ਹਨੂਮਾਨ ਜਯੰਤੀ : ਆਪਣੇ ਘਰ ਦੀ ਤਿਜੋਰੀ 'ਚ ਰੱਖੋ ਇਹ ਚੀਜ਼ਾਂ, ਧਨ 'ਚ ਹੋਵੇਗਾ ਦੁੱਗਣਾ ਲਾਭ

4/27/2021 11:13:54 AM

ਜਲੰਧਰ (ਬਿਊਰੋ) - ਅੱਜ ਹਨੂਮਾਨ ਜਯੰਤੀ ਨੂੰ ਹੈ। ਹਨੂਮਾਨ ਜਯੰਤੀ ਮੰਗਲਵਾਰ ਵਾਲੇ ਦਿਨ ਹੀ ਮਨਾਈ ਜਾਂਦੀ ਹੈ। ਇਸ ਦਿਨ ਹਨੂਮਾਨ ਜੀ ਦੇ ਭਗਤ ਉਨ੍ਹਾਂ ਦੀ ਸੱਚੇ ਮਨ ਨਾਲ ਪੂਜਾ ਅਤੇ ਉਨ੍ਹਾਂ ਦਾ ਜਾਪ ਕਰਦੇ ਹਨ। ਇਸ ਦਿਨ ਭਗਤ ਹਨੂਮਾਨ ਜੀ ਨੂੰ ਖ਼ੁਸ਼ ਕਰਨ ਲਈ ਬਹੁਤ ਸਾਰੇ ਉਪਾਅ ਵੀ ਕਰਦੇ ਹਨ। ਹਨੂਮਾਨ ਜਯੰਤੀ ’ਤੇ ਕੀਤੇ ਗਏ ਉਪਾਅ ਤੁਹਾਡੀ ਹਰੇਕ ਇੱਛਾ ਨੂੰ ਪੂਰਾ ਕਰਨ ’ਚ ਤੁਹਾਡੀ ਮਦਦ ਕਰ ਸਕਦੇ ਹਨ, ਖ਼ਾਸ ਤੌਰ 'ਤੇ ਧਨ ਪ੍ਰਾਪਤੀ ਦੀ ਇੱਛਾ। ਮੰਨਿਆ ਜਾਂਦਾ ਹੈ ਦੀ ਇਸ ਰੋਜ਼ ਕੁਝ ਉਪਾਅ ਕਰ ਲੈਣ ਨਾਲ ਪੈਸਾ-ਜਾਇਦਾਦ ਦੁੱਗਣੀ ਹੋਣ ਲੱਗਦੀ ਹੈ।  

ਤੁਲਸੀ ਦੀ ਮਾਲਾ ਨਾਲ ਕਰੋ ਇਸ ਮੰਤਰ ਦਾ ਜਾਪ
ਹਨੂਮਾਨ ਜਯੰਤੀ ’ਤੇ ਹਨੂਮਾਨ ਜੀ ਨੂੰ ਲਾਲ ਗੁਲਾਬ ਦੇ ਫੁੱਲਾਂ ਦੀ ਮਾਲਾ ਪਹਿਣਾਓ। ਨਾਲ ਹੀ ਕੇਵੜੇ ਦਾ ਇੱਤਰ ਉਨ੍ਹਾਂ ਦੇ ਦੋਵਾਂ ਮੋਢਿਆਂ 'ਤੇ ਲਗਾਓ। ਹੁਣ ਉਨ੍ਹਾਂ ਦੇ ਸਵਰੂਪ ਸਾਹਮਣੇ ਬੈਠ ਕੇ ਆਪਣੀ ਸ਼ਕਤੀ ਅਨੁਸਾਰ ਇਸ ਮੰਤਰ ਦਾ ਜਾਪ ਤੁਲਸੀ ਦੀ ਮਾਲਾ ਨਾਲ ਕਰੋ।

‘ਮੰਤਰ- ਰਾਮ ਰਾਮੇਤੀ ਰਾਮੇਤੀ ਰਮੇ ਰਾਮੇ ਮਨੋਰਮੇ। ਸਹਸਤਰ ਨਾਮ ਤੱਤੁੰਨਿਂ ਰਾਮ ਨਾਮ ਵਰਾਨਨੇ।’

. ਮੰਤਰ ਜਾਪ ਪੂਰਾ ਹੋਣ ਤੋਂ ਬਾਅਦ ਹਨੂਮਾਨ ਜੀ ਦੇ ਗਲੇ ਵਿੱਚ ਪਹਿਨੀ ਗੁਲਾਬ ਦੇ ਫੁੱਲਾਂ ਦੀ ਮਾਲਾ ਤੋਂ 1 ਫੁੱਲ ਕੱਢ ਕੇ ਲਾਲ ਕੱਪੜੇ ਵਿੱਚ ਲਪੇਟ ਲਓ। ਉਸ ਨੂੰ ਆਪਣੀ ਤਿਜੋਰੀ, ਗੱਲੇ ਅਤੇ ਪੈਸਾ ਥਾਂ 'ਤੇ ਰੱਖੋ। ਇਸ ਨਾਵ ਤੁਹਾਡੇ ਜੀਵਨ 'ਚੋਂ ਆਰਥਿਕ ਅਣਹੋਂਦ ਹਮੇਸ਼ਾ ਲਈ ਖ਼ਤਮ ਹੋ ਜਾਵੇਗੀ।
. ਤੁਲਸੀ ਭਗਵਾਨ ਰਾਮ ਨੂੰ ਬਹੁਤ ਪਿਆਰੀ ਹੈ, ਜੋ ਚੀਜ ਸ਼੍ਰੀਰਾਮ ਨੂੰ ਪਿਆਰੀ ਹੈ, ਉਹ ਹਨੂਮਾਨ ਜੀ ਨੂੰ ਤਾਂ ਪਿਆਰੀ ਹੋਵੇਗੀ ਹੀ। ਜੇਕਰ ਰੋਜ਼ਾਨਾ ਹਨੂਮਾਨ ਜੀ ਨੂੰ 2 ਪੱਤੇ ਤੁਲਸੀ ਦੇ ਚੜ੍ਹਾਉਣ ਜਾਓ ਤਾਂ ਘਰ ਵਿੱਚ ਕਦੇ ਵੀ ਅਨਾਜ ਅਤੇ ਪੈਸੇ ਦੀ ਘਾਟ ਨਹੀਂ ਰਹਿੰਦੀ।
. ਹਨੂਮਾਨ ਜੀ ਨੂੰ ਗੁੜ ਛੌਲੇ, ਸ਼ਹਿਦ-ਮੁਨੱਕਾ, ਵੇਸਣ ਦੇ ਲੱਡੂ, ਕੇਲੇ ਦਾ ਭੋਗ ਬਹੁਤ ਪਿਆਰਾ ਹੈ। ਭੋਗ ਲਗਾਉਂਦੇ ਸਮੇਂ ਉਸ ਵਿੱਚ ਤੁਲਸੀ ਪੱਤਰ ਜ਼ਰੂਰ ਰੱਖੋ। ਯਾਦ ਰੱਖੋ ਜਦੋਂ ਵੀ ਹਨੂਮਾਨ ਜੀ ਨੂੰ ਕੋਈ ਵੀ ਭੋਗ ਚੜ੍ਹਾਓ ਤਾਂ ਉਸ ਵਿੱਚ ਤੁਲਸੀ ਜ਼ਰੂਰ ਪਾਓ ਤਾਂ ਹੀ ਉਹ ਤ੍ਰਿਪਤ ਹੋ ਪਾਵੇਗਾ।

. ਜਿਸ ਜਗ੍ਹਾ 'ਤੇ ਹਨੂਮਾਨ ਉਪਾਸਨਾ ਹੁੰਦੀ ਹੈ, ਉੱਥੇ ਬਦਕਿਸਮਤੀ, ਦਰਿੱਦਰਤਾ, ਭੂਤ-ਪ੍ਰੇਤ ਦਾ ਕਹਿਰ ਅਤੇ ਅਸਾਧਿਅ ਰੋਗ, ਸਰੀਰਕ ਕਸ਼ਟ ਕਦੇ ਪਰਵੇਸ਼ ਨਹੀਂ ਕਰ ਪਾਉਂਦੇ।


rajwinder kaur

Content Editor rajwinder kaur