Hariyali Teej 2022: ਇਸ ਦਿਨ ਮਨਾਇਆ ਜਾਵੇਗਾ ਹਰਿਆਲੀ ਤੀਜ ਦਾ ਤਿਉਹਾਰ, ਬਣ ਰਿਹਾ ਸ਼ੁੱਭ ਸੰਯੋਗ
7/27/2022 1:56:19 PM
ਜਲੰਧਰ (ਬਿਊਰੋ) - ਹਰਿਆਲੀ ਤੀਜ ਦਾ ਵਰਤ ਹਰ ਸਾਲ ਸਾਵਣ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਾਰੀਖ਼ ਨੂੰ ਰੱਖਿਆ ਜਾਂਦਾ ਹੈ। ਇਸ ਦਿਨ ਵਿਆਹੁਤਾ ਜਨਾਨੀਆਂ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ। ਇਸ ਦਿਨ ਸ਼ੁੱਭ ਸਮੇਂ ਵਿੱਚ ਮਾਤਾ ਪਾਰਵਤੀ, ਭਗਵਾਨ ਸ਼ਿਵ ਅਤੇ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਹਿੰਦੂ ਮਾਨਤਾਵਾਂ ਅਨੁਸਾਰ, ਮਾਤਾ ਪਾਰਵਤੀ ਦਾ ਜਨਮ ਸਤੀ ਦੇ ਆਤਮ-ਦਾਹ ਤੋਂ ਬਾਅਦ ਹੋਇਆ ਸੀ। ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਪ੍ਰਾਪਤ ਕਰਨ ਲਈ ਕਈ ਸਾਲਾਂ ਤੱਕ ਸਖ਼ਤ ਤਪੱਸਿਆ ਅਤੇ ਵਰਤ ਰੱਖੇ ਸਨ। ਮਾਤਾ ਪਾਰਵਤੀ ਦੀ ਇਹ ਮਨੋਕਾਮਨਾਵਾ ਸ਼ਰਾਵਣ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਾਰੀਖ਼ ਨੂੰ ਪੂਰੀ ਹੋਈ ਸੀ। ਇਸੇ ਲਈ ਹਰ ਸਾਲ ਇਸ ਦਿਨ ਹਰਿਆਲੀ ਤੀਜ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ ਹਰਿਆਲੀ ਤੀਜ 'ਤੇ ਸ਼ੁਭ ਸੰਯੋਗ ਬਣ ਰਿਹਾ ਹੈ, ਤਾਂ ਆਓ ਜਾਣਦੇ ਹਾਂ ਉਸ ਬਾਰੇ....
ਇਸ ਦਿਨ ਮਨਾਈ ਜਾਵੇਗੀ ਤੀਜ
ਹਿੰਦੂ ਕੈਲੰਡਰ ਅਨੁਸਾਰ, ਇਸ ਸਾਲ ਹਰਿਆਲੀ ਤੀਜ ਦਾ ਤਿਉਹਾਰ 31 ਜੁਲਾਈ ਨੂੰ ਸ਼ਰਵਣ ਮਹੀਨੇ ਦੇ ਸ਼ੁਕਲ ਪੱਖ ਦੇ ਤੀਸਰੇ ਦਿਨ ਮਨਾਇਆ ਜਾਵੇਗਾ। ਪੂਜਾ ਦਾ ਸ਼ੁੱਭ ਮਹੂਰਤ ਐਤਵਾਰ ਸਵੇਰੇ 02:59 ਵਜੇ ਸ਼ੁਰੂ ਹੋ ਰਿਹਾ ਹੈ। ਇਹ ਮੁਹੂਰਤ ਅਗਲੇ ਦਿਨ ਭਾਵ ਸੋਮਵਾਰ 01 ਅਗਸਤ ਨੂੰ ਸਵੇਰੇ 04:18 ਵਜੇ ਸਮਾਪਤ ਹੋਵੇਗਾ। ਅਜਿਹੇ 'ਚ ਹਰਿਆਲੀ ਤੀਜ 31 ਜੁਲਾਈ ਨੂੰ ਮਨਾਈ ਜਾਵੇਗੀ।
ਬਣ ਰਿਹਾ ਸ਼ੁਭ ਸੰਯੋਗ
ਹਰਿਆਲੀ ਤੀਜ ਵਾਲੇ ਦਿਨ ਰਵੀ ਯੋਗ ਬਣ ਰਿਹਾ ਹੈ। ਇਹ ਯੋਗ ਦੁਪਹਿਰ 02:20 ਤੋਂ ਸ਼ੁਰੂ ਹੋ ਕੇ ਅਗਲੇ ਦਿਨ 01 ਅਗਸਤ ਨੂੰ ਸਵੇਰੇ 05:42 ਵਜੇ ਤੱਕ ਚੱਲੇਗਾ। ਇਸ ਯੋਗ ਵਿੱਚ ਹਰਿਆਲੀ ਤੀਜ ਦੀ ਪੂਜਾ ਕਰਨੀ ਸ਼ੁੱਭ ਹੋਵੇਗੀ। ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਰਵੀ ਯੋਗ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਹ ਯੋਗ ਕਈ ਅਸ਼ੁੱਭ ਯੋਗਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। ਰਵੀ ਯੋਗ 'ਤੇ ਸੂਰਜ ਨੂੰ ਅਰਧ ਭੇਂਟ ਕਰਨਾ ਬਹੁਤ ਸ਼ੁਭ ਅਤੇ ਪ੍ਰਭਾਵੀ ਹੋ ਸਕਦਾ ਹੈ।
ਹਰਿਆਲੀ ਤੀਜ ਦਾ ਕੀ ਹੈ ਮਹੱਤਵ?
. ਇਸ ਤੀਜ ਦਾ ਵਰਤ ਪਤੀ ਦੀ ਲੰਬੀ ਉਮਰ ਅਤੇ ਜੀਵਨ ਲਈ ਰੱਖਿਆ ਜਾਂਦਾ ਹੈ।
. ਅਣਵਿਆਹੀਆਂ ਕੁੜੀਆਂ ਆਪਣੇ ਮਨਪਸੰਦ ਜੀਵਨ ਸਾਥੀ ਨੂੰ ਪ੍ਰਾਪਤ ਕਰਨ ਲਈ ਇਹ ਵਰਤ ਰੱਖਦੀਆਂ ਹਨ। ਇਹ ਵਰਤ ਰੱਖਣ ਨਾਲ ਉਨ੍ਹਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਮਾਨਤਾਵਾਂ ਅਨੁਸਾਰ ਇਸ ਵਰਤ ਨੂੰ ਰੱਖ ਕੇ ਦੇਵੀ ਪਾਰਵਤੀ ਨੇ ਭਗਵਾਨ ਸ਼ੰਕਰ ਨੂੰ ਪ੍ਰਾਪਤ ਕੀਤਾ ਸੀ।
. ਚੰਗੇ ਬੱਚੇ ਪ੍ਰਾਪਤ ਕਰਨ ਲਈ ਹਰਿਆਲੀ ਤੀਜ ਦਾ ਵਰਤ ਵੀ ਰੱਖਿਆ ਜਾਂਦਾ ਹੈ।
. ਇਸ ਤੋਂ ਇਲਾਵਾ ਜੇਕਰ ਤੁਹਾਨੂੰ ਆਪਣੇ ਵਿਆਹੁਤਾ ਜੀਵਨ 'ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਵੀ ਤੁਹਾਨੂੰ ਇਹ ਵਰਤ ਰੱਖਣਾ ਚਾਹੀਦਾ ਹੈ।