ਇਸ ਸਮੇਂ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਨਾਲ ਹੋਵੇਗੀ ਤੁਹਾਡੀ ਹਰ ਪ੍ਰੇਸ਼ਾਨੀ ਖਤਮ
6/4/2019 1:28:30 PM

ਜਲੰਧਰ(ਬਿਊਰੋ)— ਹਿੰਦੂ ਧਰਮ ਦੀ ਮਾਨਤਾ ਅਨੁਸਾਰ ਮੰਗਲਵਾਰ ਦੇ ਦਿਨ ਹਨੂੰਮਾਨ ਜੀ ਦੀ ਪੂਜਾ ਕੀਤੀ ਜਾਂਦੀ ਹੈ। ਬਜਰੰਗਬਲੀ ਨੂੰ ਭਗਵਾਨ ਸ਼ੰਕਰ ਦਾ ਹੀ ਰੂਪ ਕਿਹਾ ਜਾਂਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਭਗਵਾਨ ਸ਼ਿਵ ਸ਼ੰਕਰ ਦੀ ਹੀ ਤਰ੍ਹਾਂ ਇਨ੍ਹਾਂ ਨੂੰ ਬਹੁਤ ਜਲਦੀ ਖੁਸ਼ ਕੀਤਾ ਜਾ ਸਕਦਾ ਹੈ। ਹਨੂੰਮਾਨ ਚਾਲੀਸਾ ਬਾਰੇ ਤਾਂ ਸਾਰੇ ਜਾਣਦੇ ਹੀ ਹੋਣਗੇ, ਇਸ ਦੇ ਲਗਾਤਾਰ ਜਾਪ ਨਾਲ ਵਿਅਕਤੀ ਹਰ ਤਰ੍ਹਾਂ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦਾ ਹੈ। ਕਿਹਾ ਜਾਂਦਾ ਹੈ ਕਿ ਮੰਗਲਵਾਰ ਦੀ ਰਾਤ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਨਾਲ ਵਿਅਕਤੀ ਦੇ ਕਈ ਦੋਸ਼ ਦੂਰ ਹੁੰਦੇ ਹਨ ਅਤੇ ਹਰ ਸੰਕਟ ਤੋਂ ਮੁਕਤੀ ਮਿਲੇਗੀ। ਸਿਰਫ ਇੰਨਾ ਹੀ ਨਹੀਂ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਨਾਲ ਚੰਗੀ ਸਿਹਤ ਅਤੇ ਸੁੱਖ-ਸ਼ਾਂਤੀ ਤਾਂ ਆਉਂਦੀ ਹੀ ਹੈ, ਨਾਲ ਹੀ ਕਈ ਨਕਾਰਾਤਮਕ ਚੀਜ਼ਾਂ ਤੋਂ ਵੀ ਬਚਾਅ ਹੁੰਦਾ ਹੈ।
ਅਜਿਹਾ ਕਿਹਾ ਜਾਂਦਾ ਹੈ ਕਿ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦਾ ਸਭ ਤੋਂ ਸਹੀ ਸਮੇਂ ਸਵੇਰ ਅਤੇ ਰਾਤ ਹੈ। ਪੰਡਤਾਂ ਅਨੁਸਾਰ ਰਾਤ ਨੂੰ 8 ਵਾਰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਨਾਲ ਸ਼ਨੀ ਦੇ ਸਾਢਸਤੀ 'ਚ ਵੀ ਰਾਹਤ ਮਿਲਦੀ ਹੈ। ਹਨੂੰਮਾਨ ਚਾਲੀਸਾ ਦੇ ਪਾਠ ਦਾ ਇਕ ਹੋਰ ਫਾਇਦਾ ਇਹ ਵੀ ਹੈ ਕਿ ਬਜਰੰਗ ਬਲੀ ਦੀ ਪੂਜਾ ਦੇ ਨਾਲ-ਨਾਲ ਸ਼ਨੀ ਦੇਵ ਨੂੰ ਵੀ ਖੁਸ਼ ਕੀਤਾ ਜਾ ਸਕਦਾ ਹੈ। ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਪੈਸਿਆਂ ਦੀ ਤੰਗੀ ਹੋਵੇ ਤਾਂ ਪਵਨ ਪੁੱਤਰ ਦਾ ਧਿਆਨ ਕਰ ਕੇ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ।