Ganga Saptami 2022 : ਇਸ ਦਿਨ ਕਰੋ ਘਰ 'ਚ ਗੰਗਾ ਜਲ ਦਾ ਛਿੜਕਾਅ, ਖੁਸ਼ਹਾਲੀ ਤੇ ਸਮਰਿੱਧੀ ਦਾ ਹੋਵੇਗਾ ਵਾਸ

5/7/2022 4:39:23 PM

ਨਵੀਂ ਦਿੱਲੀ - ਮਾਤਾ ਗੰਗਾ ਦਾ ਜਿਥੇ ਨਿਵਾਸ ਹੁੰਦਾ ਹੈ, ਉਹ ਸਥਾਨ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਗੰਗਾ ਸਪਤਮੀ ਹਰ ਸਾਲ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੇ ਸੱਤਵੇਂ ਦਿਨ ਮਨਾਈ ਜਾਂਦੀ ਹੈ। ਇਹ ਸ਼ਨੀਵਾਰ, 07 ਮਈ ਨੂੰ ਦੁਪਹਿਰ 02:56 ਤੋਂ ਸ਼ੁਰੂ ਹੋ ਰਹੀ ਹੈ। ਇਸ ਮਿਤੀ ਦੀ ਸਮਾਪਤੀ ਅਗਲੇ ਦਿਨ ਯਾਨੀ 08 ਮਈ 2022 ਨੂੰ ਸ਼ਾਮ 05:00 ਵਜੇ ਹੋਵੇਗੀ। ਇਸ ਸਾਲ ਗੰਗਾ ਸਪਤਮੀ 08 ਮਈ ਨੂੰ ਮਨਾਈ ਜਾਵੇਗੀ। ਹਿੰਦੂ ਧਰਮ ਵਿੱਚ ਇਸ ਦਿਨ ਦਾ ਬਹੁਤ ਮਹੱਤਵ ਦੱਸਿਆ ਗਿਆ ਹੈ। ਜਨਮ ਤੋਂ ਲੈ ਕੇ ਮਰਨ ਤੱਕ ਹਰ ਸ਼ੁਭ ਕੰਮ ਲਈ ਗੰਗਾ ਜਲ ਦੀ ਵਰਤੋਂ ਕੀਤੀ ਜਾਂਦੀ ਹੈ। ਮਾਂ ਗੰਗਾ ਨੂੰ ਮੁਕਤੀ ਦਾਤਾ ਵਜੋਂ ਜਾਣਿਆ ਜਾਂਦਾ ਹੈ। ਵਾਸਤੂ ਮੁਤਾਬਕ ਜੇਕਰ ਤੁਸੀਂ ਇਸ ਦਿਨ ਘਰ 'ਚ ਇਹ ਕੰਮ ਕਰੋਗੇ ਤਾਂ ਮਾਂ ਗੰਗਾ ਦੀ ਕਿਰਪਾ ਹਮੇਸ਼ਾ ਤੁਹਾਡੇ ਘਰ 'ਤੇ ਬਣੀ ਰਹੇਗੀ। ਤਾਂ ਆਓ ਜਾਣਦੇ ਹਾਂ ਇਸ ਬਾਰੇ...

ਇਹ ਵੀ ਪੜ੍ਹੋ : Vastu Shastra : ਕਾਰੋਬਾਰ 'ਚ ਲਗਾਤਾਰ ਹੋ ਰਹੇ ਘਾਟੇ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ਇਹ ਟਿਪਸ

ਗੰਗਾ ਸਪਤਮੀ ਦੇ ਦਿਨ ਕਰੋ ਦਾਨ 

ਗੰਗਾ ਸਪਤਮੀ ਦੇ ਦਿਨ ਦਾਨ-ਪੁੰਨ ਕਰਨ ਦਾ ਮਹੱਤਵ ਵੀ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ। ਇਸ ਦਿਨ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਨਾਲ ਸਾਰੇ ਪਾਪ ਖ਼ਤਮ ਹੋ ਜਾਂਦੇ ਹਨ। ਜੇਕਰ ਇਸ ਦਿਨ ਗੰਗਾ ਨਦੀ 'ਚ ਇਸ਼ਨਾਨ ਕਰਨਾ ਆਸਾਨ ਨਹੀਂ ਹੈ ਤਾਂ ਤੁਸੀਂ ਨਹਾਉਣ ਵਾਲੇ ਪਾਣੀ 'ਚ ਗੰਗਾ ਜਲ ਮਿਲਾ ਸਕਦੇ ਹੋ।

ਗੰਗਾ ਵਿੱਚ ਇਸ਼ਨਾਨ ਦਾ ਮਹੱਤਵ

ਜੇਕਰ ਕੋਈ ਬਿਮਾਰ ਵਿਅਕਤੀ ਗੰਗਾ ਸੰਪਤਮੀ ਵਾਲੇ ਦਿਨ ਗੰਗਾ ਵਿਚ ਇਸ਼ਨਾਨ ਕਰੇ ਤਾਂ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਮਾਂ ਗੰਗਾ ਅਜਿਹੇ ਰੋਗੀ ਨੂੰ ਤੰਦਰੁਸਤ ਹੋਣ ਦਾ ਵਰਦਾਨ ਦਿੰਦੀ ਹੈ।

ਇਹ ਵੀ ਪੜ੍ਹੋ : ਵਾਸਤੂ ਸ਼ਾਸਤਰ : ਜ਼ਿੰਦਗੀ 'ਚ ਸਫ਼ਲਤਾ ਪਾਉਣ ਲਈ ਘਰ ਦੇ ਮੰਦਰ 'ਚ ਰੱਖੋ ਇਹ ਚੀਜ਼ਾਂ

ਘਰ ਵਿੱਚ ਬਣੀ ਰਹੇਗੀ ਸਕਾਰਾਤਮਕਤਾ 

ਸਟੀਲ, ਚਾਂਦੀ ਜਾਂ ਫਿਰ ਮਿੱਟੀ ਦੇ ਘੜੇ ਵਿੱਚ ਕੁੰਭ ਦੀ ਪੂਜਾ ਕਰਨ ਤੋਂ ਬਾਅਦ, ਇਸਨੂੰ ਆਪਣੇ ਘਰ ਦੀ ਉੱਤਰ ਦਿਸ਼ਾ ਵਿੱਚ ਚੌਲਾਂ ਦੇ ਢੇਰ 'ਤੇ ਰੱਖੋ। ਗੰਗਾ ਸਪਤਮੀ ਦੇ ਦਿਨ ਘਰ 'ਚ ਇਸ ਦਾ ਛਿੜਕਾਅ ਕਰੋ ਅਤੇ ਬਚੇ ਹੋਏ ਪਾਣੀ ਨਾਲ ਇਸ਼ਨਾਨ ਕਰੋ। ਅਜਿਹਾ ਕਰਨ ਨਾਲ ਘਰ ਵਿੱਚ ਆਰਥਿਕ ਖੁਸ਼ਹਾਲੀ ਅਤੇ ਸਕਾਰਾਤਮਕਤਾ ਹਮੇਸ਼ਾ ਬਣੀ ਰਹੇਗੀ।

ਪੂਰਬ ਵੱਲ ਗੰਗਾ ਜਲ ਨਾਲ ਭਰਿਆ ਕੁੰਭ ਰੱਖੋ

ਗੰਗਾ ਸਪਤਮੀ ਦੇ ਦਿਨ, ਤੁਸੀਂ ਆਪਣੇ ਘਰ ਦੀ ਪੂਰਬ ਦਿਸ਼ਾ ਵਿੱਚ ਗੰਗਾ ਜਲ ਨਾਲ ਭਰਿਆ ਕੁੰਭ ਰੱਖੋ ਅਤੇ ਇਸ ਦਾ ਤਿਲਕ ਕਰੋ। ਕੁੰਭ 'ਤੇ ਫੁੱਲ, ਚਾਵਲ, ਮਾਲਾ, ਰੱਖਿਆ ਧਾਗੇ ਬੰਨ੍ਹ ਕੇ ਮਾਂ ਗੰਗਾ ਦਾ ਧਿਆਨ ਕਰੋ। ਇਸ ਦੇ ਨਾਲ ਹੀ ਗੰਗਾ ਮਾਂ ਦੇ ਮੰਤਰਾਂ ਦਾ ਜਾਪ ਕਰੋ। ਅਜਿਹਾ ਕਰਨ ਨਾਲ ਤੁਹਾਡੇ ਘਰ ਵਿਚ ਸੁੱਖ-ਸਮਰਿੱਧੀ ਦੀ ਕੋਈ ਕਮੀ ਨਹੀਂ ਹੋਵੇਗੀ। 

ਇਹ ਵੀ ਪੜ੍ਹੋ : Dharam Shastra : ਘਰ 'ਚ ਸੁੱਖ-ਸ਼ਾਂਤੀ ਤੇ ਬਰਕਤ ਬਣਾਈ ਰੱਖਣ ਲਈ ਜ਼ਰੂਰ ਕਰੋ ਇਹ ਕੰਮ

ਵਿਆਹ ਵਿਚ ਆ ਰਹੀਆਂ ਪਰੇਸ਼ਾਨੀਆਂ ਤੋਂ ਮਿਲੇਗੀ ਮੁਕਤੀ

ਜੇਕਰ ਤੁਹਾਡੇ ਵਿਆਹੁਤਾ ਜੀਵਨ ਵਿਚ ਪਰੇਸ਼ਾਨੀਆਂ ਆ ਰਹੀਆਂ ਹਨ ਤਾਂ ਤੁਸੀਂ ਗੰਗਾ ਜਲ ਵਿਚ ਸਫ਼ੈਦ ਚੰਦਨ ਮਿਲਾਓ ਅਤੇ ਸ਼ਿਵਲਿੰਗ ਨੂੰ ਚੜਾਓ। ਜਲ ਚੜ੍ਹਾਉਂਦੇ ਸਮੇਂ ਭਗਵਾਨ ਸ਼ਿਵ ਅਤੇ ਮਾਂ ਗੰਗਾ ਦਾ ਧਿਆਨ ਕਰੋ। ਇਸ ਦੇ ਨਾਲ ਹੀ 'ਓਮ ਨਮਹ ਸ਼ਿਵਾਏ' ਦਾ ਜਾਪ ਕਰੋ। ਅਜਿਹਾ ਕਰਨ ਨਾਲ ਤੁਹਾਡੇ ਵਿਆਹੁਤਾ ਜੀਵਨ ਵਿਚ ਆ ਰਹੀਆਂ ਦਿੱਕਤਾਂ ਤੋਂ ਮੁਕਤੀ ਮਿਲੇਗੀ।

ਛੱਤ ਉੱਪਰ ਕਰੋ ਗੰਗਾ ਜਲ ਦਾ ਛਿੜਕਾਅ

ਘਰ ਦੀ ਛੱਤ ਉੱਤੇ ਗੰਗਾ ਜਲ ਦਾ ਛਿੜਕਾਅ ਕਰੋ। ਅਜਿਹਾ ਕਰਨ ਨਾਲ ਘਰ ਵਿਚ ਸ਼ਾਂਤੀ ਅਤੇ ਸਕਾਰਾਤਮਕਤਾ ਦਾ ਮਾਹੌਲ ਮਿਲੇਗਾ।

ਇਹ ਵੀ ਪੜ੍ਹੋ : ਸ਼ਾਨਦਾਰ ਆਰਕੀਟੈਕਚਰ ਤੇ ਕਈ ਰਹੱਸ ਭਰਿਆ  'ਕੈਲਾਸ਼ਨਾਥ ਮੰਦਿਰ', ਜਾਣੋ ਇਸਦੀ ਖ਼ਾਸੀਅਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur