ਮੰਗਲਵਾਰ ਨੂੰ ਕਰੋ ਇਹ ਖ਼ਾਸ ਉਪਾਅ, ‘ਧਨ’ ’ਚ ਵਾਧਾ ਹੋਣ ਦੇ ਨਾਲ-ਨਾਲ ਚਮਕੇਗੀ ਤੁਹਾਡੀ ‘ਕਿਸਮਤ’

4/24/2023 1:56:59 PM

ਜਲੰਧਰ (ਬਿਊਰੋ)– ਜੋਤਿਸ਼ ਸ਼ਾਸਤਰ ’ਚ ਮੰਗਲਵਾਰ ਤੇ ਸ਼ਨੀਵਾਰ ਦਾ ਦਿਨ ਹਨੂੰਮਾਨ ਜੀ ਨੂੰ ਸਮਰਪਿਤ ਹੈ। ਇਸ ਦਿਨ ਹਨੂੰਮਾਨ ਜੀ ਦੀ ਵਿਸ਼ੇਸ਼ ਪੂਜਾ ਕਰਨ ਨਾਲ ਹਰ ਤਰ੍ਹਾਂ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਮੰਗਲ ਗ੍ਰਹਿ ਸਬੰਧੀ ਸਾਰੇ ਦੋਸ਼ ਵੀ ਖ਼ਤਮ ਹੋ ਜਾਂਦੇ ਹਨ। ਜਾਣਦੇ ਹਾਂ ਕਿ ਮੰਗਲਵਾਰ ਨੂੰ ਕੀ ਕਰਨਾ ਚਾਹੀਦਾ ਹੈ, ਜਿਸ ਨਾਲ ਹਨੂੰਮਾਨ ਜੀ ਵੀ ਖ਼ੁਸ਼ ਹੋ ਜਾਣਗੇ ਤੇ ਮੰਗਲ ਗ੍ਰਹਿ ਸਬੰਧੀ ਸਾਰੇ ਦੋਸ਼ ਵੀ ਦੂਰ ਹੋ ਜਾਣਗੇ। ਮੰਗਲ ਗ੍ਰਹਿ ਨੂੰ ਬਹੁਤ ਤੇਜਸਵੀ ਗ੍ਰਹਿ ਮੰਨਿਆ ਜਾਂਦਾ ਹੈ ਤੇ ਜੇਕਰ ਇਹ ਕਿਸੇ ਵਿਅਕਤੀ ’ਤੇ ਖ਼ੁਸ਼ ਹੋ ਜਾਂਦਾ ਹੈ ਤਾਂ ਉਸ ਦਾ ਜੀਵਨ ਮੰਗਲਮਈ ਹੋ ਜਾਂਦਾ ਹੈ। ਇਸ ਦੀ ਪੂਜਾ ਕਰਨ ਨਾਲ ਹਨੂੰਮਾਨ ਜੀ ਖ਼ੁਸ਼ ਹੁੰਦੇ ਹਨ। ਕਈ ਵਾਰ ਕੁੰਡਲੀ ’ਚ ਮੰਗਲ ਦੋਸ਼ ਹੋਣ ਕਾਰਨ ਦੁੱਖ ਪੈਦਾ ਹੁੰਦੇ ਹਨ। ਇਸ ਲਈ ਜੇਕਰ ਕੁਝ ਆਸਾਨ ਉਪਾਅ ਕੀਤੇ ਜਾਣ ਤਾਂ ਮੰਗਲ ਦੇਵਤਾ ਤੇ ਹਨੂੰਮਾਨ ਜੀ ਦੋਵੇਂ ਖ਼ੁਸ਼ ਹੋ ਕੇ ਜੀਵਨ ਨੂੰ ਸੁਖ-ਸਮ੍ਰਿੱਧੀ ਦਾ ਵਰਦਾਨ ਦਿੰਦੇ ਹਨ।

ਮੰਗਲ ਨੂੰ ਵਧੀਆ ਬਣਾਈ ਰੱਖਣ ਲਈ ਜ਼ਰੂਰ ਕਰੋ ਕੁਝ ਉਪਾਅ–

  • ਜੇਕਰ ਘਰ ’ਚ ਹਮੇਸ਼ਾ ਕਲੇਸ਼ ਬਣਿਆ ਰਹਿੰਦਾ ਹੈ ਤਾਂ ਉਸ ਦੀ ਸ਼ਾਂਤੀ ਲਈ ਹਰ ਮੰਗਲਵਾਰ ਨੂੰ ਵਹਿੰਦੇ ਹੋਏ ਪਾਣੀ ’ਚ ਲਾਲ ਮਸੂਰ ਦੀ ਦਾਲ ਵਹਾਓ।
  • ਜ਼ਮੀਨ-ਜ਼ਾਇਦਾਦ ਦੀ ਪ੍ਰਾਪਤੀ ਲਈ ਵੱਡੇ ਭਰਾ ਦੀ ਸੇਵਾ ਕਰੋ ਤੇ ਕਿਸੇ ਦੇ ਧਨ ਜਾਂ ਜ਼ਮੀਨ ’ਤੇ ਮਾੜੀ ਨਜ਼ਰ ਨਾ ਰੱਖੋ।
  • ਜਦੋਂ ਵੀ ਤੁਹਾਨੂੰ ਡਰ ਲੱਗਣਾ ਮਹਿਸੂਸ ਹੋਵੇ ਤਾਂ ਤੁਸੀਂ ਹਨੂੰਮਾਨ ਚਾਲੀਸਾ ਦਾ ਪਾਠ ਪੜ੍ਹਨਾ ਸ਼ੁਰੂ ਕਰ ਦੇਵੋ। ਹਨੂੰਮਾਨ ਚਾਲੀਸਾ ਪੜ੍ਹਨ ਨਾਲ ਡਰ ਦੂਰ ਹੋ ਜਾਵੇਗਾ। 
  • ਜਿਨ੍ਹਾਂ ਲੋਕਾਂ ਨੂੰ ਭੈੜੇ ਸੁਫ਼ਨੇ ਆਉਂਦੇ ਹਨ, ਉਹ ਲੋਕ ਜੀ ਹਨੂੰਮਾਨ ਜੀ ਨੂੰ ਸੰਧੂਰ ਅਰਪਿਤ ਕਰਨ ਤੋਂ ਬਾਅਦ ਉਸ ਸੰਧੂਰ ਨੂੰ ਘਰ ਲੈ ਆਉਣ। ਇਕ ਕਾਗਜ਼ ’ਚ ਇਸ ਸੰਧੂਰ ਨੂੰ ਪਾ ਕੇ ਆਪਣੇ ਬਿਸਤਰੇ ਦੇ ਹੇਠਾਂ ਰੱਖ ਦਿਓ। ਇਹ ਉਪਾਅ ਨਾਲ ਭੈੜੇ ਸੁਫ਼ਨੇ ਆਉਣੇ ਬੰਦ ਹੋ ਜਾਣਗੇ।  
  • ਕਿਸੇ ਜੋਤਿਸ਼ ਨਾਲ ਵਿਚਾਰ ਕਰਨ ਤੋਂ ਬਾਅਦ ਮੂੰਗਾ ਰਤਨ ਧਾਰਨ ਕਰੋ। ਮੂੰਗਾ ਮੰਗਲ ਗ੍ਰਹਿ ਦਾ ਰਤਨ ਹੁੰਦਾ ਹੈ।
  • ਜੇਕਰ ਸਰੀਰ ਹਮੇਸ਼ਾ ਰੋਗ ਨਾਲ ਪੀੜਤ ਰਹਿੰਦਾ ਹੈ ਤਾਂ ਹਰ ਤਰ੍ਹਾਂ ਦੇ ਰੋਗ ਨੂੰ ਦੂਰ ਕਰਨ ਲਈ ਹਰ ਮੰਗਲਵਾਰ ਨੂੰ ਗੁੜ ਤੇ ਆਟੇ ਦਾ ਦਾਨ ਕਰੋ।

ਗੁੜ ਦਾ ਭੋਗ
ਮੰਗਲਵਾਰ ਨੂੰ ਹਨੂੰਮਾਨ ਜੀ ਦੀ ਪੂਜਾ ਕਰਨ ਤੋਂ ਬਾਅਦ ਇਨ੍ਹਾਂ ਨੂੰ ਗੁੜ ਦਾ ਭੋਗ ਲਗਾਓ। ਪੂਜਾ ਖ਼ਤਮ ਹੋਣ ਮਗਰੋਂ ਗੁੜ ਨੂੰ ਪ੍ਰਸ਼ਾਦ ਦੇ ਤੌਰ ’ਤੇ ਸਭ ਨੂੰ ਵੰਡ ਦਿਓ ਜਾਂ ਕਿਸੇ ਗਾਂ ਨੂੰ ਖੁਆ ਦਿਓ। ਇਸ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਚਮਕ ਪਵੇਗੀ।

ਚਮੇਲੀ ਦੇ ਤੇਲ ਦੀ ਵਰਤੋਂ
ਹਨੂੰਮਾਨ ਜੀ ਦੀ ਪੂਜਾ ਕਰਦੇ ਸਮੇਂ ਸਿਰਫ਼ ਚਮੇਲੀ ਦੇ ਤੇਲ ਦੀ ਹੀ ਵਰਤੋਂ ਕਰੋ। ਪੂਜਾ ਕਰਦੇ ਸਮੇਂ ਇਸ ਤੇਲ ਦਾ ਹੀ ਦੀਵਾ ਜਗਾਓ। ਨਾਲ ਹੀ ਚਮੇਲੀ ਦੇ ਫੁੱਲ ਵੀ ਹਨੂੰਮਾਨ ਜੀ ਨੂੰ ਅਰਪਿਤ ਕਰੋ। ਇਸ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਚਮਕ ਪਵੇਗੀ।

ਲਾਲ ਰੰਗ ਦਾ ਰੁਮਾਲ ਚੜ੍ਹਾਓ
ਮੰਗਲਵਾਰ ਨੂੰ ਹਨੂੰਮਾਨ ਜੀ ਨੂੰ ਲਾਲ ਰੰਗ ਦਾ ਰੁਮਾਲ ਚੜ੍ਹਾਓ। ਫਿਰ ਪੂਜਾ ਕਰੋ। ਪੂਜਾ ਕਰਨ ਤੋਂ ਬਾਅਦ ਰੁਮਾਲ ਆਪਣੇ ਨਾਲ ਘਰ ਲੈ ਆਓ। ਇਸ ਰੁਮਾਲ ਨੂੰ ਆਪਣੇ ਨਾਲ ਹਮੇਸ਼ਾ ਰੱਖੋ। ਅਜਿਹਾ ਕਰਨ ਨਾਲ ਤੁਹਾਡੀ ਹਰੇਕ ਪਰੇਸ਼ਾਨੀ ਦੂਰ ਹੋ ਜਾਵੇਗੀ ਅਤੇ ਤੁਹਾਡੀ ਕਿਸਮਤ ਚਮਕ ਪਵੇਗੀ।

ਭੈੜੇ ਸੁਫ਼ਨੇ ਆਉਣੇ ਬੰਦ ਹੋ ਜਾਣਗੇ
ਡਰ ਮਹਿਸੂਸ ਹੋਣ ਉੱਤੇ ਹਨੂੰਮਾਨ ਚਾਲੀਸਾ ਪੜ੍ਹੋ। ਹਨੂੰਮਾਨ ਚਾਲੀਸਾ ਪੜ੍ਹਨ ਨਾਲ ਡਰ ਦੂਰ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਭੈੜੇ ਸੁਫ਼ਨੇ ਆਉਂਦੇ ਹਨ, ਉਹ ਲੋਕ ਹਨੂੰਮਾਨ ਜੀ ਨੂੰ ਸਿੰਦੂਰ ਅਰਪਿਤ ਕਰਨ ਅਤੇ ਫਿਰ ਇਸ ਸਿੰਦੂਰ ਨੂੰ ਘਰ ਲੈ ਆਉਣ। ਇਕ ਕਾਗਜ਼ ’ਚ ਸਿੰਦੂਰ ਪਾ ਕੇ ਉਸ ਨੂੰ ਆਪਣੇ ਬਿਸਤਰੇ ਹੇਠਾਂ ਰੱਖ ਦਿਓ। ਇਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
 


sunita

Content Editor sunita