Guru Vakri 2024 : 9 ਅਕਤੂਬਰ ਨੂੰ ਗੁਰੂ ਬਦਲਣਗੇ ਚਾਲ, ਇਨ੍ਹਾਂ ਰਾਸ਼ੀਆਂ ਦੇ ਜੀਵਨ ''ਚ ਆਉਣਗੇ ਬਦਲਾਅ

9/21/2024 5:26:02 PM

ਜਲੰਧਰ (ਬਿਊਰੋ)- ਵੈਦਿਕ ਜੋਤਿਸ਼ ਵਿੱਚ, ਗਿਆਨ, ਸੰਤਾਨ, ਧਨ, ਖੁਸ਼ਹਾਲੀ, ਚੰਗੀ ਕਿਸਮਤ ਅਤੇ ਅਧਿਆਤਮਿਕਤਾ ਦਾ ਕਾਰਕ ਗੁਰੂ, 9 ਅਕਤੂਬਰ ਨੂੰ ਬ੍ਰਿਖ ਰਾਸ਼ੀ ਵਿੱਚ ਵਕਰੀ ਹੋ ਜਾਵੇਗਾ। ਜੁਪੀਟਰ 4 ਫਰਵਰੀ ਤੱਕ ਵਕਰੀ ਅਵਸਥਾ ਵਿੱਚ ਰਹੇਗਾ। ਜੁਪੀਟਰ ਦੇ ਵਕਰੀ ਦਾ ਸਮਾਂ ਆਤਮ-ਨਿਰੀਖਣ ਅਤੇ ਡੂੰਘੀ ਅਧਿਆਤਮਿਕ ਅਤੇ ਦਾਰਸ਼ਨਿਕ ਖੋਜ ਦਾ ਹੈ।

ਇਹ ਉਹ ਉਹ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਆਪਣੀ ਜ਼ਿੰਦਗੀ ਵਿਚ ਹੋਈਆਂ ਗ਼ਲਤੀਆਂ ਨੂੰ ਪਛਾਣਦਾ ਹੈ ਅਤੇ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ। ਆਓ ਜਾਣਦੇ ਹਾਂ ਕਿ ਮੇਖ ਤੋਂ ਮੀਨ ਰਾਸ਼ੀ ਵਾਲੇ ਲੋਕਾਂ 'ਤੇ ਇਸ ਦਾ ਕੀ ਪ੍ਰਭਾਵ ਹੋਵੇਗਾ।

ਮੇਖ : ਗੁਰੂ ਦਾ ਗੋਚਰ ਮੇਖ ਲਗਨ ਤੋਂ ਦੂਜੇ ਭਾਵ 'ਚ ਹੋ ਰਿਹਾ ਹੈ। ਲਿਹਾਜ਼ਾ ਦੀ ਲੋਕਾਂ ਦੀ ਵਿੱਤੀ ਸਥਿਤੀ ਅਤੇ ਪਰਿਵਾਰਕ ਸਬੰਧਾਂ ਵਿੱਚ ਉਤਰਾਅ-ਚੜ੍ਹਾਅ ਹੋ ਸਕਦੇ ਹਨ। ਹਾਲਾਂਕਿ, ਤੁਸੀਂ ਪੈਸੇ ਅਤੇ ਮੁੱਲ ਬਾਰੇ ਡੂੰਘੀ ਜਾਣਕਾਰੀ ਪ੍ਰਾਪਤ ਕਰੋਗੇ। ਪਿਛਲੇ ਕੁਝ ਮਹੀਨਿਆਂ ਵਿੱਚ ਤੁਹਾਨੂੰ ਵਿੱਤੀ ਖੇਤਰ 'ਚ ਵਿਕਾਸ ਅਤੇ ਖੁਸ਼ਹਾਲੀ ਮਿਲੀ ਹੈ।  ਇਨ੍ਹਾਂ ਤਜ਼ਰਬਿਆਂ ਦਾ ਮੁੜ ਮੁਲਾਂਕਣ ਕਰਨ ਦਾ ਸਮਾਂ ਆ ਗਿਆ ਹੈ। ਡੂੰਘੇ ਵਿਸ਼ਵਾਸਾਂ 'ਤੇ ਅਧਾਰ 'ਤੇ ਤੁਸੀਂ ਆਮਦਨ ਦੇ ਨਵੇਂ ਸਰੋਤ ਲੱਭ ਸਕਦੇ ਹੋ।

ਬ੍ਰਿਖ : ਗੁਰੂ ਦਾ ਗੋਚਰ ਬ੍ਰਿਖ ਲਗਨ 'ਚ ਪਹਿਲੇ ਭਾਵ 'ਚ ਹੋ ਰਿਹਾ ਹੈ ਤੇ ਇਸ ਦੌਰਾਨ ਤੁਹਾਡਾ ਧਿਆਨ ਨਿੱਜੀ ਵਿਕਾਸ 'ਤੇ ਰਹੇਗਾ। ਇਹ ਆਤਮ ਪਰਿਵਰਤਨ ਦਾ ਸਮਾਂ ਹੋ ਸਕਦਾ ਹੈ, ਅਤੇ ਪੁਰਾਣੇ ਦੋਸਤ ਵੀ ਵਾਪਸ ਆ ਸਕਦੇ ਹਨ। ਤੁਹਾਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਲੋੜ ਹੈ। ਪਿਛਲੇ ਕੁਝ ਮਹੀਨਿਆਂ ਤੋਂ ਤੁਸੀਂ ਦੁਨੀਆ ਵਿੱਚ ਆਪਣੀ ਜਗ੍ਹਾ ਬਣਾ ਰਹੇ ਹੋ, ਭਾਵੇਂ ਇਹ ਤੁਹਾਡੀ ਮੌਜੂਦਗੀ ਨੂੰ ਵਧਾਉਣਾ ਹੋਵੇ ਜਾਂ ਤੁਹਾਡੀਆਂ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਗਲੇ ਲਗਾਉਣਾ ਹੋਵੇ।

ਮਿਥੁਨ : ਗੁਰੂ ਮਿਥੁਨ ਰਾਸ਼ੀ ਦੇ 12ਵੇ ਭਾਵ 'ਚ ਵਕਰੀ ਹੋਣਗੇ। ਲਿਹਾਜ਼ਾ ਕੁਝ ਚੀਜ਼ਾਂ ਤੁਹਾਡੇ ਮੁਤਾਬਕ ਨਹੀਂ ਹੋ ਸਕਦੀਆਂ। ਤੁਹਾਨੂੰ ਨਵੇਂ ਸੰਕਲਪ ਦੀ ਲੋੜ ਹੋ ਸਕਦੀ ਹੈ। ਕਰੀਅਰ 'ਚ ਬਦਲਾਅ ਹੋ ਸਕਦਾ ਹੈ ਤੇ ਕੌਮਾਂਤਰੀ ਪੱਧਰ 'ਤੇ ਕੁਝ ਮੌਕੇ ਮਿਲ ਸਕਦੇ ਹਨ। ਇਹ ਸਮਾਂ ਵਿਸ਼ਵਾਸ਼ ਤੇ ਤੁਹਾਡੇ ਅੰਦਰੂਨੀ ਸੰਸਾਰ 'ਚ ਧਿਆਨ ਲਗਾਉਣ ਦਾ ਹੈ। ਇਹ ਤੁਹਾਡੇ ਨਿੱਜੀ ਵਿਕਾਸ 'ਚ ਮਦਦ ਕਰੇਗਾ ਤੇ ਤੁਹਾਡੇ ਸਮਾਜਿਕ ਜੀਵਨ 'ਚ ਵੀ ਸੁਧਾਰ ਕਰੇਗਾ।  

ਕਰਕ : ਗੁਰੂ ਤੁਹਾਡੇ 11ਵੇਂ ਭਾਵ 'ਚ ਵਕਰੀ ਹੋ ਰਹੇ ਹਨ ਤੇ ਇਹ ਭਾਵ ਦੋਸਤੀ, ਭਾਈਚਾਰੇ ਤੇ ਆਮਦਨ ਨਾਲ ਸਬੰਧਤ ਹਨ। ਇਹ ਪਹਿਲਾਂ ਦੇ ਬਣੇ ਦੋਸਤਾਂ ਦੇ ਮੁਲਾਂਕਣ ਦਾ ਹੈ। ਤੁਸੀਂ ਸਮਝੋ ਕਿ ਤੁਸੀਂ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਰਹੇ ਹੋ। ਤੁਹਾਡੇ ਸਮਾਜਿਕ ਮੰਡਲੀਆਂ ਤੇ ਆਮਦਨ 'ਚ ਬਦਲਾਅ ਹੋ ਸਕਦਾ ਹੈ ਪਰ ਇਸ ਦੌਰਾਨ ਤੁਹਾਨੂੰ ਸੱਚੀ ਦੋਸਤੀ ਤੇ ਮਨੁੱਖੀ ਮੁੱਲਾਂ ਦਾ ਅਨੁਭਵ ਹੋਵੇਗਾ।  

ਸਿੰਘ : ਲਗਨ ਕੁੰਡਲੀ ਦੇ 10ਵੇਂ ਭਾਵ 'ਚ ਜੁਪੀਟਰ ਦਾ ਵਕਰੀ ਹੋਣਾ ਕਰੀਅਰ ਤੇ ਜਨਤਕ ਜੀਵਨ 'ਚ ਮੁੜ ਮੁਲਾਂਕਣ ਲਈ ਚੰਗਾ ਸਮਾਂ ਹੋਵੇਗਾ। ਤੁਸੀਂ ਇਹ ਸਮਝੋ ਕਿ ਕਿਹੜੀਆਂ ਨਵੀਆਂ ਕੋਸ਼ਿਸ਼ਾਂ ਤੁਹਾਨੂੰ ਪ੍ਰੇਰਿਤ ਕਰ ਰਹੀਆਂ ਹਨ ਤੇ ਤੁਸੀਂ ਉੱਥੇ ਆਪਣੇ ਆਪ ਨੂੰ ਖੁਦ ਜ਼ਿਆਦਾ ਖਿੱਚਿਆ ਹੈ। ਤੁਹਾਨੂੰ ਆਪਣੇ ਕਰੀਅਰ ਦੀ ਤਰੱਕੀ ਦਾ ਮੁਲਾਂਕਣ ਕਰਨ ਦੀ ਲੋੜ ਹੈ।  

ਕੰਨਿਆਂ : ਗੁਰੂ ਤੁਹਾਡੀ ਲਗਨ ਕੁੰਡਲੀ ਦੇ ਨੌਵੇਂ ਭਾਵ 'ਚ ਵਕਰੀ ਹੋਣਗੇ ਤੇ ਇਹ ਯਾਤਰਾ, ਉੱਚ ਸਿੱਖਿਆ ਤੇ ਵਿਸ਼ਵਾਸ ਪ੍ਰਣਾਲੀ ਨਾਲ ਸਬੰਧਤ ਭਾਵ ਹੈ। ਇਹ ਪਹਿਲਾਂ ਤੋਂ ਪ੍ਰਾਪਤ ਗਿਆਨ ਨੂੰ ਲਾਗੂ ਕਰਨ ਤੇ ਆਪਣੇ ਜੀਵਨ ਦੇ ਉਦੇਸ਼ ਦੀ ਸਮਝ 'ਚ ਡੁੰਘਾਈ ਤਕ ਉਤਰਨ ਦਾ ਸਮਾਂ ਹੈ। ਇਸ ਸਮੇਂ 'ਚ ਤੁਹਾਡੇ ਅਧਿਆਤਮਕ ਵਿਸ਼ਵਾਾਸ਼ ਤੇ ਉੱਚ ਸਿ4ਖਿਆ ਦਾ ਮੁੜ ਮੁਲਾਂਕਣ ਹੋ ਸਕਦਾ ਹੈ। 

ਤੁਲਾ : ਗੁਰੂ ਦਾ ਲਗਨ ਤੋਂ ਅਠਵੇਂ ਭਾਵ 'ਚ ਵਕਰੀ ਹੋਣਾ ਵੱਡੇ ਬਦਲਾਅ ਤੇ ਸੋਧ ਦਾ ਸੰਕੇਤ ਹੈ। ਇਹ ਤੁਹਾਨੂੰ ਭਾਵਨਾਤਮਕ, ਆਰਥਿਕ ਜਾਂ ਅਧਿਆਤਮਿਕ ਬਦਲਾਅ 'ਚ ਸਹਾਇਤਾ ਸਰੋਤਾਂ ਨੂੰ ਪਛਾਣਨ ਦਾ ਮੌਕਾ ਦਿੰਦਾ ਹੈ। ਇਹ ਤੁਹਾਡੇ ਲਈ ਨਿਵੇਸ਼ ਦੇ ਬਾਰੇ 'ਚ ਵੱਧ ਜਾਨਣ ਦਾ ਚੰਗਾ ਮੌਕਾ ਹੈ, ਗੁਪਤਤਾ ਨਾਲ ਜੁੜੀਆਂ ਕੁਝ ਸਮੱਸਿਆਵਾਂ ਆ ਸਕਦੀਆਂ ਹਨ। 

ਬ੍ਰਿਸ਼ਚਕ : ਗੁਰੂ ਤੁਹਾਡੇ ਸਤਵੇਂ ਭਾਵ 'ਚ ਵਕਰੀ ਹੋ ਰਹੇ ਹਨ, ਜਿਸ ਨਾਲ ਤੁਹਾਨੂੰ ਰਿਸ਼ਤਿਆਂ ਤੇ ਸਾਂਝੇਦਾਰੀਆਂ 'ਤੇ ਧਿਆਨ ਕੇਂਦਰਤ ਕਰਨਾ ਹੋਵੇਗਾ। ਮਈ 2024 ਤੋਂ ਤੁਸੀਂ ਨਵੇ ਰਿਸ਼ਤੇ ਬਣਾ ਰਹੇ ਹੋ ਤੇ ਹੁਣ ਸਮਾਂ ਆ ਗਿਆ ਤੁਸੀਂ ਮਹਿਸੂਸ ਕਰੋ ਕਿ ਕਿਹੜੇ ਰਿਸ਼ਤੇ ਸਥਾਈ ਵਿਕਾਸ ਦੀ ਸਮਰਥਾ ਰਖਦੇ ਹਨ। ਪੁਰਾਣੇ ਪ੍ਰਾਜੈਕਟ ਫਿਰ ਤੋਂ ਸਾਹਮਣੇ ਆ ਸਕਦੇ ਹਨ ਤੁਹਾਡੇ ਸਾਥੀ ਨੂੰ ਤੁਹਾਡੇ ਧਿਆਨ ਦੀ ਲੋੜ ਹੋ ਸਕਦੀ ਹੈ। 

ਧਨ : ਗੁਰੂ ਤੁਹਾਡੇ ਛੇਵੇਂ ਭਾਵ 'ਚ ਵਕਰੀ ਹੋ ਰਹੇ ਹਨ, ਜਿਸ ਨਾਲ ਤੁਹਾਡੇ ਰੋਜ਼ਾਨਾ ਦੇ ਜੀਵਨ, ਸਿਹਤ ਤੇ ਕੰਮ ਸਬੰਧੀ ਆਦਤਾਂ 'ਤੇ ਪ੍ਰਭਾਵ ਪਵੇਗਾ। ਤੁਹਾਡੇ ਆਪਣੇ ਸਿਹਤ ਪ੍ਰਤੀ ਸਖਤ ਰੁਟੀਨ ਦੀ ਪਾਲਣਾ ਕਰਨ ਦੀ ਲੋੜ ਹੈ। ਘਰ ਤੇ ਪਰਿਵਾਰ 'ਚ ਕੁਝ ਗਤੀਸ਼ੀਲਤਾ ਹੋ ਸਕਦੀ ਹੈ ਖਾਸ ਕਰਕੇ ਪੁਰਾਣੀਆਂ ਸਮੱਸਿਆਵਾਂ ਦੇ ਹੱਲ ਲਈ। ਦੈਨਿਕ ਜੀਵਨ ਦਾ ਅਨੁਸ਼ਾਸਨ ਤੁਹਾਨੂੰ ਹੋਰ ਉਤਪਾਦਕ ਤੇ ਖੁਸ਼ਹਾਲ ਬਣਾ ਸਕਦਾ ਹੈ।

ਮਕਰ : ਗੁਰੂ ਤੁਹਾਡੇ ਪੰਜਵੇਂ ਭਾਵ 'ਚ ਵਕਰੀ ਹੋ ਰਹੇ ਹਨ, ਜਿਸ ਨਾਲ ਤੁਹਾਡੇ ਪ੍ਰੇਮ ਸਬੰਧ, ਰਚਨਾਤਮਕਤਾ ਤੇ ਆਪਣੇ ਨੂੰ ਪ੍ਰਗਟਾਉਣ 'ਤੇ ਧਿਆਨ ਦੇਣਾ ਹੋਵੇਗਾ। ਹੁਣ ਇਹ ਸਮਾਂ ਹੈ ਕਿ ਤੁਸੀਂ ਆਪਣੀ ਰਚਨਾਤਮਕ ਊਰਜਾ ਨੂੰ ਸਹੀ ਢੰਗ ਨਾਲ ਵਰਤੋ ਜੋ ਤੁਹਾਡੇ ਸੁਭਾਅ ਨਾਲ ਮੇਲ ਖਾਂਦੀ ਹੈ। ਤੁਹਾਨੂੰ ਆਪਣੀ ਕਲਾਤਮਕ ਰੂਚੀਆਂ ਦਾ ਮੁੜ ਮੁਲਾਂਕਣ ਕਰਨਾ ਹੋਵੇਗਾ ਤੇ ਤੁਸੀਂ ਨਵੀਂ ਰੂਚੀਆਂ ਸ਼ੁਰੂ ਕਰ ਸਕਦੇ ਹੋ। 

ਕੁੰਭ : ਗੁਰੂ ਤੁਹਾਡੇ ਚੌਥੇ ਭਾਵ 'ਚ ਵਕਰੀ ਹੋ ਰਹੇ ਹਨ, ਜਿਸ ਨਾਲ ਤੁਹਾਡਾ ਧਿਆਨ ਘਰ ਤੇ ਪਰਿਵਾਰ ਵਲ ਜਾਵੇਗਾ। ਇਹ ਸਮਾਂ ਹੈ ਕਿ ਤੁਸੀਂ ਆਪਣੇ ਪਰਿਵਾਰ ਦੇ ਮੁੱਲਾਂ ਤੇ ਸਿਧਾਂਤਾਂ ਨੂੰ ਹੱਲਾਸ਼ੇਰੀ ਦੇਵੋ। ਘਰ ਤੇ ਸੰਪਤੀ ਨਾਲ ਸਬੰਧਤ ਕੋਈ ਪੁਰਾਣਾ ਕੰਮ ਪੂਰਾ ਹੋ ਸਕਦਾ ਹੈ। ਘਰੇਲੂ ਜੀਵਨ 'ਚ ਉਥਲ-ਪੁਥਲ ਹੋ ਸਕਦੀ ਹੈ। ਪਰ ਤੁਹਾਡੇ ਕੋਲ ਅਧਿਆਤਮਿਕ ਵਿਕਾਸ ਤੇ ਆਂਤਰਿਕ ਸ਼ਾਂਤੀ ਦਾ ਮੌਕਾ ਵੀ ਹੋਵੇਗਾ। 


- ਗੌਰੀ ਜੈਨ


Tarsem Singh

Content Editor Tarsem Singh