਲੋਕ ਭੋਜਨ ਖਾਣ ਤੋਂ ਬਾਅਦ ਆਪਣੇ ਜੂਠੇ ਬਰਤਨ ਰਸੋਈ 'ਚ ਨਹੀਂ ਰੱਖਣੇ ਚਾਹੀਦੇ। ਅਜਿਹਾ ਕਰਨ ਨਾਲ ਸ਼ਨੀ ਦੇਵ ਬਹੁਤ ਜਲਦ ਨਾਰਾਜ਼ ਹੋ ਜਾਂਦੇ ਹਨ। ਮਹਿਲਾਵਾਂ ਨੂੰ ਸੋਣ ਤੋਂ ਪਹਿਲਾਂ ਜੂਠੇ ਬਰਤਨ ਜ਼ਰੂਰ ਸਾਫ਼ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਸ਼ਨੀ ਦੇਵ ਦੀ ਘਰ 'ਚ ਕ੍ਰਿਪਾ ਹੋਣ ਲੱਗਦੀ ਹੈ ਅਤੇ ਨਾਲ ਹੀ ਪਤੀ ਦੇ ਕਾਰੋਬਾਰ 'ਚ ਵੀ ਵਾਧਾ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਬੁੱਧਵਾਰ ਨੂੰ ਜ਼ਰੂਰ ਕਰੋ ਕੁਝ ਛੋਟੇ-ਛੋਟੇ ਉਪਾਅ, ਘਰ 'ਚ ਆਵੇਗਾ ਪੈਸਾ ਅਤੇ ਖੁਸ਼ਹਾਲੀ

ਭੁੱਖੇ ਤੇ ਲਾਚਾਰ ਲੋਕ
ਗ਼ਰੀਬ, ਭੁੱਖੇ ਤੇ ਲਾਚਾਰ ਲੋਕਾਂ ਦਾ ਅਨਾਦਰ ਸ਼ਨੀ ਦੇਵ ਦਾ ਅਪਮਾਨ ਮੰਨਿਆ ਜਾਂਦਾ ਹੈ। ਅਜਿਹੇ 'ਚ ਜਿਹੜੇ ਲੋਕ ਘਰ 'ਚ ਆਉਣ ਵਾਲੇ ਫਕੀਰ ਜਾਂ ਫਿਰ ਕਿਸੇ ਭੁੱਖੇ ਵਿਅਕਤੀ 'ਤੇ ਗੁੱਸਾ ਕਰਦੇ ਹਨ ਤਾਂ ਉਨ੍ਹਾਂ ਲੋਕਾਂ ਨੂੰ ਸ਼ਨੀ ਦੇਵ ਦੇ ਗੁੱਸੇ ਤੇ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬੇਇਮਾਈ
ਘਰ 'ਚ ਬੇਇਮਾਨੀ ਨਾਲ ਲਿਆਂਦਾ ਗਿਆ ਧਨ ਕਦੇ ਵੀ ਖੁਸ਼ੀਆਂ ਨਹੀਂ ਲੈ ਕੇ ਆਉਂਦਾ। ਜਿਹੜੇ ਲੋਕ ਝੂਠ ਬੋਲ ਕੇ ਜਾਂ ਫਿਰ ਕਿਸੇ ਹੋਰ ਦਾ ਦਿਲ ਦੁਖਾ ਕੇ ਪੈਸੇ ਕਮਾਉਂਦੇ ਹਨ, ਉਨ੍ਹਾਂ ਲਈ ਸ਼ਨੀਦੇਵ ਕਦੇ ਖੁਸ਼ ਨਹੀਂ ਹੁੰਦੇ। ਸ਼ਨੀ ਦੇਵ ਨੂੰ ਹਮੇਸ਼ਾ ਮਿਹਨਤ ਦੀ ਕਮਾਈ ਕਰਨ ਵਾਲੇ ਲੋਕ ਚੰਗੇ ਲੱਗਦੇ ਹਨ।

ਪੜ੍ਹੋ ਇਹ ਵੀ ਖ਼ਬਰ - ਰਾਸ਼ੀ ਦੇ ਹਿਸਾਬ ਨਾਲ ਹਰੇਕ ‘ਸੋਮਵਾਰ’ ਨੂੰ ਕਰੋ ਇਹ ਖ਼ਾਸ ਉਪਾਅ, ਹੋਣਗੀਆਂ ਮਨੋਕਾਮਨਾਵਾਂ ਪੂਰੀਆਂ


rajwinder kaur

Content Editor rajwinder kaur