ਆਖ਼ਿਰ ਕਿਉਂ ਹਨੂੰਮਾਨ ਜੀ ਦੀ ਪੂਜਾ ਨਾਲ ਸ਼ਾਂਤ ਹੋ ਜਾਂਦੇ ਹਨ ਸ਼ਨੀ ਦੇਵ ਜੀ, ਜਾਣੋ ਵਜ੍ਹਾ

12/21/2021 2:00:25 PM

ਨਵੀਂ ਦਿੱਲੀ : ਹਨੂੰਮਾਨ ਜੀ ਨੂੰ ਸ਼ਿਵ ਜੀ ਦਾ ਅਵਤਾਰ ਮੰਨਿਆ ਜਾਂਦਾ ਹੈ। ਉਥੇ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਹਨੂੰਮਾਨ ਜੀ ਦੀ ਪੂਜਾ ਕਰਨ ਨਾਲ ਸ਼ਨੀਦੇਵ ਜੀ ਸ਼ਾਂਤ ਹੋ ਜਾਂਦੇ ਹਨ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਜਦੋਂ ਹਨੂੰਮਾਨ ਜੀ ਸ਼ਿਵ ਜੀ ਦੇ ਅਵਤਾਰ ਹਨ ਤਾਂ ਆਖ਼ਰ ਹਨੂੰਮਾਨ ਜੀ ਦੀ ਪੂਜਾ ਨਾਲ ਕਿਉਂ ਸ਼ਾਂਤ ਰਹਿੰਦੇ ਹਨ ਸ਼ਨੀਦੇਵ। ਇਸ ਦੇ ਪਿੱਛੇ ਇਕ ਪੌਰਾਣਿਕ ਕਥਾ ਲੁਕੀ ਹੋਈ ਹੈ।

ਪੌਰਾਣਿਕ ਕਥਾ ਅਨੁਸਾਰ, ਜਦੋਂ ਮਾਤਾ ਸੀਤਾ ਜੀ ਨੂੰ ਲੱਭਣ ਲਈ ਹਨੂੰਮਾਨ ਜੀ ਲੰਕਾ ਪਹੁੰਚੇ ਸਨ ਤਾਂ ਉਨ੍ਹਾਂ ਦੀ ਨਜ਼ਰ ਸ਼ਨੀ ਦੇਵ ਜੀ 'ਤੇ ਪਈ ਸੀ। ਸ਼ਨੀ ਦੇਵ ਜੀ ਤੋਂ ਉਨ੍ਹਾਂ ਨੇ ਪੁੱਛਿਆ ਸੀ ਕਿ ਉਹ ਇਥੇ ਕਿਉਂ ਹਨ ਤਾਂ ਸ਼ਨੀ ਦੇਵ ਜੀ ਨੇ ਦੱਸਿਆ ਕਿ ਰਾਵਣ ਨੇ ਆਪਣੇ ਯੋਗ ਬਲ ਨਾਲ ਉਨ੍ਹਾਂ ਨੂੰ ਕੈਦ ਕਰਕੇ ਰੱਖਿਆ ਹੈ। ਇਹ ਸੁਣ ਕੇ ਹਨੂੰਮਾਨ ਜੀ ਨੇ ਸ਼ਨੀ ਦੇਵ ਜੀ ਨੂੰ ਰਾਵਣ ਦੀ ਕੈਦ ਤੋਂ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੇ ਸ਼ਨੀ ਦੇਵ ਜੀ ਨੂੰ ਛੁਡਵਾ ਵੀ ਲਿਆ। ਇਸ ਨਾਲ ਸ਼ਨੀ ਦੇਵ ਜੀ ਕਾਫ਼ੀ ਪ੍ਰਸੰਨ ਹੋ ਗਏ ਅਤੇ ਉਨ੍ਹਾਂ ਨੇ ਬਜਰੰਗਬਲੀ ਤੋਂ ਵਰਦਾਨ ਮੰਗਣ ਲਈ ਕਿਹਾ। ਤਾਂ ਬਜਰੰਗਬਲੀ ਨੇ ਕਿਹਾ ਕਿ ਕਲਯੁੱਗ 'ਚ ਜੋ ਵੀ ਮੇਰੀ ਪੂਜਾ ਅਤੇ ਅਰਾਧਨਾ ਕਰੇਗਾ ਉਸ ਨੂੰ ਤੁਸੀਂ ਕਦੇ ਅਸ਼ੁੱਭ ਫਲ਼ ਨਹੀਂ ਦੇਵੋਗੇ। ਇਸ ਲਈ ਹਨੂੰਮਾਨ ਜੀ ਦੀ ਪੂਜਾ ਕਰਨ ਨਾਲ ਵੀ ਸ਼ਨੀ ਦੇਵ ਜੀ ਦੀ ਕ੍ਰਿਪਾ ਪ੍ਰਾਪਤ ਹੁੰਦੀ ਹੈ।


ਸ਼ਨੀਵਾਰ-ਮੰਗਲਵਾਰ ਨੂੰ ਕੀਤੀ ਜਾਂਦੀ ਹੈ ਹਨੂੰਮਾਨ ਜੀ ਦੀ ਪੂਜਾ :-
ਇਸ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰ ਲੈਣਾ ਚਾਹੀਦਾ ਹੈ। ਫਿਰ ਲਾਲ ਕੱਪੜੇ ਪਾਉਣੇ ਚਾਹੀਦੇ ਹਨ। ਹੱਥ 'ਚ ਜਲ ਲਓ ਅਤੇ ਹਨੂੰਮਾਨ ਜੀ ਦੀ ਮੂਰਤੀ ਜਾਂ ਚਿੱਤਰ ਸਾਹਮਣੇ ਵਰਤ ਦਾ ਸੰਕਲਪ ਲਓ। ਇਸ ਤੋਂ ਬਾਅਦ ਬਜਰੰਗਬਲੀ ਦੇ ਸਾਹਮਣੇ ਘਿਓ ਦਾ ਦੀਵਾ ਜਗਾਓ। ਉਨ੍ਹਾਂ ਨੂੰ ਫੁੱਲਾਂ ਦੀ ਮਾਲਾ ਅਰਪਿਤ ਕਰੋ। ਫਿਰ ਰੂਈ 'ਚ ਚਮੇਲੀ ਦਾ ਤੇਲ ਲਓ ਅਤੇ ਉਨ੍ਹਾਂ ਦੇ ਸਾਹਮਣੇ ਰੱਖੋ। ਇਸ ਤੋਂ ਬਾਅਦ ਵਰਤ ਕਥਾ ਦਾ ਪਾਠ ਕਰੋ। ਫਿਰ ਹਨੂੰਮਾਨ ਚਾਲੀਸਾ ਅਤੇ ਸੁੰਦਰ ਕਾਂਡ ਦਾ ਪਾਠ ਕਰੋ। ਅੰਤ 'ਚ ਆਰਤੀ ਕਰੋ ਅਤੇ ਬਜਰੰਗਬਲੀ ਨੂੰ ਭੋਗ ਲਗਾਓ। ਸ਼ਨੀਵਾਰ-ਮੰਗਲਵਾਰ ਦੇ ਦਿਨ ਸਿਰਫ਼ ਇਕ ਵਾਰ ਹੀ ਭੋਜਨ ਕਰਨਾ ਚਾਹੀਦਾ ਹੈ। ਇਕ ਵਾਰ ਫਿਰ ਤੋਂ ਸ਼ਾਮ ਸਮੇਂ ਹਨੂੰਮਾਨ ਜੀ ਦੀ ਪੂਜਾ ਕਰੋ ਅਤੇ ਉਨ੍ਹਾਂ ਸਾਹਮਣੇ ਦੀਵਾ ਜਗਾ ਕੇ ਆਰਤੀ ਕਰੋ।

ਮੰਗਲਵਾਰ ਦੇ ਦਿਨ ਹਨੂੰਮਾਨ ਮੰਤਰ ਦਾ ਵਿਧੀ-ਵਿਧਾਨ ਨਾਲ ਜਾਪ ਕਰੋ :-
ਓਮ ਨਮੋ ਹਨੂਮਤੇ ਰੂਦਰਾਵਤਾਰਾਏ ਸਰਵਸ਼ਤਰੁ ਸੰਹਾਰਣਾਏ ਸਰਵਰੋਗ ਹਰਾਏ ਸਰਵਵਸ਼ੀਕਰਣਾਏ ਰਾਮਦੂਤਾਏ ਸਵਾਹਾ।
ਸਵੇਰੇ ਜਲਦੀ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਆਦਿ ਕਰੋ ਅਤੇ ਇਸ ਤੋਂ ਬਾਅਦ ਆਪਣੇ ਮਾਤਾ-ਪਿਤਾ, ਗੁਰੂ, ਇਸ਼ਟ ਅਤੇ ਕੁਲ ਦੇਵਤਾ ਨੂੰ ਨਮਸਕਾਰ ਕਰੋ। ਹਨੂੰਮਾਨ ਪ੍ਰਤਿਮਾ ਦੇ ਸਾਹਮਣੇ ਇਸ ਮੰਤਰ ਦਾ ਜਾਪ ਕਰੋ। ਇਸ ਨਾਲ ਵਿਸ਼ੇਸ਼ ਫਲ ਮਿਲਦਾ ਹੈ। ਜਾਪ ਲਈ ਲਾਲ ਹਕੀਕ ਦੀ ਮਾਲਾ ਦਾ ਪ੍ਰਯੋਗ ਕਰੋ।

ਇਸ ਮੰਤਰ ਦਾ ਕਰੋ ਜਾਪ :—
ਰਾਮ ਰਾਮੇਤੀ ਰਾਮੇਤੀ ਰਮੇ ਰਾਮੇ ਮਨੋਰਮੇ।
ਸਹਸਤਰ ਨਾਮ ਤਤੂਨਯੰ ਰਾਮ ਨਾਮ ਵਰਾਨਨੇ।

ਹੁਣ ਹਨੂੰਮਾਨ ਜੀ ਨੂੰ ਚੜ੍ਹਾਏ ਗਏ ਗੁਲਾਬ ਦੇ ਫੁੱਲਾਂ ਦੀ ਮਾਲਾ 'ਚੋਂ ਇਕ ਫੁਲ ਤੋੜ ਕੇ ਉਸ ਨੂੰ ਇਕ ਲਾਲ ਕੱਪੜੇ 'ਚ ਲਪੇਟ ਕੇ ਆਪਣੇ ਧਨ ਵਾਲੀ ਥਾਂ ਤਿਜੋਰੀ 'ਚ ਰੱਖ ਲਓ। ਇਸ ਨਾਲ ਤਿਜੋਰੀ 'ਚ ਬਰਕਤ ਬਣੀ ਰਹਿੰਦੀ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor sunita