Govardhan Puja 2021 : ਜਾਣੋ ਕੀ ਹੈ ਗੋਵਰਧਨ ਪੂਜਾ ਦਾ ਮਹੂਰਤ, ਵਿਧੀ ਅਤੇ ਮਹੱਤਵ

11/5/2021 4:43:35 PM

ਨਵੀਂ ਦਿੱਲੀ - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਵਰਧਨ ਪੂਜਾ ਦਾ ਤਿਉਹਾਰ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੇ ਪਹਿਲੇ ਦਿਨ ਭਾਵ ਪ੍ਰਤੀਪਦਾ ਤਿਥੀ 5 ਨਵੰਬਰ 2021 ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ। ਭਾਵੇਂ ਦੀਵਾਲੀ ਦਾ ਤਿਉਹਾਰ ਭਗਵਾਨ ਸ਼੍ਰੀ ਰਾਮ ਨਾਲ ਜੁੜਿਆ ਹੋਇਆ ਹੈ ਪਰ ਗੋਵਰਧਨ ਪੂਜਾ ਦਾ ਦਿਨ ਭਗਵਾਨ ਕ੍ਰਿਸ਼ਨ ਨਾਲ ਸੰਬੰਧਿਤ ਹੈ। ਇਹ ਦਿਨ ਪਰਵਤਰਾਜ ਗੋਵਰਧਨ ਪਰਵਤ ਅਤੇ ਸ਼੍ਰੀ ਕ੍ਰਿਸ਼ਨ ਨਾਲ ਜੁੜਿਆ ਹੋਇਆ ਹੈ। ਇਸ ਦਿਨ ਨੂੰ ਅੰਨਕੂਟ ਦੇ ਤਿਉਹਾਰ ਵਜੋਂ ਵੀ ਜਾਣਿਆ ਜਾਂਦਾ ਹੈ। 

ਨਵੀਂ ਫਸਲ ਅਤੇ ਅਨਾਜ ਨਾਲ ਅੰਨਕੁਟ ਬਣਾ ਕੇ ਉਸ ਦਾ ਭੋਗ ਭਗਵਾਨ ਨੂੰ ਚੜ੍ਹਾਇਆ ਜਾਂਦਾ ਹੈ। ਇਸ ਦਿਨ ਲਈ ਇਹ ਮਾਨਤਾ ਪ੍ਰਚਲਿਤ ਹੈ ਕਿ ਭਗਵਾਨ ਕ੍ਰਿਸ਼ਨ ਨੇ ਵਰਿੰਦਾਵਨ ਧਾਮ ਦੇ ਲੋਕਾਂ ਨੂੰ ਇੰਦਰ ਦੇ ਕ੍ਰੋਧ ਅਤੇ ਤੂਫਾਨੀ ਮੀਂਹ ਤੋਂ ਬਚਾਉਣ ਲਈ ਆਪਣੀ ਉਂਗਲੀ 'ਤੇ ਪਹਾੜ ਚੁੱਕ ਲਿਆ ਸੀ ਅਤੇ ਦੇਵਰਾਜ ਇੰਦਰ ਦੀ ਹਉਮੈ ਦਾ ਨਾਸ਼ ਕੀਤਾ ਸੀ।

ਇਹ ਵੀ ਪੜ੍ਹੋ : Diwali 2021: ਜਾਣੋ ਫੁੱਲੀਆਂ-ਪਤਾਸੇ  ਨਾਲ ਹੀ ਕਿਉਂ ਕੀਤੀ ਜਾਂਦੀ ਹੈ ਮਾਂ ਲਕਸ਼ਮੀ ਜੀ ਦੀ ਪੂਜਾ?

ਗੋਵਰਧਨ ਦੀ ਮਹੱਤਤਾ ਅਤੇ ਪੂਜਾ

ਇਹ ਤਿਉਹਾਰ ਭਗਵਾਨ ਕ੍ਰਿਸ਼ਨ ਨਾਲ ਜੁੜਿਆ ਹੋਇਆ ਹੈ।
ਇਸ ਦਿਨ ਘਰ ਦੇ ਦਰਵਾਜ਼ੇ 'ਤੇ ਗੋਹੇ(ਗੋਬਰ) ਨਾਲ ਗੋਵਰਧਨ ਪਰਵਤ ਬਣਾਇਆ ਜਾਂਦਾ ਹੈ।
ਇਸ ਦਿਨ ਗਾਂ ਦੀ ਪੂਜਾ ਕਰਨਾ ਅਤੇ ਗਾਂ ਲਈ ਭੋਜਨ ਕੱਢਣ ਦਾ ਵੀ ਬਹੁਤ ਮਹੱਤਵ ਹੈ।
ਇਹ ਦਿਨ ਕੁਦਰਤ ਪ੍ਰਤੀ ਸਾਡੀ ਸ਼ੁਕਰਗੁਜ਼ਾਰੀ ਦਿਖਾਉਣ ਲਈ ਜਾਣਿਆ ਜਾਂਦਾ ਹੈ।

ਗੋਵਰਧਨ ਪੂਜਾ ਦਾ ਮਹੂਰਤ ਅਤੇ ਵਿਧੀ : ਇਸ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸ਼ੁਭ ਸਮੇਂ ਵਿੱਚ ਗਊ ਦੇ ਗੋਬਰ ਨਾਲ ਗਿਰੀਰਾਜ ਗੋਵਰਧਨ ਪਰਬਤ ਦਾ ਆਕਾਰ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਧੂਪ, ਦੀਵੇ ਆਦਿ ਨਾਲ ਵਿਧੀ ਅਨੁਸਾਰ ਪੂਜਾ ਕੀਤੀ ਜਾਂਦੀ ਹੈ। ਇਸ ਤਿਉਹਾਰ 'ਤੇ ਅੰਨਕੂਟ ਬਣਾਉਣ ਦੀ ਵੀ ਪਰੰਪਰਾ ਹੈ।

ਇਹ ਵੀ ਪੜ੍ਹੋ : Vastu Tips : ਜਾਣੋ ਇਮਾਰਤ ਬਣਾਉਣ 'ਚ ਪੁਰਾਣੀ ਸਮੱਗਰੀ ਦੀ ਵਰਤੋਂ ਕਰਨਾ ਸ਼ੁੱਭ ਹੈ ਜਾਂ ਅਸ਼ੁੱਭ

ਸਵੇਰ ਵੇਲੇ ਦਾ ਮਹੂਰਤ

ਸਵੇਰੇ 6:36 ਤੋਂ ਸਵੇਰੇ 8:47 ਤੱਕ

ਸ਼ਾਮ ਦਾ ਸਮਾਂ

ਸ਼ਾਮ 3:21 ਤੋਂ ਸ਼ਾਮ 5:33 ਤੱਕ

ਆਚਾਰੀਆ ਲੋਕੇਸ਼ ਧਮੀਜਾ

ਵੈੱਬਸਾਈਟ - https://www.gurukulastro.com/

ਇਹ ਵੀ ਪੜ੍ਹੋ : Vastu Tips : ਜੇਕਰ ਤੁਸੀਂ ਵੀ ਕਰ ਰਹੇ ਹੋ ਇਹ ਕੰਮ ਤਾਂ ਤੁਹਾਡੇ ਘਰੋਂ ਰੁੱਸ ਕੇ ਜਾ ਸਕਦੀ ਹੈ ਮਾਂ ਲਕਸ਼ਮੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur