ਜਾਣੋ ਕਿੱਥੇ ਅਤੇ ਕਿੰਨੇ ਵਜੇ ਲੱਗੇਗਾ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', ਕਿਹੜੀਆਂ ਰਾਸ਼ੀਆਂ 'ਤੇ ਪਵੇਗਾ ਪ੍ਰਭਾਵ

5/4/2023 6:16:27 PM

ਜਲੰਧਰ (ਬਿਊਰੋ) - ਸੂਰਜ ਗ੍ਰਹਿਣ ਤੋਂ ਬਾਅਦ ਇਸ ਸਾਲ ਦਾ ਪਹਿਲਾ ਚੰਦਰ ਗ੍ਰਹਿਣ 5 ਮਈ ਨੂੰ ਬੁੱਧ ਪੂਰਨਮਾ ਦੇ ਦਿਨ ਲੱਗਣ ਜਾ ਰਿਹਾ ਹੈ। ਚੰਦਰ ਗ੍ਰਹਿਣ ਤੁਲਾ ਰਾਸ਼ੀ ਅਤੇ ਸਵਾਤੀ ਨਕਸ਼ਤਰ ਵਿੱਚ ਲੱਗੇਗਾ। ਇਹ ਗ੍ਰਹਿਰ ਭਾਰਤ ਵਿੱਚ ਨਹੀਂ ਦਿਖਾਈ ਦੇਵੇਗਾ। ਚੰਦਰ ਗ੍ਰਹਿਣ ਨੂੰ ਧਾਰਮਿਕ ਨਜ਼ਰੀਏ ਤੋਂ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ। 5 ਮਈ ਨੂੰ ਵੈਸਾਖ ਪੂਰਨਿਮਾ ਅਤੇ ਬੁੱਧ ਪੂਰਨਿਮਾ ਵੀ ਹੈ। ਇਹ ਉਪਛਾਇਆ ਗ੍ਰਹਿਣ ਹੈ।

ਕਿੰਨੇ ਵਜੇ ਲੱਗੇਗਾ ਚੰਦਰ ਗ੍ਰਹਿਣ 

ਸਾਲ ਦਾ ਪਹਿਲਾਂ ਚੰਦਰ ਗ੍ਰਹਿਣ ਰਾਤ ਨੂੰ 8 ਵਜ ਕੇ 44 ਮਿੰਟ 'ਤੇ ਲੱਗ ਜਾਵੇਗਾ, ਜੋ ਅੱਧੀ ਰਾਤ 1:20 ਤੱਕ ਰਹੇਗਾ। ਇਸ ਦੀ ਮਿਆਦ ਲਗਭਗ 4 ਘੰਟੇ 15 ਮਿੰਟ ਹੋਵੇਗੀ।

PunjabKesari

ਕਿੱਥੇ ਦਿਖਾਈ ਦੇਵੇਗਾ ਚੰਦਰ ਗ੍ਰਹਿਣ

ਸਾਲ ਦਾ ਪਹਿਲਾ ਚੰਦਰ ਗ੍ਰਹਿਣ ਯੂਰਪ, ਮੱਧ ਏਸ਼ੀਆ, ਆਸਟ੍ਰੇਲੀਆ, ਅਫਰੀਕਾ, ਅਟਲਾਂਟਿਕ, ਹਿੰਦ ਮਹਾਸਾਗਰ ਅਤੇ ਅੰਟਾਰਕਟਿਕਾ ਵਰਗੀਆਂ ਥਾਵਾਂ ਤੋਂ ਦਿਖਾਈ ਦੇਵੇਗਾ। ਇਹ ਚੰਦਰ ਗ੍ਰਹਿਣ ਭਾਰਤ 'ਚ ਵਿਖਾਈ ਨਹੀਂ ਦੇਵੇਗਾ।

ਇਹ 2 ਰਾਸ਼ੀਆਂ ਵਾਲੇ ਲੋਕ ਹੋ ਜਾਣ ਸਾਵਧਾਨ

5 ਮਈ ਨੂੰ ਲੱਗਣ ਵਾਲਾ ਸਾਲ ਦਾ ਪਹਿਲਾਂ ਚੰਦਰ ਗ੍ਰਹਿਣ ਤੁਲਾ ਰਾਸ਼ੀ ਵਿੱਚ ਲੱਗ ਰਿਹਾ ਹੈ। ਇੱਥੇ ਚੰਦਰਮਾ-ਕੇਤੂ ਦਾ ਜੋੜ ਵੀ ਬਣ ਰਿਹਾ ਹੈ। ਅਜਿਹੀ ਸਥਿਤੀ 'ਚ ਚੰਦਰਮਾ ਦੀ ਪਹਿਲੀ ਨਜ਼ਰ ਮੇਖ ਰਾਸ਼ੀ 'ਤੇ ਹੋਵੇਗੀ। ਇਸ ਲਈ ਚੰਦਰ ਗ੍ਰਹਿਣ ਦੇ ਸਮੇਂ ਮੇਖ ਅਤੇ ਤੁਲਾ ਰਾਸ਼ੀ ਦੇ ਲੋਕਾਂ ਨੂੰ ਆਪਣਾ ਖ਼ਾਸ ਧਿਆਨ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਸਵਾਤੀ ਨਕਸ਼ਤਰ ਵਿੱਚ ਜਨਮ ਲੈਣ ਵਾਲੇ ਲੋਕਾਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ।

PunjabKesari


rajwinder kaur

Content Editor rajwinder kaur