ਹਰ ਸਮੱਸਿਆ ਨੂੰ ਹਨੂੰਮਾਨ ਜੀ ਕਰਨਗੇ ਦੂਰ, ਸ਼ਨੀਵਾਰ ਨੂੰ ਕਰੋ ਇਹ ਕੰਮ

8/17/2019 1:57:55 PM

ਜਲੰਧਰ (ਬਿਊਰੋ) — ਸ਼ਨੀਵਾਰ ਦੇ ਦਿਨ ਜੇਕਰ ਸ਼ਰਧਾ ਪੂਰਵਕ ਮਹਾਵੀਰ ਸ਼੍ਰੀ ਬਜਰੰਗਬਲੀ ਨੂੰ ਯਾਦ ਕੀਤਾ ਜਾਵੇ ਤਾਂ ਉਹ ਜਲਦ ਖੁਸ਼ ਹੋ ਕੇ ਤੁਹਾਡੀ ਹਰ ਇੱਛਾ ਨੂੰ ਪੂਰੀ ਕਰਨਗੇ। ਜਿਹੜਾ ਵੀ ਵਿਅਕਤੀ ਉਨ੍ਹਾਂ ਦੀ ਸ਼ਰਨ 'ਚ ਜਾਂਦਾ ਹੈ, ਉਹ ਆਪਣੀ ਹਰ ਮੁਸ਼ਕਿਲ ਤੋਂ ਛੁਟਕਾਰਾ ਪਾਉਂਦਾ ਹੈ। ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਵੀ ਸਮੱਸਿਆ 'ਚ ਘਿਰੇ ਹੋਏ ਹੋ ਤਾਂ ਸ਼ਨੀਵਾਰ ਨੂੰ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਦੇ ਅਸਤ ਹੋਣ (ਛੁਪਣ) ਤੱਕ ਇਕ ਛੋਟਾ ਜਿਹਾ ਕੰਮ ਜ਼ਰੂਰ ਕਰੋ, ਜਿਸ ਨਾਲ ਸ਼੍ਰੀ ਹਨੂੰਮਾਨ ਜੀ ਖੁਸ਼ ਹੋ ਕੇ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰਨਗੇ।

ਸ਼੍ਰੀ ਹਨੂੰਮਾਨ ਚਾਲੀਸਾ 'ਚ ਇਕ ਸਤਰ ਆਉਂਦੀ ਹੈ ਕਿ - ਭੂਤ ਪਿਸ਼ਾਚ ਨਿਕਟ ਨਹੀਂ ਆਵੈ, ਮਹਾਵੀਰ ਜਬ ਨਾਮ ਸੁਣਾਵੇ। ਕਿਹਾ ਜਾਂਦਾ ਹੈ ਕਿ ਜੇਕਰ ਕਿਸੇ 'ਤੇ ਪ੍ਰੇਤ ਆਤਮਾ ਦਾ ਸਾਇਆ ਹੋਵੇ ਤਾਂ ਉਸ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ। ਇਸ ਨਾਲ ਪ੍ਰੇਤ ਆਤਮਾ ਦੇ ਸਾਏ ਤੋਂ ਹਮੇਸ਼ਾ ਲਈ ਮੁਕਤੀ ਮਿਲ ਜਾਵੇਗੀ ਅਤੇ ਕੰਮ 'ਚ ਆਉਣ ਵਾਲੀਆਂ ਰੁਕਾਵਟਾਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ। 

1. ਜੇਕਰ ਕਿਸੇ 'ਤੇ ਪ੍ਰੇਤ ਆਤਮਾ ਦਾ ਸਾਇਆ ਹੈ ਤਾਂ ਉਸ ਵਿਅਕਤੀ ਨੂੰ ਮਹਾਬਲੀ ਸ਼੍ਰੀ ਬਜਰੰਗਬਲੀ ਦੇ ਮੰਦਰ 'ਚ ਲੈ ਜਾ ਕੇ ਸ਼੍ਰੀ ਬਜਰੰਗਬਲੀ ਦੇ ਚਰਨਾਂ 'ਚ ਪਏ ਸੰਧੂਰ ਦਾ ਟਿੱਕਾ ਲਾਓ ਅਤੇ ਇਕ ਗਿਲਾਸ 'ਚ ਪਾਣੀ ਦਾ ਭਰ ਕੇ ਬਜਰੰਗਬਲੀ ਦੇ ਮੰਤਰ ਦਾ 108 ਵਾਰ ਜਾਪ ਕਰੋ। ਫਿਰ ਇਸ ਜਲ ਨੂੰ ਪੀੜਤ ਵਿਅਕਤੀ ਨੂੰ ਪਿਲਾਓ ਅਤੇ ਕੁਝ ਸ਼ਿੱਟੇ ਉਸ ਦੇ ਸਰੀਰ 'ਤੇ ਮਾਰੋ, ਜਿਸ ਨਾਲ ਉਸ ਨੂੰ ਤੁਰੰਤ ਲਾਭ ਹੋਵੇਗਾ।

ਇਸ ਮੰਤਰ ਦਾ ਕਰੋ ਜਾਪ :

।।ਓਮ ਹਨੂੰਮਨੰਜਨੀ ਸੁਨੋ ਵਾਯੁਪੁੱਤਰ ਮਹਾਬਲ :।
ਅਕਸਮਾਦਾਗਤੋਪਾਂਤ ਨਾਸ਼ਯਾਸ਼ੁ ਨਮੋਸਤੁਤੇ।।
।।ਓਮ ਹਨੂੰਮਤੇ ਰੂਦਰਾਤਮਕਾਯ ਹੂੰ ਫਟ।।

2. ਆਪਣੀ ਵਿਸ਼ੇਸ਼ ਮਨੋਕਾਮਨਾ ਦੀ ਪੂਰਤੀ ਲਈ ਇਸ ਮੰਤਰ ਦਾ ਜਾਪ ਹਰ ਸ਼ਨੀਵਾਰ 108 ਵਾਰ ਕਰੋ। 
।।ਓਮ ਮਹਾਬਲਾਯ ਵੀਰਾਯੈ ਚਿਰੰਜੀਵੀਨ ਉਦੱਤੇ।
ਹਾਰਿਣੈ ਵਰਜ ਦੇਹਾਯ ਤੋਲੰਗੀਘਤਮਹਾਵਯੈ।

3. ਹੋਰਨਾਂ ਸਮੱਸਿਆਵਾਂ ਤੋਂ ਮੁਕਤੀ ਪਾਉਣ ਲਈ ਸ਼ਨੀਵਾਰ ਦੇ ਦਿਨ ਸਵੇਰੇ 4 ਤੋਂ 6 ਵਜੇ ਤੱਕ ਕਿਸੇ ਪ੍ਰਾਚੀਨ ਬਜਰੰਗਬਲੀ ਦੇ ਮੰਦਰ 'ਚ ਜਾ ਕੇ ਲਾਲ ਊਨੀ ਆਸਨ 'ਤੇ ਬੈਠ ਕੇ ਇਸ ਮੰਤਰ ਦਾ ਜਾਪ 1100 ਵਾਰ ਕਰੋ ਅਤੇ ਇਸ ਤੋਂ ਬਾਅਦ 7 ਵਾਰ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰੋ।

।।ਓਮ ਨਮੋ ਹਨੂੰਮਤੇ ਰੂਦਰਾਵਤਾਰਾਯ ਸਰਵਸ਼ਤੂਸੰਹਾਰਣਾਯ ਸਰਵਰੋਗ ਹਰਾਯੈ ਸਰਵਵਸ਼ੀਕਰਣਾਯੈ ਰਾਮਦੂਤਾਯ ਸਵਾਹਾ।।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।