ਜਨਮ ਅਸ਼ਟਮੀ ਦਾ ਪ੍ਰਸ਼ਾਦ ਮੱਖਣ-ਮਿਸ਼ਰੀ ਖਾਣ ਨਾਲ ਮਿਲਦੇ ਹਨ ਕਈ ਲਾਜਵਾਬ ਫ਼ਾਇਦੇ
8/30/2021 6:04:35 PM
ਨਵੀਂ ਦਿੱਲੀ - ਅੱਜ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਹੈ। ਅੱਜ ਦੇ ਪਵਿੱਤਰ ਦਿਨ ਸ਼ਰਧਾਲੂ ਭਗਵਾਨ ਕ੍ਰਿਸ਼ਨ ਦੇ ਬਾਲ ਰੂਪ ਦੀ ਪੂਜਾ ਕਰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੂੰ ਮੱਖਣ-ਮਿਸ਼ਰੀ ਦਾ ਭੋਗ ਲਗਾਇਆ ਜਾਂਦਾ ਹੈ। ਮੱਖਣ-ਮਿਸ਼ਰੀ ਇੱਕ ਮਸ਼ਹੂਰ ਭਾਰਤੀ ਰਵਾਇਤੀ ਮਿਸ਼ਰਣ ਹੈ, ਜੋ ਕਿ ਭਗਵਾਨ ਕ੍ਰਿਸ਼ਨ ਦੇ ਮਨਪਸੰਦ ਭੋਗ ਵਿੱਚੋਂ ਇੱਕ ਹੈ। ਇਸ ਵਿੱਚ ਦਰਦਰੀ ਪੀਸੀ ਹੋਈ ਮਿਸ਼ਰੀ ਨੂੰ ਮੱਖਣ ਦੇ ਨਾਲ ਮਿਲਾਇਆ ਜਾਂਦਾ ਹੈ ਅਤੇ ਲੱਡੂ ਗੋਪਾਲ ਨੂੰ ਭੋਗ ਲਗਵਾਇਆ ਜਾਂਦਾ ਹੈ। ਇਹ ਪ੍ਰਸ਼ਾਦ ਸਵਾਦ ਹੋਣ ਦੇ ਨਾਲ -ਨਾਲ ਸਿਹਤ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ 1 ਚਮਚ ਇਸਦਾ ਸੇਵਨ ਕਰਨ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਣ ਦੇ ਨਾਲ-ਨਾਲ ਬਿਮਾਰੀਆਂ ਦੇ ਜੋਖ਼ਮ ਨੂੰ ਘੱਟ ਕਰਦਾ ਹੈ।
ਇਹ ਵੀ ਪੜ੍ਹੋ: ਜਨਮ ਅਸ਼ਟਮੀ: ਜਾਣੋ ਘਰ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਕਿਹੜੀ ਮੂਰਤੀ ਸਥਾਪਤ ਕਰਨ ਨਾਲ ਮਿਲੇਗਾ ਲੋੜੀਂਦਾ ਫ਼ਲ
ਆਓ ਅੱਜ ਅਸੀਂ ਤੁਹਾਨੂੰ ਮੱਖਣ-ਮਿਸ਼ਰੀ ਖਾਣ ਦੇ ਬੇਮਿਸਾਲ ਲਾਭਾਂ ਬਾਰੇ ਦੱਸਦੇ ਹਾਂ।
ਇਮਿਊਨਿਟੀ ਵਧਾਓ
ਮੱਖਣ ਅਤੇ ਮਿਸ਼ਰੀ ਵਿੱਚ ਪੌਸ਼ਟਿਕ ਅਤੇ ਚਿਕਿਤਸਕ ਗੁਣ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਦੋਵਾਂ ਚੀਜ਼ਾ ਦੇ ਮਿਸ਼ਰਣ ਦਾ ਇੱਕਠੇ ਸੇਵਨ ਕਰਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਣ ਵਿੱਚ ਮਦਦ ਮਿਲਦੀ ਹੈ। ਅਜਿਹੀ ਸਥਿਤੀ ਵਿੱਚ ਸਰਦੀ, ਜ਼ੁਕਾਮ, ਖੰਘ ਅਤੇ ਹੋਰ ਮੌਸਮੀ ਬਿਮਾਰੀਆਂ ਹੋਣ ਦਾ ਜੋਖਮ ਘੱਟ ਹੁੰਦਾ ਹੈ।
ਯਾਦ ਸ਼ਕਤੀ ਵਧਾਏ
ਮੱਖਣ ਦੇ ਨਾਲ ਮਿਸ਼ਰੀ ਮਿਲਾ ਕੇ ਖਾਣ ਨਾਲ ਯਾਦਦਾਸ਼ਤ ਸ਼ਕਤੀ ਮਜ਼ਬੂਤ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਇਸਨੂੰ ਆਪਣੇ ਬੱਚੇ ਦੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਇਸ ਦਾ ਸੇਵਨ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਸਹਾਇਤਾ ਕਰਦਾ ਹੈ।
ਜੋੜਾਂ ਦੀ ਅਕੜਣ ਨੂੰ ਘਟਾਏ
ਇਸ ਦੇ ਸੇਵਨ ਨਾਲ ਜੋੜਾਂ ਵਿੱਚ ਚਿਕਨਾਈ ਵਧਦੀ ਹੈ। ਖ਼ਾਸ ਕਰਕੇ ਘਰੇਲੂ ਮੱਖਣ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਜ਼ਰੂਰੀ ਤੱਤ ਸਰੀਰ ਨੂੰ ਅਸਾਨੀ ਨਾਲ ਉਪਲਬਧ ਹੁੰਦੇ ਹਨ। ਮੱਖਣ ਵਿੱਚ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਆਦਿ ਤੱਤ ਹੁੰਦੇ ਹਨ। ਇਸ ਦੇ ਸੇਵਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਹੱਡੀਆਂ ਦੀ ਬੀਮਾਰੀਆ ਤੋਂ ਬਚਾਅ ਹੁੰਦਾ ਹੈ।
ਇਹ ਵੀ ਪੜ੍ਹੋ: Vastu Tips : ਮੋਰ ਪੰਖ ਨਾਲ ਚਮਕ ਸਕਦੀ ਹੈ ਕਿਸਮਤ, ਦੂਰ ਹੋਣਗੇ ਹਰ ਤਰ੍ਹਾਂ ਦੇ ਵਾਸਤੂ ਦੋਸ਼
ਬਵਾਸੀਰ ਵਿੱਚ ਲਾਭਦਾਇਕ
ਬਵਾਸੀਰ ਤੋਂ ਪੀੜਤ ਲੋਕਾਂ ਨੂੰ ਮੱਖਣ ਅਤੇ ਮਿਸ਼ਰੀ ਖਾਣ ਨਾਲ ਲਾਭ ਮਿਲਦਾ ਹੈ। ਇਹ ਸਰੀਰ ਵਿੱਚ ਇੱਕ ਲੇਕਸੇਟਿਵ ਏਜੰਟ ਦੇ ਰੂਪ ਵਿੱਚ ਕੰਮ ਕਰਦਾ ਹੈ, ਇਸ ਤਰ੍ਹਾਂ ਬਵਾਸੀਰ ਦੇ ਲੱਛਣਾਂ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ।
ਭਾਰ ਘਟਾਉਣ ਵਿੱਚ ਪ੍ਰਭਾਵਸ਼ਾਲੀ
ਚਿੱਟਾ ਮੱਖਣ ਲੇਸੀਥਿਨ ਨਾਲ ਭਰਪੂਰ ਹੁੰਦਾ ਹੈ। ਇਹ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ ਅਤੇ ਸੋਡੀਅਮ ਦੀ ਮਾਤਰਾ ਵੀ ਇਸ ਵਿਚ ਬਹੁਤ ਘੱਟ ਹੈ। ਅਜਿਹੀ ਸਥਿਤੀ ਵਿੱਚ ਰੋਜ਼ਾਨਾ ਸੀਮਤ ਮਾਤਰਾ ਵਿੱਚ ਇਸਦਾ ਸੇਵਨ ਭਾਰ ਘਟਾਉਣ ਅਤੇ ਨਿਯੰਤਰਣ ਵਿੱਚ ਰਹਿਣ ਵਿੱਚ ਸਹਾਇਤਾ ਕਰਦਾ ਹੈ।
ਅੱਖਾਂ ਦੀ ਰੋਸ਼ਨੀ ਵਧਾਏ
ਮੱਖਣ-ਮਿਸ਼ਰੀ ਵਿੱਚ ਬੀਟਾ ਕੈਰੋਟੀਨ ਉੱਚ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਇਸ ਦੀ ਨਿਯਮਤ ਵਰਤੋਂ ਅੱਖਾਂ ਦੀ ਰੌਸ਼ਨੀ ਵਧਾਉਣ ਵਿੱਚ ਸਹਾਇਤਾ ਕਰਦੀ ਹੈ। ਇਸ ਨਾਲ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਇਹ ਵੀ ਪੜ੍ਹੋ: ਜਨਮ ਅਸ਼ਟਮੀ 'ਤੇ ਇੰਝ ਸਜਾਓ ਘਰ ਦਾ ਮੰਦਿਰ
ਸਿਰ ਦਰਦ ਤੋਂ ਰਾਹਤ
ਅਕਸਰ ਲੋਕਾਂ ਨੂੰ ਸਿਰਦਰਦ ਦੀ ਸਮੱਸਿਆ ਹੁੰਦੀ ਹੈ। ਸਿਹਤ ਮਾਹਰਾਂ ਅਨੁਸਾਰ, ਇਸਦਾ ਸੇਵਨ ਕਰਨ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ।
ਊਰਜਾ ਵਧਾਉਣ ਵਾਲਾ
ਇਸਦੇ ਤਾਜ਼ੇ ਸੁਆਦ ਤੋਂ ਇਲਾਵਾ, ਮੱਖਣ ਮਿਸ਼ਰੀ ਇੱਕ ਬਹੁਤ ਵਧੀਆ ਐਨਰਜੀ ਬੂਸਟਰ ਹੈ। ਜੇ ਤੁਸੀਂ ਸਰੀਰ ਵਿੱਚ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰਦੇ ਹੋ, ਜੇ ਤੁਸੀਂ ਥੋੜ੍ਹੀ ਜਿਹਾ ਮੱਖਣ-ਮਿਸ਼ਰੀ ਖਾ ਲੈਂਦੇ ਹੋ ਤਾਂ ਤੁਸੀਂ ਇੱਕ ਵੱਖਰੀ ਊਰਜਾ ਮਹਿਸੂਸ ਕਰੋਗੇ।
ਮੂੰਹ ਦੇ ਛਾਲੇ ਦੂਰ ਕਰੇ
ਮੱਖਣ-ਮਿਸ਼ਰੀ ਖਾਣਾ ਮੂੰਹ ਦੇ ਛ਼ਾਲੇ ਦੀ ਸਮੱਸਿਆ ਵਿੱਚ ਲਾਭਦਾਇਕ ਹੈ।
ਇਹ ਵੀ ਪੜ੍ਹੋ: Vastu Tips : ਘਰ ਦੀ ਰਸੋਈ ਵਿਚ ਲਗਾਓ ਇਹ ਤਸਵੀਰ, ਕਦੇ ਨਹੀਂ ਹੋਵੇਗੀ ਪੈਸੇ ਦੀ ਕਮੀ
ਪਾਚਨ ਸ਼ਕਤੀ ਵਧਾਏ
ਮੱਖਣ-ਮਿਸ਼ਰੀ ਵਿਚ ਮੌਜੂਦ ਪੌਸ਼ਟਿਕ ਤੱਤ ਪਾਚਨ ਸ਼ਕਤੀ ਵਿੱਚ ਸੁਧਾਰ ਕਰਨ ਵਿੱਚ ਸਹਾਇਤਾ ਕਰਦੇ ਹਨ। ਪਾਚਨ ਪ੍ਰਣਾਲੀ ਨੂੰ ਸਹੀ ਰੱਖਣ ਲਈ ਤੁਸੀਂ ਰੋਜ਼ਾਨਾ ਭੋਜਨ ਦੇ ਬਾਅਦ 1 ਚਮਚ ਮੱਖਣ-ਮਿਸ਼ਰੀ ਖਾ ਸਕਦੇ ਹੋ।
ਗਲ਼ੇ ਦੇ ਦਰਦ ਤੋਂ ਰਾਹਤ ਪ੍ਰਦਾਨ ਕਰੇ
ਮੱਖਣ-ਮਿਸ਼ਰੀ ਇਮਿਊਨਿਟੀ ਵਧਾਉਂਦਾ ਹੈ ਅਤੇ ਤਾਜ਼ਗੀ ਭਰਿਆ ਪ੍ਰਭਾਵ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਇਸਦਾ ਸੇਵਨ ਕਰਨ ਨਾਲ ਗਲ਼ੇ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਇਹ ਵੀ ਪੜ੍ਹੋ: Vastu Tips : ਬੱਚੇ ਦਾ ਪੜ੍ਹਾਈ 'ਚ ਨਹੀਂ ਲਗਦਾ ਹੈ ਮਨ, ਤਾਂ ਘਰ ਦੀ ਇਸ ਦਿਸ਼ਾ ਵਿੱਚ ਲਗਾਓ ਇਹ ਤਸਵੀਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।