ਹਫ਼ਤੇ ਦੇ ਕਿਹੜੇ ਦਿਨ ਨਹੀਂ ਕਟਵਾਉਣੇ ਚਾਹੀਦੇ ਨੇ ਵਾਲ ਤੇ ਦਾੜ੍ਹੀ, ਪ੍ਰੇਮਾਨੰਦ ਜੀ ਨੇ ਦੱਸਿਆ ਕਾਰਨ

11/24/2025 2:41:39 PM

ਵੈੱਬ ਡੈਸਕ- ਵਰਿੰਦਾਵਨ ਦੇ ਪ੍ਰਸਿੱਧ ਸੰਤ ਪ੍ਰੇਮਾਨੰਦ ਮਹਾਰਾਜ ਆਪਣੇ ਭਜਨ-ਕੀਰਤਨ, ਸਤਿਸੰਗ ਅਤੇ ਰਾਧਾ-ਕ੍ਰਿਸ਼ਨ ਭਗਤੀ ਦੇ ਉਪਦੇਸ਼ਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਵਚਨ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਰਹਿੰਦੇ ਹਨ। ਹਾਲ ਹੀ 'ਚ ਇਕ ਵੀਡੀਓ 'ਚ ਮਹਾਰਾਜ ਨੇ ਹਫ਼ਤੇ ਦੇ ਦਿਨਾਂ ਮੁਤਾਬਕ ਵਾਲ, ਦਾੜ੍ਹੀ ਅਤੇ ਨਹੁੰ ਕਟਵਾਉਣ ਦੇ ਸ਼ੁੱਭ ਅਤੇ ਅਸ਼ੁੱਭ ਸਮੇਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਮਹਾਰਾਜ ਦੇ ਅਨੁਸਾਰ ਹਫ਼ਤੇ ਦੇ ਹਰ ਦਿਨ ਦਾ ਸੰਬੰਧ ਕਿਸੇ ਨਾ ਕਿਸੇ ਗ੍ਰਹਿ ਅਤੇ ਦੇਵੀ-ਦੇਵਤਾ ਨਾਲ ਹੁੰਦਾ ਹੈ। ਇਸੇ ਲਈ ਕੁਝ ਦਿਨਾਂ 'ਚ ਵਾਲ ਜਾਂ ਦਾੜ੍ਹੀ ਕਟਵਾਉਣਾ ਅਸ਼ੁੱਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!

ਕਿਹੜੇ ਦਿਨ ਨਹੀਂ ਕਟਵਾਉਣੇ ਵਾਲ ਅਤੇ ਦਾੜ੍ਹੀ?

ਐਤਵਾਰ: ਇਹ ਦਿਨ ਸੂਰਜ ਦੇਵ ਨੂੰ ਸਮਰਪਿਤ ਹੈ। ਮਹਾਰਾਜ ਕਹਿੰਦੇ ਹਨ ਕਿ ਇਸ ਦਿਨ ਵਾਲ ਜਾਂ ਦਾੜ੍ਹੀ ਕਟਵਾਉਣ ਨਾਲ ਮਾਨਸਿਕ ਟੈਂਸ਼ਨ ਵਧ ਸਕਦੀ ਹੈ ਅਤੇ ਆਰਥਿਕ ਹਾਲਤ 'ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।

ਸੋਮਵਾਰ: ਇਹ ਦਿਨ ਭਗਵਾਨ ਸ਼ਿਵ ਦਾ ਹੈ। ਇਸ ਦਿਨ ਇਹ ਕਰਮ ਕਰਨ ਨਾਲ ਸ਼ਿਵ ਦੀ ਕਿਰਪਾ ਘਟ ਸਕਦੀ ਹੈ ਅਤੇ ਮਨ 'ਚ ਬੇਚੈਨੀ ਵਧਣ ਦਾ ਡਰ ਰਹਿੰਦਾ ਹੈ।

ਮੰਗਲਵਾਰ ਅਤੇ ਸ਼ਨੀਵਾਰ: ਮੰਗਲਵਾਰ ਹਨੂੰਮਾਨ ਜੀ ਅਤੇ ਸ਼ਨੀਵਾਰ ਸ਼ਨੀਦੇਵ ਨਾਲ ਸੰਬੰਧਿਤ ਦਿਨ ਹਨ। ਮਹਾਰਾਜ ਦੇ ਅਨੁਸਾਰ, ਇਨ੍ਹਾਂ ਦਿਨਾਂ 'ਚ ਵਾਲ ਅਤੇ ਦਾੜ੍ਹੀ ਕਟਵਾਉਣ ਨਾਲ ਉਮਰ ਅਤੇ ਜੀਵਨ ਸ਼ਕਤੀ 'ਤੇ ਅਸਰ ਪੈ ਸਕਦਾ ਹੈ।

ਵੀਰਵਾਰ ਕਿਉਂ ਅਸ਼ੁੱਭ ਹੈ?

ਵੀਰਵਾਰ ਗੁਰੂ ਬ੍ਰਹਸਪਤੀ ਦਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਵਾਲ ਜਾਂ ਦਾੜ੍ਹੀ ਕਟਵਾਉਣ ਨਾਲ ਆਧਿਆਤਮਿਕ ਤਾਕਤ ਅਤੇ ਸਮਾਜਕ ਸਨਮਾਨ 'ਚ ਘਾਟਾ ਆ ਸਕਦਾ ਹੈ।

ਵਾਲ, ਦਾੜ੍ਹੀ ਅਤੇ ਨਹੁੰ ਕਟਵਾਉਣ ਲਈ ਸ਼ੁੱਭ ਦਿਨ

ਬੁੱਧਵਾਰ: ਇਹ ਦਿਨ ਬੁੱਧ ਗ੍ਰਹਿ ਨਾਲ ਜੁੜਿਆ ਹੈ। ਇਸ ਦਿਨ ਵਾਲ ਜਾਂ ਦਾੜ੍ਹੀ ਕਟਵਾਉਣ ਨਾਲ ਮਾਨਸਿਕ ਸਪੱਸ਼ਟਤਾ, ਗਤੀਸ਼ੀਲਤਾ ਅਤੇ ਖੁਸ਼ਕਿਸਮਤੀ ਵਧਦੀ ਹੈ।

ਸ਼ੁੱਕਰਵਾਰ: ਸ਼ੁੱਕਰ ਗ੍ਰਹਿ ਦਾ ਦਿਨ। ਇਸ ਦਿਨ ਵਾਲ ਜਾਂ ਦਾੜ੍ਹੀ ਕਟਵਾਉਣ ਨਾਲ ਆਕਰਸ਼ਣ, ਸਮਾਜਿਕ ਮਰਿਆਦਾ ਅਤੇ ਲਾਭ ਵਧਦਾ ਹੈ।

ਪ੍ਰੇਮਾਨੰਦ ਮਹਾਰਾਜ ਦੇ ਅਨੁਸਾਰ ਜੇਕਰ ਤੁਸੀਂ ਹਫ਼ਤੇ 'ਚ ਵਾਲ ਜਾਂ ਦਾੜ੍ਹੀ ਕਟਵਾਉਣ ਦੀ ਯੋਜਨਾ ਬਣਾਉਂਦੇ ਹੋ, ਤਾਂ ਬੁੱਧਵਾਰ ਅਤੇ ਸ਼ੁੱਕਰਵਾਰ ਸਭ ਤੋਂ ਬਿਹਤਰ ਦਿਨ ਮੰਨੇ ਜਾਂਦੇ ਹਨ। ਜਦਕਿ ਐਤਵਾਰ, ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਇਹ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ

 


DIsha

Content Editor DIsha