ਰਾਜਿਆਂ ਵਰਗੀ life ਲਈ ਹੋ ਜਾਓ ਤਿਆਰ, ਬਣ ਰਿਹੈ ਰਾਜ ਪੰਚਕ ਯੋਗ, ਚੁਟਕੀ ਵਜਾਉਂਦੇ ਹੋਵੇਗਾ ਹਰ ਕੰਮ

4/1/2026 4:27:05 PM

ਵੈੱਬ ਡੈਸਕ - ਸਨਾਤਨ ਧਰਮ ਅਤੇ ਜੋਤਿਸ਼ ਸ਼ਾਸਤਰ 'ਚ ਪੰਚਕ ਨੂੰ ਇਕ ਅਜਿਹਾ ਸਮਾਂ ਮੰਨਿਆ ਜਾਂਦਾ ਹੈ ਜਿਸ 'ਚ ਕੁਝ ਵਿਸ਼ੇਸ਼ ਕੰਮਾਂ ਦੀ ਮਨਾਹੀ ਹੁੰਦੀ ਹੈ। ਸਾਲ 2026 ਦਾ ਅਪ੍ਰੈਲ ਮਹੀਨਾ ਅਧਿਆਤਮਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਵਾਰ ਵਰੂਥਿਨੀ ਇਕਾਦਸ਼ੀ ਦੇ ਨਾਲ 'ਰਾਜ ਪੰਚਕ' ਦਾ ਖਾਸ ਸੰਯੋਗ ਬਣ ਰਿਹਾ ਹੈ। 

ਕਦੋਂ ਲੱਗ ਰਿਹਾ ਹੈ ਰਾਜ ਪੰਚਕ?

ਜਦੋਂ ਪੰਚਕ ਸੋਮਵਾਰ ਤੋਂ ਸ਼ੁਰੂ ਹੁੰਦਾ ਹੈ, ਤਾਂ ਉਸਨੂੰ 'ਰਾਜ ਪੰਚਕ' ਕਿਹਾ ਜਾਂਦਾ ਹੈ। ਅਪ੍ਰੈਲ 2026 'ਚ ਪੰਚਕ ਅਤੇ ਇਕਾਦਸ਼ੀ ਦੀਆਂ ਤਰੀਕਾਂ ਇਸ ਪ੍ਰਕਾਰ ਹਨ :-

ਰਾਜ ਪੰਚਕ ਸ਼ੁਰੂ : 13 ਅਪ੍ਰੈਲ 2026 (ਸੋਮਵਾਰ)
ਰਾਜ ਪੰਚਕ ਸਮਾਪਤ : 17 ਅਪ੍ਰੈਲ 2026 (ਸ਼ੁੱਕਰਵਾਰ)
ਵਰੂਥਿਨੀ ਇਕਾਦਸ਼ੀ : 13 ਅਪ੍ਰੈਲ 2026 (ਸੋਮਵਾਰ)

ਰਾਜ ਪੰਚਕ ਦਾ ਮਹੱਤਵ 

ਜੋਤਿਸ਼ ਅਨੁਸਾਰ, ਰਾਜ ਪੰਚਕ ਨੂੰ ਹੋਰ ਪੰਚਕਾਂ (ਜਿਵੇਂ ਮੌਤ ਪੰਚਕ ਜਾਂ ਅਗਨੀ ਪੰਚਕ) ਦੇ ਮੁਕਾਬਲੇ ਸ਼ੁਭ ਮੰਨਿਆ ਜਾਂਦਾ ਹੈ। ਇਹ ਸਰਕਾਰੀ ਕੰਮਾਂ 'ਚ ਸਫਲਤਾ, ਜਾਇਦਾਦ ਦੀ ਪ੍ਰਾਪਤੀ ਅਤੇ ਰਾਜਸੀ ਲਾਭ ਲਈ ਅਨੁਕੂਲ ਹੁੰਦਾ ਹੈ। ਇਸ ਦੌਰਾਨ ਕੀਤੇ ਗਏ ਧਾਰਮਿਕ ਅਨੁਸਠਾਨ ਮਾਨ-ਸਨਮਾਨ ਦਿਵਾਉਂਦੇ ਹਨ।

ਪੰਚਕ ਦੌਰਾਨ ਇਹ 5 ਕੰਮ ਭੁੱਲ ਕੇ ਵੀ ਨਾ ਕਰੋ

ਸ਼ਾਸਤਰਾਂ ਅਨੁਸਾਰ ਪੰਚਕ ਦੌਰਾਨ ਕੁਝ ਕੰਮਾਂ ਦੀ ਮਨਾਹੀ ਹੈ, ਕਿਉਂਕਿ ਇਨ੍ਹਾਂ ਨੂੰ ਕਰਨ ਨਾਲ ਹਾਨੀ ਪੰਜ ਗੁਣਾ ਵਧ ਸਕਦੀ ਹੈ :-

ਲੱਕੜ ਇਕੱਠੀ ਕਰਨਾ
- ਬਾਲਣ ਜਾਂ ਘਾਹ ਇਕੱਠਾ ਨਹੀਂ ਕਰਨਾ ਚਾਹੀਦਾ, ਇਸ ਨਾਲ ਅੱਗ ਦਾ ਡਰ ਰਹਿੰਦਾ ਹੈ।

ਦੱਖਣ ਦਿਸ਼ਾ ਦੀ ਯਾਤਰਾ
- ਦੱਖਣ ਨੂੰ ਯਮ ਦੀ ਦਿਸ਼ਾ ਮੰਨਿਆ ਗਿਆ ਹੈ, ਇਸ ਲਈ ਇਸ ਦਿਸ਼ਾ ਦੀ ਯਾਤਰਾ ਕਸ਼ਟਦਾਇਕ ਹੋ ਸਕਦੀ ਹੈ।

ਘਰ ਦੀ ਛੱਤ ਪਾਉਣਾ
- ਨਵੇਂ ਘਰ ਦਾ ਲੈਂਟਰ ਜਾਂ ਛੱਤ ਪਾਉਣ ਦਾ ਕੰਮ ਇਸ ਸਮੇਂ ਟਾਲ ਦੇਣਾ ਚਾਹੀਦਾ ਹੈ।

ਬਿਸਤਰਾ ਜਾਂ ਚਾਰਪਾਈ ਬਣਾਉਣਾ
- ਨਵੀਂ ਚਾਰਪਾਈ ਬੁਣਨਾ ਜਾਂ ਨਵਾਂ ਬੈੱਡ/ਗੱਦਾ ਖਰੀਦਣਾ ਸ਼ੁਭ ਨਹੀਂ ਹੁੰਦਾ।

ਅੰਤਿਮ ਸੰਸਕਾਰ 'ਚ ਸਾਵਧਾਨੀ
- ਜੇਕਰ ਪੰਚਕ 'ਚ ਕਿਸੇ ਦੀ ਮੌਤ ਹੋ ਜਾਵੇ, ਤਾਂ ਪੰਚਕ ਦੋਸ਼ ਦੀ ਸ਼ਾਂਤੀ ਲਈ ਮ੍ਰਿਤਕ ਦੇ ਨਾਲ 5 ਪੁਤਲੇ ਬਣਾ ਕੇ ਜਲਾਉਣ ਦਾ ਵਿਧਾਨ ਹੈ।

ਸ਼ੁਭ ਫਲ ਲਈ ਕੀ ਕਰੀਏ? 

ਵਰੂਥਿਨੀ ਇਕਾਦਸ਼ੀ ਦਾ ਵਰਤ
- ਇਸ ਦਿਨ ਭਗਵਾਨ ਵਿਸ਼ਨੂੰ ਦੇ ਮਧੂਸੂਦਨ ਰੂਪ ਦੀ ਪੂਜਾ ਕਰਨ ਨਾਲ ਸੌਭਾਗ ਦੀ ਪ੍ਰਾਪਤੀ ਹੁੰਦੀ ਹੈ ਅਤੇ ਪਾਪ ਨਸ਼ਟ ਹੋ ਜਾਂਦੇ ਹਨ।

ਦਾਨ-ਪੁੰਨ
- ਇਕਾਦਸ਼ੀ 'ਤੇ ਤਿਲ, ਅੰਨ, ਜਲ ਅਤੇ ਸੋਨੇ ਦਾ ਦਾਨ ਕਰਨਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।

ਸਰਕਾਰੀ ਕੰਮ
- ਰਾਜਨੀਤੀ ਨਾਲ ਜੁੜੇ ਲੋਕ ਜਾਂ ਸਰਕਾਰੀ ਨੌਕਰੀ ਦੀ ਤਿਆਰੀ ਕਰਨ ਵਾਲੇ ਲੋਕ ਇਸ ਸਮੇਂ ਨਵੀਆਂ ਯੋਜਨਾਵਾਂ ਬਣਾ ਸਕਦੇ ਹਨ। ਜਾਇਦਾਦ ਨਾਲ ਜੁੜੇ ਕਾਗਜ਼ੀ ਕੰਮ ਕੀਤੇ ਜਾ ਸਕਦੇ ਹਨ, ਪਰ ਨਿਰਮਾਣ ਕਾਰਜ ਸ਼ੁਰੂ ਨਾ ਕਰੋ।


Sunaina

Content Editor Sunaina