ਹਿਮਾਚਲ ਪ੍ਰਦੇਸ਼ ਊਨਾ ਜ਼ਿਲੇ ’ਚ 81 ਫੁੱਟ ਉੱਚੀ ਹੈ ‘ਭਗਵਾਨ ਸ਼ਿਵ ਜੀ ਦੀ ਮੂਰਤੀ’

7/8/2020 11:57:28 AM

ਸੁਰੇਂਦਰ ਸ਼ਰਮਾ 

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ 'ਚ ਅੱਪਰ ਕੋਟਲਾ ਕਲਾਂ 'ਚ ਪ੍ਰਾਚੀਨ ਮਹਾਦੇਵ ਮੰਦਰ 'ਚ 81 ਫੁੱਟ ਉੱਚੀ ਭਗਵਾਨ ਸ਼ਿਵ ਦੀ ਮੂਰਤੀ ਸਥਿਤ ਹੈ। ਗਵਾਨ ਸ਼ਿਵ ਦੀ ਮੂਰਤੀ ਅਲੌਕਿਕ ਦ੍ਰਿਸ਼ ਨੂੰ ਪੇਸ਼ ਕਰਦੀ ਹੋਈ ਜਿੱਥੇ ਸ਼ਰਧਾਲੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ, ਉਥੇ ਇਹ ਮੂਰਤੀ ਮੰਦਰ ਦੀ ਪਛਾਣ ਵੀ ਬਣ ਗਈ ਹੈ। ਦੂਰ-ਦੂਰ ਤੋਂ ਲੋਕ ਇਸ ਮੂਰਤੀ ਨੂੰ ਦੇਖਣ ਲਈ ਵਿਸ਼ੇਸ਼ ਤੌਰ ’ਤੇ ਆਉਂਦੇ ਹਨ ਅਤੇ ਸ਼ਰਧਾ ਭਾਵਨਾ ਨਾਲ ਆਪਣਾ ਸਿਰ ਭਗਵਾਨ ਦੇ ਅੱਗੇ ਝੁਕਾਉਂਦੇ ਹਨ। 
ਟਿਕਾਊਪਨ ਲਈ 24 ਫੁੱਟ ਤੱਕ ਇਸ ਦਾ ਅੰਦਰ ਬਾਹਰ ਬੇਸ ਮਜ਼ਬੂਤੀ ਨਾਲ ਬਣਾਇਆ ਗਿਆ ਹੈ। ਇਸ ਮੂਰਤੀ ਦੇ ਨਾਲ ਨੰਦੀ ਅਤੇ ਪਾਰਵਤੀ ਦੀ ਮੂਰਤੀ ਵੀ ਬਣਾਈ ਗਈ ਹੈ। ਪ੍ਰਾਚੀਨ ਮਹਾਦੇਵ ਮੰਦਰ ਆਪਣੇ ਆਪ 'ਚ ਇਕ ਆਸਥਾ ਦਾ ਕੇਂਦਰ ਹੈ, ਜਿੱਥੇ ਸ਼ਿਵਲਿੰਗ ਦੇ ਦਰਸ਼ਨ ਕਰਨ ਨਾਲ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

ਜੰਗਲ ਦੇ ਵਿਚੋ-ਵਿਚ ਬਣੇ ਧਾਰਮਿਕ ਸਥਾਨਾਂ ਧਾਰਮਿਕ ਸੈਰ-ਸਪਾਟੇ ਨੂੰ ਆਕਰਸ਼ਿਤ ਕਰਦੇ ਹਨ। ਸਵਾਮੀ ਚੰਦਨਾਨੰਦ ਜੀ ਮਹਾਰਾਜ ਨੇ ਸਾਲਾਂ ਤੱਕ ਇਸ ਸਥਾਨ 'ਤੇ ਤਪ ਕੀਤਾ। ਹੌਲੀ-ਹੌਲੀ ਇਸੇ ਕਾਰਣ ਸਥਾਨ ਪ੍ਰਸਿੱਧ ਹੁੰਦਾ ਗਿਆ ਅਤੇ ਅੱਜ ਇਕ ਆਲੀਸ਼ਾਨ ਮੰਦਰ ਦਾ ਰੂਪ ਲੈ ਚੁੱਕਾ ਹੈ। ਇੱਥੇ ਹਰ ਸਮੇਂ ਲੰਗਰ ਦੀ ਵਿਵਸਥਾ ਰਹਿੰਦੀ ਹੈ। ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਗਉ ਸੇਵਾ ਵੀ ਵਿਸ਼ੇਸ਼ ਰੂਪ ਨਾਲ ਇੱਥੇ ਕੀਤੀ ਜਾਂਦੀ ਹੈ।

ਬ੍ਰਹਮਲੀਨ ਸਵਾਮੀ ਚੰਦਨਾਨੰਦ ਜੀ ਮਹਾਰਾਜ ਦੇ ਪਰਮ ਸ਼ਿਸ਼ ਮਹੰਤ ਮੰਗਲਾਨੰਦ ਜੀ ਮਹਾਰਾਜ ਨੇ ਗੱਦੀ 'ਤੇ ਵਿਰਾਜਮਾਨ ਹੋਣ ਤੋਂ ਬਾਅਦ ਹੀ ਤੱਪਸਿਆ ਅਤੇ ਤਪ ਕਰਕੇ ਇਸ ਕ੍ਰਮ ਨੂੰ ਅੱਗੇ ਵਧਾਇਆ ਹੈ ਅਤੇ ਲਗਾਤਾਰ ਮੰਦਰ ਦੇ ਮਾਧਿਅਮ ਨਾਲ ਧਰਮ ਅਤੇ  ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ।

ਸਾਲ 2003 'ਚ ਸ਼ੁਰੂ ਹੋਇਆ ਮੂਰਤੀ ਦਾ ਨਿਰਮਾਣ ਸਾਲ 2006 'ਚ ਪੂਰਾ ਹੋਇਆ, ਜਿਸ 'ਤੇ ਲਗਭਗ 90 ਲੱਖ ਦੀ ਲਾਗਤ ਆਈ। ਪ੍ਰਾਚੀਨ ਮਹਾਦੇਵ ਮੰਦਰ 'ਚ ਹਰ ਸਾਲ ਸ਼ਿਵਰਾਤਰੀ 'ਤੇ ਬਹੁਤ ਵੱਡਾ ਮੇਲਾ ਲੱਗਦਾ ਹੈ।

ਖੇਤਰੀ ਹਸਪਤਾਲ ਊਨਾ 'ਚ ਰੋਗੀਆਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਯਾਤਰੀਆਂ ਨੂੰ ਫ੍ਰੀ ਭੋਜਨ ਮਿਲੇ ਇਸ ਲਈ ਪ੍ਰਾਚੀਨ ਮਹਾਦੇਵ ਮੰਦਰ ਦੇ ਮਹੰਤ ਮੰਗਲਨਾਥ ਮਹਾਰਾਡ ਨੇ ਪਹਿਲ ਕੀਤੀ ਅਤੇ ਗੁਰੂ ਕਾ ਲੰਗਰ ਸੇਵਾ ਸਮਿਤੀ ਟਰੱਸਟ ਬਣਾ ਕੇ ਲੰਗਰ ਦੀ ਸੇਵਾ ਸ਼ੁਰੂ ਕਰਵਾਈ।

 


rajwinder kaur

Content Editor rajwinder kaur