ਗਣੇਸ਼ ਜੀ ਦੀਆਂ ਵੱਖ-ਵੱਖ ਮੂਰਤੀਆਂ ਦੇ ਜਾਣੋ ਅਰਥ, ਮੂਰਤੀ ਸਥਾਪਨਾ 'ਤੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

8/21/2020 12:45:25 PM

22 ਅਗਸਤ, 2020 ਨੂੰ ਸ਼੍ਰੀ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ 10 ਦਿਨਾਂ ਗਣੇਸ਼ ਉਤਸਵ ਵੀ ਸ਼ੁਰੂ ਹੋ ਰਿਹਾ ਹੈ। ਸ਼੍ਰੀ ਗਣੇਸ਼ ਉਤਸਵ ਦੀ ਸ਼ੁਰੂਆਤ ਚਤੁਰਥੀ ਤੋਂ ਅਨੰਤ ਚਤੁਦਰਸ਼ੀ ਤਕ ਚੱਲਦੀ ਹੈ। ਗਣੇਸ਼ ਚਤੁਰਥੀ ਵਾਲੇ ਦਿਨ ਬਹੁਤ ਸਾਰੇ ਲੋਕ ਆਪੋ-ਆਪਣੇ ਘਰਾਂ 'ਚ ਮਿੱਟੀ ਦੀਆਂ ਬਣੀਆਂ ਗਣੇਸ਼ ਦੀਆਂ ਮੂਰਤੀਆਂ ਦੀ ਸਥਾਪਨਾ ਕਰਵਾਉਂਦੇ ਹਨ। ਇਸ ਮੌਕੇ ਉਹ ਉਨ੍ਹਾਂ ਦੀ ਵਿਧੀ ਪੂਰਵਕ ਪੂਜਾ ਵੀ ਕਰਦੇ ਹਨ। ਜੇਕਰ ਤੁਸੀਂ ਵੀ ਗਣਪਤੀ ਬੱਪਾ ਨੂੰ ਆਪਣੇ ਘਰ ਲਿਆਉਣਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਸ਼੍ਰੀ ਗਣੇਸ਼ ਦੀਆਂ ਮੂਰਤੀਆਂ ਤੇ ਉਨ੍ਹਾਂ ਦੀ ਸਥਾਪਨਾ ਬਾਰੇ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ। ਗਣੇਸ਼ ਜੀ ਦੀਆਂ ਮੂਰਤੀਆਂ ਬਹੁਤ ਸਾਰੇ ਆਕਾਰ ਦੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਅਰਥ ਵੀ ਵੱਖੋ-ਵੱਖਰੋ ਹੁੰਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਸ਼੍ਰੀ ਗਣੇਸ਼ ਜੀ ਦੀ ਮੂਰਤੀ ਘਰ ਲਿਆਉਣ ਤੋਂ ਪਹਿਲਾਂ ਉਨ੍ਹਾਂ ਦੇ ਅਰਥ ਅਤੇ ਸਥਾਪਨਾ ਮੌਕੇ ਧਿਆਨ ਰੱਖਣ ਵਾਲੀਆਂ ਖਾਸ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ...

ਪੰਚਮੁਖੀ ਗਣੇਸ਼
ਪੰਚਮੁਖੀ ਗਣੇਸ਼ ਦੀ ਪੂਜਾ ਤੰਤਰ ਸਿੱਖਿਆਵਾਂ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ। ਅਜਿਹੀ ਮਾਨਤਾ ਹੈ ਕਿ ਪ੍ਰਾਪਤੀਆਂ ਬਿਨਾਂ ਕਿਸੇ ਰੁਕਾਵਟ ਦੇ ਪੂਰੀਆਂ ਹੁੰਦੀਆਂ ਹਨ।

PunjabKesari

ਹਾਥੀ 'ਤੇ ਬੈਠੇ ਗਣੇਸ਼
ਧਨ, ਪ੍ਰਸਿੱਧੀ ਤੇ ਸਨਮਾਨ ਲਈ ਵਿਅਕਤੀ ਨੂੰ ਹਾਥੀ 'ਤੇ ਸਵਾਰ ਗਣੇਸ਼ ਜੀ ਦੀ ਪੂਜਾ ਕਰਨੀ ਚਾਹੀਦੀ ਹੈ।

ਹਰੇ ਰੰਗ ਦੇ ਗਣੇਸ਼
ਹਰੇ ਰੰਗ ਦੇ ਗਣਪਤੀ ਦਾ ਸਬੰਧ ਵਿਵੇਕਸ਼ੀਲਤਾ, ਬੁੱਧੀ ਤੇ ਗਿਆਨ ਨਾਲ ਜੁੜਿਆ ਹੋਇਆ ਹੈ। ਅਜਿਹੇ 'ਚ ਗਣੇਸ਼ ਚਤੁਰਥੀ 'ਤੇ ਖ਼ਾਸ ਕਰਕੇ ਬੱਚਿਆਂ ਨੂੰ ਹਰੇ ਰੰਗ ਦੇ ਗਣੇਸ਼ ਦੀ ਪੂਜਾ ਕਰਨੀ ਚਾਹੀਦੀ ਹੈ।

PunjabKesari

ਪਾਰਦ ਗਣੇਸ਼
ਧਨ-ਦੌਲਤ 'ਚ ਵਾਧੇ ਲਈ ਪਾਰਦ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਪਾਰਦ ਤੋਂ ਅਰਥ ਪਾਰੇ ਦਾ ਹੈ।

ਬਾਂਸੁਰੀ ਵਜਾਉਂਦੇ ਗਣੇਸ਼
ਘਰ 'ਚ ਸ਼ਾਂਤੀ ਲਈ ਘਰ 'ਚ ਬਾਂਸੁਰੀ ਵਜਾਉਂਦੇ ਗਣੇਸ਼ ਦੀ ਮੂਰਤੀ ਰੱਖਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਪਰਿਵਾਰ 'ਚੇ ਸੁੱਖ ਤੇ ਸ਼ਾਂਤੀ ਰਹਿੰਦੀ ਹੈ।

PunjabKesari

ਧਿਆਨ ਰੱਖਣਯੋਗ ਗੱਲਾਂ

. ਘਰ 'ਚ ਮੂਰਤੀ ਸਥਾਪਨਾ ਕਰਦੇ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਗਣੇਸ਼ ਜੀ ਦੀ ਪਿੱਠ ਕਮਰੇ ਵੱਲ ਨਾ ਹੋਵੇ। ਅਜਿਹੀ ਮਾਨਤਾ ਹੈ ਕਿ ਗਣੇਸ਼ ਜੀ ਦੀ ਪਿੱਠ ਪਿੱਛੇ ਗ਼ਰੀਬੀ ਦਾ ਵਾਸ ਹੈ।
. ਹਮੇਸ਼ਾ ਗਣੇਸ਼ ਜੀ ਦੀ ਮੂਰਤੀ ਨੂੰ ਪੂਰਬ ਜਾਂ ਪੱਛਮ ਦਿਸ਼ਾ 'ਚ ਹੀ ਸਥਾਪਿਤ ਕਰੋ।
. ਘਰ 'ਚ ਸਥਾਪਿਤ ਕੀਤੀ ਜਾਣ ਵਾਲੀ ਗਣੇਸ਼ ਜੀ ਦੀ ਮੂਰਤੀ ਟੁੱਟੀ ਹੋਈ ਨਹੀਂ ਹੋਣੀ ਚਾਹੀਦੀ।
. ਘਰ ਦੇ ਉਤਰ-ਪੂਰਬ ਕੋਨੇ 'ਚ ਗਣਪਤੀ ਦੀ ਸਥਾਪਨਾ ਸ਼ੁੱਭ ਮੰਨੀ ਜਾਂਦੀ ਹੈ।
. ਗਣਪਤੀ ਸਥਾਪਨਾ 'ਚ ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਪੂਜਾ ਸਥਾਨ ਬਾਥਰੂਮ ਦੇ ਨੇੜੇ ਨਾ ਹੋਵੇ ਤੇ ਨਾ ਹੀ ਪੋੜੀਆਂ ਹੇਠਾਂ ਹੋਵੇ।

PunjabKesari


rajwinder kaur

Content Editor rajwinder kaur