ਫਰਨੀਚਰ ਨਾਲ ਸਬੰਧਤ ਫੇਂਗਸ਼ੂਈ ਦੇ ਅਪਣਾਓ ਇਹ 5 ਟਿਪਸ, ਕਦੇ ਵੀ ਨਹੀਂ ਹੋਵੇਗੀ ਪੈਸੇ ਦੀ ਘਾਟ

11/22/2021 5:23:25 PM

ਨਵੀਂ ਦਿੱਲੀ - ਚੀਨੀ ਵਾਸਤੂ ਸ਼ਾਸਤਰ ਫੇਂਗ ਸ਼ੂਈ ਅਨੁਸਾਰ ਘਰ ਵਿੱਚ ਫਰਨੀਚਰ ਦਾ ਡਿਜ਼ਾਈਨ ਬਹੁਤ ਸਾਦਾ ਹੋਣਾ ਚਾਹੀਦਾ ਹੈ। ਜੇਕਰ ਫਰਨੀਚਰ ਦੇ ਗੋਲ ਜਾਂ ਤਿੱਖੇ ਕਿਨਾਰੇ ਹਨ ਤਾਂ ਇਸ ਨੂੰ ਬਦਲ ਦੇਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹੇ ਫਰਨੀਚਰ ਕਾਰਨ ਘਰ ਵਿਚ ਨਕਾਰਾਤਮਕਤਾ ਊਰਜਾ ਦਾ ਵਾਸ ਹੁੰਦਾ ਹੈ।

ਇਹ ਵੀ ਪੜ੍ਹੋ : Vastu Shastra ਮੁਤਾਬਕ ਘਰ 'ਚ ਰੱਖੋ ਇਹ ਸ਼ੁੱਭ ਚੀਜ਼ਾਂ, GoodLuck 'ਚ ਬਦਲ ਜਾਵੇਗੀ BadLuck

  • ਫੇਂਗ ਸ਼ੂਈ ਮੁਤਾਬਕ ਜੇਕਰ ਤੁਸੀਂ ਆਪਣਾ ਕਾਰੋਬਾਰ ਵਧਾਉਣਾ ਚਾਹੁੰਦੇ ਹੋ ਤਾਂ ਘਰ ਦੇ ਪੂਰਬੀ ਹਿੱਸੇ 'ਚ ਲੱਕੜ ਦਾ ਫਰਨੀਚਰ ਅਤੇ ਸਜਾਵਟੀ ਚੀਜ਼ਾਂ ਰੱਖੋ। ਇਸ ਦਿਸ਼ਾ ਵਿੱਚ ਹਮੇਸ਼ਾ ਸਕਾਰਾਤਮਕਤਾ ਬਣੀ ਰਹਿੰਦੀ ਹੈ।
  • ਚੀਨੀ ਵਾਸਤੂ ਸ਼ਾਸਤਰ ਫੇਂਗ ਸ਼ੂਈ ਅਨੁਸਾਰ ਦਫਤਰ ਵਿੱਚ ਹਮੇਸ਼ਾ ਹਲਕੇ ਰੰਗ ਦੇ ਫਰਨੀਚਰ ਦੀ ਵਰਤੋਂ ਕਰਨੀ ਚਾਹੀਦੀ ਹੈ। ਹਲਕੇ ਰੰਗਾਂ ਨਾਲ ਸਕਾਰਾਤਮਕਤਾ ਦਾ ਵਾਸ ਹੁੰਦਾ ਹੈ।
  • ਫੇਂਗਸ਼ੂਈ ਦੀ ਮਾਨਤਾ ਅਨੁਸਾਰ ਘਰ ਵਿੱਚ ਹਲਕਾ ਫਰਨੀਚਰ ਹਮੇਸ਼ਾ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ। ਦੂਜੇ ਪਾਸੇ ਭਾਰੀ ਫਰਨੀਚਰ ਨੂੰ ਪੱਛਮ ਅਤੇ ਦੱਖਣ ਦਿਸ਼ਾ ਵਿੱਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ।
  • ਚੀਨੀ ਵਾਸਤੂ ਸ਼ਾਸਤਰ ਫੇਂਗ ਸ਼ੂਈ ਦਾ ਮੰਨਣਾ ਹੈ ਕਿ ਪਰਿਵਾਰ 'ਚ ਖੁਸ਼ਹਾਲੀ ਬਣਾਈ ਰੱਖਣ ਲਈ ਪਰਿਵਾਰ ਦੇ ਮੈਂਬਰਾਂ ਦੀ ਤਸਵੀਰ ਨੂੰ ਲੱਕੜ ਦੇ ਫਰੇਮ 'ਚ ਲਗਾ ਕੇ ਪੂਰਬ ਦਿਸ਼ਾ 'ਚ ਬਣੀ ਕੰਧ 'ਤੇ ਲਗਾਉਣੀ ਚਾਹੀਦੀ ਹੈ। 

ਇਹ ਵੀ ਪੜ੍ਹੋ : Vastu Tips : ਭੁੱਲ ਕੇ ਵੀ ਤੋਹਫ਼ੇ 'ਚ ਨਾ ਦਿਓ ਇਹ ਚੀਜ਼ਾਂ, ਨਹੀਂ ਤਾਂ ਟੁੱਟ ਸਕਦੀ ਹੈ ਦੋਸਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor Harinder Kaur