ਆਤਮ-ਵਿਸ਼ਵਾਸ ਵਧਾਉਣ ਲਈ ਅਪਣਾਓ ਇਹ ਵਾਸਤੂ ਟਿਪਸ, ਕਰੀਅਰ ''ਚ ਮਿਲੇਗੀ ਸਫ਼ਲਤਾ
1/4/2022 4:37:49 PM
ਨਵੀਂ ਦਿੱਲੀ - ਹਰ ਕੋਈ ਜੀਵਨ ਅਤੇ ਕਰੀਅਰ ਵਿੱਚ ਸਫਲ ਹੋਣਾ ਚਾਹੁੰਦਾ ਹੈ। ਪਰ ਅੱਗੇ ਵਧਣ ਲਈ ਆਤਮ-ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਆਤਮ-ਵਿਸ਼ਵਾਸ ਦੀ ਘਾਟ ਕਾਰਨ ਟੀਚਾ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਵਾਸਤੂ ਸ਼ਾਸਤਰ ਦੇ ਮੁਤਾਬਕ ਕੁਝ ਆਸਾਨ ਅਤੇ ਖਾਸ ਉਪਾਅ ਕਰਕੇ ਆਤਮਵਿਸ਼ਵਾਸ ਵਧਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਆਤਮ-ਵਿਸ਼ਵਾਸ ਨੂੰ ਮਜ਼ਬੂਤ ਬਣਾਉਣ ਲਈ ਵਾਸਤੂ ਟਿਪਸ।
ਇਹ ਵੀ ਪੜ੍ਹੋ : Jyotish Shastra : ਨਹਾਉਣ ਵਾਲੇ ਪਾਣੀ 'ਚ ਮਿਲਾਓ ਇਹ ਚੀਜ਼ਾਂ, ਨਕਾਰਾਤਮਕ ਊਰਜਾ ਹੋ ਜਾਵੇਗੀ ਦੂਰ
ਸੋਨੇ ਦੀ ਮੁੰਦਰੀ ਪਹਿਨੋ
ਸੱਜੇ ਹੱਥ ਦੀ ਅਨਾਮਿਕਾ ਉਂਗਲੀ ਵਿਚ ਸੋਨੇ ਦੀ ਮੁੰਦਰੀ ਪਾਉਣਾ ਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਅਨੁਸਾਰ, ਇਹ ਟੀਚਾ ਪ੍ਰਾਪਤ ਕਰਨ ਲਈ ਆਤਮਵਿਸ਼ਵਾਸ ਵਧਾਉਂਦਾ ਹੈ। ਅਜਿਹੀ ਸਥਿਤੀ ਵਿੱਚ, ਖੇਤਰ ਅਤੇ ਕਰੀਅਰ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੂਰ ਹੁੰਦੀਆਂ ਹਨ ਅਤੇ ਸਫਲਤਾ ਦੇ ਰਸਤੇ ਖੁੱਲ੍ਹਦੇ ਹਨ।
ਸੂਰਜ ਦੇਵਤਾ ਨੂੰ ਜਲ ਚੜ੍ਹਾਓ
ਹਰ ਰੋਜ਼ ਸਵੇਰੇ ਸੂਰਜ ਦੇਵਤਾ ਨੂੰ ਜਲ ਚੜ੍ਹਾਓ। ਫਿਰ ਦੋਵੇਂ ਹੱਥ ਜੋੜ ਕੇ 5 ਮਿੰਟ ਤੱਕ ਸੂਰਜ ਦੇਵਤਾ ਦਾ ਸਿਮਰਨ ਕਰੋ। ਧਾਰਮਿਕ ਮਾਨਤਾ ਅਨੁਸਾਰ ਇਸ ਉਪਾਅ ਨੂੰ ਕਰਨ ਨਾਲ ਆਤਮ-ਵਿਸ਼ਵਾਸ ਮਜ਼ਬੂਤ ਹੁੰਦਾ ਹੈ। ਕਰੀਅਰ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਵਧਦੀ ਹੈ।
ਇਹ ਵੀ ਪੜ੍ਹੋ : Vastu Shastra : ਛੋਟੀਆਂ-ਛੋਟੀਆਂ ਗੱਲਾਂ 'ਚ ਲੁਕਿਆ ਹੈ ਖੁਸ਼ਹਾਲੀ ਦਾ ਰਾਜ਼, ਜਾਣੋ ਕਿਵੇਂ?
ਇਸ ਦਿਸ਼ਾ 'ਚ ਸੂਰਜਮੁਖੀ ਦਾ ਪੌਦਾ ਲਗਾਓ
ਘਰ ਵਿੱਚ ਬੂਟੇ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਹੋਰ ਪੌਦਿਆਂ ਦੇ ਨਾਲ ਸੂਰਜਮੁਖੀ ਦੇ ਪੌਦੇ ਨੂੰ ਵਾਸਤੂ ਵਿੱਚ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨੂੰ ਘਰ ਦੀ ਪੂਰਬ ਦਿਸ਼ਾ ਵਿੱਚ ਲਗਾਉਣ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਦੇ ਨਾਲ ਹੀ ਘਰ ਦੇ ਸਾਰੇ ਮੈਂਬਰਾਂ ਦਾ ਆਤਮ-ਸਨਮਾਨ ਵਿਚ ਮਜ਼ਬੂਤੀ ਆਉਂਦੀ ਹੈ।
ਐਤਵਾਰ ਦੇ ਦਿਨ ਕਰੋ ਇਹ ਉਪਾਅ
ਐਤਵਾਰ ਦਾ ਦਿਨ ਭਗਵਾਨ ਸੂਰਜ ਨੂੰ ਸਮਰਪਿਤ ਹੁੰਦਾ ਹੈ। ਅਜਿਹੀ ਸਥਿਤੀ ਵਿਚ ਸਵੇਰੇ ਇਸ਼ਨਾਨ ਕਰਕੇ ਸੂਰਜ ਦੇਵਤਾ ਨੂੰ ਨਮਸਕਾਰ ਕਰੋ। ਇਸ ਤੋਂ ਬਾਅਦ ਘਰ ਦੇ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਉਨ੍ਹਾਂ ਨੂੰ ਮਠਿਆਈ ਖੁਆਓ। ਵਾਸਤੂ ਮੁਤਾਬਕ ਅਜਿਹਾ ਕਰਨ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੁੰਦਾ ਹੈ। ਇਸ ਦੇ ਨਾਲ ਹੀ ਕਰਿਅਰ ਵਿਚ ਆ ਰਹੀਆਂ ਪਰੇਸ਼ਾਨੀਆਂ ਦੂਰ ਹੋ ਕੇ ਤਰੱਕੀ ਦੇ ਰਸਤੇ ਖੁੱਲ੍ਹਦੇ ਹਨ।
ਇਹ ਵੀ ਪੜ੍ਹੋ : Vastu Shastra : ਘਰ ਨੂੰ ਸਜਾਓ ਬਾਂਸ ਦੀਆਂ ਬਣੀਆਂ ਇਨ੍ਹਾਂ ਚੀਜ਼ਾਂ ਨਾਲ, ਬਣੀ ਰਹੇਗੀ ਸੁੱਖ ਸ਼ਾਂਤੀ
ਇਸ ਦਿਸ਼ਾ ਵੱਲ ਮੂੰਹ ਕਰਕੇ ਭੋਜਨ ਕਰੋ
ਘਰ ਦੀ ਪੂਰਬ ਅਤੇ ਉੱਤਰ ਦਿਸ਼ਾ ਨੂੰ ਅੱਗ ਦਾ ਸਥਾਨ ਮੰਨਿਆ ਜਾਂਦਾ ਹੈ। ਵਾਸਤੂ ਅਨੁਸਾਰ ਇਸ ਦਿਸ਼ਾ 'ਚ ਭੋਜਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਭੋਜਨ ਹਮੇਸ਼ਾ ਇਸ ਦਿਸ਼ਾ ਵੱਲ ਮੂੰਹ ਕਰਕੇ ਖਾਓ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਨਾਲ ਆਤਮ-ਵਿਸ਼ਵਾਸ ਵਧਦਾ ਹੈ। ਇਸ ਤਰ੍ਹਾਂ ਤਰੱਕੀ ਦਾ ਰਾਹ ਖੁੱਲ੍ਹਦਾ ਹੈ।
ਇਸ ਦਿਸ਼ਾ 'ਚ ਕਰਵਾਓ ਹਰਾ ਅਤੇ ਪੀਲਾ ਰੰਗ
ਘਰ ਦੀ ਪੂਰਬ ਦਿਸ਼ਾ 'ਚ ਹਰੇ ਅਤੇ ਪੀਲੇ ਰੰਗਾਂ ਨੂੰ ਕਰੋ। ਵਾਸਤੂ ਅਨੁਸਾਰ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ। ਇਸ ਤਰ੍ਹਾਂ ਇਹ ਆਤਮਵਿਸ਼ਵਾਸ ਵਧਾਉਣ ਵਿਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ : Vastu Shastra : ਫਾਲਤੂ ਦੇ ਖ਼ਰਚਿਆਂ ਤੋਂ ਹੋ ਗਏ ਹੋ ਪਰੇਸ਼ਾਨ ਤਾਂ ਘਰ 'ਚ ਰੱਖੋ ਇਹ ਚੀਜ਼ਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।