Govardhan Puja 2024: ਪੂਜਾ ਦੇ ਦੌਰਾਨ ਇਨ੍ਹਾਂ 5 ਗੱਲਾਂ ਦਾ ਰੱਖੋ ਖ਼ਾਸ ਧਿਆਨ
11/2/2024 1:24:19 PM
ਵੈੱਬ ਡੈਸਕ- ਅੱਜ ਦੇਸ਼ ਭਰ 'ਚ ਗੋਵਰਧਨ ਪੂਜਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਭਗਵਾਨ ਕ੍ਰਿਸ਼ਨ ਦੇ ਨਾਲ ਗੋਵਰਧਨ ਪਰਬਤ ਦੀ ਪੂਜਾ ਕੀਤੀ ਜਾਂਦੀ ਹੈ। ਪੂਜਾ ਤੋਂ ਬਾਅਦ ਭਗਵਾਨ ਕ੍ਰਿਸ਼ਨ ਨੂੰ 56 ਪ੍ਰਕਾਰ ਦੇ ਭੋਗ ਲਗਾਏ ਜਾਂਦੇ ਹਨ। ਮਿਥਿਹਾਸ ਦੇ ਅਨੁਸਾਰ, ਸ਼੍ਰੀ ਕ੍ਰਿਸ਼ਨ ਦੀ ਪੂਜਾ ਦੇ ਦੌਰਾਨ ਕੁਝ ਨਿਯਮਾਂ ਦਾ ਪਾਲਣ ਕਰੋ। ਜੇਕਰ ਕੋਈ ਸ਼ਰਧਾਲੂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ, ਤਾਂ ਉਹ ਪੂਜਾ ਦੇ ਪੂਰੇ ਲਾਭ ਤੋਂ ਵਾਂਝਾ ਹੋ ਸਕਦਾ ਹੈ। ਤਾਂ ਆਓ ਅਸੀਂ ਤੁਹਾਨੂੰ ਗੋਵਰਧਨ ਪੂਜਾ ਨਾਲ ਜੁੜੇ ਕੁਝ ਨਿਯਮ ਦੱਸਦੇ ਹਾਂ।
ਇਹ ਵੀ ਪੜ੍ਹੋ- ਜਾਣੋਂ ਕਿਉਂ ਕੀਤੀ ਜਾਂਦੀ ਹੈ 'ਗੋਵਰਧਨ ਪੂਜਾ', ਇਸ ਸ਼ੁੱਭ ਮਹੂਰਤ 'ਚ ਮਿਲੇਗਾ ਭਰਪੂਰ ਲਾਭ
ਸ਼ੁੱਭ ਮਹੂਰਤ ਕਦੋਂ ਹੈ
ਪੰਚਾਂਗ ਅਨੁਸਾਰ ਇਸ ਸਾਲ ਗੋਵਰਧਨ ਪੂਜਾ ਦੀ ਤਰੀਕ 1 ਨਵੰਬਰ ਸ਼ਾਮ 6:16 ਵਜੇ ਤੋਂ ਸ਼ੁਰੂ ਹੋਈ ਸੀ। ਇਹ ਮੁਹੂਰਤ ਅੱਜ ਯਾਨੀ 2 ਨਵੰਬਰ 2024 ਨੂੰ ਰਾਤ 8:21 ਵਜੇ ਸਮਾਪਤ ਹੋਵੇਗਾ। ਸੂਰਜ ਉਦੈਤਿਥੀ ਦੇ ਅਨੁਸਾਰ, ਇਸ ਵਾਰ ਗੋਵਰਧਨ ਪੂਜਾ ਤਿਉਹਾਰ 2 ਨਵੰਬਰ 2024 ਨੂੰ ਮਨਾਇਆ ਜਾਵੇਗਾ। ਇਸ ਦਿਨ ਪੂਜਾ ਦਾ ਸ਼ੁੱਭ ਮਹੂਰਤ ਸਵੇਰੇ 6 ਵਜੇ ਤੋਂ 8.46 ਵਜੇ ਤੱਕ ਹੋਵੇਗਾ।
ਇਹ ਵੀ ਪੜ੍ਹੋ- ਪਟਾਕਿਆਂ ਨਾਲ ਸੜ ਜਾਣ ਹੱਥ ਤਾਂ ਤੁਰੰਤ ਕਰੋ ਇਹ ਕੰਮ, ਘਰ ਦੀ First Aid Kit 'ਚ ਜ਼ਰੂਰ ਰੱਖੋ ਇਹ ਚੀਜ਼ਾਂ
ਪੂਜਾ ਦੌਰਾਨ ਪੰਜ ਗੱਲਾਂ ਦਾ ਧਿਆਨ ਰੱਖੋ
ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਗੋਵਰਧਨ ਪੂਜਾ ਬੰਦ ਕਮਰੇ ਵਿੱਚ ਨਹੀਂ ਕੀਤੀ ਜਾਣੀ ਚਾਹੀਦੀ। ਘਰ ਦੇ ਵਿਹੜੇ ਵਿੱਚ ਅੰਨਕੂਟ ਅਤੇ ਗੋਵਰਧਨ ਪੂਜਾ ਕਰੋ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਇਹ ਪੂਜਾ ਘਰ ਦੇ ਬਾਹਰ ਖੁੱਲ੍ਹੀ ਥਾਂ 'ਤੇ ਕਰਦੇ ਹਨ। ਬੰਦ ਕਮਰੇ ਵਿੱਚ ਪੂਜਾ ਕੀਤੀ ਜਾਵੇ ਤਾਂ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ।
ਇਹ ਵੀ ਪੜ੍ਹੋ- ਕਈ ਰੋਗਾਂ ਦਾ ਇਲਾਜ ਹੈ 'ਅੰਜੀਰ', ਜਾਣੋ ਕਿੰਝ
ਇਸ ਦਿਨ ਮਾਂ ਗਊ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਇਸ ਦੇ ਲਈ ਸਵੇਰੇ ਜਲਦੀ ਗਊ ਮਾਤਾ ਨੂੰ ਇਸ਼ਨਾਨ ਕਰਵਾਇਆ ਜਾਂਦੈ। ਉਨ੍ਹਾਂ ਨੂੰ ਤਿਲਕ ਲਗਾ ਕੇ ਚਾਰਾ ਖਵਾਇਆ ਜਾਂਦਾ। ਚਾਰਾ ਖਵਾਉਣ ਤੋਂ ਬਾਅਦ ਗਾਂ ਮਾਤਾ ਦੀ 7 ਜਾਂ 11 ਵਾਰ ਪਰਿਕਰਮਾ ਕਰੋ।
ਇਹ ਮੰਨਿਆ ਜਾਂਦਾ ਹੈ ਕਿ ਕਦੇ ਵੀ ਗੋਵਰਧਨ ਪੂਜਾ ਇਕੱਲੇ ਨਹੀਂ ਕਰਨੀ ਚਾਹੀਦੀ। ਪੂਜਾ ਦੌਰਾਨ ਘੱਟ ਤੋਂ ਘੱਟ ਪਰਿਵਾਰ ਦੇ ਸਾਰੇ ਮੈਂਬਰ ਜ਼ਰੂਰ ਇਕੱਠੇ ਰਹਿਣ।
ਹੋ ਸਕੇ ਤਾਂ ਅੱਜ ਦੇ ਹੀ ਦਿਨ ਗੋਵਰਧਨ ਪਰਬਤ ਦੀ ਪਰਿਕਰਮਾ ਜ਼ਰੂਰ ਕਰੋ। ਪਰਿਕਰਮਾ ਨੂੰ ਵਿਚਕਾਰ ਨਾ ਛੱਡੋ। ਅਜਿਹਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਸ਼ੁੱਭ ਫਲਾਂ ਲਈ ਹਮੇਸ਼ਾ ਨੰਗੇ ਪੈਰੀਂ ਪਰਿਕਰਮਾ ਕਰਨੀ ਚਾਹੀਦੀ ਹੈ।
ਪੂਜਾ ਦੇ ਦਿਨ ਘਰ ਵਿੱਚ ਤਾਮਸਿਕ ਭੋਜਨ ਤਿਆਰ ਕਰਨ ਤੋਂ ਪਰਹੇਜ਼ ਕਰੋ। ਇਸ ਤੋਂ ਇਲਾਵਾ ਇਸ ਦਿਨ ਗੁੱਸਾ ਨਾ ਕਰੋ ਅਤੇ ਕਿਸੇ ਨੂੰ ਗਲਤ ਬੋਲਣ ਤੋਂ ਬਚੋ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ