ਜਦੋਂ ਗਊ ਮਾਤਾ ਦੇ ਸਤਿਕਾਰ 'ਚ ਭਗਵਾਨ ਕ੍ਰਿਸ਼ਨ ਨੇ ਜੁੱਤੀ ਪਾਉਣ ਤੋਂ ਕੀਤਾ ਇਨਕਾਰ, ਜਾਣੋ ਪੂਰੀ ਕਥਾ
11/10/2021 4:52:05 PM
ਨਵੀਂ ਦਿੱਲੀ - ਹਿੰਦੂ ਧਰਮ ਵਿੱਚ ਗਾਂ ਦੀ ਪੂਜਾ ਨੂੰ ਹਮੇਸ਼ਾ ਤੋਂ ਪੁੰਨ ਦਾ ਕਰਮ ਦੱਸਿਆ ਗਿਆ ਹੈ । ਕਾਰਤਿਕ ਮਹੀਨੇ ਵਿੱਚ ਸ਼ੁਕਲ ਪੱਖ ਦੀ ਅਸ਼ਟਮੀ ਤਰੀਕ ਨੂੰ ਗੋਪਾਸ਼ਟਮੀ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਗਊ ਮਾਤਾ ਦੀ ਪੂਜਾ ਅਤੇ ਸੇਵਾ ਕਰਨ ਦਾ ਵਿਸ਼ੇਸ਼ ਨਿਯਮ ਦੱਸਿਆ ਗਿਆ ਹੈ। ਇਸ ਵਾਰ ਗੋਪਸ਼ਟਮੀ 11 ਨਵੰਬਰ ਵੀਰਵਾਰ ਨੂੰ ਮਨਾਈ ਜਾਵੇਗੀ।
ਧਾਰਮਿਕ ਮਾਨਤਾ ਅਨੁਸਾਰ ਇਸ ਦਿਨ ਭਗਵਾਨ ਕ੍ਰਿਸ਼ਨ ਨੇ ਸਭ ਤੋਂ ਪਹਿਲਾਂ ਗਾਵਾਂ ਚਰਾਉਣ ਦੀ ਸ਼ੁਰੂਆਤ ਕੀਤੀ ਸੀ। ਇਸ ਦਿਨ ਗਾਂ ਦੇ ਨਾਲ-ਨਾਲ ਵੱਛੇ ਦੀ ਵੀ ਪੂਜਾ ਕਰਨੀ ਚਾਹੀਦੀ ਹੈ। ਸਨਾਤਨ ਧਰਮ ਵਿੱਚ ਗਊ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਗਊ ਵਿੱਚ 33 ਦੇਵੀ-ਦੇਵਤੇ ਨਿਵਾਸ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਗੋਪਾਸ਼ਟਮੀ ਦੇ ਦਿਨ ਗਊ ਦੀ ਪੂਜਾ ਅਤੇ ਸੇਵਾ ਕੀਤੀ ਜਾਵੇ ਤਾਂ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।
ਭਗਵਾਨ ਕ੍ਰਿਸ਼ਨ ਵੀ ਗਊ ਦੀ ਪੂਜਾ ਕਰਨ ਨਾਲ ਪ੍ਰਸੰਨ ਹੁੰਦੇ ਹਨ ਅਤੇ ਆਪਣੇ ਭਗਤਾਂ ਨੂੰ ਆਸ਼ੀਰਵਾਦ ਦਿੰਦੇ ਹਨ। ਗੋਪਾਸ਼ਟਮੀ 'ਤੇ ਗਊ ਦੀ ਪੂਜਾ ਕਰਨ ਨਾਲ ਘਰ 'ਚ ਖੁਸ਼ਹਾਲੀ ਅਤੇ ਸੁੱਖ-ਸਮਰਿੱਧੀ ਆਉਂਦੀ ਹੈ। ਗੋਪਾਸ਼ਟਮੀ ਵਾਲੇ ਦਿਨ ਗਊ ਮਾਤਾ ਅਤੇ ਗਿਰਧਰ ਦੀ ਪੂਜਾ ਦੇ ਨਾਲ-ਨਾਲ ਕਥਾ ਵੀ ਪੜ੍ਹਣੀ ਚਾਹੀਦੀ ਹੈ। ਇਸ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਜਾਣੋ ਗੋਪਾਸ਼ਟਮੀ ਦੀ ਕਥਾ ਅਤੇ ਪੂਜਾ ਵਿਧੀ।
ਇਹ ਵੀ ਪੜ੍ਹੋ : ਕੀ ਤੁਸੀਂ ਜਾਣਦੇ ਹੋ ਗੋਵਰਧਨ ਪਰਵਤ ਦੀ ਉਚਾਈ ਦਿਨੋ-ਦਿਨ ਕਿਉਂ ਘੱਟ ਰਹੀ ਹੈ?
ਗੋਪਾਸ਼ਟਮੀ ਦੀ ਕਥਾ
ਗੋਪਾਸ਼ਟਮੀ ਨਾਲ ਸਬੰਧਤ ਕਥਾ ਅਨੁਸਾਰ ਜਿਸ ਦਿਨ ਕ੍ਰਿਸ਼ਨ ਜੀ ਪਹਿਲੀ ਵਾਰ ਗਊ ਚਰਾਉਣ ਲਈ ਘਰੋਂ ਬਾਹਰ ਆਏ ਸਨ, ਉਹ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਤਰੀਕ ਸੀ। ਇਸ ਲਈ ਇਸ ਦਿਨ ਨੂੰ ਗੋਪਾਸ਼ਟਮੀ ਵਜੋਂ ਮਨਾਇਆ ਜਾਂਦਾ ਹੈ। ਗੋਪਾਸ਼ਟਮੀ ਦੀ ਕਥਾ ਅਨੁਸਾਰ, ਜਦੋਂ ਸ਼੍ਰੀ ਕ੍ਰਿਸ਼ਨ ਛੇ ਸਾਲ ਦੇ ਹੋਏ ਤਾਂ ਉਨ੍ਹਾਂ ਨੇ ਯਸ਼ੋਦਾ ਜੀ ਨੂੰ ਕਿਹਾ, 'ਮਾਇਆ, ਹੁਣ ਮੈਂ ਵੱਡਾ ਹੋ ਗਿਆ ਹਾਂ। ਯਸ਼ੋਦਾ ਜੀ ਨੇ ਪਿਆਰ ਨਾਲ ਕਿਹਾ - ਅੱਛਾ ਲਾਲਾ, ਹੁਣ ਤੁਸੀਂ ਵੱਡੇ ਹੋ ਗਏ ਹੋ, ਇਸ ਲਈ ਮੈਨੂੰ ਦੱਸੋ ਕਿ ਹੁਣ ਕੀ ਕਰੀਏ? ਇਸ 'ਤੇ ਕਨ੍ਹਈਆ ਨੇ ਕਿਹਾ- ਹੁਣ ਅਸੀਂ ਵੱਛੇ ਚਰਾਉਣ ਨਹੀਂ ਜਾਵਾਂਗੇ, ਹੁਣ ਗਾਵਾਂ ਨੂੰ ਚਾਰਾਵਾਂਗੇ।
ਯਸ਼ੋਦਾ ਜੀ ਨੇ ਕਿਹਾ - ਠੀਕ ਹੈ ਬਾਬਾ ਤੋਂ ਪੁੱਛ ਲੈਣਾ', ਆਪਣੀ ਮਈਆਂ ਦੇ ਇੰਨਾ ਕਹਿੰਦੇ ਹੀ ਕ੍ਰਿਸ਼ਨ ਜੀ ਕਾਹਲੀ ਨਾਲ ਨੰਦ ਬਾਬਾ ਨੂੰ ਪੁੱਛਣ ਲਈ ਪਹੁੰਚ ਗਏ।
ਨੰਦ ਬਾਬਾ ਨੇ ਕਿਹਾ-ਲੱਲਾ ਅਜੇ ਤੁਸੀਂ ਬਹੁਤ ਛੋਟੇ ਹੋ, ਅਜੇ ਵੀ ਤੁਸੀਂ ਸਿਰਫ਼ ਵੱਛੇ ਚਰਾਓ, ਪਰ ਕਨ੍ਹਈਆ ਜ਼ਿੱਦ ਕਰਨ ਲੱਗੇ। ਤਾਂ ਬਾਬਾ ਨੰਦ ਜੀ ਨੇ ਕਿਹਾ ਕਿ ਠੀਕ ਹੈ ਲੱਲਾ, ਤੁਸੀਂ ਪੰਡਿਤ ਜੀ ਨੂੰ ਬੁਲਾਓ-ਉਹ ਗਊ ਚਾਰਨ ਦਾ ਸ਼ੁੱਭ ਮਹੂਰਕ ਦੇਖ ਕੇ ਦੱਸ ਦੇਣਗੇ।
ਬਾਬਾ ਦੀ ਗੱਲ ਸੁਣ ਕੇ ਕ੍ਰਿਸ਼ਨ ਜੀ ਝੱਟ ਪੰਡਿਤ ਜੀ ਕੋਲ ਪਹੁੰਚੇ ਅਤੇ ਬੋਲੇ – ਪੰਡਿਤ ਜੀ, ਬਾਬਾ ਜੀ ਨੇ ਤੁਹਾਨੂੰ ਬੁਲਾਇਆ ਹੈ, ਤੁਸੀਂ ਗਊ ਚਾਰਨ ਦਾ ਮੁਹੂਰਤ ਵੇਖਣਾ ਹੈ, ਤੁਸੀਂ ਅੱਜ ਹੀ ਦਾ ਮਹੂਰਤ ਦੱਸ ਦੇਣਾ ਮੈਂ ਤੁਹਾਨੂੰ ਬਹੁਤ ਸਾਰਾ ਮੱਖਣ ਦਿਆਂਗਾ।
ਇਹ ਵੀ ਪੜ੍ਹੋ : Govardhan Puja 2021 : ਜਾਣੋ ਕੀ ਹੈ ਗੋਵਰਧਨ ਪੂਜਾ ਦਾ ਮਹੂਰਤ, ਵਿਧੀ ਅਤੇ ਮਹੱਤਵ
ਪੰਡਿਤ ਜੀ ਨੰਦਾ ਬਾਬਾ ਦੇ ਕੋਲ ਪਹੁੰਚੇ ਅਤੇ ਪੰਚਾਂਗ ਨੂੰ ਬਾਰ ਬਾਰ ਦੇਖ ਕੇ ਗਿਣਤੀ ਕਰਨ ਲੱਗੇ ਤਾਂ ਨੰਦਾ ਬਾਬਾ ਨੇ ਪੁੱਛਿਆ ਕਿ ਪੰਡਿਤ ਜੀ ਕੀ ਗੱਲ ਹੈ? ਤੁਸੀਂ ਬਾਰ ਬਾਰ ਕੀ ਗਿਣ ਰਹੇ ਹੋ? ਤਾਂ ਪੰਡਿਤ ਜੀ ਨੇ ਕਿਹਾ, ਕੀ ਦੱਸੀਏ ਗਊ ਚਾਰਨ ਲਈ ਸਿਰਫ਼ ਅੱਜ ਦਾ ਹੀ ਮਹੂਰਤ ਨਿਕਲ ਰਿਹਾ ਹੈ, ਉਸ ਤੋਂ ਬਾਅਦ ਸਾਲ ਭਰ ਕੋਈ ਮੁਹੂਰਤ ਨਹੀਂ ਹੈ। ਪੰਡਿਤ ਜੀ ਦੀ ਗੱਲ ਸੁਣ ਕੇ ਨੰਦ ਬਾਬਾ ਨੂੰ ਗਊ ਚਾਰਨ ਦੀ ਪ੍ਰਵਾਨਗੀ ਦੇਣੀ ਪਈ।
ਉਸੇ ਦਿਨ ਪ੍ਰਭੂ ਨੇ ਗਊ ਚਾਰਨ ਸ਼ੁਰੂ ਕੀਤਾ। ਜਿਸ ਸਮੇਂ ਪਰਮਾਤਮਾ ਕੋਈ ਕੰਮ ਸ਼ੁਰੂ ਕਰਦਾ ਹੈ, ਉਹੀ ਸ਼ੁਭ ਸਮਾਂ ਬਣ ਜਾਂਦਾ ਹੈ। ਇਹ ਸ਼ੁਭ ਤਰੀਕ ਕਾਰਤਿਕ ਮਹੀਨੇ ਦੀ ਸ਼ੁਕਲ ਪੱਖ ਅਸ਼ਟਮੀ ਤਿਥੀ ਸੀ, ਭਗਵਾਨ ਦੁਆਰਾ ਗਊ-ਚਰਣ ਦੀ ਸ਼ੁਰੂਆਤ ਕਰਨ ਕਾਰਨ ਇਸ ਤਾਰੀਖ ਨੂੰ ਗੋਪਾਸ਼ਟਮੀ ਕਿਹਾ ਜਾਂਦਾ ਹੈ।
ਇਸ ਤੋਂ ਬਾਅਦ ਮਈਆ ਯਸ਼ੋਦਾ ਨੇ ਆਪਣੇ ਲੱਲਾ ਦਾ ਸ਼ਿੰਗਾਰ ਕੀਤਾ ਅਤੇ ਜਿਵੇਂ ਹੀ ਮਈਆ ਪੈਰਾਂ 'ਤੇ ਜੁੱਤੀ ਪਾਉਣ ਲੱਗੀ ਤਾਂ, ਕਨ੍ਹਈਆ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮਾਇਆ ਜੇ ਮੇਰੀ ਗਾਂ ਜੁੱਤੀ ਨਹੀਂ ਪਾਉਂਦੀ ਤਾਂ ਮੈਂ ਕਿਵੇਂ ਪਹਿਨ ਸਕਦਾ ਹਾਂ। ਜੇ ਤੁਸੀਂ ਉਨ੍ਹਾਂ ਨੂੰ ਜੁੱਤੀਆਂ ਪਹਿਣਾ ਸਕਦੇ ਹੋ, ਤਾਂ ਉਨ੍ਹਾਂ ਸਾਰਿਆਂ ਨੂੰ ਜੁੱਤੀਆਂ ਪਹਿਨਾਓ ਅਤੇ ਜਦੋਂ ਤੱਕ ਭਗਵਾਨ ਵਰਿੰਦਾਵਨ ਵਿੱਚ ਰਹੇ, ਭਗਵਾਨ ਨੇ ਕਦੇ ਆਪਣੇ ਪੈਰਾਂ ਵਿੱਚ ਜੁੱਤੀ ਨਹੀਂ ਪਾਈ। ਅੱਗੇ ਗਊਆਂ ਅਤੇ ਉਨ੍ਹਾਂ ਦੇ ਪਿੱਛੇ-ਪਿੱਛੇ ਬੰਸਰੀ ਵਜਾਉਂਦੇ ਹੋਏ ਕਨ੍ਹਈਆ, ਬਲਰਾਮ ਅਤੇ ਗਵਾਲ-ਬਾਲਕਾਂ ਨੇ ਜੰਗਲ ਵਿਚ ਪ੍ਰਵੇਸ਼ ਕੀਤਾ, ਉਦੋਂ ਤੋਂ ਹੀ ਪ੍ਰਭੂ ਦੀ ਗਊ-ਚਰਾਉਣ ਵਾਲੀ ਲੀਲਾ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ : ਵਿਸ਼ਵਕਰਮਾ ਪੂਜਾ : ਹਰ ਪਾਸਿਓਂ ਨਿਰਾਸ਼ ਤੇ ਪਰੇਸ਼ਾਨ ਲੋਕ ਅੱਜ ਜ਼ਰੂਰ ਕਰਨ ਇਹ ਕੰਮ
ਗੋਪਾਸ਼ਟਮੀ 'ਤੇ ਇਸ ਤਰ੍ਹਾਂ ਕਰੋ ਗਊ ਮਾਤਾ ਦੀ ਪੂਜਾ-
ਅਸ਼ਟਮੀ ਤਿਥੀ 'ਤੇ, ਸਭ ਤੋਂ ਪਹਿਲਾਂ ਬ੍ਰਹਮ ਮੁਹੂਰਤ 'ਤੇ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਭਗਵਾਨ ਕ੍ਰਿਸ਼ਨ ਦੇ ਸਾਹਮਣੇ ਦੀਵਾ ਜਗਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਗਊ ਅਤੇ ਇਸ ਦੇ ਵੱਛੇ ਨੂੰ ਇਸ਼ਨਾਨ ਕਰਵਾ ਕੇ ਤਿਆਰ ਕਰਨਾ ਚਾਹੀਦਾ ਹੈ ਅਤੇ ਗਾਂ ਨੂੰ ਘੁੰਗਰੂ ਆਦਿ ਪਹਿਨਾਉਣੇ ਚਾਹੀਦੇ ਹਨ।
ਗਊ ਨੂੰ ਗਹਿਣੇ ਜਾਂ ਫੁੱਲਾਂ ਦੀ ਮਾਲਾ ਪਹਿਣਾ ਕੇ ਸ਼ਿੰਗਾਰ ਕਰੋ। ਗਊ ਮਾਤਾ ਦੇ ਸਿੰਗਾਂ ਨੂੰ ਰੰਗੋ ਅਤੇ ਉਨ੍ਹਾਂ ਵਿੱਚ ਚੁੰਣੀ ਬੰਨ੍ਹੋ। ਹੁਣ ਗਾਂ ਦੀ ਚੰਗੀ ਤਰ੍ਹਾਂ ਪੂਜਾ ਕਰੋ ਅਤੇ ਉਸ ਨੂੰ ਚਾਰਾ ਦਿਓ। ਇਸ ਤੋਂ ਬਾਅਦ ਗਊ ਮਾਤਾ ਦੀ ਪਰਿਕਰਮਾ ਕਰਨੀ ਚਾਹੀਦੀ ਹੈ। ਸ਼ਾਮ ਵੇਲੇ ਫਿਰ ਗਊ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਗੁੜ, ਹਰਾ ਚਾਰਾ ਆਦਿ ਖੁਆਇਆ ਜਾਂਦਾ ਹੈ। ਜੇਕਰ ਤੁਹਾਡੇ ਘਰ 'ਚ ਗਾਂ ਨਹੀਂ ਹੈ ਤਾਂ ਗਊਸ਼ਾਲਾ 'ਚ ਜਾ ਕੇ ਗਾਂ ਦੀ ਪੂਜਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : Diwali 2021: ਜਾਣੋ ਫੁੱਲੀਆਂ-ਪਤਾਸੇ ਨਾਲ ਹੀ ਕਿਉਂ ਕੀਤੀ ਜਾਂਦੀ ਹੈ ਮਾਂ ਲਕਸ਼ਮੀ ਜੀ ਦੀ ਪੂਜਾ?
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।