ਹਨੂੰਮਾਨ ਜੀ ਦੀ ਇਸ ਪੂਜਾ ਨਾਲ ਦੂਰ ਹੋਵੇਗੀ ਹਰ ਪ੍ਰੇਸ਼ਾਨੀ, ਘਰ ਆਵੇਗਾ ਧਨ ਤੇ ਬਣਨਗੇ ਸਾਰੇ ਕੰਮ

9/29/2020 2:41:44 PM

ਜਲੰਧਰ (ਬਿਊਰੋ) — ਮੰਗਲਵਾਰ ਦੇ ਦਿਨ ਜੇਕਰ ਸ਼ਰਧਾ ਪੂਰਵਕ ਮਹਾਵੀਰ ਸ਼੍ਰੀ ਬਜਰੰਗਬਲੀ ਨੂੰ ਯਾਦ ਕੀਤਾ ਜਾਵੇ ਤਾਂ ਉਹ ਜਲਦ ਖੁਸ਼ ਹੋ ਕੇ ਤੁਹਾਡੀ ਹਰ ਇੱਛਾ ਨੂੰ ਪੂਰੀ ਕਰਨਗੇ। ਜਿਹੜਾ ਵੀ ਵਿਅਕਤੀ ਉਨ੍ਹਾਂ ਦੀ ਸ਼ਰਨ 'ਚ ਜਾਂਦਾ ਹੈ, ਉਹ ਆਪਣੀ ਹਰ ਮੁਸ਼ਕਿਲ ਤੋਂ ਛੁਟਕਾਰਾ ਪਾਉਂਦਾ ਹੈ। ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਵੀ ਸਮੱਸਿਆ 'ਚ ਘਿਰੇ ਹੋਏ ਹੋ ਤਾਂ ਮੰਗਲਵਾਰ ਨੂੰ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਦੇ ਅਸਤ ਹੋਣ (ਛੁਪਣ) ਤੱਕ ਇਕ ਛੋਟਾ ਜਿਹਾ ਕੰਮ ਜ਼ਰੂਰ ਕਰੋ, ਜਿਸ ਨਾਲ ਸ਼੍ਰੀ ਹਨੂੰਮਾਨ ਜੀ ਖੁਸ਼ ਹੋ ਕੇ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰਨਗੇ। ਸ਼੍ਰੀ ਹਨੂੰਮਾਨ ਚਾਲੀਸਾ 'ਚ ਇਕ ਸਤਰ ਆਉਂਦੀ ਹੈ ਕਿ - ਭੂਤ ਪਿਸ਼ਾਚ ਨਿਕਟ ਨਹੀਂ ਆਵੈ, ਮਹਾਵੀਰ ਜਬ ਨਾਮ ਸੁਣਾਵੇ। ਕਿਹਾ ਜਾਂਦਾ ਹੈ ਕਿ ਜੇਕਰ ਕਿਸੇ 'ਤੇ ਪ੍ਰੇਤ ਆਤਮਾ ਦਾ ਸਾਇਆ ਹੋਵੇ ਤਾਂ ਉਸ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ। ਇਸ ਨਾਲ ਪ੍ਰੇਤ ਆਤਮਾ ਦੇ ਸਾਏ ਤੋਂ ਹਮੇਸ਼ਾ ਲਈ ਮੁਕਤੀ ਮਿਲ ਜਾਵੇਗੀ ਅਤੇ ਕੰਮ 'ਚ ਆਉਣ ਵਾਲੀਆਂ ਰੁਕਾਵਟਾਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ।

1. ਜੇਕਰ ਕਿਸੇ 'ਤੇ ਪ੍ਰੇਤ ਆਤਮਾ ਦਾ ਸਾਇਆ ਹੈ ਤਾਂ ਉਸ ਵਿਅਕਤੀ ਨੂੰ ਮਹਾਬਲੀ ਸ਼੍ਰੀ ਬਜਰੰਗਬਲੀ ਦੇ ਮੰਦਰ 'ਚ ਲੈ ਜਾ ਕੇ ਸ਼੍ਰੀ ਬਜਰੰਗਬਲੀ ਦੇ ਚਰਨਾਂ 'ਚ ਪਏ ਸੰਧੂਰ ਦਾ ਟਿੱਕਾ ਲਾਓ ਅਤੇ ਇਕ ਗਿਲਾਸ 'ਚ ਪਾਣੀ ਦਾ ਭਰ ਕੇ ਬਜਰੰਗਬਲੀ ਦੇ ਮੰਤਰ ਦਾ 108 ਵਾਰ ਜਾਪ ਕਰੋ। ਫਿਰ ਇਸ ਜਲ ਨੂੰ ਪੀੜਤ ਵਿਅਕਤੀ ਨੂੰ ਪਿਲਾਓ ਅਤੇ ਕੁਝ ਸ਼ਿੱਟੇ ਉਸ ਦੇ ਸਰੀਰ 'ਤੇ ਮਾਰੋ, ਜਿਸ ਨਾਲ ਉਸ ਨੂੰ ਤੁਰੰਤ ਲਾਭ ਹੋਵੇਗਾ।

ਇਸ ਮੰਤਰ ਦਾ ਕਰੋ ਜਾਪ :
।।ਓਮ ਹਨੂੰਮਨੰਜਨੀ ਸੁਨੋ ਵਾਯੁਪੁੱਤਰ ਮਹਾਬਲ :।
ਅਕਸਮਾਦਾਗਤੋਪਾਂਤ ਨਾਸ਼ਯਾਸ਼ੁ ਨਮੋਸਤੁਤੇ।।
।।ਓਮ ਹਨੂੰਮਤੇ ਰੂਦਰਾਤਮਕਾਯ ਹੂੰ ਫਟ।।

2. ਆਪਣੀ ਵਿਸ਼ੇਸ਼ ਮਨੋਕਾਮਨਾ ਦੀ ਪੂਰਤੀ ਲਈ ਇਸ ਮੰਤਰ ਦਾ ਜਾਪ ਹਰ ਸ਼ਨੀਵਾਰ 108 ਵਾਰ ਕਰੋ।
।।ਓਮ ਮਹਾਬਲਾਯ ਵੀਰਾਯੈ ਚਿਰੰਜੀਵੀਨ ਉਦੱਤੇ।
ਹਾਰਿਣੈ ਵਰਜ ਦੇਹਾਯ ਤੋਲੰਗੀਘਤਮਹਾਵਯੈ।

3. ਹੋਰਨਾਂ ਸਮੱਸਿਆਵਾਂ ਤੋਂ ਮੁਕਤੀ ਪਾਉਣ ਲਈ ਸ਼ਨੀਵਾਰ ਦੇ ਦਿਨ ਸਵੇਰੇ 4 ਤੋਂ 6 ਵਜੇ ਤੱਕ ਕਿਸੇ ਪ੍ਰਾਚੀਨ ਬਜਰੰਗਬਲੀ ਦੇ ਮੰਦਰ 'ਚ ਜਾ ਕੇ ਲਾਲ ਊਨੀ ਆਸਨ 'ਤੇ ਬੈਠ ਕੇ ਇਸ ਮੰਤਰ ਦਾ ਜਾਪ 1100 ਵਾਰ ਕਰੋ ਅਤੇ ਇਸ ਤੋਂ ਬਾਅਦ 7 ਵਾਰ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰੋ।

12 ਨਾਂ ਜਪਣ ਨਾਲ ਹੋਣਗੇ ਇਹ ਲਾਭ
1- ਸਵੇਰੇ ਉੱਠਦੇ ਹੀ 12 ਨਾਂਵਾਂ ਨੂੰ 11 ਵਾਰ ਬੋਲਣ ਵਾਲੇ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ।
2- ਕਈ ਵਾਰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਕਿਸਮਤ ਦਾ ਸਾਥ ਨਹੀਂ ਮਿਲ ਪਾਉਂਦਾ ਤਾਂ ਅਜਿਹੇ 'ਚ 12 ਨਾਂਵਾਂ ਦਾ ਜਾਪ ਵਿਗੜੇ ਕੰਮ ਵੀ ਬਣਾ ਦਿੰਦਾ ਹੈ।
3- ਧਨ ਸੰਬੰਧੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਨ੍ਹਾਂ ਨਾਂਵਾਂ ਦਾ ਜਾਪ ਮਨ ਹੀ ਮਨ ਕਰੋ।
4- ਰਾਤ ਨੂੰ ਸੌਂਦੇ ਸਮੇਂ ਨਾਂ ਲੈਣ ਵਾਲਾ ਵਿਅਕਤੀ ਦੁਸ਼ਮਣਾਂ ਤੋਂ ਰਹਿਤ ਹੁੰਦਾ ਹੈ।
5- 12 ਨਾਂਵਾਂ ਦਾ ਲਗਾਤਾਰ ਜਾਪ ਕਰਨ ਵਾਲੇ ਵਿਅਕਤੀ ਦੀ ਹਨੂੰਮਾਨ ਜੀ ਮਹਾਰਾਜ ਰੱਖਿਆ ਕਰਦੇ ਹਨ।
6- ਯਾਤਰਾ ਦੇ ਸਮੇਂ ਅਤੇ ਅਦਾਲਤ 'ਚ ਪਏ ਵਿਵਾਦ ਲਈ 12 ਨਾਂ ਆਪਣਾ ਚਮਤਕਾਰ ਦਿਖਾਉਣਗੇ।
7- ਲਾਲ ਸਿਆਹੀ ਨਾਲ ਮੰਗਲਵਾਰ ਨੂੰ ਭੋਜ ਪੱਤਰ 'ਤੇ ਇਹ 12 ਨਾਂ ਲਿਖ ਕੇ ਮੰਗਲਵਾਰ ਦੇ ਹੀ ਦਿਨ ਤਾਬੀਜ਼ ਬੰਨ੍ਹਣ ਨਾਲ ਕਦੇ ਸਿਰਦਰਦ ਨਹੀਂ ਹੁੰਦਾ। ਗਲੇ ਜਾਂ ਬਾਂਹ 'ਤੇ ਤਾਂਬੇ ਦਾ ਤਾਬੀਜ਼ ਜ਼ਿਆਦਾ ਉੱਤਮ ਹੈ।
 


sunita

Content Editor sunita