ਸ਼੍ਰੀ ਗਣੇਸ਼ ਜੀ ਦੀ ਪੂਜਾ ਕਰਦੇ ਸਮੇਂ ਕਰੋ ਇਨ੍ਹਾਂ ਮੰਤਰਾਂ ਦਾ ਜਾਪ, ਘਰ ’ਚ ਆਵੇਗੀ ਖੁਸ਼ਹਾਲੀ

12/26/2023 8:18:53 PM

ਜਲੰਧਰ (ਬਿਊਰੋ)– ਜੋਤਿਸ਼ ਵਿੱਦਿਆ ਅਨੁਸਾਰ ਗ੍ਰਹਿ ਉਹ ਪਿੰਡ ਹਨ, ਜੋ ਪ੍ਰਿਥਵੀ ਦੇ ਨਾਲ-ਨਾਲ ਪੁਲਾੜ ’ਚ ਵੀ ਗਤੀਮਾਨ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਪਿੰਡ ਕੁਦਰਤ, ਪ੍ਰਿਥਵੀ ਤੇ ਉਥੇ ਰਹਿਣ ਵਾਲੇ ਜੀਵਾਂ ’ਤੇ ਕਾਫ਼ੀ ਹੱਦ ਤੱਕ ਆਪਣਾ ਪ੍ਰਭਾਵ ਪਾਉਂਦੇ ਹਨ। ਜੋਤਿਸ਼ ਵਿੱਦਿਆ ਅਨੁਸਾਰ ਬੁੱਧ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਅਤੇ ਵਪਾਰ, ਵਿਗਿਆਨਕ, ਖ਼ਾਤੇ, ਬਚਪਨ, ਭੇਦਭਾਵ ਆਦਿ ਦਾ ਪ੍ਰਤੀਕ ਹੈ। ਧਰਮ ਅਤੇ ਸੰਸਕ੍ਰਿਤੀ 'ਚ ਭਗਵਾਨ ਗਣੇਸ਼ ਜੀ ਸਭ ਤੋਂ ਪਹਿਲਾਂ ਹਨ ਅਤੇ ਬੁੱਧਵਾਰ ਨੂੰ ਉਨ੍ਹਾਂ ਦਾ ਹੀ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਭਗਵਾਨ ਗਣੇਸ਼ ਜੀ ਦੀ ਪੂਜਾ ਕਰਨ ਨਾਲ ਬੁੱਧ ਦੋਸ਼ ਘੱਟ ਹੁੰਦਾ ਹੈ। ਗਣੇਸ਼ ਜੀ ਦੀ ਪੂਜਾ ਕਰਨ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦੂਰ ਹੁੰਦੀਆਂ ਹਨ। ਸ਼੍ਰੀ ਗਣੇਸ਼ ਜੀ ਛੋਟੇ-ਛੋਟੇ ਉਪਾਅ ਕਰਨ ਨਾਲ ਵੀ ਖ਼ੁਸ਼ ਹੋ ਜਾਂਦੇ ਹਨ। ਆਓ ਜਾਣਦੇ ਹਾਂ ਕੁਝ ਸੌਖੇ ਉਪਾਅ, ਜਿਨ੍ਹਾਂ ਨਾਲ ਗਣੇਸ਼ ਜੀ ਦੀ ਕ੍ਰਿਪਾ, ਆਸ਼ੀਰਵਾਦ ਤੇ ਬੁੱਧ ਦੋਸ਼ ਤੋਂ ਮੁਕਤੀ ਮਿਲਦੀ ਹੈ।

ਉਪਾਅ

  • ਭਗਵਾਨ ਗਣੇਸ਼ ਜੀ ਨੂੰ ਘਿਓ ਅਤੇ ਗੁੜ੍ਹ ਦਾ ਭੋਗ ਲਗਾਓ। ਭੋਗ ਲਾਉਣ ਤੋਂ ਬਾਅਦ ਘਿਓ ਅਤੇ ਗੁੜ੍ਹ ਗਾਂ ਨੂੰ ਖੁਆ ਦਿਓ। ਅਜਿਹਾ ਕਰਨ ਨਾਲ ਘਰ 'ਚ ਪੈਸਾ ਅਤੇ ਖੁਸ਼ਹਾਲੀ ਆਉਂਦੀ ਹੈ।
  • ਜੇਕਰ ਘਰ 'ਚ ਨਕਾਰਾਤਮਕ ਸ਼ਕਤੀਆਂ ਹਨ ਤਾਂ ਘਰ ਦੇ ਮੰਦਰ 'ਚ ਸਫੈਦ ਰੰਗ ਦੇ ਗਣੇਸ਼ ਜੀ ਦੀ ਸਥਾਪਨਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਸਾਰੀਆਂ ਗਲਤ ਸ਼ਕਤੀਆਂ ਦਾ ਨਾਸ਼ ਹੁੰਦਾ ਹੈ।
  • ਬੁੱਧ ਗ੍ਰਹਿ ਖ਼ਰਾਬ ਚਲ ਰਿਹਾ ਹੈ ਤਾਂ ਕਿਸੇ ਮੰਦਰ 'ਚ ਜਾ ਕੇ ਹਰੀ ਮੂੰਗ ਦੀ ਦਾਲ ਚੜ੍ਹਾਓ। ਇਸ ਤਰ੍ਹਾਂ ਕਰਨ ਨਾਲ ਬੁੱਧ ਗ੍ਰਹਿ ਦਾ ਦੋਸ਼ ਸ਼ਾਂਤ ਹੁੰਦਾ ਹੈ।
  • ਬੁੱਧਵਾਰ ਨੂੰ ਗਣੇਸ਼ ਜੀ ਨੂੰ ਸ਼ਮੀ ਦੇ ਪੱਤੇ ਚੜ੍ਹਾਉਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਨਾਲ ਹੀ ਘਰ 'ਚ ਕਲੇਸ਼ ਦਾ ਨਾਸ਼ ਹੁੰਦਾ ਹੈ।
  • ਖੁਸ਼ਹਾਲੀ ਲਈ ਕਿਸੇ ਪੰਡਿਤ ਅਨੁਸਾਰ ਹੱਥ ਦੀ ਸਭ ਤੋਂ ਛੋਟੀ ਉਂਗਲੀ 'ਚ ਪੰਨਾ ਰਤਨ ਧਾਰਨ ਕਰੋ।
  • ਹਨੂਮਾਨ ਜੀ ਦੀ ਤਰ੍ਹਾਂ ਹੀ ਗਣੇਸ਼ ਜੀ ਦਾ ਸ਼ਿੰਗਾਰ ਵੀ ਸੰਧੂਰ ਨਾਲ ਹੀ ਕੀਤਾ ਜਾਂਦਾ ਹੈ, ਇਸ ਨਾਲ ਤੁਹਾਡੀਆਂ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋਣਗੀਆਂ।

ਵਾਸਤੂ ਦੋਸ਼ ਦੂਰ ਕਰਨ ਦੇ ਉਪਾਅ

  • ਸੰਕਟਾਂ ਦੇ ਨਾਸ਼ ਲਈ ਗਣੇਸ਼ ਜੀ ਦੇ ਮੰਦਰ 'ਚ ਲੌਂਗ ਅਤੇ ਗੂੜ੍ਹ ਚੜ੍ਹਾਓ।
  • ਕਰਜ਼ੇ ਤੋਂ ਮੁਕਤੀ ਲਈ ਸ਼ੁੱਧ ਘਿਉ 'ਚ ਸਿੰਧੂਰ ਮਿਲਾ ਕੇ ਗਣਪਤੀ 'ਤੇ ਚੜ੍ਹਾਓ।
  • ਸੁੱਖ ਦੀ ਪ੍ਰਾਪਤੀ ਲਈ ਗਣੇਸ਼ ਜੀ ਮੰਦਰ 'ਚ ਮੋਦਕ ਚੜ੍ਹਾ ਕੇ ਗਰੀਬਾਂ ਨੂੰ ਵੰਡੋ।
  • ਚੰਗੀ ਸਿਹਤ ਲਈ ਗਣਪਤੀ 'ਤੇ ਸਿੰਧੂਰ ਚੜ੍ਹਾ ਕੇ ਮੱਥੇ 'ਤੇ ਤਿਲਕ ਕਰੋ।
  • ਨੁਕਸਾਨ ਤੋਂ ਬਚਣ ਲਈ ਗਣਪਤੀ 'ਤੇ ਪਿੱਪਲ ਦਾ ਪੱਤਾ ਚੜ੍ਹਾਓ।
  • ਕਾਰੋਬਾਰ 'ਚ ਸਫਲਤਾ ਹਾਸਲ ਕਰਨ ਲਈ ਗਣਪਤੀ 'ਤੇ ਪਾਨ ਦਾ ਪੱਤਾ ਚੜ੍ਹਾਓ।
  • ਬਿਜ਼ਨੈੱਸ 'ਚ ਸਫਲਤਾ ਪ੍ਰਾਪਤ ਕਰਨ ਲਈ ਗਣੇਸ਼ ਜੀ 'ਤੇ ਚੜ੍ਹੀ ਸੁਪਾਰੀ ਨੂੰ ਗੱਲੇ 'ਚ ਰੱਖੋ।
  • ਪਰਿਵਾਰਿਕ ਖੁਸ਼ਹਾਲੀ ਲਈ ਓਮ ਦੁਰਵਾਬਿਲਵਪ੍ਰਿਯਾਯ ਨਮ:ਮੰਤਰ ਦਾ ਜਾਪ ਕਰੋ। ਇਸ ਨਾਲ ਘਰ 'ਚ ਖੁਸ਼ੀਆਂ ਦਸਤਕ ਦੇਣਗੀਆਂ।
  • ਵਿਆਹੁਤਾ ਜ਼ਿੰਦਗੀ 'ਚ ਸਫਲਤਾ ਹਾਸਲ ਕਰਨ ਲਈ ਗਣੇਸ਼ ਮੰਦਰ 'ਚ ਕਣਕ ਅਤੇ ਗੁੜ ਚੜ੍ਹਾਓ।

ਅਰੋਗਤਾ ਦੀ ਪ੍ਰਾਪਤੀ
ਭਗਵਾਨ ਗਣੇਸ਼ ਦੀ ਮੂਰਤੀ ਅੱਗੇ ਘਿਉ ਦਾ ਦੀਵਾ ਜਗਾ ਕੇ 'ਓਮ ਹੀਂ ਗ੍ਰੀਂ ਹੀਂ' ਮੰਤਰ ਦਾ ਰੋਜ਼ਾਨਾ 11 ਮਾਲਾਵਾਂ ਦਾ ਜਾਪ ਕਰਨ ਨਾਲ ਵਿਅਕਤੀ ਰੋਗ ਮੁਕਤ ਹੋ ਕੇ ਅਰੋਗਤਾ ਪ੍ਰਾਪਤ ਕਰਦਾ ਹੈ।

ਪਤੀ-ਪਤਨੀ ਦਾ ਮਤਭੇਦ ਦੂਰ ਹੋਵੇਗਾ
ਭਗਵਾਨ ਗਣੇਸ਼ ਦੀ ਮੂਰਤੀ ਅੱਗੇ ਘਿਉ ਦਾ ਦੀਵਾ ਜਗਾ ਕੇ 'ਓਮ ਗਣਪਤੀ ਵਿਵਧਨਾਯ ਨਮ:' ਮੰਤਰ ਦਾ ਇਕ ਮਾਲਾ ਨਾਲ ਜਾਪ ਕਰਨ ਨਾਲ ਪਤੀ-ਪਤਨੀ ਦਾ ਆਪਸੀ ਮਤਭੇਦ ਦੂਰ ਜਾਂਦਾ ਹੈ।

ਘਰ ਦਾ ਕਲੇਸ਼ ਹੁੰਦਾ ਹੈ ਦੂਰ 
ਭਗਵਾਨ ਗਣੇਸ਼ ਦੀ ਮੂਰਤੀ ਅੱਗੇ ਫੁੱਲ ਚੜ੍ਹਾ ਕੇ 'ਓਮ ਵਿਘਣ ਵਿਨਾਸ਼ਿਨਯੈ ਨਮ:' ਮੰਤਰ ਦਾ ਰੋਜ਼ਾਨਾ 11 ਮਾਲਾਵਾਂ ਨਾਲ ਜਾਪ ਕਰਨ ਨਾਲ ਘਰ ਦੇ ਕਲੇਸ਼ ਦੂਰ ਹੁੰਦੇ ਹਨ।

ਕਾਮਯਾਬੀ ਦੀ ਪ੍ਰਾਪਤੀ
ਭਗਵਾਨ ਗਣੇਸ਼ ਦੀ ਨਿਯਮਿਤ ਵਿਧੀ-ਵਿਧਾਨ ਨਾਲ ਪੂਜਾ ਕਰਕੇ ਲੱਡੂਆਂ ਦੇ ਨਾਲ 'ਓਮ ਮੋਦਕ ਪ੍ਰਿਯਾਯ ਨਮ:' ਮੰਤਰ ਦਾ ਜਾਪ ਕਰਨ ਨਾਲ ਕਾਮਯਾਬੀ ਦੀ ਪ੍ਰਾਪਤੀ ਹੁੰਦੀ ਹੈ।

ਆਰਥਿਕ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ
ਗਣੇਸ਼ ਜੀ ਦਾ ਬੀਜ ਮੰਤਰ ‘ਗਾਂ’ ਮੰਨਿਆ ਜਾਂਦਾ ਹੈ। ਇਸ ਤੋਂ ਬਣੇ ਮੰਤਰ ‘ਓਮ ਗਂ ਗਣਪਤੇ ਨਮ:' ਦਾ ਜਾਪ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਦੇ ਨਾਲ ਆਰਥਿਕ ਪਰੇਸ਼ਾਨੀਆਂ ਦੂਰ ਹੋਣ ਦੇ ਨਾਲ-ਨਾਲ ਜੀਵਨ ਵਿਚ ਤਰੱਕੀ ਦੇ ਰਾਸਤੇ ਖੁੱਲ੍ਹ ਜਾਂਦੇ ਹਨ। ਆਮਦਨ ਵਿਚ ਵਾਧਾ ਹੋਣ ਦੇ ਨਾਲ-ਨਾਲ ਸੁੱਖ ਮਿਲਦਾ ਹੈ।

ਨੌਕਰੀ ਪਾਉਣ ਲਈ
ਜਿਨ੍ਹਾਂ ਲੋਕਾਂ ਨੂੰ ਨੌਕਰੀ ਨਾਲ ਸਬੰਧਿਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ, ਉਨ੍ਹਾਂ ਲੋਕਾਂ ਨੂੰ ਸ਼੍ਰੀ ਗਣੇਸ਼ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਗਣੇਸ਼ ਜੀ ਦੇ ਮੰਤਰਾਂ ਦਾ ਉਚਾਰਨ ਵੀ ਕਰਨਾ ਚਾਹੀਦਾ ਹੈ, ਜਿਸ ਨੂੰ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ।


sunita

Content Editor sunita