Ganesh Chaturthi:ਇਸ ਦਿਨ ਆ ਰਹੇ ਹਨ ਗਣੇਸ਼ ਜੀ, ਸ਼ੁਭ ਸਮੇਂ ''ਚ ਕਰੋ ਬੱਪਾ ਦਾ ਸੁਆਗਤ

8/25/2022 6:32:12 PM

ਨਵੀਂ ਦਿੱਲੀ - ਵਿਘਨਹਰਤਾ ਗਣੇਸ਼ ਜੀ ਨੂੰ ਹਿੰਦੂ ਧਰਮ ਵਿੱਚ ਬਹੁਤ ਮਾਨਤਾ ਦਿੱਤੀ ਗਈ ਹੈ। ਹਰ ਸਾਲ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਨੂੰ ਗਣੇਸ਼ ਚਤੁਰਥੀ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਗਣੇਸ਼ ਚਤੁਰਥੀ 'ਤੇ ਲੋਕ ਬੱਪਾ ਨੂੰ 10 ਦਿਨਾਂ ਲਈ ਆਪਣੇ ਘਰ ਲੈ ਕੇ ਆਉਂਦੇ ਹਨ। ਇਨ੍ਹਾਂ 10 ਦਿਨਾਂ 'ਚ ਗਣੇਸ਼ ਜੀ ਦੀ ਪੂਰੀ ਰੀਤੀ-ਰਿਵਾਜਾਂ ਨਾਲ ਪੂਜਾ ਕੀਤੀ ਜਾਂਦੀ ਹੈ। ਇਸ ਵਾਰ ਗਣੇਸ਼ ਚਤੁਰਥੀ ਕਦੋਂ ਮਨਾਈ ਅਤੇ ਕਿਹੜੇ ਸ਼ੁਭ ਸਮੇਂ ਵਿੱਚ ਮਨਾਈ ਜਾਵੇਗੀ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ। ਤਾਂ ਆਓ ਜਾਣਦੇ ਹਾਂ ਪੂਜਾ ਦਾ ਸ਼ੁਭ ਸਮਾਂ...

ਗਣੇਸ਼ ਚਤੁਰਥੀ 31 ਅਗਸਤ ਨੂੰ ਮਨਾਈ ਜਾਵੇਗੀ

ਪੰਚਾਂਗ ਅਨੁਸਾਰ, ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਿਥੀ ਨੂੰ ਗਣੇਸ਼ ਚਤੁਰਥੀ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ। ਇਸ ਵਾਰ ਗਣੇਸ਼ ਚਤੁਰਥੀ 31 ਅਗਸਤ ਨੂੰ ਮਨਾਈ ਜਾਵੇਗੀ। ਜੋਤਿਸ਼ ਸ਼ਾਸਤਰ ਅਨੁਸਾਰ, ਚਤੁਰਥੀ ਤਿਥੀ 30 ਅਗਸਤ ਨੂੰ ਦੁਪਹਿਰ 3:33 ਵਜੇ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ ਯਾਨੀ 31 ਅਗਸਤ ਨੂੰ ਦੁਪਹਿਰ 3:22 ਵਜੇ ਸਮਾਪਤ ਹੋਵੇਗੀ। ਉਦੈਤਿਥੀ ਮੁਤਾਬਕ ਜੋ ਲੋਕ ਵਰਤ ਰੱਖਣਾ ਚਾਹੁੰਦੇ ਹਨ, ਉਹ 31 ਅਗਸਤ ਨੂੰ ਵਰਤ ਰੱਖ ਸਕਦੇ ਹਨ।

ਇਹ ਵੀ ਪੜ੍ਹੋ : Vastu Tips:ਘਰ 'ਚ ਨਹੀਂ ਰਹੇਗੀ ਧਨ-ਦੌਲਤ ਦੀ ਘਾਟ, ਪਰਸ 'ਚ ਰੱਖੋ ਇਹ 6 ਚੀਜ਼ਾਂ

ਗਣੇਸ਼ ਜੀ ਨੂੰ ਇਸ ਦਿਨ ਘਰ ਲਿਆਓ

ਬਹੁਤ ਸਾਰੇ ਲੋਕ ਗਣੇਸ਼ ਚਤੁਰਥੀ 'ਤੇ 10 ਦਿਨਾਂ ਤੱਕ ਘਰ 'ਚ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕਰਦੇ ਹਨ। ਪਰ ਮਾਨਤਾਵਾਂ ਅਨੁਸਾਰ ਇਹ ਕੰਮ ਸ਼ੁਭ ਸਮੇਂ ਵਿੱਚ ਕਰਨਾ ਚਾਹੀਦਾ ਹੈ। ਪੂਜਾ ਦਾ ਸ਼ੁਭ ਸਮਾਂ 11:5 ਮਿੰਟ ਤੋਂ 1:38 ਮਿੰਟ ਤੱਕ ਹੋਵੇਗਾ। 31 ਅਗਸਤ ਨੂੰ ਬਹੁਤ ਸ਼ੁਭ ਯੋਗ ਵੀ ਬਣ ਰਿਹਾ ਹੈ। ਇਸ ਦਿਨ ਰਵੀ ਯੋਗਾ ਬਣ ਰਿਹਾ ਹੈ। ਰਵੀ ਯੋਗ ਸਵੇਰੇ 05:58 ਵਜੇ ਸ਼ੁਰੂ ਹੋਵੇਗਾ ਅਤੇ ਰਾਤ 12.12 ਤੱਕ ਚੱਲੇਗਾ। ਕੋਈ ਵੀ ਸ਼ੁਭ ਕੰਮ ਕਰਨ ਲਈ ਰਵੀ ਯੋਗ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

10 ਦਿਨਾਂ ਲਈ ਕੀਤੀ ਜਾਂਦੀ ਹੈ ਗਣਪਤੀ ਪੂਜਾ

ਗਣੇਸ਼ ਚਤੁਰਥੀ 31 ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਗਣਪਤੀ ਜੀ ਦਾ ਤਿਉਹਾਰ ਵੀ ਇਸ ਦਿਨ ਤੋਂ ਸ਼ੁਰੂ ਹੁੰਦਾ ਹੈ। ਗਣਪਤੀ ਜੀ ਦਾ ਤਿਉਹਾਰ 10 ਦਿਨ ਤੱਕ ਚੱਲਦਾ ਹੈ। 10 ਦਿਨਾਂ ਤੱਕ ਲੋਕ ਗਣੇਸ਼ ਜੀ ਨੂੰ ਆਪਣੇ ਘਰ ਲਿਆਉਂਦੇ ਹਨ ਅਤੇ ਉਨ੍ਹਾਂ ਦੀ ਸਥਾਪਨਾ ਕਰਦੇ ਹਨ। ਗਣੇਸ਼ ਜੀ ਦੀ 10 ਦਿਨਾਂ ਤੱਕ ਮਹਿਮਾਨਾਂ ਦੀ ਤਰ੍ਹਾਂ ਪੂਜਾ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਆਖ਼ਰ ਭਗਵਾਨ ਕ੍ਰਿਸ਼ਨ ਜੀ ਨੂੰ ਕਿਉਂ ਕਿਹਾ ਜਾਂਦਾ ਹੈ ਲੱਡੂ ਗੋਪਾਲ? ਜਾਣੋ ਇਸਦੇ ਪਿੱਛੇ ਦੀ ਦਿਲਚਸਪ ਕਥਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor Harinder Kaur