ਕਰਜ਼ੇ ਤੋਂ ਛੁਟਕਾਰਾ ਦਿਵਾਉਣਗੇ ਇਹ ਵਾਸਤੂ ਟਿਪਸ, ਜ਼ਰੂਰ ਅਪਣਾਓ

3/23/2022 4:27:01 PM

ਵਾਸਤੂ ਟਿਪਸ : ਹਾਲਾਂਕਿ ਲੋਕ ਕਰਜ਼ਾ ਲੈਣ ਤੋਂ ਪਰਹੇਜ਼ ਕਰਦੇ ਹਨ ਪਰ ਕਈ ਵਾਰ ਹਾਲਾਤ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਨੂੰ ਕਰਜ਼ਾ ਲੈਣਾ ਹੀ ਪੈਂਦਾ ਹੈ। ਜੇ ਤੁਸੀਂ ਵੀ ਇਨ੍ਹਾਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਹੋ ਅਤੇ ਕਰਜ਼ੇ ਤੋਂ ਛੁਟਕਾਰਾ ਨਹੀ ਮਿਲ ਰਿਹਾ ਤਾਂ ਤੁਸੀਂ ਵਾਸਤੂ ਦੇ ਕੁਝ ਉਪਾਅ ਅਪਣਾ ਕੇ ਕਰਜ਼ੇ ਤੋਂ ਛੁਟਕਾਰਾ ਪਾ ਸਕਦੇ ਹੋ। ਹਿੰਦੂ ਧਰਮ ਵਿਚ ਵਾਸਤੂ ਦਾ ਬਹੁਤ ਮਹੱਤਵ ਹੈ। ਇਸ ਨੂੰ ਅਪਣਾਉਣ ਨਾਲ ਘਰ ਵਿਚੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ। ਪੈਸਾ ਰੁਕ ਜਾਂਦਾ ਹੈ। ਵਾਸਤੂ ਦੇ ਅਨੁਸਾਰ ਕੁਝ ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਕਰਜ਼ੇ ਅਤੇ ਹੋਰ ਮੁਸ਼ਕਿਲਾਂ ਤੋਂ ਛੁਟਕਾਰਾ ਪਾ ਸਕਦੇ ਹੋ। 
ਘਰ ਦੀਆਂ ਕੰਧਾਂ ਘਰ ਵਿਚ ਰਹਿਣ ਵਾਲੇ ਵਿਅਕਤੀ ਦੀ ਸ਼ਖਸੀਅਤ ਨੂੰ ਦੱਸਦੀਆਂ ਹਨ, ਇਸ ਲਈ ਘਰ ਦੀਆਂ ਕੰਧਾਂ ਹਮੇਸ਼ਾ ਸਾਫ ਰੱਖੀਆਂ ਜਾਣੀਆਂ ਚਾਹੀਦੀਆਂ ਹਨ। ਧਿਆਨ ਰੱਖੋ ਕਿ ਘਰ ਦੇ ਕੋਨਿਆਂ ਵਿੱਚ ਕੋਈ ਜਾਲਾ ਨਾ ਹੋਵੇ। ਇਸ ਦੇ ਲਈ, ਜਾਲਿਆਂ ਦੀ ਸਫਾਈ ਹਫਤੇ ਵਿੱਚ 2 ਤੋਂ 3 ਵਾਰ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੇ ਘਰ ਵਿਚ ਧਨ-ਦੌਲਤ ਦੀ ਕੋਈ ਘਾਟ ਨਹੀਂ ਹੋਵੇਗੀ। 
ਜੇ ਤੁਸੀਂ ਕਰਜ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਆਪਣੇ ਘਰ ਅਤੇ ਦੁਕਾਨ ਦੀ ਉੱਤਰ-ਪੂਰਬ ਦਿਸ਼ਾ ਵਿਚ ਇਕ ਸ਼ੀਸ਼ੇ ਦੀ ਖਿੜਕੀ ਲਗਵਾਓ। ਅਜਿਹਾ ਕਰਨ ਨਾਲ ਤੁਹਾਨੂੰ ਕਰਜ਼ੇ ਤੋਂ ਰਾਹਤ ਮਿਲਦੀ ਹੈ। ਜੇ ਘਰ ਵਿਚ ਭਾਰੀ ਸਮਾਨ ਹੈ ਤਾਂ ਕਰਜ਼ੇ ਦਾ ਭਾਰ ਵਿਅਕਤੀ 'ਤੇ ਵੱਧਦਾ ਹੈ। ਇਸ ਲਈ ਘਰ ਦੀ ਪੂਰਬੀ ਅਤੇ ਉੱਤਰ ਦਿਸ਼ਾ ਵਿਚ ਕੋਈ ਭਾਰੀ ਚੀਜ਼ ਨਾ ਰੱਖੋ।
ਵੈਸੇ ਤਾਂ ਸ਼ਾਮ ਨੂੰ ਰੁੱਖ ਅਤੇ ਪੌਦਿਆਂ ਨੂੰ ਤੋੜਨਾ ਗਲਤ ਹੈ। ਇਹ ਮੰਨਿਆ ਜਾਂਦਾ ਹੈ ਕਿ ਪੌਦੇ ਸ਼ਾਮ ਨੂੰ ਆਰਾਮ ਕਰਦੇ ਹਨ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਸ਼ਾਮ ਨੂੰ ਤੁਲਸੀ ਦੇ ਪੱਤੇ ਤੋੜਨਾ ਬਿਲਕੁਲ ਵਰਜਿਤ ਹੈ। ਅਜਿਹਾ ਕਰਨ ਵਾਲੇ ਵਿਅਕਤੀ ਨੂੰ ਵਿੱਤੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸ਼ਾਮ ਨੂੰ ਤੁਲਸੀ ਦੇ ਪੱਤੇ ਤੋੜਨ ਤੋਂ ਬਚੋ।
ਆਪਣੇ ਲਾਕਰ ਨੂੰ ਹਮੇਸ਼ਾ ਦੱਖਣ ਦਿਸ਼ਾ ਵਿਚ ਰੱਖੋ। ਇਸ ਦਾ ਮੂੰਹ ਉੱਤਰ ਦਿਸ਼ਾ ਵਿੱਚ ਖੋਲ੍ਹਣਾ ਚਾਹੀਦਾ ਹੈ। ਇਸ ਨਾਲ ਕਰਜ਼ੇ ਦਾ ਬੋਝ ਨਹੀਂ ਪੈਂਦਾ ਅਤੇ ਪੈਸਾ ਰੁਕ ਜਾਂਦਾ ਹੈ।
ਸੋਮਵਾਰ ਜਾਂ ਬੁੱਧਵਾਰ ਨੂੰ ਪੈਸੇ ਦਾ ਆਦਾਨ-ਪ੍ਰਦਾਨ ਕਰਨਾ ਬਿਹਤਰ ਮੰਨਿਆ ਜਾਂਦਾ ਹੈ। ਪਰ ਇਸ ਦਿਨ ਕਰਜ਼ੇ ਲੈਣ ਤੋਂ ਪ੍ਰਹੇਜ ਕਰੋ, ਨਹੀਂ ਤਾਂ ਕਰਜ਼ਾ ਵੱਧ ਜਾਂਦਾ ਹੈ।
ਸੌਣਾ ਸਿਹਤ ਲਈ ਬਹੁਤ ਫਾਇਦੇਮੰਦ ਹੈ ਪਰ ਸ਼ਾਮ ਨੂੰ ਸੌਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸ਼ਾਮ ਨੂੰ ਸੌਣਾ ਘਰ ਵਿੱਚ ਗਰੀਬੀ ਲਿਆਉਂਦਾ ਹੈ। ਇਸ ਲਈ, ਸ਼ਾਮ ਦਾ ਸਮਾਂ ਪ੍ਰਭੂ ਦੀ ਪੂਜਾ ਕਰਨ ਵਿਚ ਬਿਤਾਉਣਾ ਚਾਹੀਦਾ ਹੈ। ਇਸ ਸਮੇਂ ਪੂਜਾ ਕਰਨ ਦੁਆਰਾ ਸ਼ੁਭ ਫਲ ਪ੍ਰਾਪਤ ਹੁੰਦੇ ਹਨ।
ਵਾਸਤੂ ਅਨੁਸਾਰ, ਜੇਕਰ ਘਰ ਵਿੱਚ ਦੱਖਣ-ਪੱਛਮ ਦਿਸ਼ਾ ਵਿੱਚ ਟਾਇਲਟ ਹੈ ਤਾਂ ਇਹ ਪੈਸੇ ਦਾ ਨੁਕਸਾਨ ਕਰੇਗਾ। ਇਹ ਵਿਅਕਤੀ 'ਤੇ ਕਰਜ਼ੇ ਦਾ ਕਾਰਨ ਵੀ ਬਣਦਾ ਹੈ। ਅਜਿਹੀ ਸਥਿਤੀ ਵਿਚ ਇਸ ਨੂੰ ਇਸ ਦਿਸ਼ਾ ਵਿਚ ਨਾ ਬਣਾਓ।


Aarti dhillon

Content Editor Aarti dhillon