ਵਾਸਤੂ ਸ਼ਾਸਤਰ : ਘਰ ''ਚ ਹੋਣ ਵਾਲੇ ਲੜਾਈ-ਝਗੜੇ ਨੂੰ ਹਮੇਸ਼ਾਂ ਲਈ ਦੂਰ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿਪਸ

6/5/2023 6:24:40 PM

ਜਲੰਧਰ - ਬਹੁਤ ਸਾਰੇ ਘਰ ਅਜਿਹੇ ਹਨ, ਜਿਥੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਹਰ ਸਮੇਂ ਲੜਾਈ-ਝਗੜੇ ਹੁੰਦੇ ਰਹਿੰਦੇ ਹਨ। ਘਰ ਵਿੱਚ ਹਮੇਸ਼ਾ ਝਗੜਾ ਹੁੰਦੇ ਰਹਿਣਾ ਚੰਗਾ ਨਹੀਂ ਹੁੰਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿੱਚ ਤਣਾਅ, ਕਲੇਸ਼ ਅਤੇ ਲੜਾਈ ਦਾ ਮਾਹੌਲ ਰਹਿੰਦਾ ਹੈ, ਉਸ ਘਰ ਵਿੱਚ ਧਨ ਦੀ ਦੇਵੀ ਮਾਂ ਲਕਸ਼ਮੀ ਕਦੇ ਵੀ ਸਥਿਰ ਨਹੀਂ ਰਹਿੰਦੀ। ਅਜਿਹੀ ਸਥਿਤੀ ਵਿਚ ਘਰ ਦੇ ਮੈਂਬਰਾਂ 'ਤੇ ਇਸ ਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਘਰਾਂ ਵਿੱਚ ਹੋ ਰਹੀ ਲੜਾਈ ਦਾ ਕਾਰਨ ਤੁਹਾਡੇ ਘਰ ਦਾ ਵਾਸਤੂ ਦੋਸ਼ ਵੀ ਹੋ ਸਕਦਾ ਹੈ, ਜਿਸ ਨੂੰ ਦੂਰ ਕਰਨ ਲਈ ਤੁਸੀਂ ਕੁਝ ਖ਼ਾਸ ਗਲਾਂ ਦਾ ਧਿਆਨ ਰੱਖ ਕੇ ਘਰ ਦੇ ਕਲੇਸ਼ ਤੋਂ ਹਮੇਸ਼ਾਂ ਲਈ ਮੁਕਤੀ ਪਾ ਸਕਦੇ ਹੋ... 

ਦੇਵੀ-ਦੇਵਤਿਆਂ ਦੀ ਮੂਰਤੀ ਨੂੰ ਆਹਮੋ-ਸਾਹਮਣੇ ਨਾ ਰੱਖੋ
ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਦੇਵੀ-ਦੇਵਤਿਆਂ ਦੀ ਮੂਰਤੀ ਨੂੰ ਕਦੇ ਵੀ ਆਹਮੋ-ਸਾਮ੍ਹਣੇ ਨਹੀਂ ਰੱਖਣਾ ਚਾਹੀਦਾ। ਇਸ ਨਾਲ ਪਰਿਵਾਰ ਦੇ ਮੈਂਬਰਾਂ ਵਿਚ ਬੇਚੈਨੀ ਵਧ ਜਾਂਦੀ ਹੈ। ਇਸ ਤੋਂ ਇਲਾਵਾ ਦੇਵਤਾ ਦੀ ਇੱਕ ਤੋਂ ਵੱਧ ਤਸਵੀਰ ਨਾ ਲਗਾਓ। ਇਹ ਤੁਹਾਡੇ ਪਰਿਵਾਰ ਵਿੱਚ ਝਗੜੇ ਦਾ ਕਾਰਨ ਵੀ ਬਣ ਸਕਦੇ ਹਨ।

ਘਰ ਵਿੱਚ ਜਗਾਓ ਪੰਚਮੁਖੀ ਦੀਵਾ 
ਮੰਗਲਵਾਰ ਨੂੰ ਹਨੂੰਮਾਨ ਜੀ ਦੇ ਸਾਹਮਣੇ ਪੰਚਮੁਖੀ ਦੀਵਾ ਜਗਾਉਣ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਘਰ 'ਚ ਅਸ਼ਟਗੰਧਾ ਸਾੜ ਸਕਦੇ ਹੋ। ਇਸ ਦੀ ਖੁਸ਼ਬੂ ਘਰ ਵਿੱਚ ਫੈਲਾਉਣ ਨਾਲ ਸੁਖ ਅਤੇ ਸ਼ਾਂਤੀ ਮਿਲਦੀ ਹੈ।

ਜੁੱਤੀਆਂ ਅਤੇ ਚੱਪਲਾਂ ਨੂੰ ਸਹੀ ਦਿਸ਼ਾ ਵਿੱਚ ਰੱਖੋ
ਵਾਸਤੂ ਸ਼ਾਸਤਰ ਅਨੁਸਾਰ ਜੁੱਤੀਆਂ ਅਤੇ ਚੱਪਲਾਂ ਨੂੰ ਘਰ ਵਿੱਚ ਕਦੇ ਵੀ ਇਧਰ-ਉਧਰ ਨਹੀਂ ਸੁੱਟਣਾ ਚਾਹੀਦਾ। ਇਸ ਨਾਲ ਤੁਹਾਡੇ ਘਰ ਵਿੱਚ ਲੜਾਈ, ਝਗੜਾ ਅਤੇ ਕਲੇਸ਼ ਹੋ ਸਕਦਾ ਹੈ। ਪੈਸੇ ਦੀ ਬਰਬਾਦੀ ਹੁੰਦੀ ਹੈ।

ਖ਼ਰਾਬ ਬਿਜਲੀ ਉਪਕਰਨਾਂ ਨੂੰ ਬਦਲੋ
ਘਰ 'ਚ ਲਗਾਏ ਫਿਊਜ਼ ਬਲਬ ਬਹੁਤ ਅਸ਼ੁਭ ਮੰਨੇ ਜਾਂਦੇ ਹਨ। ਘਰ ਦੇ ਕੋਨਿਆਂ 'ਚ ਹਨੇਰਾ ਹੋਣਾ ਵੀ ਅਸ਼ੁਭ ਮੰਨਿਆ ਜਾਂਦਾ ਹੈ। ਖ਼ਰਾਬ ਬਿਜਲਈ ਉਪਕਰਨ ਲਗਾਉਣ ਨਾਲ ਤੁਹਾਡੇ ਘਰ ਵਿੱਚ ਕਲੇਸ਼ ਦੀ ਸਥਿਤੀ ਬਣੀ ਰਹਿ ਸਕਦੀ ਹੈ।

ਕੇਸਰ ਦਾ ਕਰੋ ਉਪਾਅ
ਜੇਕਰ ਤੁਹਾਡੇ ਘਰ 'ਚ ਜ਼ਿਆਦਾ ਲੜਾਈ-ਝਗੜੇ ਹੋ ਰਹੇ ਹਨ ਤਾਂ ਤੁਸੀਂ ਕੇਸਰ ਦਾ ਉਪਾਅ ਕਰ ਸਕਦੇ ਹੋ। ਪੂਜਾ ਕਰਨ ਤੋਂ ਬਾਅਦ ਕੇਸਰ ਦਾ ਤਿਲਕ ਲਗਾਓ। ਇਸ ਤੋਂ ਇਲਾਵਾ ਤੁਸੀਂ ਪਾਣੀ 'ਚ ਕੇਸਰ ਪਾ ਕੇ ਵੀ ਇਸ਼ਨਾਨ ਕਰ ਸਕਦੇ ਹੋ।


rajwinder kaur

Content Editor rajwinder kaur